X

Fact Check: ਬੁਜ਼ੁਰਗ ਨਾਲ ਹੋਈ ਕੁੱਟਮਾਰ ਦਾ ਇੱਕ ਸਾਲ ਪੁਰਾਣਾ ਵੀਡੀਓ ਗੁੰਮਰਾਹਕਰਨ ਦਾਅਵੇ ਨਾਲ ਹੋ ਰਿਹਾ ਹੈ ਵਾਇਰਲ

  • By Vishvas News
  • Updated: September 11, 2020

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਕੁਝ ਲੋਕਾਂ ਨੂੰ ਇੱਕ ਬੁਜ਼ੁਰਗ ਸਿੱਖ ਵਿਅਕਤੀ ਨਾਲ ਕੁੱਟਮਾਰ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵੀਡੀਓ ਵਿਚ ਤਰਨ ਤਾਰਨ ਜਿਲ੍ਹੇ ਅਧੀਨ ਪੈਂਦੇ ਪਿੰਡ ਭੋਜੀਆਂ ਦੇ ਸਰਪੰਚ ਇਸ ਬੁਜ਼ੁਰਗ ਨਾਲ ਕੁੱਟਮਾਰ ਕਰ ਰਹੇ ਹਨ।

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹ ਕਰਨ ਵਾਲਾ ਪਾਇਆ। ਇਸ ਵੀਡੀਓ ਵਿਚ ਬੁਜ਼ੁਰਗ ਨਾਲ ਕੁੱਟਮਾਰ ਕਰ ਰਿਹਾ ਵਿਅਕਤੀ ਸਰਪੰਚ ਨਹੀਂ ਹੈ ਅਤੇ ਇਹ ਵੀਡੀਓ ਲੱਗਭਗ ਇੱਕ ਸਾਲ ਪੁਰਾਣਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ “Jashan Arts” ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਇਹ ਦੇਖੋ ਕਰਤੂਤਾਂ ਭੋਜੀਆ( ਨੇੜੇ ਝਬਾਲ) ਪਿੰਡ ਦੇ ਕਾਂਗਰਸੀ ਸਰਪੰਚ ਦੀਆ। ਇਸਨੇ ਅੱਜ ਇਕ ਬਜੁਰਗ ਬੂਟਾ ਸਿੰਘ ਦੀ ਬਹੁਤ ਬੇਰਹਿਮੀ ਨਾਲ ਮਾਰ ਕੁਟਾਈ ਕੀਤੀ। ਇਸਦੇ ਕਸੂਰ ਸਿਰਫ ਵਿਕਾਸ ਕੰਮਾਂ ਦੇ ਨਾ ਹੋਣ ਤੇ ਅਵਾਜ਼ ਉਠਾਉਣਾ ਸੀ! ਹੁਣ ਤੱਕ ਇਸ ਕਾਂਗਰਸੀ ਸਰਪੰਚ ਤੇ ਐਮ ਐਲ ਏ ਦੇ ਕਹਿਣ ਕਰਕੇ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ?! ਕੀ ਗੁੰਡਾ ਰਾਜ ਬਣ ਗਿਆ ਤਰਨਤਾਰਨ ਹਲਕਾ??? ਮਿਹਰਬਾਨੀ ਕਰਕੇ ਵੀਡੀਓ ਏਨੀ ਸੇਅਰ ਕਰੋ ਕਿ ਜੋ ਦੋਸੀ ਫੜੇ ਜਾਣ। ਹਨੇਰਗਰਦੀ ਲਿਆਂਦੀ ਆ ਸ਼ੰਦੀਪ ਅਗਨੀਹੋਤਰੀ ਤੇ ਉਸਦੇ ਕੁਝ ਗੁੰਡੇ ਸਰਪੰਚਾਂ ਤੇ ਚਮਚਿਆ ਨੇ??? ਪੁਛੋ ਜਰੂਰ ਇਨ੍ਹਾਂ ਨੂੰ ਜਾਗਦੀ ਜ਼ਮੀਰ ਵਾਲੇ??? ਵਾਰੀ ਸਭ ਦੀ ਆ ਸਕਦੀ ਜੇ ਆਪਾ ਨਾ ਬੋਲੇ ਇਸ ਗੁੰਡਾਗਰਦੀ ਵਿਰੁੱਧ!”

ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਬਤੋਂ ਪਹਿਲਾਂ ਅਸੀਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਨਾਲ ਇਸ ਮਾਮਲੇ ਨਾਲ ਜੁੜੀ ਖਬਰਾਂ ਨੂੰ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਆਪਣੀ ਪੜਤਾਲ ਵਿਚ ਪੰਜਾਬ ਟਾਇਮਸ ਦੇ 9 ਸਿਤੰਬਰ 2020 ਨੂੰ ਪ੍ਰਕਾਸ਼ਿਤ ਈਪੇਪਰ ਵਿਚ ਇਸ ਮਾਮਲੇ ਨੂੰ ਲੈ ਕੇ ਭੋਜੀਆਂ ਦੇ ਸਰਪੰਚ ਹਰਪਾਲ ਸਿੰਘ ਦਾ ਬਿਆਨ ਮਿਲਿਆ। ਹਰਪਾਲ ਸਿੰਘ ਨੇ ਇਸ ਮਾਮਲੇ ਨੂੰ ਲੈ ਕੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਇਸ ਵੀਡੀਓ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਇਹ ਵੀਡੀਓ ਹਾਲੀਆ ਵੀ ਨਹੀਂ ਹੈ। ਖਬਰ ਅਨੁਸਾਰ ਹਰਪਾਲ ਨੇ ਦੱਸਿਆ ਕਿ ਇਹ ਮਾਮਲਾ ਪੰਚਾਇਤੀ ਚੋਣਾਂ ਦੌਰਾਨ ਹੋਈ ਕੁੱਟਮਾਰ ਦੇ ਸਮੇਂ ਦਾ ਹੈ। ਇਸ ਵੀਡੀਓ ਦਾ MLA ਨਾਲ ਵੀ ਕੋਈ ਲੈਣਾ ਦੇਣਾ ਨਹੀਂ ਹੈ। ਇਸ ਕਲਿੱਪ ਨੂੰ ਹੇਠਾਂ ਪੜ੍ਹਿਆ ਜਾ ਸਕਦਾ ਹੈ।

ਹੁਣ ਅਸੀਂ ਇਸ ਵੀਡੀਓ ਨੂੰ ਲੈ ਕੇ ਝਬਾਲ ਪੁਲਿਸ ਸਟੇਸ਼ਨ ਦੇ SHO ਸ਼ਮਿੰਦਰਜੀਤ ਸਿੰਘ ਨਾਲ ਸੰਪਰਕ ਕੀਤਾ। ਸ਼ਮਿੰਦਰਜੀਤ ਨੇ ਸਾਡੇ ਨਾਲ ਗੱਲ ਕਰਦੇ ਹੋਏ ਕੰਫਰਮ ਕੀਤਾ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 2019 ਦੇ ਇਲੈਕਸ਼ਨ ਦੌਰਾਨ ਦਾ ਹੈ।

ਹੁਣ ਅਸੀਂ ਇਸ ਮਾਮਲੇ ਨੂੰ ਲੈ ਕੇ ਸਾਡੇ ਸਹਿਯੋਗੀ ਪੰਜਾਬੀ ਜਾਗਰਣ ਦੇ ਤਰਨ ਤਾਰਨ ਇੰਚਾਰਜ ਜਸਪਾਲ ਸਿੰਘ ਨਾਲ ਸੰਪਰਕ ਕੀਤਾ। ਜਸਪਾਲ ਨੇ ਸਾਡੇ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਇਹ ਵੀਡੀਓ ਹਾਲੀਆ ਨਹੀਂ, ਬਲਕਿ ਇੱਕ ਸਾਲ ਪੁਰਾਣਾ ਹੈ ਅਤੇ ਇਸ ਵੀਡੀਓ ਵਿਚ ਸਰਪੰਚ ਵੀ ਨਹੀਂ ਹੈ। ਜਸਪਾਲ ਨੇ ਸਾਡੇ ਨਾਲ ਇਸ ਮਾਮਲੇ ਦੀ ਪੂਰੀ ਜਾਣਕਾਰੀ ਲਈ ਪੰਜਾਬੀ ਜਾਗਰਣ ਦੇ ਝਬਾਲ ਤੋਂ ਰਿਪੋਰਟਰ ਤੇਜਿੰਦਰ ਸਿੰਘ ਬੱਬੂ ਦਾ ਨੰਬਰ ਸ਼ੇਅਰ ਕੀਤਾ। ਤੇਜਿੰਦਰ ਨੇ ਸਾਡੇ ਨਾਲ ਇਸ ਮਾਮਲੇ ਦੀ FIR ਸ਼ੇਅਰ ਕਰਦੇ ਹੋਏ ਦੱਸਿਆ, “ਇਹ ਮਾਮਲਾ ਠੀਕ ਇੱਕ ਸਾਲ ਪੁਰਾਣਾ ਹੈ ਜਦੋਂ ਬੂਟਾ ਸਿੰਘ ਆਪਣੇ ਭਰਾ ਦੇ ਨਾਲ ਘਰੇਲੂ ਜਮੀਨੀ ਵਿਵਾਦ ਕਰਕੇ ਕੋਰਟ ਵਿਚੋਂ ਪੇਸ਼ੀ ਭੁਗਤ ਕੇ ਆ ਰਿਹਾ ਸੀ। ਵਿਚਕਾਰ ਰਸਤੇ ਇਨ੍ਹਾਂ ਨੂੰ ਬਲੈਰੋ ਗੱਡੀ ਨੇ ਟੱਕਰ ਮਾਰੀ ਅਤੇ ਗੱਡੀ ਤੋਂ ਬਾਹਰ ਆਏ ਗੁੰਡਿਆਂ ਨੇ ਦੋਵੇਂ ਭਰਾਵਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਇਹ ਮਾਮਲਾ ਆਪਸੀ ਰੰਜਿਸ਼ ਅਤੇ ਪੰਚਾਇਤੀ ਚੋਣਾਂ ਦੌਰਾਨ ਹੋਈ ਕੁੱਟਮਾਰ ਦਾ ਹੈ, ਜਿਸਦਾ ਥਾਣਾ ਝਬਾਲ ਵਿਖੇ ਮੁਕੱਦਮਾ ਨੰਬਰ 4, 08/01/2019 ਨੂੰ ਹੋਇਆ ਸੀ।”

ਤੇਜਿੰਦਰ ਨੇ ਸਾਡੇ ਨਾਲ ਵੀਡੀਓ ਵਿਚ ਦਿੱਸ ਰਹੇ ਬੁਜ਼ੁਰਗ ਬੂਟਾ ਸਿੰਘ ਦਾ ਨੰਬਰ ਵੀ ਸ਼ੇਅਰ ਕੀਤਾ। ਬੂਟਾ ਸਿੰਘ ਨੇ ਵਿਸ਼ਵਾਸ ਟੀਮ ਨਾਲ ਗੱਲ ਕਰਦੇ ਹੋਏ ਦੱਸਿਆ, “ਇਹ ਮਾਮਲਾ ਠੀਕ ਇੱਕ ਸਾਲ ਪੁਰਾਣਾ ਹੈ ਜਦੋਂ ਮੇਰੇ ਨਾਲ ਕੁਝ ਲੋਕਾਂ ਨੇ ਕੁੱਟਮਾਰ ਕੀਤੀ ਸੀ। ਪਿਛਲੇ ਸਾਲ ਪੇਸ਼ੀ ਤੋਂ ਘਰ ਮੁੜਦੇ ਸਮੇਂ ਰਸਤੇ ਵਿਚਕਾਰ ਇੱਕ ਗੱਡੀ ਨੇ ਸਾਨੂੰ ਟੱਕਰ ਮਾਰੀ ਅਤੇ ਸਾਡੇ ਨਾਲ ਕੁਟੱਮਾਰ ਕੀਤੀ।” ਇਸ ਵੀਡੀਓ ਵਿਚ ਸਰਪੰਚ ਦੇ ਹੋਣ ਨੂੰ ਲੈ ਕੇ ਸਵਾਲ ਪੁੱਛੇ ਜਾਣ ‘ਤੇ ਬੂਟਾ ਸਿੰਘ ਨੇ ਦੱਸਿਆ, “ਇਸ ਵੀਡੀਓ ਵਿਚ ਸਰਪੰਚ ਨਹੀਂ ਸੀ।

ਹੁਣ ਅਸੀਂ ਇਸ ਮਾਮਲੇ ਨੂੰ ਲੈ ਕੇ ਤਰਨ ਤਾਰਨ ਜਿਲੇ ਪੈਂਦੇ ਪਿੰਡ ਭੋਜੀਆਂ ਦੇ ਸਰਪੰਚ ਹਰਪਾਲ ਸਿੰਘ ਨਾਲ ਗੱਲ ਕੀਤੀ। ਹਰਪਾਲ ਨੇ ਸਾਡੇ ਨਾਲ ਫੋਨ ‘ਤੇ ਗੱਲ ਕਰਦੇ ਹੋਏ ਕੰਫਰਮ ਕੀਤਾ ਕਿ ਇਸ ਵੀਡੀਓ ਵਿਚ ਉਹ ਨਹੀਂ ਹਨ ਅਤੇ ਇਹ ਵੀਡੀਓ ਪੁਰਾਣਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਸ਼ਰਾਰਤੀ ਤੱਤਵ ਨੇ ਇਸ ਵੀਡੀਓ ਨਾਲ ਉਨ੍ਹਾਂ ਦਾ ਨਾਂ ਜੋੜ ਦਿੱਤਾ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ ਨਾਂ ਦਾ ਫੇਸਬੁੱਕ ਯੂਜ਼ਰ। ਇਸ ਯੂਜ਼ਰ ਨੂੰ 10,269 ਲੋਕ ਫਾਲੋ ਕਰਦੇ ਹਨ ਅਤੇ ਅਕਾਊਂਟ ਦੇ ਇੰਟਰੋ ਅਨੁਸਾਰ ਇਹ ਯੂਜ਼ਰ ਬਠਿੰਡਾ ਵਿਚ ਰਹਿੰਦਾ ਹੈ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹ ਕਰਨ ਵਾਲਾ ਪਾਇਆ। ਇਸ ਵੀਡੀਓ ਵਿਚ ਬੁਜ਼ੁਰਗ ਨਾਲ ਕੁੱਟਮਾਰ ਕਰ ਰਿਹਾ ਵਿਅਕਤੀ ਸਰਪੰਚ ਨਹੀਂ ਹੈ ਅਤੇ ਇਹ ਵੀਡੀਓ ਲੱਗਭਗ ਇੱਕ ਸਾਲ ਪੁਰਾਣਾ ਹੈ।

  • Claim Review : ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਕੁਝ ਲੋਕਾਂ ਨੂੰ ਇੱਕ ਬੁਜ਼ੁਰਗ ਸਿੱਖ ਵਿਅਕਤੀ ਨਾਲ ਕੁੱਟਮਾਰ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵੀਡੀਓ ਵਿਚ ਤਰਨ ਤਾਰਨ ਜਿਲ੍ਹੇ ਅਧੀਨ ਪੈਂਦੇ ਪਿੰਡ ਭੋਜੀਆਂ ਦੇ ਸਰਪੰਚ ਇਸ ਬੁਜ਼ੁਰਗ ਨਾਲ ਕੁੱਟਮਾਰ ਕਰ ਰਹੇ ਹਨ।
  • Claimed By : FB User- Jashan Arts
  • Fact Check : ਭ੍ਰਮਕ
ਭ੍ਰਮਕ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later