X

Fact Check: ਕੋਰੋਨਾ ਵਾਇਰਸ ਸੰਕਟ ਨੂੰ ਲੈ ਕੇ ਹਰਮਿੰਦਰ ਸਾਹਿਬ ਦੇ ਨਾਂ ਤੋਂ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਵਾਇਰਲ ਪੋਸਟ ਫਰਜ਼ੀ ਨਿਕਲੀ। ਵਿਸ਼ਵਾਸ ਨਿਊਜ਼ ਨੂੰ ਸ਼੍ਰੋਮਣੀ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਤਰਫ਼ੋਂ ਦੱਸਿਆ ਗਿਆ ਕਿ ਅਜਿਹਾ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਕਮੇਟੀ ਆਪਣੀ ਤਰਫ਼ੋਂ ਕੋਰੋਨਾ ਨਾਲ ਲੱੜ ਰਹੇ ਲੋਕਾਂ ਦੀ ਮਦਦ ਕਰ ਰਹੀ ਹੈ।

  • By Vishvas News
  • Updated: April 17, 2020

ਨਵੀਂ ਦਿੱਲੀ (ਵਿਸ਼ਵਾਸ ਟੀਮ)। ਦੇਸ਼ ਇੱਕ ਤਰਫ ਜਿੱਥੇ ਕੋਰੋਨਾ ਵਾਇਰਸ ਨਾਲ ਲੜ ਰਿਹਾ ਹੈ, ਓਥੇ ਦੂਜੀ ਤਰਫ ਕੁਝ ਲੋਕ ਫਰਜ਼ੀ ਖਬਰਾਂ ਨੂੰ ਫੈਲਾਉਣ ਤੋਂ ਬਾਜ ਨਹੀਂ ਆ ਰਹੇ ਹਨ। ਸੋਸ਼ਲ ਮੀਡੀਆ ‘ਤੇ ਕੁਝ ਲੋਕ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦਾ ਨਾਂ ਲੈ ਕੇ ਫਰਜ਼ੀ ਖਬਰਾਂ ਫੈਲਾ ਰਹੇ ਹਨ। ਵਾਇਰਲ ਪੋਸਟ ਵਿਚ ਫਰਜ਼ੀ ਦਾਅਵਾ ਕੀਤਾ ਗਿਆ ਹੈ ਕਿ ਗੁਰਦੁਆਰਾ ਸ਼੍ਰੀ ਹਰਮੰਦਿਰ ਸਾਹਿਬ ਨੇ ਪੂਰੇ ਪੰਜਾਬ ਲਈ ਵੈਂਟੀਲੇਟਰ ਅਤੇ PPE ਕਿੱਟ ਦੀ ਜਿੰਮੇਵਾਰੀ ਉਠਾਉਣ ਦਾ ਫੈਸਲਾ ਕੀਤਾ ਹੈ।

ਵਿਸ਼ਵਾਸ ਨਿਊਜ਼ ਨੂੰ ਸ਼੍ਰੋਮਣੀ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਤਰਫ਼ੋਂ ਦੱਸਿਆ ਗਿਆ ਕਿ ਅਜਿਹਾ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਕਮੇਟੀ ਆਪਣੀ ਤਰਫ਼ੋਂ ਕੋਰੋਨਾ ਨਾਲ ਲੱੜ ਰਹੇ ਲੋਕਾਂ ਦੀ ਮਦਦ ਕਰ ਰਹੀ ਹੈ। ਪਰ ਕੁਝ ਲੋਕ ਫਰਜ਼ੀ ਖਬਰਾਂ ਫੈਲਾ ਰਹੇ ਹਨ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ Shinder Pal Kaur Lidhar ਨੇ ਇੱਕ ਟੈਕਸਟ ਪੋਸਟ ਨੂੰ ਅਪਲੋਡ ਕੀਤਾ ਜਿਸਦੇ ਵਿਚ ਲਿਖਿਆ ਹੋਇਆ ਸੀ: Sri Harmandir Sahib, Golden Temple, Amritsar to bear full cost of Ventilators and PPE requirement of entire Punjab state. Something all religious institutions across the world must consider !!!Whether it is during war or peace, the sikh community has lead by example and led from the front to protect our country and its people !!!#Respect

ਪੜਤਾਲ

ਵਿਸ਼ਵਾਸ ਟੀਮ ਨੇ ਵਾਇਰਲ ਪੋਸਟ ਦੀ ਸਚਾਈ ਜਾਣਨ ਲਈ ਸਬਤੋਂ ਪਹਿਲਾਂ ਗੂਗਲ ਸਰਚ ਕੀਤਾ। ਸਾਨੂੰ ਕਿਸੇ ਵੀ ਅਧਿਕਾਰਿਕ ਨਿਊਜ਼ ਵੈੱਬਸਾਈਟ ‘ਤੇ ਇਸ ਦਾਅਵੇ ਨਾਲ ਸਬੰਧਿਤ ਕੋਈ ਖਬਰ ਨਹੀਂ ਮਿਲੀ।

ਵਾਇਰਲ ਪੋਸਟ ਦੀ ਸਚਾਈ ਹੁਣ ਸਾਨੂੰ ਸਿਰਫ ਹਰਮਿੰਦਰ ਸਾਹਿਬ ਤੋਂ ਹੀ ਪਤਾ ਚਲ ਸਕਦੀ ਸੀ। ਇਸਲਈ ਅਸੀਂ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਨਾਲ ਸੰਪਰਕ ਕੀਤਾ।

ਸਾਡੀ ਗੱਲ ਕਮੇਟੀ ਦੇ ਪ੍ਰਵਕਤਾ ਕੁਲਵਿੰਦਰ ਸਿੰਘ ਨਾਲ ਹੋਈ। ਕੁਲਵਿੰਦਰ ਨੇ ਸਾਡੇ ਨਾਲ ਗੱਲ ਕਰਦੇ ਹੋਏ ਦੱਸਿਆ, “ਅਸੀਂ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਕਿ ਇਹ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਸਰਕਾਰ ਦੇ ਨਾਲ ਹੈ ਅਤੇ ਅਸੀਂ ਅਪੀਲ ਕਰਦੇ ਹਾਂ ਕਿ ਇਸ ਹਲਾਤ ਵਿਚ ਜਦੋਂ ਪੂਰਾ ਵਿਸ਼ਵ ਮਹਾਮਾਰੀ ਦੀ ਚਪੇਟ ਵਿਚ ਹੈ ਸਾਨੂੰ ਕੱਠੇ ਰਹਿ ਕੇ ਇਸ ਨਾਲ ਲੜਨਾ ਚਾਹੀਦਾ ਹੈ ਨਾ ਕਿ ਫਰਜ਼ੀ ਖਬਰਾਂ ਨੂੰ ਫੈਲਾਉਣਾ ਚਾਹੀਦਾ ਹੈ। ਕਮੇਟੀ ਦੀ ਤਰਫ਼ੋਂ 60 ਤੋਂ ਵੀ ਵੱਧ ਗੁਰਦੁਆਰਿਆਂ ਦੇ ਯਾਤਰੀ ਨਿਵਾਸ ਸਰਕਾਰ ਲਈ ਤਿਆਰ ਹਨ ਅਤੇ ਅਸੀਂ ਸਰਕਾਰ ਨੂੰ ਇਸਦੀ ਆਫ਼ਰ ਕੀਤੀ ਵੀ ਹੋਈ ਹੈ। ਅਸੀਂ ਇਹ ਹੀ ਅਰਦਾਸ ਕਰਦੇ ਹਨ ਕਿ ਲੋਕੀ ਸੁਰੱਖਿਅਤ ਰਹਿਣ ਅਤੇ ਇਹ ਮਹਾਮਾਰੀ ਜਲਦੀ ਖਤਮ ਹੋ ਜਾਵੇ”

ਇਸ ਪੋਸਟ ਨੂੰ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Shinder Pal Kaur Lidhar ਨਾਂ ਦੀ ਫੇਸਬੁੱਕ ਪ੍ਰੋਫ਼ਾਈਲ। ਯੂਜ਼ਰ ਚੰਡੀਗੜ੍ਹ ਦੀ ਰਹਿਣ ਵਾਲੀ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਵਾਇਰਲ ਪੋਸਟ ਫਰਜ਼ੀ ਨਿਕਲੀ। ਵਿਸ਼ਵਾਸ ਨਿਊਜ਼ ਨੂੰ ਸ਼੍ਰੋਮਣੀ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਤਰਫ਼ੋਂ ਦੱਸਿਆ ਗਿਆ ਕਿ ਅਜਿਹਾ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਕਮੇਟੀ ਆਪਣੀ ਤਰਫ਼ੋਂ ਕੋਰੋਨਾ ਨਾਲ ਲੱੜ ਰਹੇ ਲੋਕਾਂ ਦੀ ਮਦਦ ਕਰ ਰਹੀ ਹੈ।

  • Claim Review : Golden Temple, Amritsar to bear full cost of Ventilators and PPE requirement of entire Punjab state.
  • Claimed By : FB User- Shinder Pal Kaur Lidhhar
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later