X

Fact Check : ਪੱਛਮ ਬੰਗਾਲ ਵਿਚ ਓਵੈਸੀ ਦੀ ਪਾਰਟੀ ਨਾਲ ਭਾਜਪਾ ਦੇ ਗਠਜੋੜ ਦਾ ਫਰਜੀ ਟਵੀਟ ਵਾਇਰਲ

  • By Vishvas News
  • Updated: November 25, 2020

ਨਵੀਂ ਦਿੱਲੀ (Vishvas News)। ਪੱਛਮ ਬੰਗਾਲ ਦੇ ਵਿਧਾਨਸਭਾ ਚੋਣਾਂ ਵਿਚ ਹਾਲੇ ਭਾਵੇਂ ਸਮੇਂ ਹੈ, ਪਰ ਇਸ ਚੋਣਾਂ ਨਾਲ ਜੁੜੀਆਂ ਫਰਜੀ ਖਬਰਾਂ ਦਾ ਵਾਇਰਲ ਹੋਣਾ ਸ਼ੁਰੂ ਹੋ ਚੁੱਕਿਆ ਹੈ। ਫੇਸਬੁੱਕ ‘ਤੇ ਕੁਝ ਯੂਜ਼ਰ ਭਾਜਪਾ ਦੇ ਨਾਂ ਤੋਂ ਇੱਕ ਫਰਜੀ ਟਵੀਟ ਨੂੰ ਇਹ ਕਹਿੰਦੇ ਹੋਏ ਵਾਇਰਲ ਕਰ ਰਹੇ ਹਨ ਕਿ ਪੱਛਮ ਬੰਗਾਲ ਦੇ ਆਉਣ ਵਾਲੇ ਚੋਣਾਂ ਵਿਚ ਭਾਜਪਾ AIMIM ਨਾਲ ਗਠਜੋੜ ਕਰੇਗੀ।

ਵਿਸ਼ਵਾਸ ਟੀਮ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ। ਸਾਡੀ ਪੜਤਾਲ ਵਿਚ ਪਤਾ ਚਲਿਆ ਕਿ ਇਹ ਟਵੀਟ ਪੂਰੀ ਤਰ੍ਹਾਂ ਫਰਜੀ ਹੈ। ਭਾਜਪਾ ਨੇ ਅਜਿਹਾ ਕੋਈ ਵੀ ਟਵੀਟ ਨਹੀਂ ਕੀਤਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ Baetal Pret ਨੇ ਇਹ ਫਰਜੀ ਟਵੀਟ ਅਪਲੋਡ ਕਰਦੇ ਹੋਏ ਲਿਖਿਆ: “इत्तेहाद-ऐ-भारतीय जनता मुसलमीन।”

ਇਸ ਟਵੀਟ ਅੰਦਰ ਲਿਖਿਆ ਹੈ : “We have formed alliance with AIMIM in upcoming WB elections.”

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਹੋ ਰਹੇ ਦਾਅਵੇ ਦੀ ਸਚਾਈ ਜਾਣਨ ਲਈ ਗੂਗਲ ਵਿਚ ‘ਓਵੈਸੀ ਅਤੇ ਭਾਜਪਾ ਦਾ ਗਠਜੋੜ’ ਵਰਗੇ ਕੀਵਰਡ ਟਾਈਪ ਕਰਕੇ ਖਬਰਾਂ ਨੂੰ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਅਸਦੁਦੀਨ ਓਵੈਸੀ ਦੀ ਪਾਰਟੀ AIMIM ਦਾ ਭਾਜਪਾ ਨਾਲ ਕਿਸੇ ਵੀ ਪ੍ਰਕਾਰ ਦੇ ਗਠਜੋੜ ਨਾਲ ਜੁੜੀ ਕੋਈ ਖਬਰ ਨਹੀਂ ਮਿਲੀ, ਜਦਕਿ ਖਬਰਾਂ ਤੋਂ ਇਹ ਜਰੂਰ ਪਤਾ ਚਲਿਆ ਕਿ ਅਸਦੁਦੀਨ ਓਵੈਸੀ ਨੇ ਮਮਤਾ ਬੈਨਰਜੀ ਨਾਲ ਮਿਲ ਕੇ ਚੋਣਾਂ ਲੜਨ ਦੀ ਪੇਸ਼ਕਾਰੀ ਕੀਤੀ ਸੀ।

ਜਾਗਰਣ ਡਾਟ ਕਾਮ ‘ਤੇ 19 ਨਵੰਬਰ ਨੂੰ ਪ੍ਰਕਾਸ਼ਿਤ ਖਬਰ ਵਿਚ ਦੱਸਿਆ ਗਿਆ ਕਿ ਓਵੈਸੀ ਨੇ ਮਮਤਾ ਨਾਲ ਚੋਣਾਂ ਤੋਂ ਪਹਿਲਾਂ ਗਠਜੋੜ ਦੀ ਪੇਸ਼ਕਸ਼ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਉਣ ਵਾਲੇ ਵਿਧਾਨਸਭਾ ਚੋਣਾਂ ਵਿਚ ਭਾਜਪਾ ਨੂੰ ਹਰਾਉਣ ਵਿਚ TMC ਦੀ ਮਦਦ ਕਰੇਗੀ। ਪੂਰੀ ਖਬਰ ਇਥੇ ਕਲਿਕ ਕਰ ਪੜ੍ਹੋ।

ਪੜਤਾਲ ਦੇ ਅਗਲੇ ਚਰਣ ਵਿਚ ਅਸੀਂ ਭਾਜਪਾ ਦੇ ਅਧਿਕਾਰਿਕ ਟਵਿੱਟਰ ਹੈਂਡਲ BJP4India ਨੂੰ ਸਕੈਨ ਕਰਨਾ ਸ਼ੁਰੂ ਕੀਤਾ। ਸਾਨੂੰ ਪਤਾ ਚਲਿਆ ਕਿ ਵਾਇਰਲ ਟਵੀਟ ਵਰਗਾ ਕੋਈ ਟਵੀਟ ਹੈਂਡਲ ਤੋਂ ਨਹੀਂ ਕੀਤਾ ਗਿਆ ਹੈ। 20 ਨਵੰਬਰ ਨੂੰ ਹੀ ਸਾਨੂੰ ਭਾਜਪਾ ਦੇ ਟਵਿੱਟਰ ਹੈਂਡਲ ‘ਤੇ ਉਹ ਟਵੀਟ ਜਰੂਰ ਮਿਲਿਆ, ਜਿਸਦੇ ਵਿਚ ਭਾਜਪਾ ਪ੍ਰਮੁੱਖ ਜੇਪੀ ਨੱਡਾ ਓਵੈਸੀ ਦੀ ਪਾਰਟੀ ਨੂੰ ਸਮਾਜ ਤੋੜਨ ਵਾਲਾ ਦੱਸ ਰਹੇ ਹਨ। ਇਹ ਟਵੀਟ ਹੇਠਾਂ ਵੇਖਿਆ ਜਾ ਸਕਦਾ ਹੈ।

ਵਿਸ਼ਵਾਸ ਟੀਮ ਨੇ ਫਰਜੀ ਟਵੀਟ ਨੂੰ ਲੈ ਕੇ ਭਾਜਪਾ ਦੇ ਬੁਲਾਰੇ ਤੇਜਿੰਦਰ ਪਾਲ ਸਿੰਘ ਬੱਗਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਟਵੀਟ ਵਿਚ ਕੋਈ ਸਚਾਈ ਨਹੀਂ ਹੈ।

ਇਸ ਟਵੀਟ ਨੂੰ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਾਂ ਨੇ ਵਾਇਰਲ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Baetal Pret ਨਾਂ ਦਾ ਫੇਸਬੁੱਕ ਯੂਜ਼ਰ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਭਾਜਪਾ ਦੇ ਨਾਂ ਤੋਂ ਵਾਇਰਲ ਟਵੀਟ ਫਰਜੀ ਨਿਕਲਿਆ। ਭਾਜਪਾ ਦੇ ਅਧਿਕਾਰਿਕ ਟਵਿੱਟਰ ਹੈਂਡਲ ਤੋਂ ਅਜਿਹਾ ਕੋਈ ਟਵੀਟ ਨਹੀਂ ਕੀਤਾ ਗਿਆ।

  • Claim Review : ਫੇਸਬੁੱਕ 'ਤੇ ਕੁਝ ਯੂਜ਼ਰ ਭਾਜਪਾ ਦੇ ਨਾਂ ਤੋਂ ਇੱਕ ਫਰਜੀ ਟਵੀਟ ਨੂੰ ਇਹ ਕਹਿੰਦੇ ਹੋਏ ਵਾਇਰਲ ਕਰ ਰਹੇ ਹਨ ਕਿ ਪੱਛਮ ਬੰਗਾਲ ਦੇ ਆਉਣ ਵਾਲੇ ਚੋਣਾਂ ਵਿਚ ਭਾਜਪਾ AIMIM ਨਾਲ ਗਠਜੋੜ ਕਰੇਗੀ।
  • Claimed By : FB User- Baetal Pret
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later