X

Fact Check: ਪੁਲਿਸ ਤੇ ਡਾਂਗ ਨਾਲ ਹਮਲੇ ਦੀ ਇਹ ਤਸਵੀਰ 2014 ਦੇ ਯੂਪੀ ਦੀ ਹੈ, ਬੰਗਾਲ ਦੀ ਨਹੀਂ

  • By Vishvas News
  • Updated: May 21, 2019

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਨਰੇਂਦਰ ਮੋਦੀ ਦੀ ਤਸਵੀਰ ਛਪੀ ਟੀ-ਸ਼ਰਟ ਅਤੇ ਭਗਵਾ ਦੁੱਪਟਾ ਪਾਏ ਇੱਕ ਕਾਰਜਕਰਤਾ ਪੁਲਿਸ ਤੇ ਡਾਂਗ ਨਾਲ ਹਮਲਾ ਕਰਦਾ ਹੋਇਆ ਦਿਸ ਰਿਹਾ ਹੈ। ਪੁਲਿਸ ਵੀ ਉਸਨੂੰ ਮਾਰਨ ਲਈ ਡਾਂਗ ਚੱਕੀ ਹੋਈ ਦਿਸ ਰਹੀ ਹੈ। ਪੋਸਟ ਦੇ ਵਿਵਰਣ ਵਿੱਚ ਦਿੱਤੇ ਡਿਸਕ੍ਰਿਪਸ਼ਨ ਮੁਤਾਬਕ, ਇਹ ਬੰਗਾਲ ਦੀ ਤਸਵੀਰ ਹੈ ਜਿੱਥੇ ਬੀਜੇਪੀ ਦਾ ਕਾਰਜਕਰਤਾ ਪੁਲਿਸ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਆਪਣੀ ਪੜਤਾਲ ਵਿੱਚ ਅਸੀਂ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਇਹ ਤਸਵੀਰ ਬੰਗਾਲ ਦੀ ਨਹੀਂ, ਬਲਕਿ ਉੱਤਰ ਪ੍ਰਦੇਸ਼ ਦੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਪੋਸਟ ਦੇ ਡਿਸਕ੍ਰਿਪਸ਼ਨ ਵਿੱਚ ਲਿਖਿਆ ਹੈ ਕਿ –”ਇਹ ਕਿਹੋ ਜੇਹਾ #ਦੇਸ਼ ਬਣਾ ਰਹੇ ਹਨ #ਮੋਦੀ,#ਯੋਗੀ ਅਤੇ #ਅਮਿਤ ਸ਼ਾਹ, ਜਿਹੜੇ ਸਾਡੀ ਰਕਸ਼ਾ ਕਰਦੇ ਹਨ ਉਹਨਾਂ ਤੇ ਹੀ ਡਾਂਗਾ ਬਰਸਾ ਰਹੇ ਹੋ। 😡#ਬੰਗਾਲ ਵਿੱਚ ਭਾਰਤ ਜਲਾਓ ਪਾਰਟੀ ਭਾਜਪਾ ਦੇ ਰੋਡ ਸ਼ੋ ਵਿੱਚ ਗੁਜਰਾਤ, ਦਿੱਲੀ, ਉੱਤਰ ਪ੍ਰਦੇਸ਼, ਝਾਰਖੰਡ ਦੇ ਗੁੰਡੇ ਸ਼ਾਮਲ ਸਨ। ਬੰਗਾਲ ਵਿੱਚ #ਹਿੰਸਾ_ਫੈਲਾਉਣ ਦੀ ਯੋਜਨਾ ਮੋਦੀ, ਯੋਗੀ, ਅਮਿਤ ਸ਼ਾਹ ਦੀ ਹੈ। ਬੰਗਾਲ ਵਿੱਚ ਧਰੁਵੀਕਰਣ ਕਰਨ ਲਈ ਫਿਕਸ ਮੈਚ ਖੇਡਿਆ ਜਾ ਰਿਹਾ ਹੈ।”

ਪੜਤਾਲ

ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਫੇਰ ਉਸਨੂੰ ਗੂਗਲ ਰੀਵਰਸ ਇਮੇਜ ਤੇ ਸਰਚ ਕਿੱਤਾ। ਥੋੜਾ ਜੇਹਾ ਲੱਭਣ ਤੇ ਸਾਡੇ ਹੱਥ oneindia.com ਦੀ ਇੱਕ ਖਬਰ ਲੱਗੀ। ਇਸ ਵੈੱਬਸਾਈਟ ਨੇ 30 ਜੂਨ 2014 ਨੂੰ ਇਹ ਖਬਰ ਪੋਸਟ ਕਿੱਤੀ ਸੀ। ਖਬਰ ਵਿੱਚ ਲਿਖਿਆ ਹੈ ਕਿ ਬੀਜੇਪੀ ਨੇ ਲਖਨਊ ਵਿੱਚ 30 ਜੂਨ ਨੂੰ ਉੱਤਰ ਪ੍ਰਦੇਸ਼ ਵਿੱਚ ਲਾ ਆਰਡਰ ਦੇ ਗਿਰਣ ਅਤੇ ਕਾਨੂੰਨ-ਅਵਸਥਾ ਦੇ ਹਾਲਾਤ ਅਤੇ ਬਿਜਲੀ ਦੇ ਮੁੱਦੇ ਤੇ ਹਿੰਸਕ ਆਂਦੋਲਨ ਕਿੱਤਾ ਸੀ। ਇਸ ਆਂਦੋਲਨ ਵਿੱਚ ਬੀਜੇਪੀ ਕਾਰਜਕਰਤਾਵਾਂ ਦੀ ਪੁਲਿਸ ਨਾਲ ਹੋਈ ਸੀ ਅਤੇ ਪੁਲਿਸ ਨੇ ਉਹਨਾਂ ਕਾਰਜਕਰਤਾਵਾਂ ਤੇ ਡਾਂਗ ਵੀ ਚਲਾਈ ਸੀ। ਇਸ ਖਬਰ ਵਿੱਚ ਓਸੇ ਫੋਟੋ ਦਾ ਇਸਤੇਮਾਲ ਕਰਿਆ ਗਿਆ ਹੈ, ਜਿਹੜੀ ਵਾਇਰਲ ਪੋਸਟ ਵਿੱਚ ਹੈ।

ਵੱਧ ਪੜਤਾਲ ਲਈ ਅਸੀਂ ਹੋਰ ਜਿਆਦਾ ਸਰਚ ਕਿੱਤਾ ਅਤੇ ਸਾਨੂੰ ਇਹ ਫੋਟੋ RSTV ਦੀ ਵੈੱਬਸਾਈਟ ਤੇ ਇਕ ਖਬਰ ਵਿੱਚ ਮਿਲੀ। ਇਸ ਖਬਰ ਵਿੱਚ ਇਹੀ ਕਿਹਾ ਗਿਆ ਸੀ ਕਿ, ਉੱਤਰ ਪ੍ਰਦੇਸ਼ ਵਿੱਚ ਕਾਨੂੰਨ-ਅਵਸਥਾ ਦੇ ਮੁੱਦੇ ਤੇ ਬੀਜੇਪੀ ਯੁਵਾ ਮੋਰਚਾ ਦੇ ਕਾਰਜਕਰਤਾਵਾਂ ਨੇ ਵਿਧਾਨਸਭਾ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕਿੱਤਾ।

ਇਸ ਤਸਵੀਰ ਨੂੰ ਸ਼ਰਮਾ ਸੌਰਭ ਨਾਂ ਦੇ ਇਕ ਫੇਸਬੁੱਕ ਪੇਜ ਦੁਆਰਾ ਸ਼ੇਅਰ ਕਿੱਤਾ ਗਿਆ ਸੀ ਜਿਸਦੇ 5,437 ਫਾਲੋਅਰਸ ਹਨ।

ਨਤੀਜਾ: ਆਪਣੀ ਪੜਤਾਲ ਵਿੱਚ ਅਸੀਂ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਇਹ ਤਸਵੀਰ ਬੰਗਾਲ ਦੀ ਨਹੀਂ ਬਲਕਿ ਉੱਤਰ ਪ੍ਰਦੇਸ਼ ਦੀ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

  • Claim Review : ਬੀਜੇਪੀ ਦਾ ਕਾਰਜਕਰਤਾ ਪੁਲਿਸ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ
  • Claimed By : FB page शर्मा सौरभ
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

RELATED ARTICLES

Post saved! You can read it later