X

Fact Check: ਅਸਮ ਵਿਚ ਹੋਈ ਆਦਿਵਾਸੀ ਔਰਤ ਨਾਲ ਕੁੱਟਮਾਰ ਦੀਆਂ ਪੁਰਾਣੀ ਤਸਵੀਰਾਂ ਨੂੰ ਫਰਜ਼ੀ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰਾਂ 2007 ਦੀਆਂ ਹਨ ਜਦੋਂ ਇੱਕ ਆਦਿਵਾਸੀ ਔਰਤ ਅਸਮ ਦੇ ਗੁਵਾਹਾਟੀ ਵਿਚ ਪ੍ਰਦਰਸ਼ਨ ਕਰਦੇ ਦੌਰਾਨ ਆਪਣੇ ਦਲ ਤੋਂ ਵੱਖ ਹੋ ਗਈ ਸੀ ਜਿਸਦੇ ਬਾਅਦ ਉਸਨੂੰ ਕੁਝ ਲੋਕਾਂ ਨੇ ਬੇਹਰਿਹਮੀ ਨਾਲ ਕੁੱਟਿਆ ਸੀ।

  • By Vishvas News
  • Updated: May 13, 2020

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅਕਸਰ ਦਲਿਤ ਲੋਕਾਂ ਪ੍ਰਤੀ ਇਨਸਾਫ ਦੀ ਭਾਵਨਾ ਨੂੰ ਲੈ ਕੇ ਕਈ ਪੋਸਟ ਅਤੇ ਖਬਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇੱਕ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੇਹਰਾਦੂਨ ਵਿਚ ਪੈਂਦੇ ਹਨੋਲ ਮੰਦਿਰ ਵਿਚ ਇੱਕ ਪੁਜਾਰੀ ਨੇ ਇੱਕ ਦਲਿਤ ਕੁੜੀ ਨੂੰ ਬੇਹਰਿਹਮੀ ਨਾਲ ਕੁੱਟਿਆ। ਪੋਸਟ ਵਿਚ 2 ਤਸਵੀਰਾਂ ਨੂੰ ਕੱਟਕੇ ਲਾਇਆ ਗਿਆ ਹੈ ਜਿਸਦੇ ਵਿਚ ਇੱਕ ਔਰਤ ਨੂੰ ਇੱਕ ਆਦਮੀ ਲੱਤ ਮਾਰ ਰਿਹਾ ਹੈ ਅਤੇ ਉਹ ਕੁੜੀ ਬਿਨਾ ਕਪੜਿਆਂ ਤੋਂ ਦਿੱਸ ਰਹੀ ਹੈ।

ਵਿਸ਼ਵਾਸ ਟੀਮ ਨੇ ਜਦੋਂ ਇਸ ਦਾਅਵੇ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਤਸਵੀਰਾਂ 2007 ਦੀਆਂ ਹਨ ਜਦੋਂ ਇੱਕ ਆਦਿਵਾਸੀ ਔਰਤ ਅਸਮ ਦੇ ਗੁਵਾਹਾਟੀ ਵਿਚ ਪ੍ਰਦਰਸ਼ਨ ਕਰਦੇ ਦੌਰਾਨ ਆਪਣੇ ਦਲ ਤੋਂ ਵੱਖ ਹੋ ਗਈ ਸੀ ਜਿਸਦੇ ਬਾਅਦ ਉਸਨੂੰ ਕੁਝ ਲੋਕਾਂ ਨੇ ਬੇਹਰਿਹਮੀ ਨਾਲ ਕੁੱਟਿਆ ਸੀ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਹੋ ਰਹੇ ਇੱਕ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੇਹਰਾਦੂਨ ਵਿਚ ਪੈਂਦੇ ਹਨੋਲ ਮੰਦਿਰ ਵਿਚ ਇੱਕ ਪੁਜਾਰੀ ਨੇ ਇੱਕ ਦਲਿਤ ਕੁੜੀ ਨੂੰ ਬੇਹਰਿਹਮੀ ਨਾਲ ਕੁੱਟਿਆ। ਪੋਸਟ ਵਿਚ 2 ਤਸਵੀਰਾਂ ਨੂੰ ਕੱਟਕੇ ਲਾਇਆ ਗਿਆ ਹੈ ਜਿਸਦੇ ਵਿਚ ਇੱਕ ਔਰਤ ਨੂੰ ਇੱਕ ਆਦਮੀ ਲੱਤ ਮਾਰ ਰਿਹਾ ਹੈ ਅਤੇ ਉਹ ਕੁੜੀ ਬਿਨਾ ਕਪੜਿਆਂ ਤੋਂ ਦਿੱਸ ਰਹੀ ਹੈ। ਪੋਸਟ ਨਾਲ ਕੈਪਸ਼ਨ ਲਿਖਿਆ ਗਿਆ: “ਹੁਣ ਨਹੀ ਕਿਸੇ ਸਾਲੇ ਨੇ ਮੂੰਹ ਕਾਲਾ ਕਰਨ ਵਾਲੇ ਨੂੰ ਲੱਖ ਰੁਪਿਆ ਇਨਾਮ ਦੇਣਾਂ ਨਾ ਹੀ ਭਾਵਨਾਵਾਂ ਭੜਕਣੀਆ”

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਵਾਇਰਲ ਪੋਸਟ ਨੂੰ ਧਿਆਨ ਨਾਲ ਪੜ੍ਹਿਆ। ਪੋਸਟ ਵਿਚ ਦੇਹਰਾਦੂਨ ਪੈਂਦੇ ਹਨੋਲ ਮੰਦਿਰ ਦੀ ਇਹ ਘਟਨਾ ਦੱਸੀ ਜਾ ਰਹੀ ਹੈ। ਪੋਸਟ ਵਿਚ ਸਾਨੂੰ ਇੱਕ ਯੂਜ਼ਰ ਦਾ ਕਮੈਂਟ ਵੀ ਨਜ਼ਰ ਆਇਆ ਜਿਸਦੇ ਵਿਚ ਉਸਨੇ ਲਿਖਿਆ ਸੀ ਕਿ ਇਹ ਤਸਵੀਰਾਂ 2007 ਦੀਆਂ ਅਸਮ ਦੀਆਂ ਹਨ ਜਦੋਂ ਇੱਕ ਆਦਿਵਾਸੀ ਔਰਤ ਨਾਲ ਕੁੱਟਮਾਰ ਹੋਈ ਸੀ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵੱਖ-ਵੱਖ ਕੀਵਰਡ ਦਾ ਸਹਾਰਾ ਲੈ ਕੇ ਗੂਗਲ ਸਰਚ ਕੀਤਾ। ਸਾਨੂੰ ਆਪਣੀ ਪੜਤਾਲ ਦੌਰਾਨ ਪਤਾ ਚਲਿਆ ਕਿ ਇਹ ਤਸਵੀਰ ਪਹਿਲਾਂ ਵੀ ਕਈ ਵਾਰ ਫਰਜੀ ਦਾਅਵਿਆਂ ਨਾਲ ਵਾਇਰਲ ਹੋ ਚੁੱਕੀ ਹੈ। Quint ਦੀ 2018 ਨੂੰ ਅਪਡੇਟ ਕੀਤੀ ਇੱਕ ਰਿਪੋਰਟ ਅਨੁਸਾਰ ਇਹ ਤਸਵੀਰ ਪਹਿਲਾਂ ਵੀ ਰਾਜਨਿਤਿਕ ਰੰਗ ਦੇ ਕੇ ਵਾਇਰਲ ਹੋਈ ਸੀ। Quint ਦੀ 5 ਸਤੰਬਰ 2018 ਦੀ ਰਿਪੋਰਟ ਦੀ ਹੇਡਲਾਈਨ ਸੀ: “Old Photos of Abused Adivasi Woman Falsely Shared as Cong Atrocity”

ਇਸ ਰਿਪੋਰਟ ਵਿਚ ਵੀ ਇਨ੍ਹਾਂ ਤਸਵੀਰਾਂ ਦਾ ਇਸਤੇਮਾਲ ਕੀਤਾ ਗਿਆ ਸੀ। ਸਾਨੂੰ ਆਪਣੀ ਪੜਤਾਲ ਦੌਰਾਨ The Telegraph ਦੀ ਇਸ ਕੁੜੀ ਨਾਲ ਹੋਏ ਮਾਮਲੇ ਨੂੰ ਲੈ ਕੇ ਖਬਰ ਵੀ ਮਿਲੀ ਜਿਸਨੂੰ ਤੁਸੀਂ ਇਥੇ ਪੜ੍ਹ ਸਕਦੇ ਹੋ।

ਕੀ ਹੋਇਆ ਸੀ ਕੁੜੀ ਨਾਲ!

ਨਵੰਬਰ 2007 ਵਿਚ ਅਸਮ ਦੇ ਗੁਵਾਹਾਟੀ ਅੰਦਰ ਕੁਝ ਆਦਿਵਾਸੀ ਲੋਕ ਆਪਣੇ ਹਿਤਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ। ਇਸ ਪ੍ਰਦਰਸ਼ਨ ਵਿਚ ਇਹ ਕੁੜੀ ਜਿਸਦਾ ਨਾਂ ਲਕਸ਼ਮੀ ਓਰੰਗ ਹੈ ਵੀ ਸ਼ਾਮਲ ਸੀ। ਇਹ ਕੁੜੀ ਪ੍ਰਦਰਸ਼ਨ ਦੌਰਾਨ ਆਪਣੇ ਦਲ ਤੋਂ ਵੱਖ ਹੋ ਗਈ ਜਿਸਦੇ ਕਰਕੇ ਕੁਝ ਲੋਕਾਂ ਨੇ ਇਸਨੂੰ ਘੇਰ ਲਿਆ ਅਤੇ ਬੇਹਰਿਹਮੀ ਨਾਲ ਕੁੱਟਿਆ ਅਤੇ ਇਸਦੇ ਕਪੜੇ ਵੀ ਫਾੜੇ। ਇਸ ਮਾਮਲੇ ਦੀ ਵੀਡੀਓ ਜਦੋਂ ਅੱਗ ਵਾਂਗ ਵਾਇਰਲ ਹੋਈ ਤਾਂ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਕਰਦੇ ਹੋਏ ਲੋਕਾਂ ਨੂੰ ਗਿਰਫ਼ਤਾਰ ਕੀਤਾ।

ਸਾਨੂੰ Youtube ‘ਤੇ ਇਸ ਮਾਮਲੇ ਨੂੰ ਲੈ ਇੱਕ ਵੀਡੀਓ ਵੀ ਅਪਲੋਡ ਮਿਲਿਆ ਜਿਸਦੇ ਵਿਚ ਇਨ੍ਹਾਂ ਵਾਇਰਲ ਤਸਵੀਰਾਂ ਦਾ ਵੀ ਇਸਤੇਮਾਲ ਸੀ। ਇਹ ਵੀਡੀਓ 7 ਸਾਲ ਪਹਿਲਾਂ ਅਪਲੋਡ ਕੀਤਾ ਗਿਆ ਸੀ।

ਇਹ ਗੱਲ ਸਾਫ ਹੋ ਗਈ ਸੀ ਕਿ ਇਹ ਤਸਵੀਰਾਂ ਹਾਲੀਆ ਨਹੀਂ ਬਲਕਿ ਪੁਰਾਣੀਆਂ ਹਨ। ਕਿਓਂਕਿ ਇਸ ਪੋਸਟ ਵਿਚ ਦੇਹਰਾਦੂਨ ਦੇ ਹਨੋਲ ਮੰਦਿਰ ਦਾ ਜਿਕਰ ਕੀਤਾ ਗਿਆ ਹੈ, ਇਸਲਈ ਅਸੀਂ ਆਪਣੇ ਦੈਨਿਕ ਜਾਗਰਣ ਦੇ ਉੱਤਰਾਖੰਡ ਇੰਚਾਰਜ ਰਿਪੋਰਟਰ ਦੇਵੇਂਦਰ ਸਤੀ ਨਾਲ ਗੱਲ ਕੀਤੀ। ਦੇਵੇਂਦਰ ਨੇ ਸਾਨੂੰ ਦੱਸਿਆ ਕਿ ਇਹ ਤਸਵੀਰ ਹਨੋਲ ਮੰਦਿਰ ਦੀਆਂ ਨਹੀਂ ਹਨ ਅਤੇ ਜਿਹੜਾ ਦਾਅਵਾ ਵਾਇਰਲ ਹੋ ਰਿਹਾ ਹੈ ਇਨ੍ਹਾਂ ਤਸਵੀਰਾਂ ਨਾਲ ਉਹ ਫਰਜ਼ੀ ਹੈ। ਹਾਲ ਫਿਲਹਾਲ ਵਾਇਰਲ ਦਾਅਵੇ ਵਰਗੀ ਕੋਈ ਘਟਨਾ ਇਥੇ ਨਹੀਂ ਹੋਈ ਹੈ।

ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ ਸੱਚ ਅਤੇ ਕੱਚ ਹਮੇਸ਼ਾ ਚੁੱਭਦਾ ਏ ਨਾਂ ਦਾ ਫੇਸਬੁੱਕ ਪੇਜ। ਇਸ ਪੇਜ ਨੂੰ 2017 ਵਿਚ ਬਣਾਇਆ ਗਿਆ ਸੀ ਅਤੇ ਇਸ ਪੇਜ ਨੂੰ 157,128 ਲੋਕ ਫਾਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰਾਂ 2007 ਦੀਆਂ ਹਨ ਜਦੋਂ ਇੱਕ ਆਦਿਵਾਸੀ ਔਰਤ ਅਸਮ ਦੇ ਗੁਵਾਹਾਟੀ ਵਿਚ ਪ੍ਰਦਰਸ਼ਨ ਕਰਦੇ ਦੌਰਾਨ ਆਪਣੇ ਦਲ ਤੋਂ ਵੱਖ ਹੋ ਗਈ ਸੀ ਜਿਸਦੇ ਬਾਅਦ ਉਸਨੂੰ ਕੁਝ ਲੋਕਾਂ ਨੇ ਬੇਹਰਿਹਮੀ ਨਾਲ ਕੁੱਟਿਆ ਸੀ।

  • Claim Review : ਵਾਇਰਲ ਹੋ ਰਹੇ ਇੱਕ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੇਹਰਾਦੂਨ ਵਿਚ ਪੈਂਦੇ ਹਨੋਲ ਮੰਦਿਰ ਵਿਚ ਇੱਕ ਪੁਜਾਰੀ ਨੇ ਇੱਕ ਦਲਿਤ ਕੁੜੀ ਨੂੰ ਬੇਹਰਿਹਮੀ ਨਾਲ ਕੁੱਟਿਆ।
  • Claimed By : FB Page- ਸੱਚ ਅਤੇ ਕੱਚ ਹਮੇਸ਼ਾ ਚੁੱਭਦਾ ਏ
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later