Fact Check: ਪਾਕਿਸਤਾਨੀਆਂ ਦੇ ਭਾਰਤ ਛੱਡਣ ਦਾ ਨਹੀਂ ਹੈ ਇਹ ਵਾਇਰਲ ਵੀਡੀਓ
ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਫਰਜੀ ਹੈ। ਰੇਲਵੇ ਸਟੇਸ਼ਨ ‘ਤੇ ਵੱਡੀ ਭੀੜ ਵਾਲਾ ਇਹ ਵੀਡੀਓ ਫਰਵਰੀ 2025 ਤੋਂ ਇੰਟਰਨੈੱਟ ਉੱਤੇ ਮੌਜੂਦ ਹੈ, ਜਦੋਂਕਿ ਕੇਂਦਰ ਸਰਕਾਰ ਦਾ ਪਾਕਿਸਤਾਨੀਆਂ ਦੇ ਵੀਜ਼ਾ ਰੱਦ ਕਰਨ ਦਾ ਆਦੇਸ਼ 24 ਅਪ੍ਰੈਲ 2025 ਨੂੰ ਆਇਆ ਹੈ।
- By: Pallavi Mishra
- Published: Apr 29, 2025 at 10:25 AM
ਨਵੀਂ ਦਿੱਲੀ (ਵਿਸ਼ਵਸ ਨਿਊਜ)। ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਕੇਂਦਰ ਸਰਕਾਰ ਨੇ ਭਾਰਤ ਵਿੱਚ ਰਹੀ ਰਹੇ ਸਾਰੇ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ਾ ਰੱਦ ਕਰਨ ਅਤੇ ਉਨ੍ਹਾਂ ਨੂੰ ਭਾਰਤ ਛੱਡਣ ਦਾ ਆਦੇਸ਼ ਜਾਰੀ ਕੀਤਾ ਹੈ। ਇਸ ਤੋਂ ਬਾਅਦ, ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿਚ ਵੱਡੀ ਭੀੜ ਨੂੰ ਇੱਕ ਰੇਲਵੇ ਸਟੇਸ਼ਨ’ ਤੇ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸਾਂਝਾ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪਾਕਿਸਤਾਨੀਆਂ ਦੇ ਭਾਰਤ ਛੱਡਣ ਦਾ ਦ੍ਰਿਸ਼ ਹੈ।
ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਵੀਡੀਓ ਫਰਵਰੀ 2025 ਤੋਂ ਇੰਟਰਨੈਟ ਤੇ ਮੌਜੂਦ ਹੈ, ਜਦਕਿ ਕੇਂਦਰ ਸਰਕਾਰ ਦਾ ਇਹ ਆਦੇਸ਼ 24 ਅਪ੍ਰੈਲ 2024 ਨੂੰ ਆਇਆ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ਜੀਤੂ ਠਾਕੁਰ ਨੇ 25 ਅਪ੍ਰੈਲ 2025 ਨੂੰ ਵਾਇਰਸ ਵੀਡੀਓ ਨੂੰ ਸ਼ੇਅਰ ਕੀਤਾ,ਜਿਸ ਵਿੱਚ ਲਿਖਿਆ ਹੋਇਆ ਹੈ, “ਜੰਮੂ ਕਸ਼ਮੀਰ- ਪਹਿਲਗਾਮ ਘਟਨਾ ਤੋਂ ਬਾਅਦ ਮੋਦੀ ਸਰਕਾਰ ਨੇ 48 ਘੰਟਿਆਂ ਤੋਂ ਪਹਿਲਾਂ ਜਾਣ ਦੇ ਦਿੱਤੇ ਆਦੇਸ਼। INDIA ਤੋਂ ਭੱਜਦੇ ਹੋਏ ਪਾਕਿਸਤਾਨ ਮੁਸਲਿਮ ਲੋਕ”
ਵਾਇਰਲ ਵੀਡੀਓ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਦਾਅਵੇ ਦੀ ਸੱਚਾਈ ਨੂੰ ਜਾਣਨ ਲਈ, ਅਸੀਂ ਅਭ ਤੋਂ ਪਹਿਲਾਂ ਵੀਡੀਓ ਦੇ ਕੀਫਰੇਮ ਨੂੰ ਗੂਗਲ ਰਿਵਰਡ ਇਮੇਜ ‘ਤੇ ਸਰਚ ਕੀਤਾ। ਸਾਨੂੰ ਇਹ ਵੀਡੀਓ ਫਰਵਰੀ 2025 ਵਿਚ ਕਈ ਸੋਸ਼ਲ ਮੀਡੀਆ ਹੈਂਡਲ ‘ਤੇ ਅਪਲੋਡ ਮਿਲਿਆ, ਜਿੱਥੇ ਇਸ ਨੂੰ ਮੁੰਬਈ ਵਿਚ ਹੋਏ ਇਜਤੇਮਾ ਦਾ ਦੱਸਿਆ ਗਿਆ।

ਕੀਵਰਡਸ ਨਾਲ ਖੋਜ ਕਰਨ ‘ਤੇ, ਸਾਨੂੰ ਫਰਵਰੀ 2025 ਵਿਚ ਮੁੰਬਈ ਵਿਚ ਆਯੋਜਿਤ ਹੋਏ ਇਜਤਿਮਾ ਦੇ ਹੋਰ ਵੀ ਕਈ ਵੀਡੀਓ ਮਿਲੇ, ਜੋ ਵਾਇਰਲ ਕਲਿਪ ਨਾਲ ਮੇਲ ਖਾਂਦੇ ਹਨ।
ਸਬੰਧਤ ਕੀਵਰਡਸ ਨਾਲ ਲੱਭਣ ‘ਤੇ, ਸਾਨੂੰ ਮੁੰਬਈ ਵਿੱਚ ਫਰਵਰੀ 2025 ਵਿਚ ਆਯੋਜਿਤ ਇਜਤਿਮਾ ਨੂੰ ਲੈ ਕੇ ਕਈ ਖਬਰਾਂ ਮਿਲਿਆ। ਖਬਰਾਂ ਅਨੁਸਾਰ, ਮੁੰਬਈ ਦੇ ਖ਼ਾਰਘਰ ਵਿੱਚ 1, 2 ਅਤੇ 2 ਫਰਵਰੀ ਨੂੰ ਇਜਤਿਮਾ ਦਾ ਆਯੋਜਨ ਕੀਤਾ ਗਿਆ ਸੀ, ਜਿੱਥੇ ਬਹੁਤ ਭੀੜ ਦੇਖਣ ਨੂੰ ਮਿਲੀ ਸੀ।
ਵਧੇਰੇ ਜਾਣਕਾਰੀ ਲਈ, ਅਸੀਂ ਮੁੰਬਈ ਦੇ ਮਿਡ-ਡੇ ਸੀਨੀਅਰ ਰਿਪੋਰਟਰ ਸਮੀਉੱਲਾਹ ਖਾਨ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਫਰਵਰੀ 1 ਅਤੇ 3 ਤੱਕ ਖ਼ਾਰਘਰ ਇਜਤਿਮਾ ਦਾ ਆਯੋਜਨ ਹੋਇਆ ਸੀ, ਜਿੱਥੇ ਬਹੁਤ ਭੀੜ ਇਕੱਠੀ ਹੋਈ ਸੀ ਅਤੇ ਰੇਲਵੇ ਸਟੇਸ਼ਨ ਸਮੇਤ ਕਈ ਥਾਵਾਂ ‘ਤੇ ਹਫੜਾ-ਦਫੜੀ ਦਾ ਮਾਹੌਲ ਦੇਖਿਆ ਗਿਆ ਸੀ।
ਵਾਇਰਲ ਵੀਡੀਓ ਨੂੰ ਗਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਜੀੀਤੂ ਠਾਕੁਰ ਨੂੰ 5000 ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਫਰਜੀ ਹੈ। ਰੇਲਵੇ ਸਟੇਸ਼ਨ ‘ਤੇ ਵੱਡੀ ਭੀੜ ਵਾਲਾ ਇਹ ਵੀਡੀਓ ਫਰਵਰੀ 2025 ਤੋਂ ਇੰਟਰਨੈੱਟ ਉੱਤੇ ਮੌਜੂਦ ਹੈ, ਜਦੋਂਕਿ ਕੇਂਦਰ ਸਰਕਾਰ ਦਾ ਪਾਕਿਸਤਾਨੀਆਂ ਦੇ ਵੀਜ਼ਾ ਰੱਦ ਕਰਨ ਦਾ ਆਦੇਸ਼ 24 ਅਪ੍ਰੈਲ 2025 ਨੂੰ ਆਇਆ ਹੈ।
- Claim Review : INDIA ਤੋਂ ਭੱਜਦੇ ਹੋਏ ਪਾਕਿਸਤਾਨ ਮੁਸਲਿਮ ਲੋਕ
- Claimed By : Facebook user Jeetu Thakur
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











