ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਤੇ ਇਕ ਫੋਟੋ ਵਾਇਰਲ ਹੋ ਰਹੀ ਹੈ ਜਿਸ ਵਿਚ ਪੂਰਵ ਭਾਰਤੀਏ ਕ੍ਰਿਕਟਰ ਅਤੇ ਪੂਰਵੀ ਦਿੱਲੀ ਤੋਂ ਭਾਰਤੀਏ ਜਨਤਾ ਪਾਰਟੀ ਦੇ ਲੋਕ ਸਭਾ ਉਮੀਦਵਾਰ ਗੌਤਮ ਗੰਭੀਰ ਨੂੰ ਬਿੰਦੀ ਲਾਏ ਅਤੇ ਦੁੱਪਟਾ ਪਾਏ ਵੇਖਿਆ ਜਾ ਸਕਦਾ ਹੈ। ਫੋਟੋ ਵਿਚ ਦਾਅਵਾ ਕਰਿਆ ਗਿਆ ਹੈ ਕਿ ਇਹ ਓਹਨਾ ਨੇ ਚੋਣ ਪ੍ਰਚਾਰ ਦੌਰਾਨ ਕਰਿਆ।  ਸਾਡੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਦਾਅਵਾ ਗਲਤ ਹੈ। ਇਹ ਤਸਵੀਰ ਲੱਗਭਗ 8 ਮਾਹ ਪੁਰਾਣੀ ਹੈ ਅਤੇ ਓਦੋਂ ਗੌਤਮ ਗੰਭੀਰ ਕਿੰਨਰ ਸਮਾਜ ਪ੍ਰਤੀ ਆਪਣਾ ਸਮਰਥਨ ਜਤਾ ਰਹੇ ਸੀ।

ਕਿ ਹੋ ਰਿਹਾ ਹੈ ਵਾਇਰਲ?

ਫੋਟ ਵਿਚ ਗੌਤਮ ਗੰਭੀਰ ਦੁਪੱਟਾ ਪਾਏ ਅਤੇ ਬਿੰਦੀ ਲਾਏ ਨਜ਼ਰ ਆ ਰਹੇ ਹਨ ਅਤੇ ਉਸਦੇ ਉੱਤੇ ਲਿਖਿਆ ਹੈ “ਇਹ ਚੁਣਾਵ ਜਿੱਤਣ ਦੀ ਲਾਲਸਾ ਪਤਾ ਨਹੀਂ ਕਿ-ਕਿ ਕਰਾਵੇਗੀ ਭਾਜਪਾਈਆਂ ਤੋਂ…. ਮਿਸ਼ਨ ਗੌਤਮ ਗੰਭੀਰ”। ਇਸ ਫੋਟੋ ਨਾਲ ਡਿਸਕ੍ਰਿਪਸ਼ਨ ਲਿਖਿਆ ਹੈ “ਹੁਣ ਇਸਨੂੰ ਕਿ ਕਹੋਂਗੇ। ਇੰਨਾ ਕੌਣ ਡਿੱਗਦਾ ਹੈ।”

ਪੜਤਾਲ

ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਫੋਟੋ ਦੇ ਸਕ੍ਰੀਨਸ਼ੋਟ ਲਏ ਅਤੇ ਉਹਨਾਂ ਨੂੰ ਗੂਗਲ ਰੀਵਰਸ ਇਮੇਜ ਤੇ ਸਰਚ ਕਿੱਤਾ। ਇਸ ਦੌਰਾਨ ਸਾਡੇ ਹੱਥ 14 ਸਤੰਬਰ 2018 ਨੂੰ ਫਾਈਲ ਕਿੱਤੀ ਗਈ ਆਜ ਤੱਕ (Aaj Tak) ਵੈਬਸਾਈਟ ਦੀ ਸਟੋਰੀ ਲੱਗੀ। ਇਸ ਸਟੋਰੀ ਵਿਚ ਇਸ ਤਸਵੀਰ ਨੂੰ ਇਸਤੇਮਾਲ ਕਿੱਤਾ ਗਿਆ ਸੀ। ਇਸ ਸਟੋਰੀ ਅਨੁਸਾਰ, ਕ੍ਰਿਕਟਰ ਗੌਤਮ ਗੰਭੀਰ ਕਿੰਨਰ ਸਮਾਜ ਪ੍ਰਤੀ ਆਪਣਾ ਸਮਰਥਨ ਜਤਾਉਣ ਲਈ ਇਸ ਰੂਪ ਵਿਚ ਦਿਸੇ ਸੀ। ਤੁਹਾਨੂੰ ਦੱਸ ਦਈਏ ਕਿ ਗੌਤਮ ਗੰਭੀਰ ਨੇ ਬੀਜੇਪੀ 22 ਮਾਰਚ, 2019 ਨੂੰ ਜੋਇਨ ਕਿੱਤੀ ਸੀ।

ਅਸੀਂ ਆਪਣੀ ਪੜਤਾਲ ਨੂੰ ਅੱਗੇ ਵਧਾਇਆ ਅਤੇ ਪਾਇਆ ਕਿ ਅਸਲ ਵਿਚ 11 ਸਤੰਬਰ 2018 ਨੂੰ ਗੌਤਮ ਗੰਭੀਰ ਨੇ ਕਿੰਨਰ ਸਮੁਦਾਏ ਦੇ ਸਮਰਥਨ ਵਿਚ ਇਕ ਆਯੋਜਿਤ ਕਾਰਕ੍ਰਮ- ਹਿਜੜਾ ਹੱਬਾ ਦੇ ਉਦਘਾਟਨ ਸਮਾਰੋਹ ਵਿਚ ਗਏ ਸੀ। ਇਸੇ ਕਾਰਕ੍ਰਮ ਦੌਰਾਨ ਕਿੰਨਰਾਂ ਨੇ ਉਹਨਾਂ ਆਪਣੀ ਵੇਸ਼ਭੁਸ਼ਾ ਵਿਚ ਤਿਆਰ ਕਿੱਤਾ ਸੀ। ਓਸੇ ਸਮੇਂ ਦੀ ਇਹ ਤਸਵੀਰ ਚਰਚਾ ਦਾ ਵਿਸ਼ੇ ਬਣ ਗਈ ਸੀ।

ਗੰਭੀਰ ਨੇ ਪਿਛਲੇ ਸਾਲ ਰੱਖੜੀ ਤੇ ਵੀ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕਿਤਿਆਂ ਸੀ, ਜ੍ਹਿਨਾਂ ਵਿਚ ਉਹ ਕਿੰਨਰਾਂ ਤੋਂ ਰੱਖੜੀ ਬੰਧਵਾਉਂਦੇ ਦਿਸੇ ਸੀ। ਇਸ ਟਵੀਟ ਵਿਚ ਗੰਭੀਰ ਨੇ ਲਿਖਿਆ ਸੀ, ‘ਇਹ ਮਰਦ ਜਾਂ ਔਰਤ ਹੋਣ ਦੀ ਗੱਲ ਨਹੀਂ ਹੈ। ਇਹ ਇਨਸਾਨ ਹੋਣ ਦੀ ਗੱਲ ਹੈ।’

ਇਸ ਸਿਲਸਿਲੇ ਵਿਚ ਅਸੀਂ ਬੀਜੇਪੀ ਦੇ ਅਮਿਤ ਮਾਲਵੀਏ ਨਾਲ ਵੀ ਗੱਲ ਕਿੱਤੀ ਜ੍ਹਿਨਾਂ ਨੇ ਇਹ ਮੰਨਿਆ ਕਿ ਇਹ ਤਸਵੀਰ ਪੁਰਾਣੀ ਹੈ।

ਇਸ ਪੋਸਟ ਨੂੰ Hilal Yusuf‎ ਨਾਂ ਦੇ ਇੱਕ ਫੇਸਬੁੱਕ ਯੂਜ਼ਰ ਨੇ Friends Who Like Kanhaiya Kumar JNU ਨਾਂ ਦੇ ਇਕ ਪੇਜ ਤੇ ਸ਼ੇਅਰ ਕਿੱਤਾ ਸੀ। ਇਸ ਪੇਜ ਦੇ ਕੁੱਲ 33,499 ਫੋਲੋਅਰਸ ਹਨ।

ਨਤੀਜਾ: ਸਾਡੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਵਿਚ ਕਰਿਆ ਜਾ ਰਿਹਾ ਦਾਅਵਾ ਗਲਤ ਹੈ। ਗੌਤਮ ਗੰਭੀਰ ਦੀ ਇਹ ਤਸਵੀਰ ਉਹਨਾਂ ਦੇ ਰਾਜਨੀਤੀ ਜੋਇਨ ਕਰਨ ਤੋਂ ਪਹਿਲਾਂ ਦੀ ਹੈ। ਉਹ ਕਿੰਨਰ ਵੇਸ਼ਭੂਸ਼ਾ ਵਿਚ ਵੋਟ ਨਹੀਂ ਮੰਗ ਰਹੇ ਹਨ, ਸਗੋਂ ਕਿੰਨਰ ਸਮਾਜ ਪ੍ਰਤੀ ਆਪਣਾ ਸਮਰਥਨ ਜਤਾ ਰਹੇ ਸੀ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

Claim Review : Gautam Gambhir wore dupatta to seek votes
Claimed By : Azamgarh Voice
Fact Check : False

ਕੋਈ ਜਵਾਬ ਛੱਡਣਾ

Please enter your comment!
Please enter your name here