X

Fact Check: ਪ੍ਰਧਾਨਮੰਤਰੀ ਬੇਰੋਜ਼ਗਾਰ ਭੱਤਾ ਸਕੀਮ ਦੇ ਨਾਂ ‘ਤੇ ਫੈਲਾਇਆ ਜਾ ਰਿਹਾ ਹੈ ਝੂਠ

  • By Vishvas News
  • Updated: September 20, 2019

ਨਵੀਂ ਦਿੱਲੀ (ਵਿਸ਼ਵਾਸ ਟੀਮ)। ਅੱਜਕਲ੍ਹ ਸੋਸ਼ਲ ਮੀਡਿਆ ‘ਤੇ ਇੱਕ ਮੈਸਜ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਲਿਖਿਆ ਹੋਇਆ ਹੈ, “ਪ੍ਰਧਾਨਮੰਤਰੀ ਬੇਰੋਜ਼ਗਾਰ ਭੱਤਾ ਵਿਚ ਆਪਣਾ ਰਜਿਸਟ੍ਰੇਸ਼ਨ ਕਰੋ ਅਤੇ ਪਾਓ 4500 ਹਰ ਮਹੀਨੇ। ਰਜਿਸਟ੍ਰੇਸ਼ਨ ਕਰਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰ ਆਪਣਾ ਫਾਰਮ ਭਰੋ 👉 https://allyojana245.blogspot.com/ 🙏 ਕਿਰਪਾ ਕਰਕੇ ਧਿਆਨ ਦਵੋ: 🙏 ਰਜਿਸਟ੍ਰੇਸ਼ਨ ਮੁਫ਼ਤ ਹੈ। ਆਪਣੇ ਦੋਸਤਾਂ ਤੱਕ ਵੀ ਸ਼ੇਅਰ ਕਰੋ ਤਾਂ ਜੋ ਉਨ੍ਹਾਂ ਨੂੰ ਵੀ ਇਸ ਸਕੀਮ ਦਾ ਲਾਭ ਹੋ ਸਕੇ। ਹਰ ਯੁਵਾ ਰੋਜਗਾਰ ਜਲਦ ਤੋਂ ਜਲਦ ਇਹ ਫਾਰਮ ਭਰੋ.” ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਧਾਨਮੰਤਰੀ ਬੇਰੋਜ਼ਗਾਰ ਭੱਤਾ ਵਰਗੀ ਕੋਈ ਸਕੀਮ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਮੈਸਜ ਵਿਚ ਲਿਖਿਆ ਹੈ, “ਪ੍ਰਧਾਨਮੰਤਰੀ ਬੇਰੋਜ਼ਗਾਰ ਭੱਤਾ ਵਿਚ ਆਪਣਾ ਰਜਿਸਟ੍ਰੇਸ਼ਨ ਕਰੋ ਅਤੇ ਪਾਓ 4500 ਹਰ ਮਹੀਨੇ। ਰਜਿਸਟ੍ਰੇਸ਼ਨ ਕਰਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰ ਆਪਣਾ ਫਾਰਮ ਭਰੋ 👉 https://allyojana245.blogspot.com/ 🙏 ਕਿਰਪਾ ਕਰਕੇ ਧਿਆਨ ਦਵੋ: 🙏 ਰਜਿਸਟ੍ਰੇਸ਼ਨ ਮੁਫ਼ਤ ਹੈ। ਆਪਣੇ ਦੋਸਤਾਂ ਤੱਕ ਵੀ ਸ਼ੇਅਰ ਕਰੋ ਤਾਂ ਜੋ ਉਨ੍ਹਾਂ ਨੂੰ ਵੀ ਇਸ ਸਕੀਮ ਦਾ ਲਾਭ ਹੋ ਸਕੇ। ਹਰ ਯੁਵਾ ਰੋਜਗਾਰ ਜਲਦ ਤੋਂ ਜਲਦ ਇਹ ਫਾਰਮ ਭਰੋ.”

ਪ੍ਰਧਾਨਮੰਤਰੀ ਬੇਰੋਜ਼ਗਾਰ ਭੱਤਾ ਵਿਚ ਆਪਣਾ ਰਜਿਸਟ੍ਰੇਸ਼ਨ ਕਰੋ ਅਤੇ ਪਾਓ 4500 ਹਰ ਮਹੀਨੇ। ਰਜਿਸਟ੍ਰੇਸ਼ਨ ਕਰਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…

ਪੜਤਾਲ

ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਇਸ ਮੈਸਜ ਵਿਚ ਦਿੱਤੇ ਗਏ ਲਿੰਕ ‘ਤੇ ਕਲਿੱਕ ਕੀਤਾ। ਇਸ ਲਿੰਕ ‘ਤੇ ਕਲਿੱਕ ਕਰਦੇ ਸਾਰ ਸਾਡੇ ਸਾਹਮਣੇ https://allyojana245.blogspot.com URL ਦਾ ਇੱਕ ਪੇਜ ਖੋਲਿਆ। ਇਸ ਪੇਜ ‘ਤੇ ਪ੍ਰਧਾਨਮੰਤਰੀ ਦੀ ਤਸਵੀਰ ਲੱਗੀ ਹੋਈ ਹੈ।

ਇਸ ਤਸਵੀਰ ਦੇ ਹੇਠਾਂ ਲਿਖਿਆ ਹੈ। ਪ੍ਰਧਾਨਮੰਤਰੀ ਬੇਰੋਜ਼ਗਾਰ ਭੱਤਾ ਸਕੀਮ 2019 = ਮੁਬਾਰਕਾਂ, ਤੁਸੀਂ ਪ੍ਰਧਾਨਮੰਤਰੀ ਬੇਰੋਜ਼ਗਾਰ ਭੱਤਾ ਸਕੀਮ ਦੇ ਪਾਤਰ ਹੋ = ਤੁਹਾਨੂੰ ਹਰ ਮਹੀਨੇ 4100 ਰੁਪਏ ਦਾ ਭੱਤਾ ਮਿਲੇਗਾ, ਜਿਸਨੂੰ ਤੁਸੀਂ ਗ੍ਰਾਮ ਪੰਚਾਇਤ ਵਿਚ ਗ੍ਰਾਮ ਵਿਕਾਸ ਅਧਿਕਾਰੀ ਤੋਂ ਪ੍ਰਾਪਤ ਕਰੋਗੇ = ਪੇਂਸ਼ਨ ਦੀ ਆਖ਼ਿਰੀ ਲਿਸਟ ਵਿਚ ਨਾਂ ਜੁੜਵਾਉਂਣ ਲਈ ਤੁਹਾਨੂੰ ਹੇਠਾਂ ਦਿੱਤੇ ਨਿਯਮਾਂ ਦਾ ਪਾਲਣ ਕਰਨਾ ਪਵੇਗਾ = ਇਸ ਸਕੀਮ ਨੂੰ WhatsApp ‘ਤੇ 10 ਲੋਕਾਂ ਨੂੰ ਸ਼ੇਅਰ ਕਰੋ = ਉਸਦੇ ਬਾਅਦ ਲਿਸਟ ਵਿਚ ਆਪਣਾ ਨਾਂ ਜੁੜਵਾਓ = ਅਤੇ ਫੇਰ ਅੰਤ ਵਿਚ ਤੁਸੀਂ ਆਵੇਦਨ ਨੰਬਰ ਨੂੰ ਪ੍ਰਾਪਤ ਕਰੋਗੇ।

ਹੇਠਾਂ ਤੁਹਾਡੇ ਤੋਂ ਇਸ ਮੈਸਜ ਨੂੰ 10 ਹੋਰ ਲੋਕਾਂ ਨੂੰ Whatsapp ‘ਤੇ ਫਾਰਵਰਡ ਕਰਨ ਲਈ ਕਿਹਾ ਜਾਂਦਾ ਹੈ।

ਜੇਕਰ ਤੁਸੀਂ ਇਹ ਮੈਸਜ 10 ਲੋਕਾਂ ਨੂੰ ਸ਼ੇਅਰ ਕਰਦੇ ਹੋ ਤਾਂ ਤੁਹਾਨੂੰ ਇੱਕ ਪੌਪ-ਅਪ ਨੋਟੀਫਿਕੇਸ਼ਨ ਆਉਂਦਾ ਹੈ ਜਿਸਦੇ ਵਿਚ ਲਿਖਿਆ ਹੁੰਦਾ ਹੈ ਕਿ ਤੁਹਾਡਾ ਰਜਿਸਟ੍ਰੇਸ਼ਨ ਸਫਲਤਾ ਨਾਲ ਹੋ ਗਿਆ ਹੈ। ਨਾਲ ਹੀ, ਤੁਹਾਨੂੰ ਰਜਿਸਟ੍ਰੇਸ਼ਨ ਨੰਬਰ ਵੀ ਦਿੱਤਾ ਜਾਂਦਾ ਹੈ।

ਇਸਦੇ ਬਾਅਦ ਜਦੋਂ ਤੁਸੀਂ ਰਜਿਸਟ੍ਰੇਸ਼ਨ ਕੰਫਰਮ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਨੂੰ ਇੱਕ ਫਨ ਐਪ ਨੂੰ ਡਾਊਨਲੋਡ ਕਰਨ ਲਈ ਕਿਹਾ ਜਾਂਦਾ ਹੈ।

ਇਸ ਪੂਰੀ ਪ੍ਰਕ੍ਰਿਆ ਵਿਚ ਕੀਤੇ ਵੀ ਤੁਹਾਡਾ ਨਾਂ ਅਤੇ ਕੋਈ ਵੀ ਨਿਜੀ ਜਾਣਕਾਰੀ ਨਹੀਂ ਮੰਗੀ ਜਾਂਦੀ ਹੈ।

ਪਹਿਲੇ ਹੀ ਪੇਜ ‘ਤੇ ਗ੍ਰਾਮ ਪੰਚਾਇਤ ਵਿਚ ਗ੍ਰਾਮ ਵਿਕਾਸ ਅਧਿਕਾਰੀ ਦਾ ਜਿਕਰ ਹੈ ਇਸਲਈ ਅਸੀਂ ਵੱਧ ਪੁਸ਼ਟੀ ਲਈ ਪੰਚਾਇਤੀ ਰਾਜ ਮਿਨਿਸਟਰੀ ਦੇ ਮੀਡਿਆ ਕੰਸਲਟੈਂਟ ਅੰਜਨੀ ਕੁਮਾਰ ਤਿਵਾਰੀ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਪੰਚਾਇਤੀ ਰਾਜ ਮਿਨਿਸਟਰੀ ਦੇ ਅੰਤਰਗਤ ਅਜਿਹੀ ਕੋਈ ਬੇਰੋਜ਼ਗਾਰ ਭੱਤਾ ਸਕੀਮ ਨਹੀਂ ਚਲ ਰਹੀ ਹੈ। ਲੋਕ ਅਜਿਹੀ ਫਰਜ਼ੀ ਖਬਰਾਂ ਦੇ ਝਾਂਸੇ ਵਿਚ ਨਾ ਆਉਣ।

ਅਸੀਂ ਹੋਰ ਸਰਚ ਕੀਤੀ ਤਾਂ ਪਾਇਆ ਕਿ ਪ੍ਰਧਾਨਮੰਤਰੀ ਬੇਰੋਜ਼ਗਾਰ ਭੱਤਾ ਵਰਗੀ ਕੋਈ ਸਰਕਾਰੀ ਸਕੀਮ ਹੈ ਹੀ ਨਹੀਂ।

ਇਸ ਪੋਸਟ ਨੂੰ Ankit Yadav ਨਾਂ ਦੇ ਫੇਸਬੁੱਕ ਯੂਜ਼ਰ ਨੇ ਸ਼ੇਅਰ ਕੀਤਾ ਸੀ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਹੋ ਰਿਹਾ ਮੈਸਜ ਫਰਜ਼ੀ ਹੈ। ਪ੍ਰਧਾਨਮੰਤਰੀ ਬੇਰੋਜ਼ਗਾਰ ਭੱਤਾ ਵਰਗੀ ਕੋਈ ਸਕੀਮ ਨਹੀਂ ਹੈ। ਐਪ ਡਾਊਨਲੋਡ ਕਰਵਾਉਣ ਲਈ ਫੈਲਾਇਆ ਜਾ ਰਿਹਾ ਹੈ ਇਹ ਫਰਜ਼ੀ ਮੈਸਜ।

  • Claim Review : ਪ੍ਰਧਾਨਮੰਤਰੀ ਬੇਰੋਜ਼ਗਾਰ ਭੱਤਾ ਵਿਚ ਆਪਣਾ ਰਜਿਸਟ੍ਰੇਸ਼ਨ ਕਰੋ
  • Claimed By : FB User-Ankit Yadav
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later