X

Fact Check: ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਲੇਬਨਾਨ ਦੇ ਮੁਹੱਰਮ ਮਾਤਮ ਵਿਚ ਜਖਮੀ ਹੋਈ ਕੁੜੀ ਦੀ ਤਸਵੀਰ

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਸ ਤਸਵੀਰ ਦਾ JNU ਨਾਲ ਕੋਈ ਸਬੰਧ ਨਹੀਂ ਹੈ। ਇਹ ਤਸਵੀਰ 2005 ਵਿਚ ਲੇਬਨਾਨ ਦੇ ਮੁਹੱਰਮ ਮਾਤਮ ਦੌਰਾਨ ਜਖਮੀ ਹੋਈ ਸੀ।

  • By Vishvas News
  • Updated: January 10, 2020

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਜਖਮੀ ਕੁੜੀ ਨੂੰ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕੁੜੀ JNU
ਹਮਲੇ ਵਿਚ ਜਖਮੀ ਹੋਈ ਹੈ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਭਾਰਤ ਦੀ ਹੈ ਹੀ ਨਹੀਂ। ਇਹ ਤਸਵੀਰ ਲੇਬਨਾਨ ਵਿਚ 2005 ਅੰਦਰ ਹੋਏ ਮੁਹੱਰਮ ਮਾਤਮ ਦੇ ਦੌਰਾਨ ਦੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਤਸਵੀਰ ਵਿਚ ਇੱਕ ਕੁੜੀ ਦੇ ਸਿਰ ਤੋਂ ਲਹੂ ਨਿਕਲ ਰਿਹਾ ਹੈ। ਪੋਸਟ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ: “ਮੈਂ JNU ਦੇ ਇਨਸਾਫ ਪਸੰਦ ਵਿਦਿਆਰਥੀਆਂ ਉੱਪਰ RSS, BJP ਦੇ ਪਾਲਤੂ ਕੁੱਤਿਆਂ ਵੱਲੋਂ ਕੀਤੇ ਕਾਇਰਤਾ ਭਰੇ ਗੁੰਡਾ ਹਮਲੇ ਦੀ ਪੁਰਜ਼ੋਰ ਨਿਖੇਧੀ ਕਰਦਿਆਂJNU ਵਿਦਿਆਰਥੀਆਂ ਦੇ ਹੱਕੀ ਸੰਘਰਸ਼ ਦੀ ਹਿਮਾਇਤ ਕਰਦਾ ਹਾਂ।ਇਹ ਸੰਘਰਸ਼ ਓਦੋ ਤਕ ਚਲਦਾ ਰਹੇਗਾ ਜਦੋ ਤਕ ਵਿਦਿਆਰਥੀਆਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਤੇ ਬੀ ਜੇ ਪੀ ਤੇ ਆਰ ਐਸ ਐਸ ਦੇ ਕੁੱਤਿਆਂ ਨੂੰ ਜੇਲਾਂ ਵਿਚ ਨਹੀਂ ਸੁਟਿਆ ਜਾਂਦਾ।। “

ਪੜਤਾਲ

ਇਸ ਤਸਵੀਰ ਦੀ ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਸਰਚ ਵਿਚ ਸਾਨੂੰ www.nejatngo.org ਦੀ ਇੱਕ ਖਬਰ ਮਿਲੀ, ਜਿਸਦੇ ਵਿਚ ਇਸ ਫੋਟੋ ਦਾ ਇਸਤੇਮਾਲ ਕੀਤਾ ਗਿਆ ਸੀ। ਇਹ ਖਬਰ 2 ਜਨਵਰੀ 2010 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਖਬਰ ਅਨੁਸਾਰ, ਇਹ ਤਸਵੀਰ ਲੇਬਨਾਨ ਦੀ ਇੱਕ ਕੁੜੀ ਦੀ ਹੈ, ਜਦੋਂ ਦੱਖਣੀ ਲੇਬਨਾਨ ਦੇ ਨਬਾਤੀਹ ਵਿਚ ਅਸ਼ੁਰਾ (ਮੁਹੱਰਮ) ਦਾ ਮਾਤਮ ਮਨਾਇਆ ਗਿਆ ਸੀ।

ਅਸੀਂ ਹੋਰ ਲਭਿਆ ਤਾਂ ਸਾਨੂੰ ਇਹ ਤਸਵੀਰ jafariyanews.com ‘ਤੇ ਮਿਲੀ। ਇਸ ਖਬਰ ਨੂੰ 20 ਫਰਵਰੀ 2005 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਖਬਰ ਅਨੁਸਾਰ, ਇਹ ਤਸਵੀਰ ਲੇਬਨਾਨ ਦੇ ਨਬਾਤੀਹ ਵਿਚ ਅਸ਼ੁਰਾ (ਮੁਹੱਰਮ) ਦੇ ਮਾਤਮ ਜਲੂਸ ਦੌਰਾਨ ਦੀ ਹੈ।

ਅਸੀਂ ਹੋਰ ਪੁਸ਼ਟੀ ਲਈ jafariyanews.com ਦੇ UAE ਮੁੱਖ ਕੋਰਸਪੌਂਡੈਂਟ ਅਹਿਮਦ ਹਮੀਦੀ ਨਾਲ ਗੱਲ ਕੀਤੀ। ਉਨ੍ਹਾਂ ਨੇ ਕੰਫਰਮ ਕੀਤਾ ਕਿ ਇਹ ਤਸਵੀਰ ਉਨ੍ਹਾਂ ਦੀ ਵੈੱਬਸਾਈਟ ਦੀ ਹੀ ਹੈ, ਜਿਸਨੂੰ ਲੇਬਨਾਨ ਵਿਚ ਅਸ਼ੁਰਾ ਦੌਰਾਨ 2005 ਵਿਚ ਖਿਚਿਆ ਗਿਆ ਸੀ।

ਜੇਕਰ ਇਸ ਤਸਵੀਰ ਨੂੰ ਧਿਆਨ ਨਾਲ ਵੇਖਿਆ ਜਾਵੇ ਤਾਂ ਪਤਾ ਚਲਦਾ ਹੈ ਕਿ ਤਸਵੀਰ ਵਿਚ ਪਿਛੇ ਦਿੱਸ ਰਹੇ ਬੋਰਡ ਵਿਚ ਜਿਹੜੀ ਭਾਸ਼ਾ ਦਾ ਇਸਤੇਮਾਲ ਹੈ ਉਹ ਭਾਰਤੀ ਹੈ ਹੀ ਨਹੀਂ।

ਇਸ ਤਸਵੀਰ ਨੂੰ Kanwarpal Burj ਨਾਂ ਦੀ ਇੱਕ ਫੇਸਬੁੱਕ ਪ੍ਰੋਫ਼ਾਈਲ ਨੇ ਸ਼ੇਅਰ ਕੀਤਾ ਹੈ। ਇਹ ਯੂਜ਼ਰ ਇਕ ਖਾਸ ਵਿਚਾਰਧਾਰਾ ਦਾ ਸਮਰਥਕ ਲਗਦਾ ਹੈ।

ਹੁਣ ਅਸੀਂ AISA (All India Student Association) ਦੀ ਦਿੱਲੀ ਸਟੇਟ ਪ੍ਰੈਸੀਡੈਂਟ ਕਵਲਪ੍ਰੀਤ ਕੌਰ ਨਾਲ ਇਸ ਤਸਵੀਰ ਬਾਰੇ ਵਿਚ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ ਤਸਵੀਰ ਫਰਜ਼ੀ ਹੈ। ਇਸਦੇ ਨਾਲ-ਨਾਲ ਉਨ੍ਹਾਂ ਨੇ ਸ਼ੇਅਰ ਕੀਤਾ ਕਿ ਸੋਸ਼ਲ ਮੀਡੀਆ ‘ਤੇ ਇਕ ਬੁਰਾ ਅਭਿਆਨ ਚਲ ਰਿਹਾ ਹੈ ਜਿਹੜਾ ਸਿਰਫ ਕੁੜੀਆਂ ਨੂੰ ਹੀ ਆਪਣਾ ਟਾਰਗੇਟ ਰੱਖਦਾ ਹੈ ਅਤੇ ਉਨ੍ਹਾਂ ਨੂੰ ਬਦਨਾਮ ਕਰਦਾ ਹੈ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਸ ਤਸਵੀਰ ਦਾ JNU ਨਾਲ ਕੋਈ ਸਬੰਧ ਨਹੀਂ ਹੈ। ਇਹ ਤਸਵੀਰ 2005 ਵਿਚ ਲੇਬਨਾਨ ਦੇ ਮੁਹੱਰਮ ਮਾਤਮ ਦੌਰਾਨ ਜਖਮੀ ਹੋਈ ਸੀ।

  • Claim Review : ਇਹ ਤਸਵੀਰ ਭਾਰਤ ਦੀ ਹੈ
  • Claimed By : FB Page- Punjab Online
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later