X

Fact Check: ਸ਼੍ਰੀ ਰਾਮ ਕਹਿਣ ਤੇ ਨਹੀਂ, ਪ੍ਰਦਰਸ਼ਨ ਕਰਨ ‘ਤੇ ਮਹਿਲਾ ਨੂੰ ਹਿਰਾਸਤ ਵਿਚ ਲਿਆ ਗਿਆ ਸੀ

  • By Vishvas News
  • Updated: May 21, 2019

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਮਹਿਲਾ ਨੂੰ ਪੁਲਿਸ ਦੁਆਰਾ ਖਿੱਚਦੇ ਵੇਖਿਆ ਜਾ ਸਕਦਾ ਹੈ। ਪੋਸਟ ਵਿਚ ਦਾਅਵਾ ਕਿੱਤਾ ਗਿਆ ਹੈ ਕਿ ਬੰਗਾਲ ਦੀ ਸੜਕ ਤੇ ਸ਼੍ਰੀ ਰਾਮ ਬੋਲਣ ਤੇ ਪੁਲਿਸ ਨੇ ਮਹਿਲਾ ਨਾਲ ਬਦਸਲੂਕੀ ਕਿੱਤੀ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਦਾਅਵਾ ਗਲਤ ਹੈ। ਤਸਵੀਰ ਵਿਚ ਮਹਿਲਾ ਜੈ ਸ਼੍ਰੀ ਰਾਮ ਦੇ ਨਾਅਰੇ ਨਹੀਂ ਲਾ ਰਹੀ ਸੀ, ਬਲਕਿ ਬਾਲ ਤਸਕਰੀ ਖਿਲਾਫ ਪ੍ਰਦਰਸ਼ਨ ਕਰ ਰਹੀ ਸੀ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ ਕਲੇਮ ਕਿੱਤਾ ਜਾ ਰਿਹਾ ਹੈ ਕਿ “ਬਜ਼ਾਰ ਵਿਚ ਓਹਨੇ ਆਪਣੇ ਪਤੀ ਨੂੰ ਆਵਾਜ਼ ਲਾਈ ਤਾਂ ਬੰਗਾਲ ਪੁਲਿਸ ਨੇ ਉਹਨੂੰ ਹਿਰਾਸਤ ਵਿਚ ਲੈ ਲਿਆ”। ਇਸ ਪੋਸਟ ਦੇ ਨਾਲ ਹੀ ਤਸਵੀਰ ਵਿਚ ਕੁੱਝ ਮਹਿਲਾ ਪੁਲਿਸ ਕਰਮੀਆਂ ਨੂੰ ਇੱਕ ਮਹਿਲਾ ਨੂੰ ਖਿੱਚਦੇ ਹੋਏ ਵੇਖਿਆ ਜਾ ਸਕਦਾ ਹੈ। ਪੋਸਟ ਦੇ ਨਾਲ ਡਿਸਕ੍ਰਿਪਸ਼ਨ ਵਿਚ ਲਿਖਿਆ ਹੈ “ਬੰਗਾਲ ਨੇ ਇਹ ਭਵਿੱਖ ਆਪ ਚੁਣਿਆ ਹੈ ਜਿੱਥੇ #ਰਾਮ ਦਾ ਨਾਂ ਲੈਣ ਤੇ ਗ੍ਰਿਫਤਾਰੀ ਹੋ ਜਾਂਦੀ ਹੈ। ਕਲ ਰਾਮ ਦਾ ਨਾਂ ਲੈਣ ਤੇ ਗੋਲੀ ਮਾਰ ਦਿੱਤੀ ਜਾਵੇਗੀ….ਮਮਤਾ ਬੈਨਰਜੀ ਦੀ ਦੁਰਘਤੀ ਹੋਣ ਵਾਲੀ ਹੈ”।

ਪੜਤਾਲ

ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਫੇਰ ਉਸਨੂੰ ਗੂਗਲ ਰੀਵਰਸ ਇਮੇਜ ਤੇ ਸਰਚ ਕਿੱਤਾ। ਥੋੜਾ-ਜੇਹਾ ਲੱਭਣ ਤੇ ਸਾਡੇ ਹੱਥ ਹਿੰਦੁਸਤਾਨ ਟਾਇਮਸ ਦੀ ਇੱਕ ਖਬਰ ਲੱਗੀ ਜਿਸ ਵਿਚ ਇਸ ਤਸਵੀਰ ਦਾ ਇਸਤੇਮਾਲ ਕਿੱਤਾ ਗਿਆ ਸੀ। ਇਹ ਖਬਰ ਬਾਲ ਤਸਕਰੀ ਦੇ ਖਿਲਾਫ ਹੋ ਰਹੇ ਆਂਦੋਲਨ ਦੇ ਬਾਰੇ ਵਿਚ ਸੀ।

ਇਸ ਖਬਰ ਵਿਚ ਇਸਤੇਮਾਲ ਇਸ ਤਸਵੀਰ ਦੇ ਥੱਲੇ ਕੈਪਸ਼ਨ ਲਿਖਿਆ ਸੀ, “ਨਵੰਬਰ 2016 ਵਿਚ ਕਲਕੱਤਾ ਦੀ ਸੜਕਾਂ ਤੇ ਪੁਲਿਸ ਦੇ ਨਾਲ ਬਾਲ ਤਸਕਰੀ ਖਿਲਾਫ ਪ੍ਰਦਰਸ਼ਨ ਕਰ ਰਹੀ ਕਾਰਜਕਰਤਾ।”

ਕੈਪਸ਼ਨ ਵਿਚ ਦਿੱਤੇ ਗਏ ਕੀਵਰਡਸ ਨੂੰ ਜੱਦ ਅਸੀਂ ਗੂਗਲ ਰੀਵਰਸ ਇਮੇਜ ਤੇ ਸਰਚ ਕਿੱਤਾ ਤਾਂ ਸਾਨੂੰ ਅਗਸਤ 2016 ਨੂੰ ਫਾਈਲ ਕਿੱਤੀ ਗਈ The Asian Age ਦੀ ਇਕ ਖਬਰ ਮਿਲੀ ਜਿਸ ਵਿਚ ਇਸ ਤਸਵੀਰ ਵਿਚ ਮੌਜੂਦ ਲੋਕੀ ਦੂੱਜੇ ਐਂਗਲ ਨਾਲ ਦਿਸ ਰਹੇ ਸੀ। ਇਸ ਖਬਰ ਵਿਚ ਕੈਪਸ਼ਨ ਲਿਖਿਆ ਸੀ ਕਿ ਇਹ ਪ੍ਰਦਰਸ਼ਨਕਾਰੀ SUCI (communist) ਮਤਲਬ Socialist Unity Centre of India (Communist) ਦੇ ਕਾਰਜਕਰਤਾ ਸੀ।

ਪੜਤਾਲ ਨੂੰ ਅੱਗੇ ਵਧਾਉਣ ਲਈ ਅਸੀਂ SUCI ਦੇ ਸਟੂਡੈਂਟ ਵਿੰਗ AIDSO ਦੇ ਪ੍ਰਧਾਨ ਕਮਲ ਸਾਈਨ ਨਾਲ ਗੱਲ ਕਿੱਤੀ ਜਿਹਨਾਂ ਨੇ ਸਾਨੂੰ ਦੱਸਿਆ ਕਿ ਇਸ ਤਸਵੀਰ SUCI ਦੇ ਕਰਜਕਰਤਾਵਾਂ ਦੇ ਪ੍ਰਦਰਸ਼ਨ ਦੀ ਹੈ। ਇਹ ਪ੍ਰਦਰਸ਼ਨ 2016 ਵਿਚ ਕਈ ਮੁੱਦਿਆਂ ਨੂੰ ਲੈ ਕੇ ਕਿੱਤਾ ਗਿਆ ਸੀ ਜਿਸ ਵਿਚ ਬੇਰੋਜ਼ਗਾਰੀ, ਚਾਈਲਡ ਟ੍ਰੈਫਿਕਿੰਗ ਅਤੇ ਲਾ ਐਂਡ ਆਰਡਰ ਵੀ ਸ਼ਾਮਲ ਸਨ।

ਇਸ ਤਸਵੀਰ ਨੂੰ ਸ਼ੋਰਏ ਨਾਂ ਦੇ ਇੱਕ ਫੇਸਬੁੱਕ ਪੇਜ ਦੁਆਰਾ ਸ਼ੇਅਰ ਕਿੱਤਾ ਗਿਆ ਸੀ। ਇਸ ਪੇਜ ਦੇ ਕੁੱਲ 33,372 ਫਾਲੋਅਰਸ ਹਨ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਸ਼੍ਰੀ ਰਾਮ ਕਹਿਣ ਤੇ ਮਹਿਲਾ ਨੂੰ ਗ੍ਰਿਫਤਾਰ ਕਰਨ ਵਾਲਾ ਦਾਅਵਾ ਗਲਤ ਹੈ। ਤਸਵੀਰ ਵਿਚ ਮਹਿਲਾ ਜੈ ਸ਼੍ਰੀ ਰਾਮ ਦੇ ਨਾਅਰੇ ਨਹੀਂ ਲਾ ਰਹੀ ਸੀ, ਬਲਕਿ ਬਾਲ ਤਸਕਰੀ ਖਿਲਾਫ ਪ੍ਰਦਰਸ਼ਨ ਕਰ ਰਹੀ ਸੀ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

  • Claim Review : ਰਾਮ ਦਾ ਨਾਂ ਲੈਣ ਤੇ ਮਹਿਲਾ ਹੋਈ ਗ੍ਰਿਫਤਾਰੀ
  • Claimed By : Facebook page शौर्य
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later