X

Fact Check: ਰਾਸ਼ਟਰਪਤੀ ਦੀ ਗਰਿਮਾ ‘ਤੇ ਸਵਾਲ ਖੜੇ ਕਰਨ ਵਾਲੀ ਪੋਸਟ ਫਰਜ਼ੀ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਫੇਸਬੁੱਕ ‘ਤੇ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ‘ਤੇ ਸਵਾਲ ਖੜਾ ਕਰਨ ਵਾਲੀ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਦਿੱਤੀਆਂ ਗਈਆਂ ਤਸਵੀਰਾਂ ਵਿਚ ਰਾਸ਼ਟਰਪਤੀ ਦੇ ਅਲਾਵਾ ਪ੍ਰਧਾਨਮੰਤਰੀ ਨਰੇਂਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਯਨਾਥ ਨੂੰ ਵੀ ਵੇਖਿਆ ਜਾ ਸਕਦਾ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਫੋਟੋ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਸਾਬਿਤ ਹੋਇਆ।

ਕੀ ਹੋ ਰਿਹਾ ਹੈ ਵਾਇਰਲ?

“Dev Yadav‎” ਨਾਂ ਦੇ ਫੇਸਬੁੱਕ ਯੂਜ਼ਰ ਨੇ ਤਿੰਨ ਤਸਵੀਰਾਂ ਦਾ ਕੋਲਾਜ ਅਪਲੋਡ ਕਰਦੇ ਹੋਏ ਲਿਖਿਆ: जिस देश का राष्ट्रपति इतना मजबूर हो उस देश का सीबीआई चुनाव आयोग कितना मजबूर होगा…

ਇਹ ਪੋਸਟ ਪਹਿਲਾਂ ਵੀ ਕਈ ਵਾਰ ਵਾਇਰਲ ਹੋ ਚੁਕਿਆ ਹੈ।

ਪੜਤਾਲ

ਤਸਵੀਰ 1

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਨਰੇਂਦਰ ਮੋਦੀ ਦੀ ਵਾਇਰਲ ਤਸਵੀਰ ਦਾ ਸੱਚ ਜਾਣਨ ਲਈ ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਕਾਫੀ ਖੋਜਬੀਣ ਕਰਨ ਦੇ ਬਾਅਦ ਸਾਨੂੰ ਇੱਕ ਵੀਡੀਓ ਮਿਲਿਆ। ਇਹ ਵੀਡੀਓ ਤੇਲਗੂ ਦੇ Youtube ਚੈੱਨਲ “V6 News Telugu” ‘ਤੇ ਮਿਲਿਆ। ਇਸਦੇ ਵਿਚ ਦੱਸਿਆ ਗਿਆ ਕਿ ਰਾਜ ਘਾਟ ‘ਤੇ ਮਹਾਤਮਾ ਗਾਂਧੀ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪੀਐਮ ਮੋਦੀ ਨੇ ਸ਼ਰਧਾਂਜਲੀ ਦਿੱਤੀ। ਇਹ ਵੀਡੀਓ ਜਨਵਰੀ 2018 ਨੂੰ ਅਪਲੋਡ ਕੀਤਾ ਗਿਆ ਸੀ।

ਇਸ ਵੀਡੀਓ ਦੇ 5:14ਵੇ ਮਿੰਟ ‘ਤੇ ਰਾਸ਼ਟਰਪਤੀ ਅਤੇ ਪ੍ਰਧਾਨਮੰਤਰੀ ਨੂੰ ਇੱਕ ਦੂੱਜੇ ਨੂੰ ਹੱਥ ਜੋੜ ਅਭਿਵਾਦਨ ਕਰਦੇ ਵੇਖਿਆ ਜਾ ਸਕਦਾ ਹੈ। ਵਾਇਰਲ ਤਸਵੀਰ ਵੀ ਇਸੇ ਈਵੈਂਟ ਦੀ ਹੈ। ਓਥੇ ਖੜੇ ਸਾਰੇ ਨੇਤਾਵਾਂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਰਾਸ਼ਟਰਪਤੀ ਦਾ ਹੱਥ ਜੋੜ ਅਭਿਵਾਦਨ ਕੀਤਾ। ਓਸੇ ਮੌਕੇ ਦੀ ਇੱਕ ਵੱਖਰੇ ਐਂਗਲ ਦੀ ਤਸਵੀਰ ਨੂੰ ਹੁਣ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਤਸਵੀਰ 2

ਵਿਸ਼ਵਾਸ ਟੀਮ ਨੇ ਅਮਿਤ ਸ਼ਾਹ ਅਤੇ ਰਾਮ ਨਾਥ ਕੋਵਿੰਦ ਦੀ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਸਾਨੂੰ ਇਹ ਤਸਵੀਰ newsindianexpress.com ‘ਤੇ ਮਿਲੀ। ਇਸ ਤਸਵੀਰ ਨੂੰ ਫੋਟੋਗ੍ਰਾਫਰ ਸ਼ੇਖਰ ਯਾਦਵ ਨੇ ਕਲਿੱਕ ਕੀਤਾ ਸੀ। ਫੋਟੋ ਦੇ ਕੈਪਸ਼ਨ ਵਿਚ ਦੱਸਿਆ ਗਿਆ ਕਿ President-elect Ram Nath Kovind acknowledges the greeting of BJP president Amit Shah in New Delhi on Thursday |

ਇਸਦਾ ਪੰਜਾਬੀ ਅਨੁਵਾਦ ਹੁੰਦਾ ਹੈ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਵਧਾਈ ਦਿੰਦੇ ਹੋਏ ਭਾਜਪਾ ਪ੍ਰਧਾਨ ਅਮਿਤ ਸ਼ਾਹ। ਇਹ ਖਬਰ 20 ਜੁਲਾਈ 2017 ਨੂੰ ਪ੍ਰਕਾਸ਼ਿਤ ਹੋਈ ਸੀ। ਖਬਰ ਵਿਚ ਦੱਸਿਆ ਗਿਆ ਕਿ ਦੇਸ਼ ਦੇ ਅਗਲੇ ਰਾਸ਼ਟਰਪਤੀ ਦੇ ਤੌਰ ‘ਤੇ ਰਾਮ ਨਾਥ ਕੋਵਿੰਦ ਦੀ ਚੋਣ ਕੀਤੀ ਜਾ ਚੁੱਕੀ ਹੈ।

ਸਰਚ ਦੌਰਾਨ ਸਾਨੂੰ ਇੱਕ ਹੋਰ ਤਸਵੀਰ ਮਿਲੀ। ਇਸਦੇ ਵਿਚ ਤੁਸੀਂ ਅਮਿਤ ਸ਼ਾਹ ਅਤੇ ਰਾਮ ਨਾਥ ਕੋਵਿੰਟ ਨੂੰ ਇੱਕੋ ਜਿਹੇ ਕਪੜੇ ਪਾਏ ਵੇਖਿਆ ਜਾ ਸਕਦਾ ਹੈ। ਇਹ ਇਸੇ ਈਵੈਂਟ ਦੀ ਇੱਕ ਵੱਖਰੇ ਐਂਗਲ ਤੋਂ ਖਿੱਚੀ ਗਈ ਤਸਵੀਰ ਸੀ।

gettyimages.in ‘ਤੇ ਮੌਜੂਦ ਤਸਵੀਰ ਦੇ ਬਾਰੇ ਵਿਚ ਦੱਸਿਆ ਗਿਆ ਕਿ ਰਾਮ ਨਾਥ ਕੋਵਿੰਦ ਨੂੰ ਦੇਸ਼ ਦੇ ਅਗਲੇ ਰਾਸ਼ਟਰਪਤੀ ਲਈ ਚੁਣ ਲਏ ਜਾਣ ਬਾਅਦ 20 ਜੁਲਾਈ 2017 ਨੂੰ ਇੱਕ ਪ੍ਰੋਗਰਾਮ ਵਿਚ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਇਹ ਪ੍ਰੋਗਰਾਮ ਨਵੀਂ ਦਿੱਲੀ ਵਿਖੇ ਹੋਇਆ ਸੀ।

ਰਾਮ ਨਾਥ ਕੋਵਿੰਦ ਭਾਵੇਂ 20 ਜੁਲਾਈ ਨੂੰ ਨਵੇਂ ਰਾਸ਼ਟਰਪਤੀ ਪਦ ਲਈ ਚੁਣੇ ਗਏ ਸਨ, ਪਰ ਉਨ੍ਹਾਂ ਨੇ ਪਦ ਦੀ ਸੌਂਹ 25 ਜੁਲਾਈ 2017 ਨੂੰ ਲਿੱਤੀ ਸੀ।

ਤਸਵੀਰ 3

ਹੁਣ ਵਾਰੀ ਸੀ ਯੋਗੀ ਅਦਿੱਤਯਨਾਥ ਅਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਤਸਵੀਰ ਦੀ ਸਚਾਈ ਜਾਣਨ ਦੀ। ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਸਾਨੂੰ ਇਹ ਤਸਵੀਰ Indian Express ਦੀ ਵੈੱਬਸਾਈਟ ‘ਤੇ ਮਿਲੀ। 24 ਜੂਨ 2017 ਦੀ ਇੱਕ ਖਬਰ ਵਿਚ ਇਸਦਾ ਇਸਤੇਮਾਲ ਕੀਤਾ ਗਿਆ ਸੀ। ਇਸ ਅੰਦਰ ਦੱਸਿਆ ਗਿਆ ਸੀ ਕਿ NDA ਦੇ ਰਾਸ਼ਟਰਪਤੀ ਪਦ ਉਮੀਦਵਾਰ ਰਾਮ ਨਾਥ ਕੋਵਿੰਦ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਯਨਾਥ ਦਾ ਅਭਿਵਾਦਨ ਕਰਦੇ ਹੋਏ।

24 ਜੂਨ 2017 ਨੂੰ ਰਾਮ ਨਾਥ ਕੋਵਿੰਦ ਸਿਰਫ ਰਾਸ਼ਟਰਪਤੀ ਦੇ ਉਮੀਦਵਾਰ ਸਨ, ਰਾਸ਼ਟਰਪਤੀ ਨਹੀਂ। ਇਸਲਈ ਇਸ ਤਸਵੀਰ ਵੁਚ ਅਜਿਹਾ ਕੁੱਝ ਨਹੀਂ, ਜਿਵੇਂ ਕਿ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ ਨੂੰ ਲੈ ਕੇ ਦਿੱਲੀ ਬੀਜੇਪੀ ਦੇ ਪ੍ਰਵਕਤਾ ਤੇਜਿੰਦਰ ਬੱਗਾ ਕਹਿੰਦੇ ਹਨ ਕਿ ਇਹ ਤਸਵੀਰਾਂ ਵੱਖਰੇ ਐਂਗਲ ਦੀਆਂ ਹਨ। ਰਾਸ਼ਟਰਪਤੀ ਨੂੰ ਲੈ ਕੇ ਵਾਇਰਲ ਤਸਵੀਰ ਵਿਚ ਜਿਹੜੀ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਹੈ, ਉਸਦੀ ਜਿੰਨੀ ਆਲੋਚਨਾ ਕੀਤੀ ਜਾਵੇ, ਘੱਟ ਹੈ।

ਅੰਤ ਵਿਚ, ਵਿਸ਼ਵਾਸ ਨਿਊਜ਼ ਨੇ Dev Yadav ਨਾਂ ਦੇ ਫੇਸਬੁੱਕ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਇਸੇ ਅਕਾਊਂਟ ਤੋਂ ਇਸ ਤਸਵੀਰ ਨੂੰ ਗਲਤ ਦਾਅਵੇ ਨਾਲ ਪੋਸਟ ਕੀਤਾ ਗਿਆ ਸੀ। ਅਸੀਂ ਪਾਇਆ ਕਿ ਯੂਜ਼ਰ ਗੋਰਖਪੁਰ ਦਾ ਰਹਿਣ ਵਾਲਾ ਹੈ ਅਤੇ ਦਿੱਲੀ ਵਿਚ ਟੈਲੀ ਟ੍ਰੇਨਰ ਵਜੋਂ ਕੰਮ ਕਰਦਾ ਹੈ।

ਨਤੀਜਾ: ਦੇਸ਼ ਦੇ ਰਾਸ਼ਟਰਪਤੀ ਦੀ ਗਰਿਮਾ ਨੂੰ ਠੇਸ ਪਹੁੰਚਾਉਣ ਵਾਲੀ ਫੇਸਬੁੱਕ ਪੋਸਟ ਫਰਜ਼ੀ ਸਾਬਤ ਹੋਈ। ਇਨ੍ਹਾਂ ਤਸਵੀਰਾਂ ਨੂੰ ਗਲਤ ਮੰਸ਼ਾ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

  • Claim Review : जिस देश का राष्ट्रपति इतना मजबूर हो उस देश का सीबीआई चुनाव आयोग कितना मजबूर होगा
  • Claimed By : FB User-Dev Yadav‎
  • Fact Check : False
False
    Symbols that define nature of fake news
  • True
  • Misleading
  • False
ਜਾਣੋ ਸੱਚੀਆਂ ਅਤੇ ਫਰਜ਼ੀ ਖਬਰਾਂ ਦਾ ਸੱਚ ਕਵਿਜ਼ ਖੇਡੋ ਅਤੇ ਖ਼ਬਰਾਂ ਦਾ ਤੱਥ ਚੈਕ ਕਿਵੇਂ ਕਰਨਾ ਹੈ ਬਾਰੇ ਸਿੱਖੋ ਕੁਇਜ਼ ਖੇਡੋ

ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Tags

RELATED ARTICLES

Post saved! You can read it later