X

Fact Check: PM ਮੋਦੀ ਨੇ ਨਹੀਂ ਕੀਤਾ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਇੱਕ ਕਰੋੜ ਮਰੀਜ਼ਾਂ ਦਾ ਮੁਫ਼ਤ ਇਲਾਜ ਕਰਨ ਦਾ ਦਾਅਵਾ

ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਇੱਕ ਕਰੋੜ ਕੋਰੋਨਾ ਵਾਇਰਸ ਸੰਕ੍ਰਮਿਤ ਮਰੀਜਾਂ ਦੇ ਮੁਫ਼ਤ ਇਲਾਜ ਕਰਨ ਦਾ ਦਾਅਵਾ ਨਹੀਂ ਕੀਤਾ ਸੀ। ਮਨ ਦੀ ਗੱਲ ਪ੍ਰੋਗਰਾਮ ਵਿਚ ਉਨ੍ਹਾਂ ਨੇ ਆਯੂਸ਼ਮਾਨ ਭਾਰਤ ਦੇ ਤਹਿਤ ਇੱਕ ਕਰੋੜ ਮਰੀਜਾਂ ਦੇ ਮੁਫ਼ਤ ਇਲਾਜ ਦਾ ਜਿਕਰ ਕੀਤਾ ਸੀ।

  • By Vishvas News
  • Updated: June 4, 2020

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਹਿੰਦੀ ਨਿਊਜ਼ ਚੈਨਲ ਦੇ ਬ੍ਰੇਕਿੰਗ ਪਲੇਟ ਦਾ ਸਕ੍ਰੀਨਸ਼ੋਟ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਲਿਖਿਆ ਹੋਇਆ ਹੈ ਕਿ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਇੱਕ ਪ੍ਰੋਗਰਾਮ ਦੌਰਾਨ 1 ਕਰੋੜ ਕੋਰੋਨਾ ਸੰਕ੍ਰਮਿਤ ਮਰੀਜਾਂ ਦੇ ਠੀਕ ਹੋਣ ਦਾ ਦਾਅਵਾ ਕੀਤਾ ਹੈ।

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਨਿਕਲਿਆ। ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਇੱਕ ਕਰੋੜ ਕੋਰੋਨਾ ਸੰਕ੍ਰਮਿਤ ਮਰੀਜਾਂ ਦੇ ਮੁਫ਼ਤ ਇਲਾਜ ਕਰਨ ਦਾ ਦਾਅਵਾ ਨਹੀਂ ਕੀਤਾ ਸੀ, ਬਲਕਿ ਉਨ੍ਹਾਂ ਦੇ ਨਾਂ ਤੋਂ ਗਲਤ ਬਿਆਨ ਚਲਾਇਆ ਗਿਆ ਸੀ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ ‘Satyajit Rout’ ਨੇ ਵਾਇਰਲ ਪੋਸਟ (ਆਰਕਾਇਵਡ ਲਿੰਕ) ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ” 1 crore corona patients treated free? 1.8 lakh is the number of corona patients in India. Guess konsa nasa yahan chal raha hey”

ਪੜਤਾਲ

ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ 31 ਮਈ ਨੂੰ ‘ਮਨ ਦੀ ਗੱਲ’ ਪ੍ਰੋਗਰਾਮ ਦੇ ਜਰੀਏ ਰਾਸ਼ਟਰ ਨੂੰ ਸੰਬੋਧਿਤ ਕੀਤਾ ਸੀ। ਅਧਿਕਾਰਿਕ Youtube ਚੈਨਲ ‘Narendra Modi’ ‘ਤੇ ਇਸ ਪ੍ਰੋਗਰਾਮ ਦਾ ਵੀਡੀਓ ਮੌਜੂਦ ਹੈ। ਇਸ ਵੀਡੀਓ ਵਿਚ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਆਯੂਸ਼ਮਾਨ ਭਾਰਤ ਯੋਜਨਾ ਬਾਰੇ ਗੱਲ ਕਰਦੇ ਹੋਏ ਕਿਹਾ ਸੀ ਕਿ ਇਸ ਯੋਜਨਾ ਦੀ ਮਦਦ ਨਾਲ ਦੇਸ਼ ਦੇ ਕਰੀਬ ਇੱਕ ਕਰੋੜ ਲੋਕਾਂ ਦਾ ਮੁਫ਼ਤ ਵਿਚ ਇਲਾਜ ਕੀਤਾ ਜਾ ਚੁੱਕਿਆ ਹੈ।

29 ਮਿੰਟ 40 ਸੈਕੰਡ ਦੇ ਇਸ ਵੀਡੀਓ ਵਿਚ 17.35 ਤੋਂ 18.07 ਸੈਕੰਡ ਦੇ ਫਰੇਮ ‘ਤੇ ਪ੍ਰਧਾਨਮੰਤਰੀ ਮੋਦੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ‘ਸਾਡੇ ਦੇਸ਼ ਵਿਚ ਕਰੋੜਾਂ ਗਰੀਬ ਦਸ਼ਕਾਂ ਤੋਂ ਵੱਡੀ ਚਿੰਤਾ ਵਿਚ ਰਹਿੰਦੇ ਆਏ ਹਨ। ਜੇਕਰ ਬਿਮਾਰ ਪੈ ਗਏ ਤਾਂ ਕੀ ਹੋਵੇਗਾ….ਆਪਣਾ ਇਲਾਜ ਕਰਵਾਉਣ ਜਾਂ ਪਰਿਵਾਰ ਦੀ ਰੋਟੀ ਦੀ ਚਿੰਤਾ ਕਰਣ। ਇਸ ਤਕਲੀਫ ਨੂੰ ਸਮਝਦੇ ਹੋਏ…ਇਸ ਚਿੰਤਾ ਨੂੰ ਦੂਰ ਕਰਨ ਲਈ ਕਰੀਬ ਡੇਢ ਸਾਲ ਪਹਿਲਾਂ ਆਯੂਸ਼ਮਾਨ ਭਾਰਤ ਯੋਜਨਾ ਸ਼ੁਰੂ ਕੀਤੀ ਗਈ ਸੀ। ਕੁਝ ਹੀ ਦਿਨ ਪਹਿਲਾਂ ਆਯੂਸ਼ਮਾਨ ਭਾਰਤ ਦੇ ਲਾਭ ਲੈਣ ਵਾਲਿਆਂ ਦੀ ਗਿਣਤੀ 1 ਕਰੋੜ ਦੇ ਪਾਰ ਹੋ ਗਈ ਹੈ।’

ਮਤਲਬ ਪ੍ਰਧਾਨਮੰਤਰੀ ਨੇ ਇੱਕ ਕਰੋੜ ਕੋਰੋਨਾ ਮਰੀਜਾਂ ਦੇ ਇਲਾਜ ਬਾਰੇ ਨਹੀਂ ਕਿਹਾ ਸੀ, ਬਲਕਿ ਉਨ੍ਹਾਂ ਨੇ ਕਿਹਾ ਸੀ ਕਿ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਹੁਣ ਤਕ ਇੱਕ ਕਰੋੜ ਲੋਕਾਂ ਦਾ ਇਲਾਜ ਹੋ ਚੁੱਕਿਆ ਹੈ।

pmjay.gov.in ਦੇ ਅੰਕੜਿਆਂ ਤੋਂ ਇਸਦੀ ਪੁਸ਼ਟੀ ਹੁੰਦੀ ਹੈ। ਵੈੱਬਸਾਈਟ ‘ਤੇ ਦਿੱਤੇ ਗਏ ਅੰਕੜਿਆਂ ਮੁਤਾਬਕ, 2 ਜੂਨ 2020 ਤਕ ਇਸ ਯੋਜਨਾ ਤਹਿਤ ਇੱਕ ਕਰੋੜ 2 ਲੱਖ ਤੋਂ ਵੱਧ ਮਰੀਜਾਂ ਨੂੰ ਹਸਪਤਾਲ ਵਿਚ ਭਰਤੀ ਕੀਤਾ ਜਾ ਚੁੱਕਿਆ ਹੈ।


Source-PMJAY

ਵਾਇਰਲ ਹੋ ਰਹੇ ਸਕ੍ਰੀਨਸ਼ੋਟ ਨੂੰ ਲੈ ਕੇ ਅਸੀਂ ਇੰਡੀਆ ਟੀਵੀ ਦੀ ਐਕਸਕੁਟਿਵ ਐਡੀਟਰ ਅਨੀਤਾ ਸ਼ਰਮਾ ਨਾਲ ਸੰਪਰਕ ਕੀਤਾ। ਭੇਜੇ ਗਏ ਮੈਸਜ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ, ‘ਕੋਰੋਨਾ ਮਹਾਮਾਰੀ ਕਰਕੇ ਜਾਰੀ ਲੋਕਡਾਊਨ ਵਿਚਕਾਰ 31 ਮਈ 2020 ਨੂੰ ਪ੍ਰਧਾਨਮੰਤਰੀ ਨੇ ਮਨ ਦੀ ਗੱਲ ਦੇ ਜਰੀਏ ਰਾਸ਼ਟਰ ਨੂੰ ਸੰਬੋਧਿਤ ਕੀਤਾ ਸੀ। ਉਨ੍ਹਾਂ ਦੇ ਇਸ ਪ੍ਰੋਗਰਾਮ ਦਾ ਇੰਡੀਆ ਟੀਵੀ ‘ਤੇ ਲਾਈਵ ਪ੍ਰਸਾਰਣ ਹੋਇਆ ਸੀ। ਦਰਸ਼ਕਾਂ ਦੀ ਸੁਵਿਧਾ ਲਈ ਪ੍ਰਧਾਨਮੰਤਰੀ ਦੇ ਇਸ ਸੰਭੋਧਨ ਦੀ ਜਰੂਰੀ ਗੱਲਾਂ ਨੂੰ ਉਨ੍ਹਾਂ ਦੇ ਭਾਸ਼ਣ ਦੇ ਮੁਖ ਅੰਸ਼ ਦੇ ਤੋਰ ‘ਤੇ ਚਲਾਇਆ ਗਿਆ। ਇਨਸਾਨੀ ਗਲਤੀ ਕਰਕੇ ਇਹ ਦਿਖਾਇਆ ਗਿਆ ਕਿ ਇੱਕ ਕਰੋੜ ਕੋਰੋਨਾ ਮਰੀਜਾਂ ਦਾ ਮੁਫ਼ਤ ਵਿਚ ਇਲਾਜ ਕੀਤਾ ਗਿਆ। ਹਾਲਾਂਕਿ ਅਸਲ ਵਿਚ, ਇਹ ਕਿਹਾ ਗਿਆ ਸੀ ਕਿ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਇੱਕ ਕਰੋੜ ਮਰੀਜਾਂ ਦਾ ਮੁਫ਼ਤ ਵਿਚ ਇਲਾਜ ਕੀਤਾ ਗਿਆ। ਪ੍ਰਸਾਰਣ ਦੇ ਦੌਰਾਨ ਹੀ ਟੀਮ ਨੇ ਇਸ ਗੱਲਤੀ ਨੂੰ ਵੇਖ ਲਿਆ ਸੀ ਅਤੇ ਉਸਦੇ ਵਿਚ ਸੁਧਾਰ ਵੀ ਕਰ ਦਿੱਤਾ ਸੀ। ਇਸ ਬਾਰੇ ਵਿਚ ਓਸੇ ਦਿਨ ਰਾਤ 9 ਵੱਜਕੇ 45 ਮਿੰਟ ‘ਤੇ ਸੁਧਾਰ ਦੇ ਤੋਰ ‘ਤੇ ਸਪਸ਼ਟੀਕਰਨ ਵੀ ਜਾਰੀ ਕੀਤਾ ਗਿਆ, ਜਿਸਨੂੰ ਇੰਡੀਆ ਟੀਵੀ ‘ਤੇ ਪ੍ਰਸਾਰਿਤ ਵੀ ਕੀਤਾ ਗਿਆ।’

ਇੰਡੀਆ ਟੀਵੀ ਦੇ ਅਧਿਕਾਰਿਕ ਟਵਿੱਟਰ ਹੈਂਡਲ ‘ਤੇ ਇਸ ਸਪਸ਼ਟੀਕਰਣ ਨੂੰ ਵੇਖਿਆ ਜਾ ਸਕਦਾ ਹੈ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ (2 ਜੂਨ ਸਵੇਰੇ 8 ਵਜੇ ਤਕ) ਅੰਕੜਿਆਂ ਮੁਤਾਬਕ, ਦੇਸ਼ ਵਿਚ ਕੋਰੋਨਾ ਵਾਇਰਸ ਦੇ ਐਕਟਿਵ ਮਾਮਲਿਆਂ ਦੀ ਗਿਣਤੀ 97,581 ਹੈ, ਜਦਕਿ 95,526 ਸੰਕ੍ਰਮਿਤ ਲੋਕਾਂ ਦਾ ਇਲਾਜ ਕੀਤਾ ਜਾ ਚੁਕਿਆ ਹੈ। ਇਸ ਵਾਇਰਸ ਨਾਲ ਹੁਣ ਤਕ ਦੇਸ਼ ਵਿਚ 5598 ਲੋਕਾਂ ਦੀ ਮੌਤ ਹੋਈ ਹੈ।


Source-ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ

ਇਸ ਦਾਅਵੇ ਨੂੰ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Satyajit Rout ਨਾਂ ਦਾ ਫੇਸਬੁੱਕ ਯੂਜ਼ਰ।

ਡਿਸਕਲੇਮਰ: ਵਿਸ਼ਵਾਸ ਨਿਊਜ਼ ਦੇ ਕੋਰੋਨਾ ਵਾਇਰਸ (COVID-19) ਨਾਲ ਜੁੜੀ ਤੱਥ ਜਾਂਚ ਦੀ ਰਿਪੋਰਟ ਨੂੰ ਪੜ੍ਹਨ ਜਾਂ ਸਾਂਝਾ ਕਰਨ ਵੇਲੇ, ਤੁਹਾਨੂੰ ਇਹ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਵਰਤਿਆ ਗਿਆ ਡੇਟਾ ਜਾਂ ਖੋਜ ਸੰਬੰਧੀ ਡੇਟਾ ਪਰਿਵਰਤਨਸ਼ੀਲ ਹੈ ਕਿਉਂਕਿ ਇਸ ਮਹਾਂਮਾਰੀ ਨਾਲ ਜੁੜੇ ਅੰਕੜੇ (ਸੰਕਰਮਿਤ ਅਤੇ ਠੀਕ ਹੋਏ ਮਰੀਜ਼ਾਂ ਦੀ ਗਿਣਤੀ, ਇਸ ਤੋਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ) ਲਗਾਤਾਰ ਬਦਲਦੇ ਰਹਿੰਦੇ ਹਨ। ਉਸੇ ਸਮੇਂ, ਇਸ ਬਿਮਾਰੀ ਦੇ ਟੀਕੇ ਲੱਭਣ ਦੀ ਦਿਸ਼ਾ ਵਿਚ ਚੱਲ ਰਹੀ ਖੋਜ ਦੇ ਅਜੇ ਵੀ ਠੋਸ ਨਤੀਜੇ ਸਾਹਮਣੇ ਨਹੀਂ ਆਏ ਹਨ, ਅਤੇ ਇਸ ਦੇ ਕਾਰਨ, ਇਲਾਜ ਅਤੇ ਰੋਕਥਾਮ ਲਈ ਉਪਲਬਧ ਅੰਕੜੇ ਵੀ ਬਦਲ ਸਕਦੇ ਹਨ। ਇਸ ਲਈ ਇਹ ਮਹੱਤਵਪੂਰਨ ਹੈ ਕਿ ਰਿਪੋਰਟ ਵਿਚ ਵਰਤੇ ਗਏ ਡੇਟਾ ਨੂੰ ਇਸ ਦੀ ਤਾਰੀਖ ਦੇ ਪ੍ਰਸੰਗ ਵਿਚ ਦੇਖਿਆ ਜਾਵੇ।

ਨਤੀਜਾ: ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਇੱਕ ਕਰੋੜ ਕੋਰੋਨਾ ਵਾਇਰਸ ਸੰਕ੍ਰਮਿਤ ਮਰੀਜਾਂ ਦੇ ਮੁਫ਼ਤ ਇਲਾਜ ਕਰਨ ਦਾ ਦਾਅਵਾ ਨਹੀਂ ਕੀਤਾ ਸੀ। ਮਨ ਦੀ ਗੱਲ ਪ੍ਰੋਗਰਾਮ ਵਿਚ ਉਨ੍ਹਾਂ ਨੇ ਆਯੂਸ਼ਮਾਨ ਭਾਰਤ ਦੇ ਤਹਿਤ ਇੱਕ ਕਰੋੜ ਮਰੀਜਾਂ ਦੇ ਮੁਫ਼ਤ ਇਲਾਜ ਦਾ ਜਿਕਰ ਕੀਤਾ ਸੀ।

  • Claim Review : ਸੋਸ਼ਲ ਮੀਡੀਆ 'ਤੇ ਇੱਕ ਹਿੰਦੀ ਨਿਊਜ਼ ਚੈਨਲ ਦੇ ਬ੍ਰੇਕਿੰਗ ਪਲੇਟ ਦਾ ਸਕ੍ਰੀਨਸ਼ੋਟ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਲਿਖਿਆ ਹੋਇਆ ਹੈ ਕਿ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਇੱਕ ਪ੍ਰੋਗਰਾਮ ਦੌਰਾਨ 1 ਕਰੋੜ ਕੋਰੋਨਾ ਸੰਕ੍ਰਮਿਤ ਮਰੀਜਾਂ ਦੇ ਠੀਕ ਹੋਣ ਦਾ ਦਾਅਵਾ ਕੀਤਾ ਹੈ।
  • Claimed By : FB User- Satyajit Rout
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later