X

Fact Check: PM ਮੋਦੀ ਨੇ ਪੰਡਤ ਦੀਨ ਦਯਾਲ ਉਪਾਧਯੇ ਦੀ ਮੂਰਤੀ ਸਾਹਮਣੇ ਹੱਥ ਜੋੜੇ ਨੇ, ਗੋਡਸੇ ਅੱਗੇ ਨਹੀਂ

  • By Vishvas News
  • Updated: May 7, 2019

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਤੇ ਅੱਜਕਲ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਲਿਖਿਆ ਹੈ ਇਹ ਨੇ ‘ਸਾਡੇ ਦੋਗਲੇ ਪ੍ਰਧਾਨਮੰਤ੍ਰੀ ਜੋ ਮਰਨ ਵਾਲੇ ਗਾਂਧੀ ਜੀ ਨੂੰ ਵੀ ਪ੍ਰਣਾਮ ਕਰਦੇ ਹਨ ਅਤੇ ਓਹਨਾ ਮਾਰਨ ਵਾਲੇ ਨੱਥੂਰਾਮ ਗੋਡਸੇ ਨੂੰ ਵੀ ਪ੍ਰਣਾਮ ਕਰਦੇ ਹਨ’। ਇਸ ਪੋਸਟ ਵਿਚ ਦੋ ਤਸਵੀਰਾਂ ਦਿੱਤੀਆਂ ਗਈਆਂ ਹਨ ਜਿਸ ਵਿਚ ਇਕ ਔਰ ਪ੍ਰਧਾਨਮੰਤ੍ਰੀ ਨਰੇਂਦਰ ਮੋਦੀ ਮਹਾਤਮਾ ਗਾਂਧੀ ਦੇ ਸਾਹਮਣੇ ਹੱਥ ਜੋੜਕਰ ਸਰ ਝੁਕਾਏ ਖੜੇ ਹਨ ਅਤੇ ਦੁੱਜੀ ਤਰਫ ਇਕ ਹੋਰ ਬੁੱਤ ਸਾਹਮਣੇ ਵੀ ਹੱਥ ਜੋੜਕਰ ਖੜੇ ਹਨ। ਸਾਡੀ ਪੜਤਾਲ ਵਿਚ ਅਸੀਂ ਪਾਇਆ ਕਿ ਜਿਸ ਮੂਰਤੀ ਦੇ ਸਾਹਮਣੇ ਮੋਦੀ ਜੀ ਹੱਥ ਜੋੜੇ ਖੜੇ ਹਨ ਉਹ ਨੱਥੂਰਾਮ ਗੋਡਸੇ ਦੀ ਨਹੀਂ ਬਲਕਿ ਦੀਨ ਦਯਾਲ ਉਪਾਧਯੇ ਦੀ ਹੈ। ਇਹ ਡਿਸਕ੍ਰਿਪਸ਼ਨ ਗਲਤ ਹੈ।

ਕੀ ਹੋ ਰਿਹਾ ਹੈ ਵਾਇਰਲ?

ਤਸਵੀਰ ਵਿਚ ਦੋ ਫੋਟੋਆਂ ਨੂੰ ਮਿਲਾਕੇ ਇਕ ਕੋਲਾਜ ਬਣਿਆ ਹੋਇਆ ਹੈ ਜਿਸ ਵਿਚ ਇਕ ਤਰਫ ਨਰੇਂਦਰ ਮੋਦੀ ਮਹਾਤਮਾ ਗਾਂਧੀ ਦੇ ਸਾਹਮਣੇ ਹੱਥ ਜੋੜਕਰ ਸਰ ਝੁਕਾਏ ਖੜੇ ਹਨ ਅਤੇ ਦੁੱਜੀ ਤਰਫ ਇਕ ਹੋਰ ਬੁੱਤ ਸਾਹਮਣੇ ਵੀ ਹੱਥ ਜੋੜਕਰ ਖੜੇ ਹਨ। ਇਹਦੇ ਨਾਲ ਕਲੇਮ ਕਿੱਤਾ ਗਿਆ ਹੈ ਕਿ ‘ਸਾਡੇ ਦੋਗਲੇ ਪ੍ਰਧਾਨਮੰਤ੍ਰੀ ਜੋ ਮਰਨ ਵਾਲੇ ਗਾਂਧੀ ਜੀ ਨੂੰ ਵੀ ਪ੍ਰਣਾਮ ਕਰਦੇ ਹਨ ਅਤੇ ਓਹਨਾ ਮਾਰਨ ਵਾਲੇ ਨੱਥੂਰਾਮ ਗੋਡਸੇ ਨੂੰ ਵੀ ਪ੍ਰਣਾਮ ਕਰਦੇ ਹਨ’। ਇਸ ਪੋਸਟ ਨੂੰ ਹੁਣ ਤੱਕ 600 ਤੋਂ ਜ਼ਿਆਦਾ ਵਾਰ ਸ਼ੇਅਰ ਕਿੱਤਾ ਗਿਆ ਹੈ।

ਪੜਤਾਲ

ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਫੋਟੋ ਵਿਚ ਰਾਈਟ ਸਾਈਡ ਤੇ ਦਿੱਤੀ ਗਈ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਉਸਨੂੰ ਗੂਗਲ ਰੀਵਰਸ ਇਮੇਜ ਤੇ ਸਰਚ ਕਿੱਤਾ। ਕੁੱਝ ਸਰਚ ਕਰਨ ਤੇ ਸਾਡੇ ਹੱਥ ਇੰਟਰਨੈਸ਼ਨਲ ਟਾਈਮਸ ਦੀ ਇਕ ਸਟੋਰੀ ਲੱਗੀ ਜਿਹੜੀ ਬੀਜੇਪੀ ਸਿਰਜਣਾ ਦਿਵਸ ਬਾਰੇ ਸੀ। ਇਸ ਆਰਟੀਕਲ ਵਿਚ ਤਸਵੀਰ ਦਾ ਇਸਤੇਮਾਲ ਕਿੱਤਾ ਗਿਆ ਸੀ। ਤਸਵੀਰ ਵਿਚ ਕੈਪਸ਼ਨ ਲਿਖਿਆ ਹੈ  ” ਪ੍ਰਧਾਨਮੰਤ੍ਰੀ ਨਰੇਂਦਰ ਮੋਦੀ ਨੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ, ਕੇਂਦਰੀ ਮੰਤਰੀਆਂ ਐਮ ਵੇਂਕੀ ਨਾਇਡੂ, ਸੁਰੇਸ਼ ਪ੍ਰਭੂ ਅਤੇ ਹੋਰ ਪਾਰਟੀ ਸਦਸ ਦੀ ਮੌਜੂਦਗੀ ਵਿਚ ਪੰਡਤ ਦੀਨ ਦਯਾਲ ਉਪਾਧਯੇ ਨੂੰ ਗੁਰਵਾਰ 6 ਅਪ੍ਰੈਲ, 2017 ਨੂੰ ਸ਼ਰਧਾਂਜਲੀ ਦਿੱਤੀ।”। ਸਾਫ ਹੈ ਕਿ ਤਸਵੀਰ ਵਿਚ ਮੌਜੂਦ ਮੂਰਤੀ पंਪੰਡਤ ਦੀਨ ਦਯਾਲ ਉਪਾਧਯੇ ਦੀ ਹੈ ਨਾ ਕਿ ਨੱਥੂਰਾਮ ਗੋਡਸੇ ਦੀ।

ਇਸ ਸਿਲਸੀਲੇ ਵਿਚ ਅਸੀਂ ਬੀਜੇਪੀ ਦੇ ਪ੍ਰਵਕਤਾ ਅਮਿਤ ਮਾਲਵੀਏ ਨਾਲ ਗੱਲ ਕਿੱਤੀ ਜਿਹਨਾਂ ਸਾਨੂੰ ਦਸਿਆ ਕਿ ਇਹ ਤਸਵੀਰ ਬੀਜੇਪੀ ਦੇ ਪੁਰਾਣੇ ਦਫਤਰ 11 ਅਸ਼ੋਕ ਰੋਡ ਵਿਚ 2017 ਵਿਚ ਲਿੱਤੀ ਗਈ ਸੀ ਅਤੇ ਤਸਵੀਰ ਵਿਚ ਮੌਜੂਦ ਮੂਰਤੀ ਨੱਥੂਰਾਮ ਗੋਡਸੇ ਦੀ ਨਹੀਂ ਬਲਕਿ ਪੰਡਤ ਦੀਨ ਦਯਾਲ ਉਪਾਧਯੇ ਦੀ ਹੈ।

ਨੱਥੂਰਾਮ ਗੋਡਸੇ ਅਤੇ ਪੰਡਤ ਦੀਨ ਦਯਾਲ ਉਪਾਧਯੇ ਦੀ ਤਸਵੀਰਾਂ ਅਤੇ ਮੂਰਤੀਆਂ ਵਿਚ ਅੰਤਰ ਤੁਸੀਂ ਥੱਲੇ ਦੇਖ ਸਕਦੇ ਹੋ।

ਇਸ ਤਸਵੀਰ ਨੂੰ ‘I Want To Vote For Aam Aadmi Party’ ਨਾਂ ਦੇ ਇਕ ਫੇਸਬੁੱਕ ਪੇਜ ਨੇ ਸ਼ੇਅਰ ਕਿੱਤਾ ਸੀ। ਇਸ ਦੇ ਕੁੱਲ 220800 ਤੋਂ ਵੀ ਵੱਧ ਫੋਲੋਅਰਸ ਹਨ। ਇਹ ਇਕ ਫ਼ੈਨ ਪੇਜ ਹੈ।

ਨਤੀਜਾ: ਸਾਡੀ ਪੜਤਾਲ ਵਿਚ ਅਸੀਂ ਪਾਇਆ ਕਿ ਸ਼ੇਅਰ ਕਰਿਆ ਜਾ ਰਿਹਾ ਪੋਸਟ ਇੱਕਦਮ ਫਰਜ਼ੀ ਹੈ। ਮੋਦੀ ਜਿਸ ਵੇਅਕਤੀ ਦੇ ਸਾਹਮਣੇ ਹੱਥ ਜੋੜ ਖੜੇ ਹਨ ਉਹ ਮੂਰਤੀ ਨੱਥੂਰਾਮ ਗੋਡਸੇ ਦੀ ਨਹੀਂ ਬਲਕਿ ਪੰਡਤ ਦੀਨ ਦਯਾਲ ਉਪਾਧਯੇ ਦੀ ਹੈ।  

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

  • Claim Review : PM मोदी ने गोडसे की मूर्ति के सामने हाथ जोड़े है
  • Claimed By : I Want To Vote For Aam Aadmi Party
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

RELATED ARTICLES

Post saved! You can read it later