X

Fact Check: ਕਾਂਗਰੇਸ ਉਮੀਦਵਾਰ ਦੀ ਧੀ ਨੂੰ ਚੋਣ ਅਧਿਕਾਰੀ ਦੱਸਕੇ ਕੀਤਾ ਗਿਆ ਵਾਇਰਲ

  • By Vishvas News
  • Updated: November 26, 2020

ਨਵੀਂ ਦਿੱਲੀ (Vishvas News)। ਦੇਸ਼ ਵਿਚ ਵਿਧਾਨਸਭਾ ਅਤੇ ਉਪ-ਚੋਣਾਂ ਭਾਵੇਂ ਖਤਮ ਹੋ ਗਈਆਂ ਹੋਣ, ਪਰ ਸੋਸ਼ਲ ਮੀਡੀਆ ‘ਤੇ ਹਾਲੇ ਵਿਚ ਫਰਜੀ ਖਬਰਾਂ ਦੇ ਵਾਇਰਲ ਹੋਣ ਨੂੰ ਲਗਾਮ ਨਹੀਂ ਲੱਗੀ ਹੈ। ਹੁਣ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸਦੇ ਵਿਚ ਇੱਕ ਮਹਿਲਾ ਨੂੰ ਚੋਣਾਂ ਵਿਚ ਗੜਬੜੀ ਦਾ ਆਰੋਪ ਲਾਉਂਦੇ ਵੇਖਿਆ ਜਾ ਸਕਦਾ ਹੈ। ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇਹ ਮਹਿਲਾ ਚੋਣ ਡਿਪਾਰਟਮੈਂਟ ਦੀ ਅਧਿਕਾਰੀ ਹੈ।

ਵਿਸ਼ਵਾਸ ਟੀਮ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ। ਸਾਨੂੰ ਪਤਾ ਚਲਿਆ ਕਿ ਮੱਧ-ਪ੍ਰਦੇਸ਼ ਦੇ ਇੰਦੌਰ ਦੇ ਵੀਡੀਓ ਵਿਚ ਦਿੱਸ ਰਹੇ ਮਹਿਲਾ ਕਾਂਗਰੇਸ ਨੇਤਾ ਪ੍ਰੇਮਚੰਦ ਗੁੱਡੂ ਦੀ ਕੁੜੀ ਰਸ਼ਮੀ ਬੋਰਾਸੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ “अशोक जायसवाल” ਨੇ 18 ਨਵੰਬਰ ਨੂੰ ਇੱਕ ਵੀਡੀਓ ਅਪਲੋਡ ਕਰਦੇ ਹੋਏ ਲਿਖਿਆ: ‘ऐसे चुनाव जीत रही है BJP. सुनिए इस मतगणना अधिकारी को।‘

ਇਸ ਪੋਸਟ ਦਾ ਆਰਕਾਇਵਡ ਲਿੰਕ। ਕਈ ਯੂਜ਼ਰ ਇਸ ਵੀਡੀਓ ਨੂੰ ਬਿਹਾਰ ਇਲੈਕਸ਼ਨ ਨਾਲ ਜੋੜਕੇ ਵੀ ਵਾਇਰਲ ਕਰ ਰਹੇ ਹਨ।

ਪੜਤਾਲ

ਵਿਸ਼ਵਾਸ ਟੀਮ ਨੇ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸਦੇ ਵਿਚ ਇੱਕ ਮਹਿਲਾ ਨੂੰ ਚੋਣਾਂ ਵਿਚ ਗੜਬੜੀ ਦਾ ਆਰੋਪ ਲਾਉਂਦੇ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਸੁਦਰਸ਼ਨ ਗੁਪਤਾ ਦਾ ਨਾਂ ਲੈਂਦੇ ਹੋਏ ਇਸ ਮਹਿਲਾ ਨੂੰ ਵੇਖਿਆ ਜਾ ਸਕਦਾ ਹੈ। ਇਸਦੇ ਅਲਾਵਾ ਵੀਡੀਓ ਦੇ ਅੰਤ ਵਿਚ ਮਹਿਲਾ ਨੂੰ ਆਪਣਾ ਨਾਂ ਰਸ਼ਮੀ ਬੋਰਾਸੀ ਦੱਸਦੇ ਹੋਏ ਵੇਖਿਆ ਜਾ ਸਕਦਾ ਹੈ।

ਜਦੋਂ ਗੂਗਲ ਸਰਚ ਵਿਚ ਅਸੀਂ ਇਹ ਨਾਂ ਟਾਈਪ ਕਰਕੇ ਸਰਚ ਕਰਨਾ ਸ਼ੁਰੂ ਕੀਤਾ ਤਾਂ ਸਾਨੂੰ ਪਤਾ ਚਲਿਆ ਕਿ ਸੁਦਰਸ਼ਨ ਗੁਪਤਾ ਇੰਦੌਰ ਦੇ ਭਾਜਪਾ ਨੇਤਾ ਹਨ। ਓਥੇ ਹੀ, ਜਿਹੜੀ ਮਹਿਲਾ ਨੂੰ ਸੋਸ਼ਲ ਮੀਡੀਆ ‘ਤੇ ਚੋਣ ਅਧਿਕਾਰੀ ਦੱਸਿਆ ਜਾ ਰਿਹਾ ਹੈ, ਉਹ ਮਹਿਲਾ ਇੰਦੌਰ ਦੇ ਸੰਵੇਰ ਵਿਧਾਨਸਭਾ ਤੋਂ ਕਾਂਗਰੇਸ ਉਮੀਦਵਾਰ ਪ੍ਰੇਮਚੰਦ ਗੁੱਡੂ ਦੀ ਕੁੜੀ ਰਸ਼ਮੀ ਬੋਰਾਸੀ ਹੈ।

ਗੂਗਲ ਸਰਚ ਦੌਰਾਨ ਸਾਨੂੰ ਮੱਧ ਪ੍ਰਦੇਸ਼ ਕਾਂਗਰੇਸ ਦੇ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਗਿਆ ਇੱਕ ਵੀਡੀਓ ਮਿਲਿਆ। ਇਸੇ ਵੀਡੀਓ ਨੂੰ ਯੂਜ਼ਰ ਫਰਜੀ ਦਾਅਵਿਆਂ ਨਾਲ ਵਾਇਰਲ ਕਰ ਰਹੇ ਹਨ। ਵੀਡੀਓ ਨੂੰ ਇੰਦੌਰ ਦੀ ਸੰਵੇਰ ਸੀਟ ਦਾ ਦੱਸਿਆ ਗਿਆ।

ਵੱਧ ਜਾਣਕਾਰੀ ਲਈ ਅਸੀਂ ਨਵੀਂਦੁਨੀਆ ਡਾਟ ਕਾਮ ਦੇ ਇੰਦੌਰ ਦਫਤਰ ਵਿਚ ਸੰਪਰਕ ਕੀਤਾ। ਵੈੱਬਸਾਈਟ ਦੇ ਪ੍ਰਸ਼ਾਂਤ ਪਾੰਡੇਯ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੀ ਸੰਵੇਰ ਵਿਧਾਨਸਭਾ ਸੀਟ ‘ਤੇ ਹੋਈ ਉਪ-ਚੋਣਾਂ ਦੀ ਗਿਣਤੀ ਦੇ ਦੌਰਾਨ ਇਹ ਵੀਡੀਓ ਸਾਹਮਣੇ ਆਇਆ, ਜਿਸਦੇ ਵਿਚ ਕਾਂਗਰੇਸ ਉਮੀਦਵਾਰ ਪ੍ਰੇਮਚੰਦ ਗੁੱਡੂ ਦੀ ਕੁੜੀ ਰਸ਼ਮੀ ਬੋਰਾਸੀ ਨੇ ਗਿਣਤੀ ਵਿਚ ਗੜਬੜੀ ਦਾ ਆਰੋਪ ਲਾਇਆ ਸੀ। ਇੰਟਰਨੈੱਟ ‘ਤੇ ਇਸ ਵੀਡੀਓ ਨੂੰ ਚੋਣ ਅਧਿਕਾਰੀ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ, ਜਦਕਿ ਇਹ ਕਾਂਗਰੇਸ ਉਮੀਦਵਾਰ ਦੀ ਕੁੜੀ ਹੈ।

ਪੜਤਾਲ ਦੇ ਅੰਤ ਵਿਚ ਅਸੀਂ ਪ੍ਰੇਮਚੰਦ ਗੁੱਡੂ ਦੇ ਮੁੰਡੇ ਅਜੀਤ ਬੋਰਾਸੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਵੀਡੀਓ ਵੋਟ ਪਾਉਣ ਵਾਲੇ ਦਿਨ 10 ਨਵੰਬਰ ਦਾ ਹੈ। ਇੰਦੌਰ ਦੇ ਨਹਿਰੂ ਸਟੇਡੀਅਮ ਵਿਚ ਕਾਉਂਟਿੰਗ ਦੇ ਦਿਨ ਦੇ ਇਸ ਵੀਡੀਓ ਵਿਚ ਉਨ੍ਹਾਂ ਦੀ ਭੈਣ ਰਸ਼ਮੀ ਬੋਰਾਸੀ ਦਿੱਸ ਰਹੀ ਹਨ। ਉਹ ਕੋਈ ਚੋਣ ਡਿਪਾਰਟਮੈਂਟ ਦੀ ਅਧਿਕਾਰੀ ਨਹੀਂ ਹਨ।

ਇਸ ਵੀਡੀਓ ਨੂੰ ਫਰਜੀ ਦਾਅਵੇ ਨਾਲ ਵਾਇਰਲ ਕਰਨ ਵਾਲੇ ਫੇਸਬੁੱਕ ਯੂਜ਼ਰ “अशोक जायसवाल” ਨੇ ਆਪਣੇ ਆਪ ਨੂੰ ਛੱਤੀਸਗੜ੍ਹ ਦਾ ਰਹਿਣ ਵਾਲਾ ਦੱਸਿਆ ਹੈ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਿਤ ਹੋਈ। ਅਸਲ ਵਿਚ, ਜਿਹੜੀ ਮਹਿਲਾ ਨੂੰ ਚੋਣ ਅਧਿਕਾਰੀ ਦੱਸਿਆ ਜਾ ਰਿਹਾ ਹੈ, ਉਹ ਇੰਦੌਰ ਦੇ ਸੰਵੇਰ ਵਿਧਾਨਸਭਾ ਤੋਂ ਕਾਂਗਰੇਸ ਉਮੀਦਵਾਰ ਦੀ ਕੁੜੀ ਹੈ।

  • Claim Review : ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸਦੇ ਵਿਚ ਇੱਕ ਮਹਿਲਾ ਨੂੰ ਚੋਣਾਂ ਵਿਚ ਗੜਬੜੀ ਦਾ ਆਰੋਪ ਲਾਉਂਦੇ ਵੇਖਿਆ ਜਾ ਸਕਦਾ ਹੈ। ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇਹ ਮਹਿਲਾ ਚੋਣ ਡਿਪਾਰਟਮੈਂਟ ਦੀ ਅਧਿਕਾਰੀ ਹੈ।
  • Claimed By : FB User- अशोक जायसवाल
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later