
ਨਵੀਂ ਦਿੱਲੀ (Vishvas News). ਸੋਸ਼ਲ ਮੀਡੀਆ ‘ਤੇ RSS ਪ੍ਰਮੁੱਖ ਮੋਹਨ ਭਾਗਵਤ ਦੇ ਨਾਂ ਤੋਂ ਇੱਕ ਫਰਜੀ ਪੋਸਟ ਵਾਇਰਲ ਹੋ ਰਹੀ ਹੈ। ਇਸਦੇ ਵਿਚ ਦਾਅਵਾ ਕੀਤਾ ਗਿਆ ਹੈ ਕਿ ਸੰਘ ਪ੍ਰਮੁੱਖ ਨੇ ਮੁਸਲਮਾਨਾਂ ਅਤੇ ਦਲਿਤਾਂ ਦੇ ਖਿਲਾਫ ਬਿਆਨ ਦਿੱਤਾ ਹੈ। ਇਸ ਕਥਿਤ ਬਿਆਨ ਵਿਚ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਨੇ ਦੇਸ਼ ਤੋਂ ਮੁਸਲਮਾਨਾਂ ਨੂੰ ਖਤਮ ਅਤੇ ਦਲਿਤਾਂ ਦਾ ਆਰਕਸ਼ਣ ਖਤਮ ਕਰਨ ਦੀ ਗੱਲ ਕਹੀ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਵਾਇਰਲ ਪੋਸਟ ਪੂਰੀ ਤਰ੍ਹਾਂ ਫਰਜੀ ਸਾਬਤ ਹੋਈ। ਸੰਘ ਪ੍ਰਮੁੱਖ ਨੇ ਅਜਿਹਾ ਕੋਈ ਵੀ ਬਿਆਨ ਨਹੀਂ ਦਿੱਤਾ ਹੈ। ਇਸ ਪੋਸਟ ਵਿਚ ਇਸਤੇਮਾਲ ਕੀਤੀ ਗਈ ਤਸਵੀਰ ਵੀ ਐਡੀਟੇਡ ਹੈ।
ਫੇਸਬੁੱਕ ਯੂਜ਼ਰ “Er Surinder Singh” ਨੇ ਇੱਕ ਤਸਵੀਰ ਨੂੰ ਅਪਲੋਡ ਕੀਤਾ ਜਿਸਦੇ ਵਿਚ RSS ਸੁਪਰੀਮੋ ਮੋਹਨ ਭਾਗਵਤ ਦੇ ਨਾਂ ਤੋਂ ਇੱਕ ਬਿਆਨ ਲਿਖਿਆ ਗਿਆ ਹੈ। ਬਿਆਨ ਵਿਚ ਮੋਹਨ ਭਾਗਵਤ ਦੇ ਨਾਂ ਤੋਂ ਲਿਖਿਆ ਗਿਆ ਹੈ, “ਪਹਿਲਾਂ ਇਸ ਦੇਸ਼ ਤੋਂ ਮੁਸਲਮਾਨਾਂ ਨੂੰ ਖਤਮ ਕਰਨਾ ਹੈ ਫੇਰ ਦਲਿਤਾਂ (SC ST OBC) ਦਾ ਆਰਕਸ਼ਣ ਖਤਮ ਕਰਨਾ ਹੈ, ਸਰ ‘ਤੇ ਬੈਠੇ ਹੋਏ ਨੇ ਸੰਵਿਧਾਨ ਕਰਕੇ। – RSS chief (ਮੋਹਨ ਭਾਗਵਤ)”
ਇਸ ਪੋਸਟ ਨੂੰ ਅਪਲੋਡ ਕਰਦੇ ਹੋਏ ਲਿਖਿਆ ਗਿਆ: “ਦੇਖੋ RSS ਚੀਫ ਮੋਹਨ ਭਾਗਵਤ ਦੀ ਸਟੇਟਮੈਂਟ, ਕੀ SC ST OBC ਨੂੰ ਮੰਨੂਵਾਦੀਆਂ ਦੀਆਂ ਨੀਤੀਆਂ ਦੀ ਸਮਝ ਪੈਂਦੀ ਹੈ ਕਿ ਨਹੀ ??? ਦੁਖ ਦੀ ਗਲ ਹੈ ਕਿ ਸ਼ੂਦਰ ਵਰਗ ਕੁਝ ਨਹੀ ਸਮਝ ਰਿਹਾ ???”
ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਈਵਡ ਲਿੰਕ।
ਅਜਿਹੇ ਬਿਆਨ ਇੱਕ ਵੱਡੀ ਸੁਰਖੀ ਜਰੂਰ ਬਣਦੇ ਹਨ, ਇਸਲਈ ਅਸੀਂ ਆਪਣੀ ਪੜਤਾਲ ਦੀ ਸ਼ੁਰੂਆਤ ਗੂਗਲ ਨਿਊਜ਼ ਸਰਚ ਤੋਂ ਕੀਤੀ। ਸਾਨੂੰ ਆਪਣੀ ਪੜਤਾਲ ਵਿਚ ਅਜਿਹਾ ਕੋਈ ਬਿਆਨ ਨਹੀਂ ਮਿਲਿਆ, ਜਿਸਦੇ ਵਿਚ ਮੋਹਨ ਭਾਗਵਤ ਨੇ ਦੇਸ਼ ਦੇ ਮੁਸਲਮਾਨਾਂ ਨੂੰ ਖਤਮ ਕਰਨ ਦੀ ਗੱਲ ਕਹੀ ਹੋ, ਪਰ ਉਨ੍ਹਾਂ ਦਾ ਇੱਕ ਅਜਿਹਾ ਵੀਡੀਓ ਜਰੂਰ ਮਿਲਿਆ, ਜਿਸਦੇ ਵਿਚ ਕਹਿੰਦੇ ਹਨ ਕਿ ਮੁਸਲਮਾਨਾਂ ਦਾ ਵਿਰੋਧ ਕਰਨ ਵਾਲਾ ਹਿੰਦੂ ਨਹੀਂ ਹੋ ਸਕਦਾ ਹੈ। News 18 India ਦੇ ਅਧਿਕਾਰਿਕ ਯੂਟਿਊਬ ਅਕਾਊਂਟ ‘ਤੇ ਇਹ ਵੀਡੀਓ 19 ਸਿਤੰਬਰ 2018 ਨੂੰ ਅਪਲੋਡ ਕੀਤੀ ਗਈ ਸੀ। ਇਸ ਬੁਲੇਟਿਨ ਨਾਲ ਹੇਡਲਾਈਨ ਲਿਖੀ ਗਈ: “मुसलमान का विरोध करने वाला हिंदू नहीं: मोहन भागवत” (ਪੰਜਾਬੀ ਅਨੁਵਾਦ: ਮੁਸਲਮਾਨ ਦਾ ਵਿਰੋਧ ਕਰਨ ਵਾਲਾ ਹਿੰਦੂ ਨਹੀਂ: ਮੋਹਨ ਭਾਗਵਤ)
ਸਾਨੂੰ ਆਪਣੀ ਪੜਤਾਲ ਵਿਚ 19 ਸਤੰਬਰ 2018 ਨੂੰ ਪ੍ਰਕਾਸ਼ਿਤ ਦੈਨਿਕ ਜਾਗਰਣ ਦੀ ਇੱਕ ਖਬਰ ਵੀ ਮਿਲੀ, ਜਿਸਦੇ ਵਿਚ ਮੋਹਨ ਭਾਗਵਤ ਦੇ ਬਿਆਨ ਬਾਰੇ ਵਿਚ ਦੱਸਿਆ ਗਿਆ ਸੀ। ਇਸ ਖਬਰ ਦੀ ਹੇਡਲਾਈਨ ਸੀ: मोहन भागवत बोले, मुस्लिम संघ से डरें नहीं, आकर समझें और परखें (ਪੰਜਾਬੀ ਅਨੁਵਾਦ: ਮੋਹਨ ਭਾਗਵਤ ਬੋਲੇ, ਮੁਸਲਿਮ ਸੰਘ ਤੋਂ ਡਰਨ ਨਹੀਂ, ਆਕੇ ਸਮਝਣ ਅਤੇ ਪਰਖਣ)
ਪੜਤਾਲ ਦੇ ਅਗਲੇ ਚਰਣ ਵਿਚ ਸਾਨੂੰ ਹੁਣ ਜਾਣਨਾ ਸੀ ਕਿ ਕੀ ਮੋਹਨ ਭਾਗਵਤ ਨੇ ਦਲਿਤ ਵਰਗਾਂ ਦੇ ਆਰਕਸ਼ਣ ਖਿਲਾਫ ਵਾਇਰਲ ਬਿਆਨ ਵਰਗਾ ਕੁਝ ਬੋਲਿਆ ਹੈ। ਸਾਨੂੰ ਆਪਣੀ ਪੜਤਾਲ ਵਿਚ RSS ਦੇ ਅਧਿਕਾਰਿਕ ਟਵਿੱਟਰ ਹੈਂਡਲ ਦਾ ਇੱਕ ਟਵੀਟ ਮਿਲਿਆ, ਜਿਸਦੇ ਵਿਚ ਕਿਹਾ ਗਿਆ ਕਿ RSS ਪਿਛੜੇ ਵਰਗਾਂ ਦੇ ਆਰਕਸ਼ਣ ਦਾ ਪੂਰਨ ਸਮਰਥਨ ਕਰਦਾ ਹੈ। ਇਹ ਟਵੀਟ 19 ਅਗਸਤ 2019 ਨੂੰ ਕੀਤਾ ਗਿਆ ਸੀ। ਇਹ ਟਵੀਟ ਹੇਠਾਂ ਵੇਖਿਆ ਜਾ ਸਕਦਾ ਹੈ:
ਦੈਨਿਕ ਜਾਗਰਣ ਵਿਚ 19 ਅਗਸਤ 2019 ਨੂੰ ਪ੍ਰਕਾਸ਼ਿਤ ਖਬਰ ਅਨੁਸਾਰ: RSS ਪ੍ਰਮੁੱਖ ਮੋਹਨ ਭਾਗਵਤ ਨੇ ਕਿਹਾ ਕਿ ਜਿਹੜੇ ਲੋਕ ਆਰਕਸ਼ਣ ਦੇ ਪੱਖ ਵਿਚ ਹਨ ਅਤੇ ਜਿਹੜੇ ਇਸਦੇ ਖਿਲਾਫ ਹਨ ਉਨ੍ਹਾਂ ਲੋਕਾਂ ਵਿਚਕਾਰ ਇਸ ‘ਤੇ ਗੱਲ ਹੋਣੀ ਚਾਹੀਦੀ ਹੈ। ਭਾਗਵਤ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਆਰਕਸ਼ਣ ‘ਤੇ ਗੱਲ ਕੀਤੀ ਸੀ, ਪਰ ਇਸ ਨਾਲ ਕਾਫੀ ਹੰਗਾਮਾ ਮਚਿਆ ਸੀ ਅਤੇ ਪੂਰੀ ਚਰਚਾ ਅਸਲ ਮੁੱਦੇ ਤੋਂ ਭਟਕ ਗਈ ਸੀ।
ਪੜਤਾਲ ਦੇ ਅਗਲੇ ਚਰਨ ਵਿਚ ਅਸੀਂ ਇਸ ਪੋਸਟ ਨੂੰ ਲੈ ਕੇ RSS ਦੇ ਬੁਲਾਰੇ ਨਰੇਂਦਰ ਕੁਮਾਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਿਸ਼ਵਾਸ ਟੀਮ ਨਾਲ ਗੱਲ ਕਰਦੇ ਹੋਏ ਦੱਸਿਆ, “ਵਾਇਰਲ ਪੋਸਟ ਵਿਚ ਕੀਤਾ ਜਾ ਰਿਹਾ ਦਾਅਵਾ ਫਰਜੀ ਹੈ। RSS ਸੁਪਰੀਮੋ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਸੰਘ ਨੇ ਕਦੇ ਵੀ ਨਹੀਂ ਕਿਹਾ ਕਿ ਮੁਸਲਮਾਨਾਂ ਨੂੰ ਦੇਸ਼ ਤੋਂ ਕੱਢ ਦੇਣਾ ਚਾਹੀਦਾ ਹੈ।”
ਇਸ ਪੋਸਟ ਨੂੰ Er Surinder Singh ਨਾਂ ਦੇ ਫੇਸਬੁੱਕ ਯੂਜ਼ਰ ਦੁਆਰਾ ਸ਼ੇਅਰ ਕੀਤਾ ਗਿਆ ਹੈ। ਇਸ ਯੂਜ਼ਰ ਨੂੰ 1,167 ਲੋਕ ਫਾਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਈ। ਮੋਹਨ ਭਾਗਵਤ ਦੇ ਨਾਂ ਤੋਂ ਮੁਸਲਿਮਾਂ ਨੂੰ ਖਤਮ ਅਤੇ ਦਲਿਤਾਂ ਦੇ ਆਰਕਸ਼ਣ ਨੂੰ ਖਤਮ ਕਰਨ ਵਾਲਾ ਵਾਇਰਲ ਇਹ ਬਿਆਨ ਫਰਜੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...