X

Fact Check: ਡੋਨਾਲਡ ਟਰੰਪ ਦੀ ਤਸਵੀਰ ਵਾਲਾ ‘ਟਾਈਮ…ਟੂ ਗੋ’ ਕਵਰ ਦਾ ਇਹ ਵਾਇਰਲ ਗ੍ਰਾਫਿਕ ਫਰਜੀ ਹੈ

  • By Vishvas News
  • Updated: August 29, 2020

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਟਾਈਮ ਮੈਗਜ਼ੀਨ ਦੇ ਕਵਰ ਵਰਗਾ ਦਿੱਸਣ ਵਾਲਾ ਗ੍ਰਾਫਿਕ ਸ਼ਾਮਿਲ ਹੈ। ਇਸ ਗ੍ਰਾਫਿਕ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਬੂਹੇ ਤੋਂ ਜਾਂਦੇ ਦਿੱਸਦੇ ਹਨ। ਪੋਸਟ ਦੀ ਹੇਡਲਾਈਨ ਹੈ ‘ਟਾਈਮ…ਟੂ ਗੋ’। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਪੋਸਟ ਫਰਜੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ Mohammed Elalem ਨੇ ਇਸ ਗ੍ਰਾਫਿਕ ਨੂੰ ਅਪਲੋਡ ਕਰਦੇ ਹੋਏ ਲਿਖਿਆ: “Time to go ❤️”

ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।

ਪੜਤਾਲ

ਆਪਣੀ ਪੜਤਾਲ ਦੀ ਸ਼ੁਰੂਆਤ ਵਿਚ ਅਸੀਂ ਟਾਈਮ ਮੈਗਜ਼ੀਨ ਦੇ ਕਵਰ ਦਾ ਵਾਇਰਲ ਫੋਟੋ ਨਾਲ ਮੇਲ ਕਰਕੇ ਵੇਖਿਆ। ਅਸੀਂ ਪਾਇਆ ਕਿ ਅਸਲੀ ਟਾਈਮ ਕਵਰ ‘ਤੇ ਇਸ਼ੂ ਦੀ ਮਿਤੀ ਉੱਤੇ ਖੱਬੇ ਪਾਸੇ ਹੁੰਦੀ ਹੈ ਅਤੇ TIME.com ਦੀ ਸਟੰਪ ਹੇਠਾਂ ਵਾਲੇ ਖੱਬੇ ਪਾਸੇ ‘ਤੇ, ਜਦਕਿ ਵਾਇਰਲ ਤਸਵੀਰ ਵਿਚ ਇਹ ਦੋਵੇਂ ਹੀ ਫ਼ੀਚਰ ਨਹੀਂ ਸਨ।

ਅਸੀਂ ਪੜਤਾਲ ਵਿਚ ਪਾਇਆ ਕਿ ਜਦੋਂ ਵੀ ਟਾਈਮ ਮੈਗਜ਼ੀਨ ਦਾ ਨਵਾਂ ਇਸ਼ੂ ਆਉਂਦਾ ਹੈ, ਇਸਦੇ ਬਾਰੇ ਵਿਚ ਮੈਗਜ਼ੀਨ ਦੇ ਅਧਿਕਾਰਿਕ ਟਵਿੱਟਰ ਹੈਂਡਲ ਤੋਂ ਜਾਣਕਾਰੀ ਦਿੱਤੀ ਜਾਂਦੀ ਹੈ, ਪਰ ਇਸ ਗ੍ਰਾਫਿਕ ਨੂੰ ਲੈ ਕੇ ਟਾਈਮ ਮੈਗਜ਼ੀਨ ਦੇ ਅਧਿਕਾਰਿਕ ਟਵਿੱਟਰ ਹੈਂਡਲ https://twitter.com/TIME ਤੋਂ ਕੋਈ ਟਵੀਟ ਨਹੀਂ ਕੀਤਾ ਗਿਆ ਸੀ।

ਅਸੀਂ ਵਾਇਰਲ ਗ੍ਰਾਫਿਕ ਨੂੰ ਟਾਈਮ ਮੈਗਜ਼ੀਨ ਦੇ ਆਰਕਾਇਵ ਵਿਚ ਵੀ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਸਾਨੂੰ ਅਜੇਹੀ ਕੋਈ ਤਸਵੀਰ ਓਥੇ ਨਹੀਂ ਮਿਲੀ।

ਵਾਇਰਲ ਤਸਵੀਰ ਸਬਤੋਂ ਪਹਿਲਾਂ ਮਈ 2020 ਵਿਚ ਪੋਸਟ ਕੀਤੀ ਗਈ ਸੀ। ਅਸੀਂ ਟਾਈਮ ਮੈਗਜ਼ੀਨ ਦੇ ਮਈ ਮਹੀਨੇ ਦਾ ਇਸ਼ੂ ਖੰਗਾਲਿਆ ਤਾਂ ਪਾਇਆ ਕਿ ਉਸ ਇਸ਼ੂ ਵਿਚ ਡੋਨਾਲਡ ਟਰੰਪ ਦੇ ਬਾਰੇ ਵਿਚ ਛਾਪਿਆ ਗਿਆ ਸੀ, ਪਰ ਇਹ ਵਾਇਰਲ ਫੋਟੋ ਤੋਂ ਬਿਲਕੁਲ ਵੱਖਰਾ ਹੈ।

ਵਿਸ਼ਵਾਸ ਟੀਮ ਨੇ ਟਾਈਮ ਮੈਗਜ਼ੀਨ ਦੇ ਨਿਊਜ਼ ਐਡੀਟਰ ਪੀਟਰ ਕਲਾਰਕ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਤਸਵੀਰ ਸਾਡੇ ਅਮਰੀਕੀ ਐਡੀਸ਼ਨ ਦਾ ਕਵਰ ਨਹੀਂ ਹੈ, ਤੁਸੀਂ ਆਰਕਾਇਵ ਵਿਚ ਵੀ ਜਾ ਕੇ ਚੈਕ ਕਰ ਸਕਦੇ ਹੋ। ਇਹ ਫਰਜੀ ਪੋਸਟ ਹੈ।

ਇਸ ਗ੍ਰਾਫਿਕ ਨੂੰ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Mohammed Elalem ਨਾਂ ਦਾ ਫੇਸਬੁੱਕ ਯੂਜ਼ਰ।

ਨਤੀਜਾ: ਡੋਨਾਲਡ ਟਰੰਪ ਵਾਲਾ ਟਾਈਮ ਮੈਗਜ਼ੀਨ ਦਾ ਇਹ ਕਵਰ ਫਰਜੀ ਹੈ।

  • Claim Review : ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਟਾਈਮ ਮੈਗਜ਼ੀਨ ਦੇ ਕਵਰ ਵਰਗਾ ਦਿੱਸਣ ਵਾਲਾ ਗ੍ਰਾਫਿਕ ਸ਼ਾਮਿਲ ਹੈ। ਇਸ ਗ੍ਰਾਫਿਕ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਬੂਹੇ ਤੋਂ ਜਾਂਦੇ ਦਿੱਸਦੇ ਹਨ।
  • Claimed By : FB User- Mohammed Elalem
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later