X

Fact Check: ਰਾਜਨਾਥ ਸਿੰਘ ਨੇ ਨਹੀਂ ਫੜ੍ਹਿਆ ਹੋਇਆ ਸੀ RSS ਦਾ ਝੰਡਾ, ਵਾਇਰਲ ਤਸਵੀਰ ਫੋਟੋਸ਼ੋਪਡ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਇੱਕ ਵਿਮਾਨ ਦੇ ਸਾਹਮਣੇ ਹੱਥ ਵਿਚ ਝੰਡਾ ਫੜੇ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜਨਾਥ ਸਿੰਘ ਨੇ ਆਪਣੇ ਹੱਥ RSS ਦਾ ਝੰਡਾ ਫੜ੍ਹਿਆ ਹੋਇਆ ਹੈ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਫੋਟੋਸ਼ੋਪਡ ਹੈ। ਅਸਲੀ ਤਸਵੀਰ ਵਿਚ ਰਾਜਨਾਥ ਸਿੰਘ ਰਾਫੇਲ ਵਿਮਾਨ ਦੇ ਸਾਹਮਣੇ ਖੜੇ ਹਨ ਅਤੇ ਉਨ੍ਹਾਂ ਨੇ ਕੋਈ ਝੰਡਾ ਨਹੀਂ ਫੜਿਆ ਹੋਇਆ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ‘ਤੇ “Punjab Buzz” ਨਾਂ ਦੇ ਪੇਜ ਨੇ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ: “ਆਹ ਆਰ ਐਸ ਐਸ ਦਾ ਝੰਡਾ ਲੈ ਕੇ ਜ਼ਹਾਜ਼ ਮੋਹਰੇ ਖੜੇ ਹਨ..ਕੀ ਸਿੱਖਾਂ ਨੂੰ ਅਜੇ ਵੀ ਕੋਈ ਸ਼ੱਕ ਹੈ ਇਨ੍ਹਾਂ ਦੇ ਦੋਗਲੇਪਣ ਤੇ। ਸਿੱਖ ਰਾਜ ਕਰੇਗਾ ਖਾਲਸਾ ਦਾ ਜੈਕਾਰਾ ਵੀ ਲਾਉਣ ਤਾਂ ਕੱਟੜ…।”

ਇਸ ਤਸਵੀਰ ਵਿਚ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਇੱਕ ਵਿਮਾਨ ਦੇ ਸਾਹਮਣੇ ਹੱਥ ਵਿਚ ਝੰਡਾ ਫੜੇ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਨੂੰ ਸ਼ੁਰੂ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਰਚ ਦੇ ਨਤੀਜਿਆਂ ਵਿਚ ਸਾਨੂੰ ਕਈ ਵੈੱਬਸਾਈਟ ‘ਤੇ ਇਹ ਵਾਇਰਲ ਤਸਵੀਰ ਮਿਲੀ। ਇਨ੍ਹਾਂ ਵਿਚੋਂ ਹੀ ਇੱਕ ਲਿੰਕ ਸਾਨੂੰ “Business Today” ਦੀ ਵੈੱਬਸਾਈਟ ਦਾ ਮਿਲਿਆ। ਇਸ ਲਿੰਕ ਵਿਚ ਪ੍ਰਕਾਸ਼ਿਤ ਖਬਰ ਅੰਦਰ ਇਸੇ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ ਪਰ ਇਸ ਤਸਵੀਰ ਵਿਚ ਰਾਜਨਾਥ ਸਿੰਘ ਨੇ ਆਪਣੇ ਹੱਥ ਵਿਚ ਕੁੱਝ ਨਹੀਂ ਫੜ੍ਹਿਆ ਹੋਇਆ ਸੀ। ਇਹ ਖਬਰ 9 ਅਕਤੂਬਰ 2019 ਨੂੰ ਸਵੇਰੇ 10 ਵਜੇ ਦੇ ਕਰੀਬ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਖਬਰ ਦੀ ਹੇਡਲਾਈਨ ਸੀ: Rajnath Singh receives IAF’s first Rafale fighter jet from France

ਇਸ ਸਮੇਂ ਰਾਜਨਾਥ ਸਿੰਘ ਫਰਾਂਸ ਦੇ ਦੌਰੇ ‘ਤੇ ਰਾਫੇਲ ਲੈਣ ਲਈ ਗਏ ਹੋਏ ਹਨ ਤੇ ਇਸ ਖਬਰ ਵਿਚ ਵੀ ਇਸੇ ਦੌਰੇ ਬਾਰੇ ਸਬੰਧਿਤ ਜਾਣਕਾਰੀ ਨੂੰ ਦੱਸਿਆ ਗਿਆ ਸੀ। ਰਾਜਨਾਥ ਸਿੰਘ ਰਾਫੇਲ ਦੇ ਸਾਹਮਣੇ ਖੜੇ ਦਿੱਸ ਰਹੇ ਹਨ।

ਇਹ ਤਸਵੀਰ ਰਾਜਨਾਥ ਸਿੰਘ ਨੇ ਆਪਣੇ ਟਵਿੱਟਰ ਹੈਂਡਲ (@rajnathsingh) ਤੋਂ ਵੀ ਸ਼ੇਅਰ ਕੀਤੀ ਸੀ ਜਿਸਨੂੰ ਤੁਸੀਂ ਹੇਠਾਂ ਵੇਖ ਸਕਦੇ ਹੋ। ਇਹ ਟਵੀਟ 8 ਅਕਤੂਬਰ 2019 ਨੂੰ ਕੀਤਾ ਗਿਆ ਸੀ।

ਹੁਣ ਅਸੀਂ ਇਸ ਤਸਵੀਰ ਬਾਰੇ ਅਧਿਕਾਰਕ ਪੁਸ਼ਟੀ ਲੈਣ ਲਈ BJP ਦੇ IT ਸੈਲ ਸਪੋਕਸਪਰਸਨ ਅਮਿਤ ਮਾਲਵੀਏ ਨਾਲ ਗੱਲ ਕੀਤੀ। ਅਮਿਤ ਨੇ ਸਾਡੇ ਨਾਲ ਗੱਲ ਕਰਦੇ ਹੋਏ ਦੱਸਿਆ, “ਇਹ ਵਾਇਰਲ ਹੋ ਰਹੀ ਤਸਵੀਰ ਦਿੱਸਣ ਵਿਚ ਹੀ ਫਰਜ਼ੀ ਲੱਗ ਰਹੀ ਹੈ, ਕਿਸੇ ਸ਼ਰਾਰਤੀ ਬੰਦੇ ਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਹੈ। ਅਸਲੀ ਤਸਵੀਰ ਵਿਚ ਰਾਜਨਾਥ ਸਿੰਘ ਰਾਫੇਲ ਦੇ ਸਾਹਮਣੇ ਖੜੇ ਹਨ ਅਤੇ ਉਨ੍ਹਾਂ ਨੇ ਕੋਈ ਵੀ ਝੰਡਾ ਨਹੀਂ ਫੜ੍ਹਿਆ ਹੋਇਆ ਸੀ।”

ਅੰਤ ਵਿਚ ਵਿਸ਼ਵਾਸ ਟੀਮ ਨੇ ਇਸ ਵਾਇਰਲ ਹੋ ਰਹੀ ਤਸਵੀਰ ਨੂੰ ਪੋਸਟ ਕਰਨ ਵਾਲੇ ਪੇਜ “Punjab Buzz” ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਅਸੀਂ ਪਾਇਆ ਕਿ ਇਸ ਪੇਜ ਨੂੰ 14,313 ਲੋਕ ਫਾਲੋ ਕਰਦੇ ਹਨ ਅਤੇ ਇਹ ਪੇਜ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਪੋਸਟ ਕਰਦਾ ਹੈ। ਇਹ ਪੇਜ ਜੁਲਾਈ 2018 ਵਿਚ ਬਣਾਇਆ ਗਿਆ ਸੀ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਇਸ ਵਾਇਰਲ ਹੋ ਰਹੀ ਤਸਵੀਰ ਨੂੰ ਫਰਜ਼ੀ ਸਾਬਤ ਕੀਤਾ। ਅਸਲੀ ਤਸਵੀਰ ਵਿਚ ਰਾਜਨਾਥ ਸਿੰਘ ਰਾਫੇਲ ਵਿਮਾਨ ਦੇ ਸਾਹਮਣੇ ਖੜੇ ਹਨ ਅਤੇ ਉਨ੍ਹਾਂ ਨੇ ਕੋਈ ਝੰਡਾ ਨਹੀਂ ਫੜ੍ਹਿਆ ਹੋਇਆ ਹੈ। ਅਸਲੀ ਤਸਵੀਰ ਰਾਜਨਾਥ ਸਿੰਘ ਨੇ ਆਪਣੇ ਟਵਿੱਟਰ ਹੈਂਡਲ ਤੋਂ 8 ਅਕਤੂਬਰ 2019 ਨੂੰ ਸ਼ੇਅਰ ਕੀਤੀ ਸੀ।

  • Claim Review : ਫੜ੍ਹਿਆ ਹੋਇਆ ਸੀ ਰਾਜਨਾਥ ਸਿੰਘ ਨੇ RSS ਦਾ ਝੰਡਾ
  • Claimed By : FB Page-Punjab Buzz
  • Fact Check : False
False
    Symbols that define nature of fake news
  • True
  • Misleading
  • False
ਜਾਣੋ ਸੱਚੀਆਂ ਅਤੇ ਫਰਜ਼ੀ ਖਬਰਾਂ ਦਾ ਸੱਚ ਕਵਿਜ਼ ਖੇਡੋ ਅਤੇ ਖ਼ਬਰਾਂ ਦਾ ਤੱਥ ਚੈਕ ਕਿਵੇਂ ਕਰਨਾ ਹੈ ਬਾਰੇ ਸਿੱਖੋ ਕੁਇਜ਼ ਖੇਡੋ

ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Tags

RELATED ARTICLES

Post saved! You can read it later