X

Fact Check: ਖਾਦੀ 999 ਰੁਪਏ ਵਿਚ 3 ਫੇਸਮਾਸਕ ਨਹੀਂ ਵੇਚ ਰਿਹਾ ਹੈ, ਵਾਇਰਲ ਪੋਸਟ ਫਰਜੀ ਹੈ

ਖਾਦੀ ਇੰਡੀਆ ਫੇਸਮਾਸਕ ਨੂੰ Rs.999 (3 ਮਾਸਕ) ਵਿਚ ਨਹੀਂ ਵੇਚ ਰਿਹਾ ਹੈ ਅਤੇ ਇਸਦੇ ਵਿਚ ਮਹਾਤਮਾ ਗਾਂਧੀ ਦੀ ਤਸਵੀਰ ਨੂੰ PM ਨਰੇਂਦਰ ਮੋਦੀ ਦੀ ਤਸਵੀਰ ਨਾਲ ਵੀ ਨਹੀਂ ਬਦਲਾ ਗਿਆ ਹੈ। ਵਾਇਰਲ ਪੋਸਟ ਫਰਜੀ ਹੈ।

  • By Vishvas News
  • Updated: July 29, 2020

ਨਵੀਂ ਦਿੱਲੀ (Vishvas News): ਸੋਸ਼ਲ ਮੀਡੀਆ ‘ਤੇ ਵਾਇਰਲ ਇੱਕ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਖਾਦੀ ਇੰਡੀਆ ਵੱਡੀ ਕੀਮਤਾਂ ‘ਤੇ ਫੇਸ ਮਾਸਕ ਵੇਚ ਰਿਹਾ ਹੈ ਅਤੇ ਬ੍ਰਾਂਡ ਨੇ ਮਹਾਤਮਾ ਗਾਂਧੀ ਦੀ ਤਸਵੀਰ ਦੀ ਥਾਂ ਨਰੇਂਦਰ ਮੋਦੀ ਦੀ ਤਸਵੀਰ ਲਾ ਦਿੱਤੀ ਹੈ। ਸਾਨੂੰ ਇਸ ਦਾਅਵਾ ਸਬਤੋਂ ਪਹਿਲਾਂ ਟਵਿੱਟਰ ‘ਤੇ ਮਿਲਿਆ। ਅਸੀਂ ਪਾਇਆ ਕਿ ਇਸੇ ਦਾਅਵੇ ਨਾਲ ਇਹ ਫੇਸਬੁੱਕ ‘ਤੇ ਵੀ ਵਾਇਰਲ ਹੈ। Vishvas News ਦੀ ਪੜਤਾਲ ਵਿਚ ਇਹ ਦਾਅਵਾ ਫਰਜੀ ਨਿਕਲਿਆ। ਖਾਦੀ ਅਤੇ ਗ੍ਰਾਮਉਦਯੋਗ ਆਯੋਗ (KVIC) ਨੇ ਸਾਡੇ ਨਾਲ ਗੱਲ ਕਰਦੇ ਹੋਏ ਸਾਫ਼ ਕੀਤਾ ਕਿ ਇਸ ਪੋਸਟ ਦਾ ਦਾਅਵਾ ਫਰਜੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ “Dharamgarh Pind” ਨੇ ਇੱਕ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਚਕੋ ਖਾਦੀ ਮਾਸਕ 999 ਦੇ 3 …ਇੱਕ ਰੁਪਇਏ ਦੀ ਟੋਫੀ ਦਿੱਤੀ ਜਾਵੇਗੀ”

ਇਸ ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਅਸੀਂ ਕੀਵਰਡ ਨਾਲ ਨਿਊਜ਼ ਸਰਚ ਕੀਤਾ। ਸਾਨੂੰ ਕਈ ਖਬਰਾਂ ਮਿਲੀਆਂ ਜਿਸਦੇ ਵਿਚ ਖਾਦੀ ਇੰਡੀਆ ਦੁਆਰਾ ਫੇਸਮਾਸਕ ਲੌਂਚ ਕਰੇ ਜਾਣ ਦੀ ਗੱਲ ਕੀਤੀ ਗਈ ਸੀ। ਪਰ ਸਾਨੂੰ ਕੀਤੇ ਵੀ ਇਨ੍ਹਾਂ ਮਾਸਕਸ ਦੀ ਵੱਡੀ ਕੀਮਤਾਂ ‘ਤੇ ਵੇਚੇ ਜਾਣ ਦੀ ਕੋਈ ਖਬਰ ਨਹੀਂ ਸੀ।

ANI ਨਿਊਜ਼ ਏਜੰਸੀ ਦੀ ਇੱਕ ਖਬਰ ਵਿਚ ਕਿਹਾ ਗਿਆ ਕਿ “ਕੋਰੋਨਾ ਵਾਇਰਸ ਨੂੰ ਦੇਖਦੇ ਹੋਏ, ਖਾਦੀ ਇੰਡੀਆ ਨੇ ਵਧੀਆ ਟ੍ਰਿਪਲ ਲੇਅਰ ਮਾਸਕ ਲੌਂਚ ਕੀਤਾ ਹੈ।”

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ਵਰਧਨ ਨੇ ਖਾਦੀ ਦੁਆਰਾ ਫੇਸਮਾਸਕ ਦੇ ਲੌਂਚ ਬਾਰੇ ਵਿਚ ਟਵੀਟ ਵੀ ਕੀਤਾ ਸੀ।

ਸਪਸ਼ਟੀਕਰਨ ਲਈ ਅਸੀਂ KVIC ਨਾਲ ਸੰਪਰਕ ਕੀਤਾ ਜਿਥੇ ਸਾਨੂੰ ਦੱਸਿਆ ਗਿਆ “ਇਹ ਅਧਿਕਾਰਿਕ ਖਾਦੀ ਫੇਸ ਮਾਸਕ ਨਹੀਂ ਹਨ। ਇਨ੍ਹਾਂ ਮਾਸਕਸ ਦੇ ਨਿਰਮਾਤਾ ਧੋਖੇ ਨਾਲ ਖਾਦੀ ਦੇ ਨਾਂ ਦਾ ਇਸਤੇਮਾਲ ਕਰ ਰਹੇ ਹਨ … ਸਾਡੇ ਅਧਿਕਾਰਿਕ ਖਾਦੀ ਮਾਸਕ 30 ਰੁਪਏ ਵਿਚ ਸ਼ੁਰੂ ਹੁੰਦੇ ਹਨ।”

KVIC ਦੇ ਮੁਖੀ ਵਿਨੈਯ ਕੁਮਾਰ ਸਕਸੇਨਾ ਨੇ ਟਵੀਟ ਵੀ ਕੀਤਾ ਜਿਸਦੇ ਵਿਚ ਉਨ੍ਹਾਂ ਨੇ ਕਿਹਾ ਕਿ ਵਾਇਰਲ ਦਾਅਵਾ ਫਰਜੀ ਹੈ।

https://twitter.com/V_Tulaskar/status/1286691229384679425

ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ ਨਾਂ ਦਾ ਫੇਸਬੁੱਕ ਯੂਜ਼ਰ।

ਨਤੀਜਾ: ਖਾਦੀ ਇੰਡੀਆ ਫੇਸਮਾਸਕ ਨੂੰ Rs.999 (3 ਮਾਸਕ) ਵਿਚ ਨਹੀਂ ਵੇਚ ਰਿਹਾ ਹੈ ਅਤੇ ਇਸਦੇ ਵਿਚ ਮਹਾਤਮਾ ਗਾਂਧੀ ਦੀ ਤਸਵੀਰ ਨੂੰ PM ਨਰੇਂਦਰ ਮੋਦੀ ਦੀ ਤਸਵੀਰ ਨਾਲ ਵੀ ਨਹੀਂ ਬਦਲਾ ਗਿਆ ਹੈ। ਵਾਇਰਲ ਪੋਸਟ ਫਰਜੀ ਹੈ।

  • Claim Review : ਸੋਸ਼ਲ ਮੀਡੀਆ 'ਤੇ ਵਾਇਰਲ ਇੱਕ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਖਾਦੀ ਇੰਡੀਆ ਵੱਡੀ ਕੀਮਤਾਂ 'ਤੇ ਫੇਸ ਮਾਸਕ ਵੇਚ ਰਿਹਾ ਹੈ ਅਤੇ ਬ੍ਰਾਂਡ ਨੇ ਮਹਾਤਮਾ ਗਾਂਧੀ ਦੀ ਤਸਵੀਰ ਦੀ ਥਾਂ ਨਰੇਂਦਰ ਮੋਦੀ ਦੀ ਤਸਵੀਰ ਲਾ ਦਿੱਤੀ ਹੈ।
  • Claimed By : FB User- Dharamgarh Pind
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later