
ਨਵੀਂ ਦਿੱਲੀ (ਵਿਸ਼ਵਾਸ ਟੀਮ)। ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇ ਲੇਹ ਦੌਰੇ ਦੇ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਉਨ੍ਹਾਂ ਨੂੰ ਲੇਹ ਹਸਪਤਾਲ ਵਿਚ ਭਾਰਤੀ ਸੈਨਾ ਦੇ ਜਵਾਨਾਂ ਵਿਚਕਾਰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਧਾਨਮੰਤਰੀ ਨੇ ਲੱਦਾਖ ਵਿਚ ਭਾਰਤ ਅਤੇ ਚੀਨ ਸੈਨਿਕਾਂ ਵਿਚਕਾਰ ਹੋਈ ਝੜਪ ਵਿਚ ਜਖਮੀ ਜਿਨ੍ਹਾਂ ਸੈਨਿਕਾਂ ਨਾਲ ਮੁਲਾਕਾਤ ਕੀਤੀ ਸੀ, ਉਨ੍ਹਾਂ ਵਿਚੋਂ ਦੀ ਇੱਕ ਭਾਰਤੀ ਜਨਤਾ ਪਾਰਟੀ ਦਾ ਨੇਤਾ ਤੇਜਿੰਦਰ ਪਾਲ ਸਿੰਘ ਬੱਗਾ ਹੈ, ਜਿਸਨੂੰ ਜਖਮੀ ਸੈਨਿਕ ਦੇ ਤੌਰ ‘ਤੇ ਬਿਠਾਇਆ ਗਿਆ ਸੀ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜੀ ਅਤੇ ਗਲਤ ਪ੍ਰਚਾਰ ਸਾਬਿਤ ਹੋਇਆ। ਪ੍ਰਧਾਨਮੰਤਰੀ ਨਰੇਂਦਰ ਮੋਦੀ ਨਾਲ ਹਸਪਤਾਲ ਵਿਚ ਨਜ਼ਰ ਆ ਰਿਹਾ ਜਖਮੀ ਜਵਾਨ ਸਿੱਖ ਹੈ, ਪਰ ਉਹ ਤੇਜਿੰਦਰ ਪਾਲ ਸਿੰਘ ਬੱਗਾ ਨਹੀਂ ਹੈ।
ਫੇਸਬੁੱਕ ਯੂਜ਼ਰ Rajinder Sheikhan Nurmahal ਨੇ ਵਾਇਰਲ ਤਸਵੀਰ ਦੇ ਕੋਲਾਜ ਨੂੰ ਸ਼ੇਅਰ ਕਰਦੇ ਹੋਏ ਲਿਖਿਆ: ‘ਆਖਿਰ ਲੋਕਾਂ ਨੂੰ ਮੂਰਖ਼ ਕਦੋਂ ਤੱਕ ਬਣਾਉਣ ਦਾ ਕੰਮ ਚਲਦਾ ਰਹੇਗਾ”
ਇਸ ਪੋਸਟ ਦਾ ਆਰਕਾਇਵਡ ਲਿੰਕ।
ਨਿਊਜ਼ ਏਜੰਸੀ ANI ਦੀ ਰਿਪੋਰਟ ਮੁਤਾਬਕ, ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਤਿੰਨ ਜੁਲਾਈ ਨੂੰ ਲੇਹ ਦਾ ਦੌਰਾ ਕੀਤਾ ਸੀ ਅਤੇ ਇਸੇ ਦੌਰਾਨ ਉਨ੍ਹਾਂ ਨੇ 15 ਜੂਨ ਨੂੰ ਗਲਵਾਨ ਘਾਟੀ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਸੀ।
ਪ੍ਰਧਾਨਮੰਤਰੀ ਨੇ ਆਪਣੀ ਇਸ ਯਾਤਰਾ ਦੌਰਾਨ ਜਵਾਨਾਂ ਵਿਚਕਾਰ ਜਾ ਕੇ ਹੋਂਸਲਾ ਵਧਾਉਂਦੇ ਹੋਏ ਉਨ੍ਹਾਂ ਦਾ ਹਾਲਚਾਲ ਪੁੱਛਿਆ ਸੀ। ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇ ਅਧਿਕਾਰਿਕ ਟਵਿੱਟਰ ਹੈਂਡਲ ਤੋਂ ਇਸ ਦੌਰੇ ਦੀ ਤਸਵੀਰਾਂ ਅਤੇ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਹੈ।
ਗੂਗਲ ਰਿਵਰਸ ਇਮੇਜ ਕੀਤੇ ਜਾਣ ‘ਤੇ ਸਾਨੂੰ ਵਾਇਰਲ ਹੋ ਰਹੀ ਤਸਵੀਰ ਅੰਗਰੇਜ਼ੀ ਨਿਊਜ਼ ਵੈੱਬਸਾਈਟ ‘ਇਕੋਨੋਮਿਕ ਟਾਇਮਸ’ ਦੀ ਵੈੱਬਸਾਈਟ ‘ਤੇ 4 ਜੁਲਾਈ ਨੂੰ ਪ੍ਰਕਾਸ਼ਿਤ ਖਬਰ ਵਿਚ ਮਿਲੀ। ਰਿਪੋਰਟ ਮੁਤਾਬਕ, ਇਹ ਤਸਵੀਰ ਲੇਹ ਦੀ ਹੈ, ਜਿਥੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਲੱਦਾਖ ਵਿਚ ਭਾਰਤ ਅਤੇ ਚੀਨੀ ਸੈਨਾ ਵਿਚਕਾਰ ਝੜਪ ਵਿਚ ਜਖਮੀ ਹੋਏ ਭਾਰਤੀ ਸੈਨਾ ਦੇ ਜਵਾਨਾਂ ਨਾਲ ਹਸਪਤਾਲ ਵਿਚ ਜਾ ਕੇ ਮੁਲਾਕਾਤ ਕੀਤੀ ਸੀ।
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਅਧਿਕਾਰਿਕ ਟਵਿੱਟਰ ਹੈਂਡਲ ‘ਤੇ ਵੀ ਇਸ ਤਸਵੀਰ ਨੂੰ ਸ਼ੇਅਰ ਕੀਤਾ ਗਿਆ ਹੈ।
ਤਸਵੀਰ ਵਿਚ ਨਜ਼ਰ ਆ ਰਹੇ ਜਿਹੜੇ ਸੈਨਿਕ ਦੇ ਤੇਜਿੰਦਰ ਪਾਲ ਬੱਗਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਹ ਤੇਜਿੰਦਰ ਪਾਲ ਬੱਗਾ ਦੀ ਤਸਵੀਰ ਨਾਲ ਬਿਲਕੁਲ ਵੀ ਮੇਲ ਨਹੀਂ ਖਾਉਂਦਾ ਹੈ।
ਕੁਝ ਯੂਜ਼ਰ ਨੇ ਦੋਵੇਂ ਤਸਵੀਰਾਂ ਨੂੰ ਇਸ ਅਧਾਰ ‘ਤੇ ਸਮਾਨ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਦੇ ਹੱਥ ਵਿਚ ਇੱਕ ਹੀ ਤਰ੍ਹਾਂ ਦਾ ਕੜਾ ਨਜ਼ਰ ਆ ਰਿਹਾ ਹੈ।
ਵਿਸ਼ਵਾਸ ਨਿਊਜ਼ ਨੇ ਇਸਦੇ ਬਾਅਦ ਦਿੱਲੀ ਭਾਜਪਾ ਪ੍ਰਵਕਤਾ ਤੇਜਿੰਦਰ ਪਾਲ ਸਿੰਘ ਬੱਗਾ ਨਾਲ ਸੰਪਰਕ ਕੀਤਾ। ਬੱਗਾ ਨੇ ਕਿਹਾ, ‘ਜਿਨ੍ਹਾਂ ਨੂੰ ਸਿੱਖ ਧਰਮ ਬਾਰੇ ਪਤਾ ਨਹੀਂ, ਉਹ ਹੀ ਕੜੇ ਦੇ ਅਧਾਰ ‘ਤੇ ਅਜੇਹੀ ਤੁਲਨਾ ਕਰ ਸਕਦੇ ਹਨ।’ ਵਾਇਰਲ ਤਸਵੀਰ ਨੂੰ ਲੈ ਕੇ ਉਨ੍ਹਾਂ ਨੇ ਕਿਹਾ, ‘ਇਹ ਬੇਹਦ ਬੇਤੁਕਾ ਹੈ। ਮੈਂ ਕਦੇ ਲੇਹ ਨਹੀਂ ਗਿਆ। ਕਾਂਗਰੇਸ IT ਸੇਲ ਨੇ ਅਜਿਹਾ ਕਰ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇ ਲੇਹ ਦੌਰੇ ਨੂੰ ਵਿਵਾਦਾਂ ਵਿਚ ਘਸੀਟਣ ਦੀ ਕੋਸ਼ਿਸ਼ ਕੀਤੀ ਹੈ।’
ਗੋਰ ਕਰਨ ਵਾਲੀ ਗੱਲ ਹੈ ਕਿ ਪ੍ਰਧਾਨਮੰਤਰੀ ਦੇ ਲੇਹ ਦੌਰੇ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸਵਾਲ ਚੁੱਕੇ ਹਨ, ਜਿਸਦੇ ਬਾਅਦ ਸੈਨਾ ਨੇ ਇਸਨੂੰ ਮਾੜਾ ਦਸਦੇ ਹੋਏ ਸਫਾਈ ਜਾਰੀ ਕੀਤੀ। ਸੈਨਾ ਦੀ ਤਰਫ਼ੋਂ ਜਾਰੀ ਬਿਆਨ ਵਿਚ ਕਿਹਾ ਗਿਆ, ‘ਤਿੰਨ ਜੁਲਾਈ ਨੂੰ ਪ੍ਰਧਾਨਮੰਤਰੀ ਮੋਦੀ ਨੇ ਜਿਹੜੇ ਹਸਪਤਾਲ ਦਾ ਦੌਰਾ ਕੀਤਾ ਸੀ ਉਸਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਚਲ ਰਹੀਆਂ ਹਨ। ਇਹ ਮਾੜੀ ਗੱਲ ਹੈ ਕਿ ਸਾਡੇ ਬਹਾਦਰ ਜਵਾਨਾਂ ਦਾ ਜਿਸ ਤਰੀਕੇ ਖਿਆਲ ਰੱਖਿਆ ਜਾਂਦਾ ਹੈ, ਉਸ ਉਤੇ ਸਵਾਲ ਚੁੱਕੇ ਜਾ ਰਹੇ ਹਨ। ਇਹ ਸਾਫ ਕੀਤਾ ਜਾਉਂਦਾ ਹੈ ਕਿ ਜਿਹੜੀ ਥਾਂ ਦਾ ਦੌਰਾ ਪ੍ਰਧਾਨਮੰਤਰੀ ਨੇ ਕੀਤਾ ਹੈ ਉਹ ਜਨਰਲ ਹਸਪਤਾਲ ਕੋਮਪਲੇਕ੍ਸ ਦਾ ਕਰਾਇਸੇਸ ਐਕਸਪੇਂਸ਼ਨ ਹੈ, ਜਿਸਦੀ ਸ਼ਮਤਾ 100 ਬੈਡ ਦੀ ਹੈ।’
ਬਿਆਨ ਮੁਤਾਬਕ, ‘ਗਲਵਾਨ ਤੋਂ ਆਉਣ ਦੇ ਬਾਅਦ ਤੋਂ ਜਖਮੀ ਸੈਨਿਕ ਇਥੇ ਰੱਖੇ ਗਏ ਸਨ ਅਤੇ ਕੁਆਰੰਟੀਨ ਕੀਤੇ ਗਏ ਸਨ। ਸੈਨਾ ਪ੍ਰਮੁੱਖ ਜਨਰਲ ਐਮਐਮ ਨਰਵਣੇ ਅਤੇ ਆਰਮੀ ਕਮਾਂਡਰ ਨੇ ਵੀ ਇਸ ਥਾਂ ਦਾ ਦੌਰਾ ਕੀਤਾ ਸੀ ਅਤੇ ਜਵਾਨਾਂ ਨਾਲ ਮੁਲਾਕਾਤ ਕੀਤੀ ਸੀ।’
ਇਸ ਦਾਅਵੇ ਨੂੰ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Rajinder Sheikhan Nurmahal ਨਾਂ ਦਾ ਫੇਸਬੁੱਕ ਯੂਜ਼ਰ।
ਨਤੀਜਾ: ਪ੍ਰਧਾਨਮੰਤਰੀ ਨਰੇਂਦਰ ਮੋਦੀ ਨਾਲ ਲੇਹ ਦੇ ਹਸਪਤਾਲ ਵਿਚ ਨਜਰ ਆ ਰਿਹਾ ਵਿਅਕਤੀ ਸੈਨਾ ਦਾ ਜਵਾਨ ਹੈ, ਜਿਹੜਾ ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪ ਦੌਰਾਨ ਜਖਮੀ ਹੋ ਗਿਆ ਸੀ। ਸੈਨਾ ਦੇ ਇਸ ਜਵਾਨ ਦੀ ਤਸਵੀਰ ਨੂੰ ਭਾਜਪਾ ਨੇਤਾ ਤੇਜਿੰਦਰ ਪਾਲ ਸਿੰਘ ਬੱਗਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...