X

Fact Check : ਮਹਾਰਾਸ਼ਟਰ ਦੀ 2 ਸਾਲ ਪੁਰਾਣੀ ਤਸਵੀਰ ਹੁਣ ਬਿਹਾਰ ਵਿਚ EVM ਚੋਰੀ ਦੇ ਫਰਜੀ ਦਾਅਵੇ ਨਾਲ ਵਾਇਰਲ

  • By Vishvas News
  • Updated: November 19, 2020

ਨਵੀਂ ਦਿੱਲੀ (Vishvas News)। ਬਿਹਾਰ ਵਿਧਾਨਸਭਾ ਚੋਣਾਂ ਭਾਵੇਂ ਖਤਮ ਹੋ ਗਈਆਂ ਹੋਣ, ਪਰ ਹਾਲੇ ਵੀ ਫਰਜੀ ਖਬਰਾਂ ਦਾ ਵਾਇਰਲ ਹੋਣਾ ਜਾਰੀ ਹੈ। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸਦੇ ਵਿਚ ਇੱਕ ਵਿਅਕਤੀ ਨੂੰ ਇੱਕ ਪਹਾੜੀ ‘ਤੇ EVM ਲੈ ਜਾਂਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ ਲੈ ਕੇ ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇਹ ਫੋਟੋ ਬਿਹਾਰ ਵਿਚ EVM ਚੋਰੀ ਦੀ ਹੈ। ਇਹ ਤਸਵੀਰ ਫਰਜੀ ਦਾਅਵਿਆਂ ਨਾਲ ਕਈ ਦੂਜੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵਾਇਰਲ ਹੋ ਰਹੀ ਹੈ।

ਵਿਸ਼ਵਾਸ ਟੀਮ ਨੇ ਵਾਇਰਲ ਦਾਅਵੇ ਦੀ ਪੜਤਾਲ ਕੀਤੀ। ਪੜਤਾਲ ਵਿਚ ਪਤਾ ਚਲਿਆ ਕਿ ਦਾਵਾ ਫਰਜੀ ਹੈ। ਜਾਂਚ ਵਿਚ ਪਤਾ ਚਲਿਆ ਕਿ ਵਾਇਰਲ ਤਸਵੀਰ ਅਸਲ ਵਿਚ ਮਹਾਰਾਸ਼ਟਰ ਵਿਧਾਨਸਭਾ ਚੋਣਾਂ ਦੇ ਦੌਰਾਨ ਦੀ ਹੈ। ਰਾਏਗੜ ਜਿਲੇ ਦੇ ਇੱਕ ਪੋਲਿੰਗ ਬੂਥ ‘ਤੇ EVM ਲੈ ਜਾਣ ਦੀ ਤਸਵੀਰ ਨੂੰ ਹੁਣ ਕੁਝ ਲੋਕ ਫਰਜੀ ਦਾਅਵਿਆਂ ਨਾਲ ਵਾਇਰਲ ਕਰ ਰਹੇ ਹਨ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ तेजस्वी यादव युथ ब्रिगेड वैशाली ਨੇ 13 ਨਵੰਬਰ ਨੂੰ ਇੱਕ ਪੋਸਟ ਅਪਲੋਡ ਕਰਦੇ ਹੋਏ ਲਿਖਿਆ: EVM की होगी जांच, नितीश जाएंगे जेल? पूछता है युवा, पूछता है बिहार EVM चोरी करके कहां ले जा रहा है। मोदी आयोग चोर है।

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਦੀ ਮਦਦ ਨਾਲ ਸਰਚ ਕਰਨਾ ਸ਼ੁਰੂ ਕੀਤਾ। ਖੋਜ ਦੌਰਾਨ ਅਸੀਂ ਸਾਨੂੰ ਸਰਕਾਰੀ ਟਵਿੱਟਰ ਹੈਂਡਲ ‘ਤੇ ਅਸਲੀ ਵਾਇਰਲ ਤਸਵੀਰਾਂ ਵਾਲਾ ਟਵੀਟ ਮਿਲਿਆ। ਜ਼ਿਲ੍ਹਾ ਸੰਪਰਕ ਦਫਤਰ, ਰਾਏਗੜ ਨਾਂ ਦੇ ਟਵਿੱਟਰ ਹੈਂਡਲ ਤੋਂ ਇਹ ਤਸਵੀਰਾਂ ਸਬਤੋਂ ਪਹਿਲਾਂ ਟਵੀਟ ਕੀਤੀ ਗਈਆਂ ਸਨ।

20 ਅਕਤੂਬਰ 2019 ਦੇ ਟਵੀਟ ਵਿਚ ਕਲਕਰਾਈ ਮਤਦਾਨ ਕੇਂਦਰ ‘ਤੇ ਜਾ ਰਹੇ ਕਰਮਚਾਰੀ ਦੀ ਤਰੀਫ ਕੀਤੀ ਗਈ ਸੀ। ਇਹ ਥਾਂ ਮਹਾਰਾਸ਼ਟਰ ਵਿਚ ਹੈ।

https://twitter.com/InfoRaigad/status/1185897091781914624

ਪੜਤਾਲ ਦੌਰਾਨ ਅਸੀਂ ਰਾਏਗੜ ਕਲੈਕਟਰ ਦਫਤਰ ਸੰਪਰਕ ਕੀਤਾ। ਓਥੋਂ ਮਿਲੀ ਜਾਣਕਾਰੀ ਅਨੁਸਾਰ ਇਹ ਤਸਵੀਰ ਰਾਏਗੜ ਵਿਚ ਪਿਛਲੇ ਸਾਲ ਹੋਏ ਵਿਧਾਨਸਭਾ ਚੋਣਾਂ ਦੀ ਹੈ।

ਇਸ ਦਾਅਵੇ ਨੂੰ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ ਫੇਸਬੁੱਕ ਪੇਜ “तेजस्वी यादव युथ ब्रिगेड वैशाली”। ਇਹ ਪੇਜ ਇੱਕ ਖਾਸ ਰਾਜਨੀਤਿਕ ਧੀਰ ਦਾ ਸਮਰਥਕ ਹੈ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਬਿਹਾਰ ਅੰਦਰ EVM ਚੋਰੀ ਦਾ ਦਾਅਵਾ ਫਰਜੀ ਨਿਕਲਿਆ। ਮਹਾਰਾਸ਼ਟਰ ਦੇ ਰਾਏਗੜ ਦੀ ਪੁਰਾਣੀ ਤਸਵੀਰ ਨੂੰ ਕੁਝ ਲੋਕ ਫਰਜੀ ਦਾਅਵੇ ਨਾਲ ਬਿਹਾਰ ਦਾ ਦੱਸਕੇ ਵਾਇਰਲ ਕਰ ਰਹੇ ਹਨ।

  • Claim Review : ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸਦੇ ਵਿਚ ਇੱਕ ਵਿਅਕਤੀ ਨੂੰ ਇੱਕ ਪਹਾੜੀ 'ਤੇ EVM ਲੈ ਜਾਂਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ ਲੈ ਕੇ ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇਹ ਫੋਟੋ ਬਿਹਾਰ ਵਿਚ EVM ਚੋਰੀ ਦੀ ਹੈ।
  • Claimed By : FB Page- तेजस्वी यादव युथ ब्रिगेड वैशाली
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later