X

Fact Check: ਅੰਮ੍ਰਿਤਸਰ ਵਿਚ ਤਿੰਨ ਸਾਲ ਪਹਿਲਾਂ ਹੋਈ ਸਿੱਖਾਂ ਦੀ ਰੈਲੀ ਨੂੰ ਹੁਣ NRC ਖਿਲਾਫ ਪ੍ਰਦਰਸ਼ਨ ਨਾਲ ਜੋੜ ਕੀਤਾ ਜਾ ਰਿਹਾ ਹੈ ਵਾਇਰਲ

  • By Vishvas News
  • Updated: December 30, 2019

ਨਵੀਂ ਦਿੱਲੀ (ਵਿਸ਼ਵਾਸ ਟੀਮ)। NRC ਨੂੰ ਲੈ ਕੇ ਸੋਸ਼ਲ ਮੀਡੀਆ ਅਫਵਾਹਾਂ ਨਾਲ ਭਰਿਆ ਪਿਆ ਹੈ। ਅਜਿਹੇ ਵਿਚ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸਦੇ ਵਿਚ ਸਿੱਖਾਂ ਨੂੰ ਇੱਕ ਰੈਲੀ ਕਢਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਡਿਸਕ੍ਰਿਪਸ਼ਨ ਵਿਚ ਕਿਹਾ ਗਿਆ ਹੈ ਕਿ ਇਹ NRC ਖਿਲਾਫ ਵਿਰੋਧ ਪ੍ਰਦਰਸ਼ਨ ਦਾ ਵੀਡੀਓ ਹੈ। ਜਦੋਂ ਅਸੀਂ ਇਸ ਦਾਅਵੇ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਦਾਅਵਾ ਗਲਤ ਹੈ। ਅਸਲ ਵਿਚ ਇਹ ਵੀਡੀਓ 2016 ਦਾ ਹੈ। ਸਿੱਖਾਂ ਨੇ ਆਪਣੀ ਇਹ ਰੈਲੀ ਸ਼ਿਵਸੈਨਾ ਦੀ ਲਲਕਾਰ ਰੈਲੀ ਖਿਲਾਫ ਬਿਆਸ ਪੁਲ ‘ਤੇ ਕੱਢੀ ਸੀ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ ਇੱਕ 2 ਮਿੰਟ 25 ਸੈਕੰਡ ਦਾ ਵੀਡੀਓ ਹੈ ਜਿਸਦੇ ਵਿਚ ਕਈ ਸਾਰੇ ਸਿੱਖਾਂ ਨੂੰ ਹੱਥਾਂ ਵਿਚ ਤਲਵਾਰ ਫੜੇ ਰੈਲੀ ਕਢਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ “एनआरसी के खिलाफ आज पंजाब में विरोध प्रदर्शन के दौरान कोई भी पुलिसकर्मी मौजूद नहीं था।”

ਇਸ ਪੋਸਟ ਦੇ ਅਰਕਾਈਵਡ ਵਰਜ਼ਨ ਨੂੰ ਇਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਅਸੀਂ ਆਪਣੀ ਪੜਤਾਲ ਸ਼ੁਰੂ ਕਰਦੇ ਹੋਏ ਸਬਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਪੂਰੇ 2 ਮਿੰਟ 25 ਸੈਕੰਡ ਦੇ ਵੀਡੀਓ ਵਿਚ ਕੀਤੇ ਵੀ CAA, CAB ਜਾਂ NRC ਸੁਣਨ ਨੂੰ ਨਹੀਂ ਮਿਲਿਆ। ਵੀਡੀਓ ਵਿਚ ਖਾਲਿਸਤਾਨ ਜਿੰਦਾਬਾਦ ਨਾਲ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਸਮਰਥਨ ਵਿਚ ਨਾਅਰੇ ਲਗਦੇ ਸੁਣੇ ਜਾ ਸਕਦੇ ਹਨ।

ਅਸੀਂ ਵੱਧ ਜਾਂਚ ਕਰਨ ਲਈ ਇਸ ਵੀਡੀਓ ਨੂੰ Invid ਟੂਲ ਵਿਚ ਪਾਇਆ ਅਤੇ ਉਸਦੇ ਕੀ-ਫ਼੍ਰੇਮਸ ਕੱਢੇ। ਹੁਣ ਇਨ੍ਹਾਂ ਕੀ-ਫ਼੍ਰੇਮਸ ਨੂੰ ਅਸੀਂ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਸਾਡੇ ਸਾਹਮਣੇ 25 ਮਈ 2016 ਨੂੰ ਯੂਟਿਊਬ ‘ਤੇ ਖਾਲਸਾ ਗੱਤਕਾ ਗਰੁੱਪ ਨਾਂ ਦੇ ਇੱਕ ਯੂਟਿਊਬ ਚੈੱਨਲ ਦੁਆਰਾ ਅਪਲੋਡ ਕੀਤਾ ਗਿਆ ਇੱਕ ਵੀਡੀਓ ਆਇਆ ਜਿਹੜਾ ਵਾਇਰਲ ਵੀਡੀਓ ਵਰਗਾ ਹੀ ਸੀ। ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਸੀ “Live From Beas (Shiv Sena not Come to Amritsar)”

ਜਦੋਂ ਅਸੀਂ ਖਾਲਸਾ ਗੱਤਕਾ ਗਰੁੱਪ ਦੇ ਅਬਾਊਟ ਸੈਕਸ਼ਨ ਨੂੰ ਪੜਤਾਲਿਆ ਤਾਂ ਸਾਨੂੰ ਇਸ ਪੇਜ ਦੇ ਇੱਕ ਐਡਮਿਨ ਭੁਪਿੰਦਰ ਸਿੰਘ ਛਤਵਾਲ ਦਾ ਨੰਬਰ ਮਿਲਿਆ। ਵਿਸ਼ਵਾਸ ਟੀਮ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਇਹ ਵੀਡੀਓ ਉਨ੍ਹਾਂ ਨੇ ਹੀ ਬਣਾਇਆ ਸੀ ਅਤੇ ਇਹ 2016 ਦਾ ਹੈ ਜਦੋਂ ਸ਼ਿਵਸੈਨਾ ਦੁਆਰਾ ਲਲਕਾਰ ਰੈਲੀ ਖਿਲਾਫ ਸਿੱਖ ਆਉਟਫਿੱਟ ਨੇ ਅੰਮ੍ਰਿਤਸਰ ਵਿਚ ਇੱਕ ਰੈਲੀ ਕੱਢੀ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਰੈਲੀ ਦੇ ਚਲਦੇ ਨੇੜਲੇ ਇਲਾਕਿਆਂ ਵਿਚ ਸਖਤ ਪੁਲਿਸ ਪ੍ਰਬੰਧ ਵੀ ਸੀ।

ਇਸ ਰੈਲੀ ਨੂੰ ਲੈ ਕੇ ਸਾਨੂੰ ਇੱਕ ਖਬਰ ਹਿੰਦੁਸਤਾਨ ਟਾਇਮਸ ਦੀ ਵੈੱਬਸਾਈਟ ‘ਤੇ ਵੀ ਮਿਲੀ।

ਹੁਣ ਅਸੀਂ ਇਸ ਮਾਮਲੇ ਵਿਚ ਅਧਿਕਾਰਕ ਪੁਸ਼ਟੀ ਲੈਣ ਲਈ ਸਾਡੇ ਪੰਜਾਬੀ ਜਾਗਰਣ ਦੇ ਅੰਮ੍ਰਿਤਸਰ ਜ਼ਿਲ੍ਹਾ ਇੰਚਾਰਜ ਰਿਪੋਰਟਰ ਅੰਮ੍ਰਿਤਪਾਲ ਸਿੰਘ ਨਾਲ ਗੱਲ ਕੀਤੀ। ਅੰਮ੍ਰਿਤਪਾਲ ਨੇ ਸਾਨੂੰ ਦੱਸਿਆ ਕਿ ਸ਼ਿਵਸੈਨਾ ਨੇ ਮਈ 2016 ਵਿਚ ਲਲਕਾਰ ਰੈਲੀ ਦਾ ਪ੍ਰਸਤਾਵ ਦਿੱਤਾ ਸੀ। ਇਸ ਰੈਲੀ ਨੂੰ ਰੋਕਣ ਲਈ ਬਿਆਸ ਪੁਲ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਕੱਠੇ ਹੋਏ ਸਨ ਅਤੇ ਇਹ ਰੈਲੀ ਨਹੀਂ ਹੋਣ ਦਿੱਤੀ ਗਈ ਸੀ। ਇਸ ਰੈਲੀ ਦਾ NRC ਅਤੇ CAA ਨਾਲ ਕੋਈ ਸਬੰਧ ਨਹੀਂ ਹੈ।

ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਈ ਸਾਰੇ ਲੋਕ ਸ਼ੇਅਰ ਕਰ ਰਹੇ ਹਨ। ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Nazia Khan ਨਾਂ ਦੀ ਫੇਸਬੁੱਕ ਯੂਜ਼ਰ। ਇਸ ਯੂਜ਼ਰ ਨੂੰ 12,819 ਲੋਕ ਫਾਲੋ ਕਰਦੇ ਹਨ।

ਨਤੀਜਾ: ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਪੋਸਟ ਦਾ ਦਾਅਵਾ ਫਰਜ਼ੀ ਹੈ। ਅਸਲ ਵਿਚ ਇਹ ਵੀਡੀਓ 2016 ਦਾ ਹੈ। ਸਿੱਖਾਂ ਨੇ ਆਪਣੀ ਇਹ ਰੈਲੀ ਸ਼ਿਵਸੈਨਾ ਦੀ ਲਲਕਾਰ ਰੈਲੀ ਖਿਲਾਫ ਬਿਆਸ ਪੁਲ ‘ਤੇ ਕੱਢੀ ਸੀ। ਇਸ ਰੈਲੀ ਦਾ NRC ਅਤੇ CAA ਨਾਲ ਕੋਈ ਸਬੰਧ ਨਹੀਂ ਹੈ।

  • Claim Review : एनआरसी के खिलाफ आज पंजाब में विरोध प्रदर्शन के दौरान कोई भी पुलिसकर्मी मौजूद नहीं था
  • Claimed By : FB User- Nazia Khan
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later