Fact Check: ਰਾਹੁਲ ਗਾਂਧੀ ਨੇ ਨਹੀਂ ਕੀਤੀ ਸੀ ਲੰਡਨ ਵਿਚ ਵਸਣ ਦੀ ਗੱਲ, ਭਾਸ਼ਣ ਦਾ ਇੱਕ ਹਿੱਸਾ ਗਲਤ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ
- By Vishvas News
- Updated: October 16, 2019

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਕਾਂਗਰੇਸ ਦੇ ਸਾਂਸਦ ਰਾਹੁਲ ਗਾਂਧੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਉਹ ‘ਹਿੰਦੁਸਤਾਨ ਛੱਡ ਲੰਡਨ ਵਿਚ ਵਸਣ ਦੀ ਗੱਲ ਕਰਦੇ ਹੋਏ ਵੇਖੇ ਜਾ ਸਕਦੇ ਹਨ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਰਾਹੁਲ ਗਾਂਧੀ ਦੀ ਵਾਇਰਲ ਹੋ ਰਹੀ ਵੀਡੀਓ ਗੁਮਰਾਹ ਕਰਨ ਵਾਲੀ ਨਿਕਲੀ। ਵਾਇਰਲ ਵੀਡੀਓ ਰਾਹੁਲ ਗਾਂਧੀ ਦੇ ਹਾਲੀਆ ਚੋਣ ਭਾਸ਼ਣ ਦਾ ਹੈ, ਜਿਸਦਾ ਇੱਕ ਹਿੱਸਾ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਅਸਲ ਵਿਚ ਰਾਹੁਲ ਗਾਂਧੀ ਨੇ ਲੰਡਨ ਵਿਚ ਵਸਣ ਦੀ ਗੱਲ ਦਾ ਜਿਕਰ, ਦੇਸ਼ ਦੇ ਬੈਂਕਾਂ ਦਾ ਪੈਸਾ ਲੈ ਕੇ ਫਰਾਰ ਹੋ ਚੁਕੇ ਕਾਰੋਬਾਰੀਆਂ ਲਈ ਕੀਤਾ ਸੀ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ‘ਤੇ ਰਾਹੁਲ ਗਾਂਧੀ ਦੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਹੈ, ‘ਇਹ ਹੈ ਗਾਂਧੀ ਪਰਿਵਾਰ ਦੀ ਅਸਲੀਅਤ! ਇਨ੍ਹਾਂ ਨੇ ਜਨਤਾ ਨੂੰ ਆਪਣੇ ਪਿਓ ਦੀ ਅਮਾਨਤ ਸੱਮਝ ਰੱਖਿਆ ਹੈ ਅਤੇ ਧਮਕੀ ਦੇ ਰਿਹਾ ਹੈ ਕਿ ਉਹ ਲੰਡਨ ਚਲੇ ਜਾਵੇਗਾ ਅਤੇ ਉਸਦੇ ਬੱਚੇ ਅਮਰੀਕਾ ਵਿਚ ਪੜ੍ਹਣਗੇ। ਇਨ੍ਹਾਂ ਨੂੰ ਅੱਜ ਹੀ ਲੰਡਨ ਭੇਜਦਵੋ! ਨਹੀਂ ਤਾਂ ਸਬਤੋਂ ਵਧੀਆ ਇਨ੍ਹਾਂ ਨੂੰ ਅਸਲੀ ਘਰ ਪਾਕਿਸਤਾਨ ਭੇਜਦਵੋ!’

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਪੋਸਟ
ਫੇਸਬੁੱਕ ‘ਤੇ ਅਤੇ ਟਵਿੱਟਰ ‘ਤੇ ਕਈ ਯੂਜ਼ਰ ਨੇ ਇਸ ਵੀਡੀਓ ਨੂੰ ਮਿਲਦੇ ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਬੀਜੇਪੀ ਨੇਤਾ ਅਤੇ ਦਿੱਲੀ ਦੇ ਰਾਜੌਰੀ ਗਾਰਡਨ ਤੋਂ MLA ਮਨਜਿੰਦਰ ਸਿੰਘ ਸਿਰਸਾ ਨੇ ਵੀ ਸ਼ੇਅਰ ਕੀਤਾ ਹੈ।

ਪੜਤਾਲ
ਨਿਊਜ਼ ਸਰਚ ਵਿਚ ਸਾਨੂੰ ਰਾਹੁਲ ਗਾਂਧੀ ਦੇ ਇਸ ਭਾਸ਼ਣ ਦਾ ਪੂਰਾ ਵੀਡੀਓ ਮਿਲ ਗਿਆ। 13 ਅਕਤੂਬਰ ਨੂੰ ਮਹਾਰਾਸ਼ਟਰ ਦੇ ਲਾਤੂਰ ਵਿਚ ਇੱਕ ਜਨਸਭਾ ਨੂੰ ਸੰਬੋਧਤ ਕਰਦੇ ਹੋਏ ਰਾਹੁਲ ਗਾਂਧੀ ਨੇ ਬੈਂਕਾਂ ਦਾ ਪੈਸਾ ਲੈ ਕੇ ਦੇਸ਼ ਤੋਂ ਫਰਾਰ ਹੋ ਚੁਕੇ ਕਾਰੋਬਾਰੀਆਂ ‘ਤੇ ਨਿਸ਼ਾਨਾ ਧਰਿਆ ਸੀ।
ਉਨ੍ਹਾਂ ਨੇ ਕਿਹਾ ਸੀ, ‘ਹਿੰਦੁਸਤਾਨ ਦੇ ਯੁਵਾ ਨੂੰ ਇਹ ਨਹੀਂ ਪਤਾ ਸੀ ਕਿ ਕਲ ਨੂੰ ਕੀ ਹੋਵੇਗਾ। ਕਿਸਾਨ ਡਰਦਾ ਹੈ…ਰਾਤ ਭਰ ਜਗਿਆ ਰਹਿੰਦਾ ਹੈ। ਕਰਜ਼ਾ ਕਿਵੇਂ ਮੁਕਾਵੇਗਾ…ਨੀਰਵ ਮੋਦੀ, ਮੇਹੁਲ ਚੌਕਸੀ ਚੰਗੀ ਤਰ੍ਹਾਂ ਸੋਂਦੇ ਹਨ। ਬਿਨਾ ਕਿਸੇ ਡਰ ਤੋਂ…ਕੁੱਝ ਨਹੀਂ ਹੋਣ ਵਾਲਾ. ਮੈਂ ਲੰਡਨ ਚਲੇ ਜਾਵਾਂਗਾ….ਮੇਰੇ ਬੱਚੇ ਤਾਂ ਅਮਰੀਕਾ ਜਾ ਕੇ ਪੜ੍ਹਨਗੇ। ਮੇਰਾ ਹਿੰਦੁਸਤਾਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਮੇਰੇ ਕੋਲ…ਤਾਂ ਨਰੇਂਦਰ ਮੋਦੀ ਵਰਗਾ ਦੋਸਤ ਹੈ, ਮੇਰੇ ਕੋਲ ਤਾਂ ਹਜਾਰਾਂ ਕਰੋੜੋਂ ਰੁਪਏ ਹਨ, ਮੈਂ ਤਾਂ ਕੀਤੇ ਵੀ ਚਲੇ ਜਾਵਾਂਗਾ।’
ਕਾਂਗਰੇਸ ਦੇ Youtube ਚੈੱਨਲ ‘ਤੇ 13 ਅਕਤੂਬਰ 2019 ਨੂੰ ਅਪਲੋਡ ਕੀਤੇ ਗਏ ਵੀਡੀਓ ਵਿਚ ਉਨ੍ਹਾਂ ਦੀ ਇਸ ਗੱਲ ਨੂੰ 12.57 ਮਿੰਟ ਤੋਂ 15.40 ਮਿੰਟ ਵਿਚਕਾਰ ਸੁਣਿਆ ਜਾ ਸਕਦਾ ਹੈ।
ਵਾਇਰਲ ਵੀਡੀਓ ਨੂੰ ਸੁਣਕੇ ਅਜਿਹਾ ਲਗਦਾ ਹੈ ਕਿ ਰਾਹੁਲ ਗਾਂਧੀ ਆਪ ਦੇਸ਼ ਤੋਂ ਜਾਣ ਦੀ ਗੱਲ ਕਰ ਰਹੇ ਹਨ, ਜਦਕਿ ਸਚਾਈ ਇਹ ਹੈ ਕਿ ਉਨ੍ਹਾਂ ਨੇ ਅਜਿਹਾ ਦੇਸ਼ ਛੱਡ ਚੁੱਕੇ ਭਗੌੜੇ ਕਾਰੋਬਾਰੀ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਲਈ ਕਿਹਾ ਸੀ।
ਕਾਂਗਰੇਸ ਦੇ ਮੀਡੀਆ ਪ੍ਰਭਾਰੀ ਅਮਰੀਸ਼ ਰੰਜਨ ਪਾੰਡੇਯ ਨੇ ਕਿਹਾ, ‘ਇਹ ਕੋਈ ਨਵੀਂ ਗੱਲ ਨਹੀਂ ਹੈ। ਰਾਹੁਲ ਗਾਂਧੀ ਖਿਲਾਫ ਪ੍ਰੋਪਗੰਡਾ ਮਸ਼ੀਨਰੀ ਲਗਾਤਾਰ ਕੰਮ ਕਰਦੀ ਰਹਿੰਦੀ ਹੈ।’
ਨਤੀਜਾ: ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਰਾਹੁਲ ਗਾਂਧੀ ਦਾ ਵੀਡੀਓ ਗੁਮਰਾਹ ਕਰਨ ਵਾਲਾ ਹੈ। ਅਸਲ ਵਿਚ ਰਾਹੁਲ ਗਾਂਧੀ ਨੇ ਲੰਡਨ ਵਿਚ ਵਸਣ ਦੀ ਗੱਲ ਦਾ ਜਿਕਰ, ਦੇਸ਼ ਦੇ ਬੈਂਕਾਂ ਦਾ ਪੈਸਾ ਲੈ ਕੇ ਫਰਾਰ ਹੋ ਚੁਕੇ ਕਾਰੋਬਾਰੀਆਂ ਲਈ ਕੀਤਾ ਸੀ।
- Claim Review : ਰਾਹੁਲ ਗਾਂਧੀ ਲੰਡਨ ਵਿਚ ਵਸਣ ਦੀ ਗੱਲ ਕਰ ਰਹੇ ਹਨ
- Claimed By : FB User- Ravindra Kumar
- Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
-
ਵੈਟਸੈਪ ਨੰਬਰ 9205270923
-