X

Fact Check: ਸੁਭਾਸ਼ ਚੰਦ੍ਰਾ ਦੇਸ਼ ਵਿਚ ਹੀ ਹੈ, ਪੈਸੇ ਲੈ ਕੇ ਵਿਦੇਸ਼ ਜਾਣ ਦੀ ਅਫਵਾਹ ਵਾਇਰਲ

  • By Vishvas News
  • Updated: October 4, 2019

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ Essel ਗਰੁੱਪ ਦੇ ਚੇਅਰਮੈਨ ਅਤੇ ਰਾਜਸਭਾ ਸਾਂਸਦ ਸੁਭਾਸ਼ ਚੰਦ੍ਰਾ 35 ਹਜਾਰ ਕਰੋੜ ਰੁਪਏ ਲੈ ਕੇ ਦੇਸ਼ ਤੋਂ ਫਰਾਰ ਹੋ ਚੁੱਕਿਆ ਹੈ। ਵਾਇਰਲ ਦਾਅਵੇ ਵਿਚ ਕਿਹਾ ਗਿਆ ਹੈ ਕਿ ਸੁਭਾਸ਼ ਚੰਦ੍ਰਾ ਖਿਲਾਫ ਪੁਲਿਸ ਨੇ FIR ਵੀ ਦਰਜ ਕੀਤੀ ਹੈ।

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਗਲਤ ਨਿਕਲਿਆ। ਸੁਭਾਸ਼ ਚੰਦ੍ਰਾ ਦੇਸ਼ ਵਿਚ ਹੀ ਮੌਜੂਦ ਹੈ ਅਤੇ ਉਨ੍ਹਾਂ ਦੇ ਖਿਲਾਫ ਕੋਈ ਕੇਸ ਦਰਜ ਨਹੀਂ ਹੋਇਆ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ‘ਤੇ ਵਾਇਰਲ ਹੋ ਰਹੀ ਪੋਸਟ ਵਿਚ ਲਿਖਿਆ ਗਿਆ ਹੈ, ’35 हजार करोड़ रुपये लेकर फुर्र भाजपा राज्यसभा सांसद और Zee टीवी के मालिक सुभाष चंद्रा देश छोड़कर फरार। FIR भी हुई दर्ज।’


ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਫਰਜ਼ੀ ਪੋਸਟ

‘Grow Seeds Of Love’ ਨਾਂ ਦੇ ਫੇਸਬੁੱਕ ਪ੍ਰੋਫ਼ਾਈਲ ਤੋਂ ਇਸ ਪੋਸਟ ਨੂੰ ਸ਼ੇਅਰ ਕੀਤਾ ਗਿਆ ਹੈ।

ਪੜਤਾਲ

ਨਿਊਜ਼ ਸਰਚ ਵਿਚ ਸਾਨੂੰ ਸੁਭਾਸ਼ ਚੰਦ੍ਰਾ ਦੇ ਦੇਸ਼ ਛੱਡ ਫਰਾਰ ਹੋਣ ਦੀ ਕੋਈ ਖਬਰ ਨਹੀਂ ਮਿਲੀ। ਸਰਚ ਵਿਚ ਸਾਨੂੰ ਕਈ ਖਬਰਾਂ ਦੇ ਲਿੰਕ ਮਿਲੇ ਜਿਨ੍ਹਾਂ ਵਿਚ ਇਸ ਅਫਵਾਹ ਦਾ ਖੰਡਨ ਕੀਤਾ ਗਿਆ ਸੀ। NDTV ਦੀ ਖਬਰ ਮੁਤਾਬਕ, ‘Essel ਗਰੁੱਪ ਦੇ ਚੇਅਰਮੈਨ ਸੁਭਾਸ਼ ਚੰਦ੍ਰਾ ਦੇਸ਼ ਛੱਡ ਕੇ ਫਰਾਰ ਨਹੀਂ ਹੋਏ ਹਨ ਸਗੋਂ ਉਹ ਮੁੰਬਈ ਵਿਚ ਮੌਜੂਦ ਹਨ।’

Zee Entertainment Enterprises Limited ਦੇ ਮੈਨੇਜਿੰਗ ਡਾਇਰੈਕਟਰ ਅਤੇ CEO ਪੁਨੀਤ ਗੋਇੰਕਾ ਨੇ ਟਵੀਟ ਕਰ ਇਸਨੂੰ ਅਫਵਾਹ ਦੱਸਿਆ ਹੈ। ਉਨ੍ਹਾਂ ਨੇ ਕਿਹਾ, ‘ਸਾਨੂੰ ਪਤਾ ਚਲਿਆ ਕਿ ਕੁੱਝ ਅਫ਼ਵਾਹਬਾਜ਼ਾ ਨੇ ਇਹ ਅਫਵਾਹ ਫੈਲਾਈ ਹੈ ਕਿ ਮੇਰੇ ਪਿਤਾ ਅਤੇ ਸਾਡੇ ਚੇਅਰਮੈਨ ਸੁਭਾਸ਼ ਚੰਦ੍ਰਾ ਦੇਸ਼ ਛੱਡ ਕੇ ਫਰਾਰ ਹੋ ਗਏ ਹਨ। ਇਸ ਟਵੀਟ ਦੇ ਜਰੀਏ ਮੈਂ ਇਹ ਗੱਲ ਸਾਫ ਕਰਨਾ ਚਾਹੁੰਦਾ ਹਾਂ ਕਿ ਉਹ ਮੁੰਬਈ ਵਿਚ ਆਪਣੇ ਘਰ ਵਿਚ ਹਨ।’

ਦੂਜੇ ਟਵੀਟ ਵਿਚ ਉਨ੍ਹਾਂ ਨੇ ਲਿਖਿਆ ਹੈ, ‘ਉਹ ਜੁਝਾਰੂ ਅਤੇ ਦੇਸ਼ ਭਗਤ ਇੰਸਾਨ ਹਨ। ਉਹ ਮਾੜੇ ਸਮੇਂ ਵਿਚ ਭੱਜਣ ਵਾਲੇ ਵਿਅਕਤੀਆਂ ਵਿਚੋਂ ਨਹੀਂ ਹਨ। ਜਿਨ੍ਹਾਂ ਨੇ ਇਹ ਅਫਵਾਹ ਫੈਲਾਈ ਹੈ, ਉਨ੍ਹਾਂ ਲਈ ਮੇਰਾ ਸੰਦੇਸ਼ ਹੈ ਕਿ ਆਪਣੇ ਜੀਵਨ ਵਿਚ ਕੁੱਝ ਚੱਜ ਦਾ ਕੰਮ ਕਰੋ।’

ਸੁਭਾਸ਼ ਚੰਦ੍ਰਾ ਦੇ ਅਧਿਕਾਰਕ ਟਵਿੱਟਰ ਪ੍ਰੋਫ਼ਾਈਲ ‘ਤੇ ਵੀ ਉਨ੍ਹਾਂ ਦੀ ਐਕਟੀਵਿਟੀ ਨੂੰ ਵੇਖਿਆ ਜਾ ਸਕਦਾ ਹੈ। 29 ਸਿਤੰਬਰ ਨੂੰ ਚੰਦ੍ਰਾ ਨੇ ਆਪਣੀ ਪ੍ਰੋਫ਼ਾਈਲ ਤੋਂ ਆਪਣੇ ਘਰ ਦੀ ਤਸਵੀਰ ਸ਼ੇਅਰ ਕੀਤੀ ਸੀ।

Zee Entertainment Enterprises ਦੇ ਕੋਰਪੋਰੇਟ ਕੰਮੁਨੀਕੇਸ਼ਨ ਨੇ ਈ-ਮੇਲ ‘ਤੇ ਦਿੱਤੇ ਗਏ ਜਵਾਬ ਵਿਚ ਇਨ੍ਹਾਂ ਅਫਵਾਹਾਂ ਦਾ ਖੰਡਨ ਕੀਤਾ। ਉਨ੍ਹਾਂ ਨੇ ਕਿਹਾ, ‘ਇਹ ਖਬਰ ਪੂਰੀ ਤਰਹ ਗਲਤ ਹੈ ਅਤੇ ਇਸ ਬਾਰੇ ਵਿਚ ਕੰਪਨੀ ਦੇ MD ਅਤੇ CEO ਪੁਨੀਤ ਗੋਇੰਕਾ ਆਪਣਾ ਪੱਖ ਰੱਖ ਚੁੱਕੇ ਹਨ (ਜਿਸਦਾ ਜਿਕਰ ਉੱਤੇ ਕੀਤਾ ਜਾ ਚੁਕਿਆ ਹੈ)।’

ਆਮ ਤੌਰ ‘ਤੇ ਅਜਿਹੀ ਨੈਗੇਟਿਵ ਖਬਰਾਂ ਲਿਸਟੇਡ ਕੰਪਨੀਆਂ ਦੇ ਸ਼ੇਅਰਾਂ ਦੀ ਚਾਲ ਨੂੰ ਪ੍ਰਭਾਵਿਤ ਕਰਦੀ ਹੈ। ਸ਼ੇਅਰ ਮਾਰਕੇਟ ਵਿਚ Zee ਗਰੁੱਪ ਦੇ ਸ਼ੇਅਰਾਂ ਦੀ ਚਾਲ ‘ਤੇ ਕੋਈ ਅਸਰ ਨਹੀਂ ਦਿੱਸਿਆ ਹੈ। ਗੁਰੂਵਾਰ ਨੂੰ BSE ਵਿਚ ZEE ਇੰਟਰਨਟੇਂਮੈਂਟ ਦਾ ਸ਼ੇਅਰ ਕਰੀਬ 8 ਫੀਸਦੀ ਦੀ ਤੇਜੀ ਨਾਲ 251.40 ‘ਤੇ ਬੰਦ ਹੋਇਆ ਸੀ।

ਨਤੀਜਾ: Essel ਗਰੁੱਪ ਦੇ ਚੇਅਰਮੈਨ ਸੁਭਾਸ਼ ਚੰਦ੍ਰਾ ਦਾ 35,000 ਕਰੋੜ ਰੁਪਏ ਲੈ ਕੇ ਦੇਸ਼ ਤੋਂ ਫਰਾਰ ਹੋਣ ਦੀ ਖਬਰ ਫਰਜੀ ਹੈ। ਸੁਭਾਸ਼ ਚੰਦ੍ਰਾ ਦੇਸ਼ ਵਿਚ ਹੀ ਹੈ ਅਤੇ ਉਨ੍ਹਾਂ ਦੇ ਖਿਲਾਫ ਕੋਈ FIR ਨਹੀਂ ਹੋਈ ਹੈ।

  • Claim Review : 35 हजार करोड़ रुपये लेकर फुर्र भाजपा राज्यसभा सांसद और Zee टीवी के मालिक सुभाष चंद्रा देश छोड़कर फरार। FIR भी हुई दर्ज
  • Claimed By : FB Page-Grow Seeds Of Love
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

ਜਾਣੋ ਸੱਚੀਆਂ ਅਤੇ ਫਰਜ਼ੀ ਖਬਰਾਂ ਦਾ ਸੱਚ ਕਵਿਜ਼ ਖੇਡੋ ਅਤੇ ਖ਼ਬਰਾਂ ਦਾ ਤੱਥ ਚੈਕ ਕਿਵੇਂ ਕਰਨਾ ਹੈ ਬਾਰੇ ਸਿੱਖੋ

Tags

RELATED ARTICLES

Post saved! You can read it later