X

Fact Check: ਕਰੀਨਾ ਕਪੂਰ ਨੇ ਨਹੀਂ ਜੋਇਨ ਕੀਤੀ ਹੈ ਕੋਈ ਪੋਲਿਟੀਕਲ ਪਾਰਟੀ

  • By Vishvas News
  • Updated: May 6, 2019

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅਜਕਲ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਅਦਾਕਾਰ ਕਰੀਨਾ ਕਪੂਰ ਖਾਨ ਅਤੇ ਓਹਨਾ ਦੇ ਮੁੰਡੇ ਤੈਮੂਰ ਅਲੀ ਖਾਨ ਨੂੰ ਵੇਖਿਆ ਜਾ ਸਕਦਾ ਹੈ। ਵਾਇਰਲ ਫੋਟੋ ਵਿਚ ਕਰੀਨਾ ਕਪੂਰ ਦੇ ਗਲ ਵਿਚ ਬੀਜੇਪੀ ਦਾ ਦੁਪੱਟਾ ਹੈ ਨਾਲ ਖੜੇ ਕਰੀਨਾ ਕਪੂਰ ਦੇ ਪੁੱਤਰ ਦੀ ਟੀ ਸ਼ਰਟ ‘ਤੇ ਲਿਖਿਆ ਹੈ ‘ਨਮੋ ਅਗੇਨ’ ਅਤੇ ਓਹਨਾ ਵੀ ਭਗਵਾ ਰੰਗ ਦਾ ਝੰਡਾ ਫੜਿਆ ਹੋਇਆ ਹੈ। ਸਾਡੀ ਪੜਤਾਲ ਵਿਚ ਅਸੀਂ ਪਾਇਆ ਕਿ ਐਡੀਟਿੰਗ ਟੂਲਸ ਦਾ ਇਸਤੇਮਾਲ ਕਰਕੇ ਕਰੀਨਾ ਕਪੂਰ ਖਾਨ ਦੇ ਗਲ ਵਿਚ ਦੁਪੱਟਾ ਪਾਇਆ ਗਿਆ ਹੈ ਅਤੇ ਓਹਨਾ ਦੇ ਮੁੰਡੇ ਤੈਮੂਰ ਅਲੀ ਖਾਨ ਦੀ ਟੀ ਸ਼ਰਟ ਤੇ ਨਮੋ ਅਗੇਨ ਲਿਖਿਆ ਗਿਆ ਹੈ। ਇਹ ਖਬਰ ਗਲਤ ਹੈ।

ਕੀ ਹੈ ਵਾਇਰਲ ਪੋਸਟ ਵਿਚ?

ਇਸ ਤਸਵੀਰ ਨਾਲ ਲਿਖੇ ਡਿਸਕ੍ਰਿਪਸ਼ਨ ਵਿਚ ਕਲੇਮ ਕੀਤਾ ਜੇ ਰਿਹਾ ਹੈ ਕਿ ‘ਸੈਫ ਅਲੀ ਖਾਨ ਦੇ ਨਾ ਚਾਹੁੰਦੇ ਹੋਏ ਵੀ ਤੈਮੂਰ ਅਤੇ ਤੈਮੂਰ ਦੀ ਮੰਮੀ ਕਰੀਨਾ ਕਪੂਰ ਨੇ ਬੀਜੇਪੀ ਜੋਇਨ ਕੀਤੀ’।

ਪੜਤਾਲ

ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਫੋਟੋ ਦਾ ਸਕ੍ਰੀਨਸ਼ੋਟ ਲਿਆ ਅਤੇ ਓਹਨੂੰ ਗੂਗਲ ਰੀਵਰਸ ਇਮੇਜ ਤੇ ਸਰਚ ਕਿੱਤਾ। ਥੋੜਾ ਜੇਹਾ ਰੀਸਰਚ ਕਰਨ ਤੇ ਸਾਡੇ ਹੱਥ News 18 ਦਾ ਇਕ ਟਵੀਟ ਲਗਿਆ ਜੋ 29 ਅਪ੍ਰੈਲ 2019 ਨੂੰ ਪੋਸਟ ਕੀਤਾ ਗਿਆ ਸੀ। ਇਹ ਫੋਟੋ ਉਸ ਸਮੇਂ ਦਾ ਹੈ ਜਦੋਂ ਕਰੀਨਾ ਕਪੂਰ ਖਾਨ ਵੋਟ ਦੇਣ ਲਈ ਆਪਣੀ ਮੁੰਡੇ ਤੈਮੂਰ ਅਲੀ ਖਾਨ ਨਾਲ ਗਈ ਸੀ।

ਜ਼ਿਆਦਾ ਪੁਸ਼ਟੀ ਲਈ ਅਸੀਂ ਕਰੀਨਾ ਕਪੂਰ ਦੀ PR ਏਜੇਂਟ ਨਾਲ ਗੱਲ ਕਿੱਤੀ ਅਤੇ ਓਹਨਾ ਨੇ ਸਾਨੂੰ ਦਸਿਆ ਕਿ ਕਰੀਨਾ ਕਪੂਰ ਖਾਨ ਨੇ ਕੋਈ ਵੀ ਰਾਜਨੀਤਕ ਦਲ ਜੋਇਨ ਨਹੀਂ ਕਰਿਆ ਹੈ ਅਤੇ ਉਹ ਨਾ ਹੀ ਕਿਸੇ ਰਾਜਨੀਤਕ ਦਲ ਦਾ ਸਮਰਥਨ ਕਰ ਰਹੀ ਹਨ।

ਇਸ ਤਸਵੀਰ ਨੂੰ For Fun ਨਾਂ ਦੇ ਇਕ ਫੇਸਬੁੱਕ ਪੇਜ ਤੇ ਸ਼ੇਅਰ ਕੀਤਾ ਗਿਆ ਹੈ। ਇਸ ਪੇਜ ਦੇ ਸਿਰਫ 560 ਫੋਲੋਅਰਸ ਹਨ।

ਨਤੀਜਾ: ਸਾਡੀ ਪੜਤਾਲ ਵਿਚ ਪਾਇਆ ਗਿਆ ਕਿ ਵਾਇਰਲ ਹੋ ਰਹੀ ਤਸਵੀਰ ਬਿਲਕੁਲ ਗਲਤ ਹੈ। ਫੋਟੋ ਐਡੀਟਿੰਗ ਟੂਲਸ ਦਾ ਇਸਤੇਮਾਲ ਕਰਕੇ ਕਰੀਨਾ ਕਪੂਰ ਖਾਨ ਦੇ ਗਲ ਵਿਚ ਬੀਜੇਪੀ ਲਿਖਿਆ ਦੁਪੱਟਾ ਪਾਇਆ ਗਿਆ ਹੈ ਅਤੇ ਓਹਨਾ ਦੇ ਮੁੰਡੇ ਦੀ ਟੀ ਸ਼ਰਟ ਤੇ ਨਮੋ ਅਗੇਨ ਲਿਖਿਆ ਗਿਆ ਹੈ। ਅਸਲ ਵਿਚ ਏਦਾਂ ਦਾ ਕੁਝ ਵੀ ਨਹੀਂ ਹੈ। ਰੀਨਾ ਕਪੂਰ ਖਾਨ ਨੇ ਕੋਈ ਵੀ ਰਾਜਨੀਤਕ ਦਲ ਜੋਇਨ ਨਹੀਂ ਕਰਿਆ ਹੈ, ਇਹ ਤਸਵੀਰ ਫੋਟਸ਼ੋਪਡ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

  • Claim Review : करीना कपूर ने बीजेपी ज्वाइन की
  • Claimed By : FB page Fun love
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

RELATED ARTICLES

Post saved! You can read it later