X

Fact Check: ਵਾਇਰਲ ਕਾਰਟੂਨ ਬੇਨ ਗੇਰੀਸਨ ਦਾ ਨਹੀਂ, ਅਸਮ ਦੇ ਆਰਟਿਸਟ ਅਮਲ ਮੇਧੀ ਨੇ ਬਣਾਇਆ ਹੈ

  • By Vishvas News
  • Updated: September 23, 2019

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਕਾਰਟੂਨ ਵਾਇਰਲ ਹੋ ਰਿਹਾ ਹੈ। ਇਸ ਕਾਰਟੂਨ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਰੀਕੀ ਰਾਜਨੀਤਿਕ ਕਾਰਟੂਨਿਸਟ “ਬੇਨ ਗੇਰੀਸਨ” ਨੇ ਇਹ ਕਾਰਟੂਨ ਬਣਾਇਆ ਹੈ ਅਤੇ ਇਸ ਕਾਰਟੂਨ ਅੰਦਰ ਅੰਗ੍ਰੇਜ਼ੀ ਭਾਸ਼ਾ ਵਿਚ “American cartoonist Ben Garrison’s depiction of the state of the India. The best way to show how BJP & Modi ruled India” ਲਿਖਿਆ ਹੋਇਆ ਹੈ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਇਸ ਵਾਇਰਲ ਹੋ ਰਹੇ ਦਾਅਵੇ ਨੂੰ ਫਰਜੀ ਪਾਇਆ। ਆਪਣੀ ਪੜਤਾਲ ਵਿਚ ਸਾਨੂੰ ਪਤਾ ਚੱਲਿਆ ਕਿ ਇਹ ਵਾਇਰਲ ਕਾਰਟੂਨ ਬੇਨ ਗੇਰੀਸਨ ਨੇ ਨਹੀਂ, ਅਸਮ ਦੇ ਆਰਟਿਸਟ ਅਮਲ ਮੇਧੀ ਨੇ ਬਣਾਇਆ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ “Ranjit Singh Ghuman” ਇੱਕ ਕਾਰਟੂਨ ਦੀ ਤਸਵੀਰ ਸ਼ੇਅਰ ਕਰਦੇ ਹਨ। ਇਸ ਕਾਰਟੂਨ ਅੰਦਰ ਅੰਗ੍ਰੇਜ਼ੀ ਭਾਸ਼ਾ ਵਿਚ “American cartoonist Ben Garrison’s depiction of the state of the India. The best way to show how BJP & Modi ruled India” ਲਿਖਿਆ ਹੋਇਆ ਹੈ। ਇਸ ਕਾਰਟੂਨ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ: “ਅਮਰੀਕੀ ਕਾਰਟੂਨਿਸਟ ਵੱਲੋ ਜਾਰੀ ਕੀਤਾ ਕਾਰਟੂਨ ਜਿਸ ਵਿਚ…ਬਾਕੀ ਤੁਸੀਂ ਆਪਿ ਦੇਖਲੋ….”

ਪੜਤਾਲ

ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ “ਬੇਨ ਗੇਰੀਸਨ” ਨਾਲ ਸੰਪਰਕ ਕਰਨ ਦਾ ਫੈਸਲਾ ਕੀਤਾ।

ਗੂਗਲ ‘ਤੇ “ਬੇਨ ਗੇਰੀਸਨ” ਕੀ ਵਰਡ ਸਰਚ ਨਾਲ ਸਾਨੂੰ ਉਨ੍ਹਾਂ ਦੀ ਅਧਿਕਾਰਿਕ ਕਾਰਟੂਨ ਕਲਾ ਦੀ ਵੈੱਬਸਾਈਟ (grrrgraphics.com) ਮਿਲੀ। ਅਸੀਂ ਉਨ੍ਹਾਂ ਦੀ ਅਧਿਕਾਰਕ ਕਾਰਟੂਨ ਕਲਾ ਦੀ ਵੈਬਸਾਈਟ ਵਿਚ ਦਿੱਤੇ ਗਏ ਈ-ਮੇਲ ID “info@grrrgraphics.com” ‘ਤੇ ਮੇਲ ਕਰ ਸੰਪਰਕ ਕੀਤਾ।

ਸਾਨੂੰ ਉਨ੍ਹਾਂ ਦੀ ਪਤਨੀ “ਟੀਨਾ ਗੇਰੀਸਨ” ਨੇ ਮੇਲ ਦੇ ਜਵਾਬ ਵਿਚ ਦੱਸਿਆ ਕਿ ਇਹ ਵਾਇਰਲ ਹੋ ਰਹੀ ਤਸਵੀਰ ਉਨ੍ਹਾਂ ਦੇ ਪਤੀ ਨੇ ਨਹੀਂ ਬਣਾਈ ਹੈ। ਬੇਨ ਗੇਰੀਸਨ ਭਾਰਤ ਦੀ ਰਾਜਨੀਤੀ ਨਾਲ ਜੁੜੇ ਕਾਰਟੂਨ ਨਹੀਂ ਬਣਾਉਂਦਾ ਹੈ। ਬੇਨ ਗੇਰੀਸਨ ਦੀ ਬਣਾਏ ਤੁਸੀਂ ਸਾਰੇ ਕਾਰਟੂਨ ਉਨ੍ਹਾਂ ਦੀ ਵੈੱਬਸਾਈਟ “grrrgraphics.com” ‘ਤੇ ਵੇਖ ਸਕਦੇ ਹੋ।

ਸਾਨੂੰ ਆਪਣੀ ਪੜਤਾਲ ਦੌਰਾਨ ਬੇਨ ਗੇਰੀਸਨ ਦਾ ਇੱਕ ਟਵੀਟ ਮਿਲਿਆ, ਜਿਸਦੇ ਵਿਚ ਉਨ੍ਹਾਂ ਨੇ ਦੱਸਿਆ ਸੀ ਕਿ ਉਹ ਭਾਰਤੀ ਰਾਜਨੀਤੀ ਨਾਲ ਸਬੰਧਤ ਕਾਰਟੂਨ ਨਹੀਂ ਬਣਾਉਂਦੇ ਹਨ।

ਇਹ ਕਾਰਟੂਨ ਬੇਨ ਨੇ ਨਹੀਂ ਬਣਾਇਆ ਹੈ ਦੀ ਪੁਸ਼ਟੀ ਹੋਣ ਤੋਂ ਬਾਅਦ ਹੁਣ ਸਾਨੂੰ ਇਹ ਜਾਣਨਾ ਸੀ ਕਿ ਅਸਲ ਵਿਚ ਇਹ ਕਾਰਟੂਨ ਕਿਸਨੇ ਬਣਾਇਆ ਹੈ ਅਤੇ ਕਦੋਂ ਇਹ ਪਹਿਲੀ ਵਾਰ ਇੰਟਰਨੈੱਟ ‘ਤੇ ਪ੍ਰਕਾਸ਼ਿਤ ਹੋਇਆ ਸੀ। ਇਸਦੀ ਪੜਤਾਲ ਕਰਨ ਲਈ ਅਸੀਂ ਇਸ ਕਾਰਟੂਨ ਨੂੰ ਕ੍ਰੋਪ ਕੀਤਾ ਅਤੇ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰਕੇ ਸਰਚ ਕੀਤਾ। ਸਰਚ ਦੇ ਨਤੀਜਿਆਂ ਵਿਚ ਸਾਨੂੰ ਪਤਾ ਚਲਿਆ ਕਿ ਇਹ ਕਾਰਟੂਨ ਕਈ ਵਾਰ ਬੇਨ ਗੇਰੀਸਨ ਦੇ ਨਾਂ ‘ਤੇ ਵਾਇਰਲ ਹੋ ਚੁੱਕਿਆ ਹੈ।

ਇਸੇ ਸਰਚ ਵਿਚੋਂ ਹੀ ਸਾਨੂੰ ਇੱਕ ਲਿੰਕ ਅਸਮ ਵਿਚ ਭਾਰਤੀ ਰਾਜਨੀਤਿਕ ਕਾਰਟੂਨਿਸਟ “ਅਮਲ ਮੇਧੀ” ਦੇ ਇੱਕ ਫੇਸਬੁੱਕ ਪੋਸਟ ਦਾ ਮਿਲਿਆ। ਇਹ ਪੋਸਟ 29 ਸਿਤੰਬਰ 2015 ਨੂੰ ਕੀਤਾ ਗਿਆ ਸੀ ਅਤੇ ਇਸ ਪੋਸਟ ਵਿਚ ਇਸੇ ਵਾਇਰਲ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ ਬਸ ਤਸਵੀਰ ਵਿਚ ਭਾਜਪਾ ਦਾ ਕੋਈ ਨਾਂ ਦਰਜ ਨਹੀਂ ਸੀ ਅਤੇ ਇਸ ਤਸਵੀਰ ਦੇ ਹੇਠਾਂ ‘ਤੇ ਅਮਲ ਦੇ ਦਸਤਖਤ ਵੀ ਨਜ਼ਰ ਆਉਂਦੇ ਹਨ। ਇਸ ਪੋਸਟ ਦੇ ਸਕ੍ਰੀਨਸ਼ੋਟ ਨੂੰ ਤੁਸੀਂ ਹੇਠਾਂ ਵੇਖ ਸਕਦੇ ਹੋ।

ਇਸ ਪੋਸਟ ਕਈ ਯੂਜ਼ਰ ਨੇ ਕਮੈਂਟ ਕੀਤਾ ਸੀ ਕਿ ਇਹ ਤਸਵੀਰ ਬੇਨ ਗੇਰੀਸਨ ਦੇ ਨਾਂ ‘ਤੇ ਵਾਇਰਲ ਹੋ ਰਹੀ ਹੈ ਜਦਕਿ ਇਹ ਤਸਵੀਰ ਯੂਜ਼ਰ “ਅਮਲ ਮੇਧੀ” ਨੇ ਬਣਾਈ ਹੈ। ਹੁਣ ਅਸੀਂ ਅਮਲ ਮੇਧੀ ਨਾਲ ਵਾਇਰਲ ਤਸਵੀਰ ਬਾਰੇ ਗੱਲ ਕਰਨ ਦਾ ਫੈਸਲਾ ਕੀਤਾ। ਅਮਲ ਨੇ ਸਾਡੇ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਇਹ ਕਾਰਟੂਨ ਉਨ੍ਹਾਂ ਨੇ 2015 ਵਿਚ ਬਣਾਇਆ ਸੀ ਅਤੇ ਬਾਅਦ ਵਿਚ ਲੋਕਾਂ ਨੇ ਇਸ ਕਾਰਟੂਨ ਨੂੰ ਬੇਨ ਗੇਰੀਸਨ ਦੇ ਨਾਂ ਤੋਂ ਵਾਇਰਲ ਕਰਨਾ ਸ਼ੁਰੂ ਕਰ ਦਿੱਤਾ ਸੀ। ਅਮਲ ਨੇ ਸਾਡੇ ਨਾਲ ਇਸ ਕਾਰਟੂਨ ਨੂੰ ਲੈ ਕੇ ਕੀਤੇ ਗਏ ਕਈ ਫਰਜੀ ਪੋਸਟਾਂ ਦੇ ਲਿੰਕ ਸ਼ੇਅਰ ਕੀਤੇ। ਇਸ ਵਾਇਰਲ ਹੋ ਰਹੇ ਕਾਰਟੂਨ ਅਤੇ ਅਮਲ ਦੁਆਰਾ ਬਣਾਏ ਗਏ ਕਾਰਟੂਨ ਵਿਚਕਾਰ ਅੰਤਰ ਨੂੰ ਤੁਸੀਂ ਹੇਠਾਂ ਦਿੱਤੇ ਸਕ੍ਰੀਨਸ਼ੋਟ ਵਿਚ ਵੇਖ ਸਕਦੇ ਹੋ।

ਅੰਤ ਵਿਚ ਵਿਸ਼ਵਾਸ ਟੀਮ ਨੇ ਇਸ ਪੋਸਟ ਨੂੰ ਵਾਇਰਲ ਕਰਨ ਵਾਲੇ ਯੂਜ਼ਰ “Ranjit Singh Ghuman” ਦੇ ਅਕਾਊਂਟ ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਅਸੀਂ ਪਾਇਆ ਕਿ ਯੂਜ਼ਰ ਪੰਜਾਬ ਦੇ ਫਤਹਿਗੜ੍ਹ ਸਾਹਿਬ ਵਿਚ ਰਹਿੰਦਾ ਹੈ ਅਤੇ ਇਹ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਪੋਸਟ ਕਰਦਾ ਹੈ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਕਾਰਟੂਨ ਅਮਰੀਕੀ ਕਾਰਟੂਨਿਸਟ ਬੇਨ ਗੇਰੀਸਨ ਨੇ ਨਹੀਂ, ਬਲਕਿ ਅਸਮ ਦੇ ਕਾਰਟੂਨਿਸਟ ਅਮਲ ਮੇਧੀ ਨੇ ਬਣਾਇਆ ਹੈ। ਅਸਲ ਵਿਚ ਜਿਹੜਾ ਕਾਰਟੂਨ ਅਮਲ ਨੇ ਬਣਾਇਆ ਸੀ ਉਸਦੇ ਵਿਚ ਵੀ ਛੇੜਛਾੜ ਕੀਤੀ ਗਈ ਸੀ।

  • Claim Review : ਅਮਰੀਕੀ ਕਾਰਟੂਨਿਸਟ ਵੱਲੋ ਜਾਰੀ ਕੀਤਾ ਕਾਰਟੂਨ
  • Claimed By : FB User-Ranjit Singh Ghuman
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later