X

Fact Check : ਦੀਪਿਕਾ ਮੰਡਲ ਦੀ ਐਡੀਟੇਡ ਤਸਵੀਰ ਹੁਣ ਨੀਤਾ ਅੰਬਾਨੀ ਦੇ ਨਾਮ ਤੋਂ ਵਾਇਰਲ

  • By Vishvas News
  • Updated: April 15, 2021

ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ )। ਫੇਸਬੁੱਕ ਵਿੱਚ ਇੱਕ ਵਾਰ ਫਿਰ ਤੋਂ ਇੱਕ ਫਰਜ਼ੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਥਿਤ ਰੂਪ ਤੋਂ ਝੁੱਕ ਕੇ ਨੀਤਾ ਅੰਬਾਨੀ ਦਾ ਅਭਿਵਾਦਨ ਕਰਦੇ ਦੇਖਿਆ ਜਾ ਸਕਦਾ ਹੈ ।ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਪਤਾ ਲੱਗਿਆ ਕਿ ਇੱਕ ਗੈਰ -ਸਰਕਾਰੀ ਸੰਸਥਾ ਚਲਾਉਣ ਵਾਲੇ ਦੀਪਿਕਾ ਮੰਡਲ ਦੀ ਤਸਵੀਰ ਨਾਲ ਛੇੜਛਾੜ ਕਰਕੇ ਇਸ ਉੱਤੇ ਨੀਤਾ ਅੰਬਾਨੀ ਦਾ ਚਿਹਰਾ ਚਿਪਕਾਇਆ ਹੈ ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਇਸ ਤੋਂ ਪਹਿਲਾਂ ਵੀ ਦੀਪਿਕਾ ਮੰਡਲ ਦੀ ਅਸਲ ਤਸਵੀਰ ਬਿਜ਼ਨੈੱਸਮੈਨ ਗੌਤਮ ਅਡਾਨੀ ਦੀ ਪਤਨੀ ਦੇ ਨਾਮ ਤੋਂ ਵਾਇਰਲ ਹੋ ਚੁਕੀ ਹੈ। ਇਸਦੀ ਪੜਤਾਲ ਵਿਸ਼ਵਾਸ ਨਿਊਜ਼ ਨੇ ਕੀਤੀ ਸੀ । ਇੱਥੇ ਕਲਿੱਕ ਕਰਕੇ ਪੜਿਆ ਜਾ ਸਕਦਾ ਹੈ।

ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ ਕ੍ਰਿਸ਼ਣਾ ਮਾਲਵੀਯ ਨੇ 9 ਅਪ੍ਰੈਲ ਨੂੰ ਇਕ ਫੋਟੋ ਨੂੰ ਅੱਪਲੋਡ ਕਰਦੇ ਲਿਖਿਆ :’ ਸ਼ੁਭ ਰਾਤ੍ਰਿ ….ਜੈ ਕਾਂਗਰਸ ਵਿਜੈ ਕਾਂਗਰਸ ਜੈ ਕਾਂਗਰਸ… ਭੜਕਦੇ ਰਹਿਣਾ ਰਾਤ ਭਰ ਅੰਧਭਕਤੋਂ ਆਪਣੀ ਅੰਧਭਕਤੀ ਵਿੱਚ ਇਤਿਹਾਸ ਗਵਾਹ ਹੈ ਰਾਜੋਂ ਨੇ ਈਸਟ ਇੰਡੀਆ ਕੰਪਨੀ ਅੱਗੇ ਹੱਥ ਜੋੜੇ ਅਤੇ ਵਰਤਮਾਨ ਕੇਂਦਰ ਸਰਕਾਰ ਅੰਬਾਨੀ ਦੀ ਤੀਵੀਂ ਅੱਗੇ ਹੱਥ ਜੋੜਦੇ ਹੋਏ…..’

ਫੇਸਬੁੱਕ ਪੋਸਟ ਦਾ ਅਰਕਾਈਵਡ ਵਰਜਨ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਤਸਵੀਰ ਦੀ ਸੱਚਾਈ ਜਾਨਣ ਲਈ ਸਭ ਤੋਂ ਪਹਿਲਾਂ ਰਿਲਾਇੰਸ ਦੇ ਪ੍ਰਵਕਤਾ ਨਾਲ ਸੰਪਰਕ ਕੀਤਾ । ਉਨ੍ਹਾਂ ਨੇ ਦੱਸਿਆ ਕਿ ਇਹ ਤਸਵੀਰ ਪਹਿਲਾਂ ਵੀ ਕਈ ਵਾਰੀ ਵਾਇਰਲ ਹੋ ਚੁਕੀ ਹੈ। ਇਸ ਵਿੱਚ ਨੀਤਾ ਅੰਬਾਨੀ ਨਹੀਂ ਹੈ ।

ਹੁਣ ਅਸੀਂ ਇਹ ਪਤਾ ਕਰਨਾ ਸੀ ਕਿ ਅਸਲ ਤਸਵੀਰ ਕਿਹੜੀ ਹੈ। ਇਸ ਲਈ ਅਸੀਂ ਆਨਲਾਈਨ ਟੂਲ ਦੀ ਮਦਦ ਲਈ। ਗੂਗਲ ਰਿਵਰਸ ਇਮੇਜ਼ ਟੂਲ ਦੇ ਜਰੀਏ ਸਾਨੂੰ ਅਸਲ ਤਸਵੀਰ ਇਕ ਵੈੱਬਸਾਈਟ ਤੇ ਮਿਲੀ । ਵੀ.ਟੀ.ਵੀ ਗੁਜਰਾਤੀ ਨਾਮ ਦੀ ਇਹ ਵੈੱਬਸਾਈਟ ਦੇ ਖ਼ਬਰ ਵਿੱਚ ਦੱਸਿਆ ਗਿਆ ਕਿ ਤਸਵੀਰ ਵਿੱਚ ਦਿੱਖ ਰਹੀ ਔਰਤ ਦੀਪਿਕਾ ਮੰਡਲ ਹੈ। ਇਹ 2015 ਦੇ ਇਕ ਇਵੇਂਟ ਦੀ ਤਸਵੀਰ ਹੈ । ਸਾਰੀ ਖ਼ਬਰ ਇੱਥੇ ਪੜ੍ਹੋ ।

ਪੜਤਾਲ ਦੇ ਦੌਰਾਨ ਸਾਨੂੰ ਵਨਇੰਡੀਆ ਦੀ ਵੈੱਬਸਾਈਟ ਤੇ ਪੂਰੀ ਜਾਣਕਾਰੀ ਮਿਲੀ । ਖ਼ਬਰ ਵਿੱਚ ਦੱਸਿਆ ਗਿਆ ਕਿ ਦੀਪਿਕਾ ਮੰਡਲ ਇਕ ਐਨ.ਜੀ.ਓ.ਚਲਾਉਂਦੀ ਹੈ। ਪੂਰੀ ਖ਼ਬਰ ਇੱਥੇ ਪੜ੍ਹੋ ।


ਪੜਤਾਲ ਤੇ ਅੰਤਿਮ ਪੜਾਵ ਵਿੱਚ ਅਸੀਂ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ । ਸਾਨੂੰ ਪਤਾ ਲੱਗਿਆ ਕਿ ਫੇਸਬੁੱਕ ਯੂਜ਼ਰ ਕ੍ਰਿਸ਼ਣਾ ਮਾਲਵੀਯ ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਰਹਿੰਦਾ ਹੈ ।ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਨੀਤਾ ਅੰਬਾਨੀ ਦੇ ਨਾਮ ਤੋਂ ਵਾਇਰਲ ਤਸਵੀਰ ਫਰਜ਼ੀ ਨਿਕਲੀ । ਦੀਪਿਕਾ ਮੰਡਲ ਨਾਮ ਦੀ ਔਰਤ ਦੀ ਤਸਵੀਰ ਨੂੰ ਐਡਿਟ ਕਰਕੇ ਫਰਜ਼ੀ ਦਾਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ ।

  • Claim Review : ਨੀਤਾ ਅੰਬਾਨੀ ਦੇ ਅੱਗੇ ਝੁੱਕਦੇ ਹੋਏ ਮੋਦੀ
  • Claimed By : ਫੇਸਬੁੱਕ ਯੂਜ਼ਰ ਕ੍ਰਿਸ਼ਣਾ ਮਾਲਵੀਯ
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later