X

Fact Check: ਜੋ ਬਾਇਡਨ ਦੇ ਸੋਂਹ ਚੁੱਕ ਸਮਾਗਮ ਵਿਚ ਨਹੀਂ ਜਾ ਰਹੇ ਹਨ ਸਾਬਕਾ ਪੀਐਮ ਮਨਮੋਹਨ ਸਿੰਘ, ਵਾਇਰਲ ਪੋਸਟ ਫਰਜੀ ਹੈ

  • By Vishvas News
  • Updated: November 11, 2020

ਨਵੀਂ ਦਿੱਲੀ (ਵਿਸ਼ਵਾਸ ਟੀਮ)। ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਡੇਮੋਕ੍ਰੇਟ ਉਮੀਦਵਾਰ ਜੋ ਬਾਇਡਨ ਦੇ ਜਿੱਤਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਦਾਅਵਾ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਕੁਝ ਭਾਰਤੀ ਯੂਜ਼ਰ ਦਾਅਵਾ ਕਰ ਰਹੇ ਹਨ ਕਿ ਭਾਰਤ ਦੇ ਸਾਬਕਾ ਪ੍ਰਧਾਨਮੰਤਰੀ ਡਾਕਟਰ ਮਨਮੋਹਨ ਸਿੰਘ, ਜੋ ਬਾਇਡਨ ਦੇ ਰਾਸ਼ਟਰਪਤੀ ਸੋਂਹ ਚੁੱਕ ਸਮਾਗਮ ਵਿਚ ਮੁੱਖ ਅਥਿਤੀ ਵੱਜੋਂ ਹਿੱਸਾ ਲੈ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਇਸ ਦਾਅਵੇ ਦੀ ਪੜਤਾਲ ਕੀਤੀ।

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਦਾਅਵਾ ਫਰਜੀ ਸਾਬਿਤ ਹੋਇਆ। ਡਾਕਟਰ ਸਿੰਘ ਦੇ ਦਫਤਰ ਨੇ ਵੀ ਇਸ ਦਾਅਵੇ ਦਾ ਖੰਡਨ ਕੀਤਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ Ravi Cavin ਨੇ 8 ਨਵੰਬਰ ਨੂੰ ਸਿਰਫ਼ ਚੰਗੀਆਂ ਤੇ ਕੰਮ ਦੀਆਂ ਗੱਲਾਂ(📡ਪੰਜਾਬੀ👳ਮੁੰਡੇ🙎 ਕੁੜੀਆਂ ਦਾ 👫ਸਾਂਝਾ ਗਰੁੱਪ ) ਨਾਂ ਦੇ ਫੇਸਬੁੱਕ ਗਰੁੱਪ ਵਿਚ ਇੱਕ ਪੋਸਟ ਅਪਲੋਡ ਕਰਦੇ ਹੋਏ ਲਿਖਿਆ: “ਅੰਧ ਭਗਤਾਂ ਨੂੰ ਤਾਂ ਮੌਤ ਪੈ ਗੀ ਹੋਣੀ 😂😂😂😂 ਸਰਦਾਰ ਮਨਮੋਹਨ ਸਿੰਘ ਮੁੱਖ ਮਹਿਮਾਨ ਹੋਣ ਗਏ ਅਮਰੀਕਾ ਦੇ ਰਾਸ਼ਟਰਪਤੀਂ ਦੇ ਸੁਹੰ ਚੁੱਕ ਸਮਾਗਮ ਚ

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਅਮਰੀਕਾ ਵਿਚ ਹੋਏ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਵਿਚ ਡੋਨਾਲਡ ਟਰੰਪ ਨੂੰ ਇੱਕ ਕੜੇ ਮੁਕਾਬਲੇ ਵਿਚ ਡੇਮੋਕ੍ਰੇਟ ਉਮੀਦਵਾਰ ਜੋ ਬਾਇਡਨ ਨੇ ਸ਼ਿਕਸਤ ਦਿੱਤੀ। ਟਰੰਪ ਨੂੰ ਹਰਾ ਕੇ ਵ੍ਹਾਈਟ ਹਾਊਸ ਵਿਚ ਥਾਂ ਪਾਉਣ ਵਾਲੇ ਬਾਇਡਨ ਅਮਰੀਕੀ ਇਤਿਹਾਸ ਵਿਚ ਹੁਣ ਤੱਕ ਦੇ ਸਬਤੋਂ ਵੱਧ ਉਮਰ ਦੇ ਰਾਸ਼ਟਰਪਤੀ ਹੋਣਗੇ। 77 ਸਾਲਾਂ ਸਾਬਕਾ ਉਪਰਾਸ਼ਟਰਪਤੀ ਬਾਇਡਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਹੋਣਗੇ।

ਬਾਇਡਨ ਦੀ ਜਿੱਤ ਦੇ ਬਾਅਦ ਭਾਰਤੀ ਯੂਜ਼ਰ ਇੱਕ ਦਾਅਵਾ ਵਾਇਰਲ ਕਰ ਰਹੇ ਹਨ, ਜਿਸਦੇ ਵਿਚ ਕਿਹਾ ਗਿਆ ਹੈ ਕਿ ਦੇਸ਼ ਦੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਜੋ ਬਾਇਡਨ ਦੇ ਰਾਸ਼ਟਰਪਤੀ ਸੋਂਹ ਚੁੱਕ ਸਮਾਗਮ ਵਿਚ ਸ਼ਾਮਲ ਹੋਣਗੇ। ਇਹ ਆਪਣੇ ਆਪ ਵਿਚ ਇੱਕ ਵੱਡੀ ਗੱਲ ਹੈ ਇਸਲਈ ਦਾਅਵੇ ਦੀ ਪੜਤਾਲ ਅਸੀਂ ਨਿਊਜ਼ ਸਰਚ ਤੋਂ ਕੀਤੀ। ਸਾਨੂੰ ਆਪਣੀ ਪੜਤਾਲ ਵਿਚ ਅਜੇਹੀ ਕੋਈ ਖਬਰ ਨਹੀਂ ਮਿਲੀ, ਜਿਸਦੇ ਵਿਚ ਦਾਅਵਾ ਕੀਤਾ ਗਿਆ ਹੋਵੇ ਕਿ ਮਨਮੋਹਨ ਸਿੰਘ ਜੋ ਬਾਇਡਨ ਦੇ ਰਾਸ਼ਟਰਪਤੀ ਸੋਂਹ ਚੁੱਕ ਸਮਾਗਮ ਵਿਚ ਸ਼ਾਮਲ ਹੋਣਗੇ ਪਰ ਅਜਿਹੀਆਂ ਕਈ ਰਿਪੋਰਟਸ ਜਰੂਰ ਮਿਲੀਆਂ ਜਿਨ੍ਹਾਂ ਨੇ ਇਸ ਦਾਅਵੇ ਦਾ ਖੰਡਨ ਕੀਤਾ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਡਾਕਟਰ ਮਨਮੋਹਨ ਸਿੰਘ ਦੇ ਦਫਤਰ ਵਿਚ ਸੰਪਰਕ ਕੀਤਾ। ਸਿੰਘ ਦੇ ਦਫਤਰ ਨੇ ਇਸ ਦਾਅਵੇ ਦਾ ਖੰਡਨ ਕਰਦੇ ਹੋਏ ਕਿਹਾ, “ਸਾਨੂੰ ਪਿਛਲੇ ਕੁਝ ਦਿਨਾਂ ਤੋਂ ਇਸ ਦਾਅਵੇ ਨੂੰ ਲੈ ਕੇ ਕਈ ਫੋਨ ਆਏ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਹ ਦਾਅਵਾ ਫਰਜੀ ਹੈ। ਡਾਕਟਰ ਸਿੰਘ ਨੂੰ ਅਜਿਹਾ ਕੋਈ ਇਨਵੀਟੇਸ਼ਨ ਨਹੀਂ ਆਇਆ ਹੈ।”

ਦੈਨਿਕ ਜਾਗਰਣ ਦੇ ਸਹਿਯੋਗੀ ਅਖਬਾਰ ਨਵੀਂਦੁਨੀਆਂ ‘ਤੇ ਪ੍ਰਕਾਸ਼ਿਤ ਇੱਕ ਖਬਰ ਅਨੁਸਾਰ: “ਜੋ ਬਾਇਡਨ ਅਗਲ ਸਾਲ 20 ਜਨਵਰੀ ਨੂੰ ਜਦੋਂ 46ਵੇਂ ਰਾਸ਼ਟਰਪਤੀ ਦੇ ਤੋਰ ‘ਤੇ ਵ੍ਹਾਈਟ ਹਾਊਸ ਵਿਚ ਸੱਤਾ ਸਾਂਭਣਗੇ। 78 ਸਾਲ ਵਿਚ ਇਹ ਪਦ ਸਾਂਭਣ ਵਾਲੇ ਦੇਸ਼ ਦੇ ਸਬਤੋਂ ਵੱਧ ਉਮਰ ਦੇ ਰਾਸ਼ਟਰਪਤੀ ਹੋਣਗੇ। ਹਾਲਾਂਕਿ, ਉਹ 2 ਵਾਰੀ ਅਮਰੀਕਾ ਦੇ ਉਪਰਾਸ਼ਟਰਪਤੀ ਰਹਿ ਚੁੱਕੇ ਹਨ। ਭਾਰਤੀ ਮੂਲ ਦੀ ਕਮਲਾ ਹੈਰਿਸ ਦੇਸ਼ ਦੀ ਅਗਲੀ ਉਪਰਾਸ਼ਟਰਪਤੀ ਹੋਣਗੀ।”

ਇਸ ਦਾਅਵੇ ਨੂੰ ਵਾਇਰਲ ਕਰਨ ਵਾਲੇ ਫੇਸਬੁੱਕ ਯੂਜ਼ਰ Ravi Cavin ਨੇ ਆਪਣੀ ਪ੍ਰੋਫ਼ਾਈਲ ਨੂੰ ਲਾਕ ਕੀਤਾ ਹੋਇਆ ਹੈ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜੀ ਸਾਬਿਤ ਹੋਇਆ। ਜੋ ਬਾਇਡਨ ਦੇ ਸੋਂਹ ਚੁੱਕ ਸਮਾਗਮ ਵਿਚ ਨਹੀਂ ਜਾ ਰਹੇ ਹਨ ਦੇਸ਼ ਦੇ ਸਾਬਕਾ ਪ੍ਰਧਾਨਮੰਤਰੀ ਡਾਕਟਰ ਮਨਮੋਹਨ ਸਿੰਘ।

  • Claim Review : ਕੁਝ ਭਾਰਤੀ ਯੂਜ਼ਰ ਦਾਅਵਾ ਕਰ ਰਹੇ ਹਨ ਕਿ ਭਾਰਤ ਦੇ ਸਾਬਕਾ ਪ੍ਰਧਾਨਮੰਤਰੀ ਡਾਕਟਰ ਮਨਮੋਹਨ ਸਿੰਘ, ਜੋ ਬਾਇਡਨ ਦੇ ਰਾਸ਼ਟਰਪਤੀ ਸੋਂਹ ਚੁੱਕ ਸਮਾਗਮ ਵਿਚ ਮੁੱਖ ਅਥਿਤੀ ਵੱਜੋਂ ਹਿੱਸਾ ਲੈ ਰਹੇ ਹਨ।
  • Claimed By : FB User- Ravi Cavin
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later