X

Fact Check : ਚੋਣਾਂ ਹਾਰਨ ਦੇ ਬਾਅਦ RJD ਸਮਰਥਕਾਂ ਨੇ ਨਹੀਂ ਸੁੱਟੀ ਮਿਠਾਈਆਂ, ਤਸਵੀਰ ਹਰਿਆਣਾ ਦੀ ਹੈ

  • By Vishvas News
  • Updated: November 14, 2020

ਨਵੀਂ ਦਿੱਲੀ (Vishvas News)। ਸੋਸ਼ਲ ਮੀਡੀਆ ‘ਤੇ ਕਈ ਅਜੇਹੀ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਬਿਹਾਰ ਚੋਣਾਂ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ। ਹੁਣ ਇੱਕ ਅਜੇਹੀ ਹੀ ਤਸਵੀਰ ਨੂੰ ਕੁਝ ਲੋਕ ਇਹ ਕਹਿਕੇ ਵਾਇਰਲ ਕਰ ਰਹੇ ਹਨ ਕਿ ਬਿਹਾਰ ਵਿਚ ਹਾਰ ਦੇ ਬਾਅਦ RJD ਸਮਰਥਕਾਂ ਨੇ ਮਿਠਾਈਆਂ ਬਰਬਾਦ ਕਰ ਦਿੱਤੀਆਂ।

ਵਿਸ਼ਵਾਸ ਟੀਮ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ। ਸਾਨੂੰ ਪਤਾ ਚਲਿਆ ਕਿ ਹਰਿਆਣਾ ਦੇ ਸਿਰਸਾ ਵਿਚ 10 ਨਵੰਬਰ ਨੂੰ ਖਰਾਬ ਮਿਠਾਈਆਂ ਨੂੰ ਸੁੱਟਿਆ ਗਿਆ ਸੀ। ਓਸੇ ਦੀ ਤਸਵੀਰ ਨੂੰ ਹੁਣ ਕੁਝ ਲੋਕ ਬਿਹਾਰ ਦੇ ਨਾਂ ਤੋਂ ਵਾਇਰਲ ਕਰ ਰਹੇ ਹਨ। ਸਾਡੀ ਪੜਤਾਲ ਵਿਚ ਵਾਇਰਲ ਪੋਸਟ ਝੂਠੀ ਸਾਬਿਤ ਹੋਈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ Ranjan Kumar ਨੇ 11 ਨਵੰਬਰ ਨੂੰ ਇੱਕ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: “Rjd wale apna mithai ko tej raftaar se dafan kar rahe hain”

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰਕੇ ਸਰਚ ਕੀਤਾ। ਤਸਵੀਰ ਸਾਨੂੰ ਕਈ ਸੋਸ਼ਲ ਮੀਡੀਆ ਅਕਾਊਂਟ ਅਤੇ ਵੈੱਬਸਾਈਟ ‘ਤੇ ਮਿਲੀ। ਅਮਰ ਉਜਾਲਾ ਦੀ ਵੈੱਬਸਾਈਟ ‘ਤੇ ਮੌਜੂਦ ਇੱਕ ਖਬਰ ਵਿਚ ਸਾਨੂੰ ਅਸਲੀ ਤਸਵੀਰ ਮਿਲੀ। ਖਬਰ ਨੂੰ 10 ਨਵੰਬਰ 2020 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸਦੇ ਵਿਚ ਦੱਸਿਆ ਗਿਆ ਕਿ ਹਰਿਆਣਾ ਦੇ ਸਿਰਸਾ ਵਿਚ ਮੁੱਖਮੰਤਰੀ ਉਡਣਦਸਤਾ ਅਤੇ ਫੂਡ ਐਂਡ ਸੇਫਟੀ ਵਿਭਾਗ ਨੇ ਰਸਗੁੱਲਿਆਂ ਦੀ ਫੈਕਟਰੀ ਵਿਚ ਖਰਾਬ ਮਿਲੇ ਉਤਪਾਦਾਂ ਨੂੰ ਖਤਮ ਕਰਵਾਇਆ। ਪੂਰੀ ਖਬਰ ਇਥੇ ਪੜ੍ਹੀ ਜਾ ਸਕਦੀ ਹੈ।

ਜਾਂਚ ਦੌਰਾਨ ਸਾਨੂੰ Youtube ‘ਤੇ ਇੱਕ ਵੀਡੀਓ ਵੀ ਮਿਲਿਆ। 10 ਨਵੰਬਰ ਨੂੰ ਪ੍ਰੈਸ ਵਾਰਤਾ ਨਾਂ ਦੇ ਚੈਨਲ ‘ਤੇ ਅਪਲੋਡ ਵੀਡੀਓ ਵਿਚ ਬਿਹਾਰ ਦੇ ਨਾਂ ‘ਤੇ ਵਾਇਰਲ ਤਸਵੀਰ ਵਿਚ ਦਿੱਸ ਰਹੇ ਸ਼ਕਸ ਅਤੇ ਉਸਦੇ ਪਿੱਛੇ ਖੜੀ ਇੱਕ ਸਕੂਟਰ ਨੂੰ ਸਿਰਸਾ ਦੇ ਇਸ ਵੀਡੀਓ ਵਿਚ ਵੀ ਵੇਖਿਆ ਜਾ ਸਕਦਾ ਹੈ। ਮਤਲਬ ਸਾਫ ਸੀ ਕਿ ਸਿਰਸਾ ਦੀ ਇੱਕ ਤਸਵੀਰ ਨੂੰ ਫਰਜੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਪੜਤਾਲ ਦੌਰਾਨ ਅਸੀਂ ਸਿਰਸਾ ਤੋਂ ਪ੍ਰਕਾਸ਼ਿਤ ਦੈਨਿਕ ਜਾਗਰਣ ਦੇ ਈਪੇਪਰ ਨੂੰ ਸਕੈਨ ਕੀਤਾ। ਸਾਨੂੰ 11 ਨਵੰਬਰ ਨੂੰ ਸੰਸਕਰਣ ਵਿਚ ਇੱਕ ਖਬਰ ਮਿਲੀ। ਇਸਦੇ ਵਿਚ ਵਾਇਰਲ ਤਸਵੀਰ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ਕਿ ਇਹ ਫੋਟੋ ਰਸਗੁੱਲਾ ਪਲਾਂਟ ਵਿਚ ਖਰਾਬ ਮਿਠਾਈਆਂ ਨੂੰ ਟੋਏ ਵਿਚ ਦੱਬਣ ਦੀ ਹੈ।

ਪੜਤਾਲ ਦੇ ਅਗਲੇ ਚਰਣ ਵਿਚ ਅਸੀਂ ਬਿਹਾਰ ਵਿਚ ਸੰਪਰਕ ਕੀਤਾ। RJD ਦੇ ਬੁਲਾਰੇ ਮਰਤਯੂੰਜੇ ਤਿਵਾਰੀ ਨੇ ਵਾਇਰਲ ਪੋਸਟ ਦਾ ਖੰਡਨ ਕਰਦੇ ਹੋਏ ਕਿਹਾ ਕਿ ਅਜੇਹੀ ਕੋਈ ਘਟਨਾ ਸਾਡੇ ਇਥੇ ਨਹੀਂ ਹੋਈ ਹੈ।

ਹੁਣ ਅਸੀਂ ਇਸ ਮਾਮਲੇ ਨੂੰ ਲੈ ਕੇ ਸਾਡੇ ਦੈਨਿਕ ਜਾਗਰਣ ਦੇ ਸਿਰਸਾ ਇੰਚਾਰਜ ਸੁਧੀਰ ਆਰਯ ਨਾਲ ਸੰਪਰਕ ਕੀਤਾ। ਸੁਧੀਰ ਨੇ ਵਾਇਰਲ ਪੋਸਟ ਨੂੰ ਲੈ ਕੇ ਕਿਹਾ, “ਇਹ ਤਸਵੀਰ ਸਿਰਸਾ ਦੇ ਇੱਕ ਰਸਗੁੱਲਾ ਫੈਕਟਰੀ ਦੀ ਹੈ ਜਿਥੇ CM ਫਲਾਇੰਗ ਨੇ ਸਾਫ-ਸਫਾਈ ਨਾ ਹੋਣ ‘ਤੇ ਇਸਨੂੰ ਜਮੀਨ ਅੰਦਰ ਪਾ ਦਿੱਤਾ ਸੀ। ਤਸਵੀਰ 10 ਨਵੰਬਰ ਦੀ ਹੈ।”

ਇਸ ਤਸਵੀਰ ਨੂੰ ਗਲਤ ਦਾਅਵੇ ਨਾਲ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Ranjan Kumar ਨਾਂ ਦਾ ਫੇਸਬੁੱਕ ਯੂਜ਼ਰ। ਇਹ ਯੂਜ਼ਰ ਬਿਹਾਰ ਦੇ ਪਟਨਾ ਦਾ ਰਹਿਣ ਵਾਲਾ ਹੈ ਅਤੇ ਇਸਦੇ 2207 ਫੇਸਬੁੱਕ ਮਿੱਤਰ ਹਨ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਿਤ ਹੋਈ। ਸਾਨੂੰ ਪਤਾ ਚਲਿਆ ਕਿ ਹਰਿਆਣਾ ਦੇ ਸਿਰਸਾ ਵਿਚ 10 ਨਵੰਬਰ ਨੂੰ ਖਰਾਬ ਮਿਠਾਈਆਂ ਨੂੰ ਖਤਮ ਕੀਤਾ ਗਿਆ ਸੀ। ਓਸੇ ਦੀ ਤਸਵੀਰ ਨੂੰ ਹੁਣ ਲੋਕ ਬਿਹਾਰ ਦੇ ਨਾਂ ਤੋਂ ਵਾਇਰਲ ਕਰ ਰਹੇ ਹਨ।

  • Claim Review : ਤਸਵੀਰ ਨੂੰ ਕੁਝ ਲੋਕ ਇਹ ਕਹਿਕੇ ਵਾਇਰਲ ਕਰ ਰਹੇ ਹਨ ਕਿ ਬਿਹਾਰ ਵਿਚ ਹਾਰ ਦੇ ਬਾਅਦ RJD ਸਮਰਥਕਾਂ ਨੇ ਮਿਠਾਈਆਂ ਬਰਬਾਦ ਕਰ ਦਿੱਤੀਆਂ
  • Claimed By : FB User- Ranjan Kumar
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later