X

Fact Check: ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਦੇ ਪ੍ਰਦਰਸ਼ਨ ਦਾ ਵੀਡੀਓ ਆਰਟੀਕਲ 370 ਦੇ ਨਾਂ ‘ਤੇ ਹੋਇਆ ਵਾਇਰਲ, ਵੀਡੀਓ 6 ਮਹੀਨੇ ਪੁਰਾਣਾ ਹੈ

  • By Vishvas News
  • Updated: August 14, 2019

ਨਵੀਂ ਦਿੱਲੀ (ਵਿਸ਼ਵਾਸ ਟੀਮ)। ਜੰਮੂ ਕਸ਼ਮੀਰ ਤੋਂ ਆਰਟੀਕਲ 370 ਹਟਾਏ ਜਾਣ ਦੇ ਬਾਅਦ ਤੋਂ ਹੀ ਸੋਸ਼ਲ ਮੀਡੀਆ ‘ਤੇ ਕਈ ਅਜਿਹੇ ਪੁਰਾਣੇ ਅਤੇ ਫਰਜੀ ਵੀਡੀਓ ਵਾਇਰਲ ਹੋ ਰਹੇ ਹਨ, ਜਿਹੜੇ ਅਫਵਾਹ ਫੈਲਾ ਰਹੇ ਹਨ। ਇਕ ਅਜਿਹਾ ਹੀ ਵੀਡੀਓ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਈਦ ਦੀ ਨਮਾਜ ਦੇ ਬਾਅਦ ਕਸ਼ਮੀਰ ਦੀ ਸੜਕਾਂ ‘ਤੇ ਕਸ਼ਮੀਰੀ ਉਤਰ ਕੇ ਆਰਟੀਕਲ 370 ਦਾ ਵਿਰੋਧ ਕਰ ਰਹੇ ਹਨ।

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਲੱਗਿਆ ਕਿ ਵਾਇਰਲ ਵੀਡੀਓ 12 ਫਰਵਰੀ 2019 ਦਾ ਹੈ। ਉਸ ਸਮੇਂ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀ ਆਪਣੀ ਮੰਗਾਂ ਨੂੰ ਲੈ ਕੇ ਪੂਰੇ ਜੰਮੂ ਕਸ਼ਮੀਰ ਵਿਚ ਹੜਤਾਲ ਅਤੇ ਪ੍ਰਦਰਸ਼ਨ ਕਰ ਰਹੇ ਸਨ। ਓਸੇ ਸਮੇਂ ਉਨ੍ਹਾਂ ‘ਤੇ ਲਾਠੀਚਾਰਜ ਹੋਇਆ ਸੀ। ਵਾਇਰਲ ਵੀਡੀਓ ਫਰਵਰੀ ਵਿਚ ਸ਼੍ਰੀਨਗਰ ਅੰਦਰ ਹੋਈ ਲਾਠੀਚਾਰਜ ਦਾ ਹੈ। ਇਸਦਾ ਆਰਟੀਕਲ 370 ਨਾਲ ਕੋਈ ਸਬੰਧ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ ਸ਼ਾਜ਼ੀਆ ਰਾਣੀ ਨੇ 9:18 ਮਿੰਟ ਦਾ ਇੱਕ ਵੀਡੀਓ ਆਪਣੇ ਅਕਾਊਂਟ ਤੋਂ ਅਪਲੋਡ ਕਰਦੇ ਹੋਏ ਦਾਅਵਾ ਕੀਤਾ, ”Eid ਦੀ ਨਮਾਜ਼ ਦੇ ਬਾਅਦ ਕਸ਼ਮੀਰ ਦੇ ਤਾਜ਼ਾ ਹਾਲਾਤ Article 370 ਦੇ ਵਿਰੋਧ ਵਿਚ ਸੜਕਾਂ ‘ਤੇ ਉਤਰੇ ਕਸ਼ਮੀਰੀ।”

ਇਸ ਵੀਡੀਓ ਨੂੰ 12 ਅਗਸਤ ਨੂੰ ਦਿਨ ਵਿਚ 12:47 ਵਜੇ ਅਪਲੋਡ ਕੀਤਾ ਗਿਆ ਸੀ। ਹੁਣ ਤੱਕ ਇਸਨੂੰ 13 ਹਜ਼ਾਰ ਲੋਕ ਸ਼ੇਅਰ ਕਰ ਚੁੱਕੇ ਹਨ। 971 ਕਮੈਂਟ ਦੇ ਨਾਲ ਤਿੰਨ ਲੱਖ ਦੇ ਕਰੀਬ ਵਾਰ ਵੇਖਿਆ ਜਾ ਚੁਕਿਆ ਹੈ। ਸ਼ਾਜ਼ੀਆ ਰਾਣੀ ਦੇ ਫੇਸਬੁੱਕ ਅਕਾਊਂਟ ਦੇ ਅਲਾਵਾ ਵੀ ਕਈ ਦੂਜੇ ਅਕਾਊਂਟ ‘ਤੇ ਇਸ ਵੀਡੀਓ ਨੂੰ ਗਲਤ ਦਾਅਵੇ ਨਾਲ ਅਪਲੋਡ ਕੀਤਾ ਗਿਆ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਸਬਤੋਂ ਪਹਿਲਾਂ ਵਾਇਰਲ ਹੋ ਰਹੇ ਵੀਡੀਓ ਨੂੰ InVID ਟੂਲ ਵਿਚ ਅਪਲੋਡ ਕੀਤਾ। ਇਸਦੇ ਬਾਅਦ ਕਈ ਵੀਡੀਓ ਗਰੈਬ ਕੱਢੇ। ਫੇਰ ਉਨ੍ਹਾਂ ਨੂੰ ਇੱਕ-ਇੱਕ ਕਰਕੇ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ ਤਾਂ ਸਾਨੂੰ ਆਖਰਕਾਰ Youtube ‘ਤੇ ਇੱਕ ਵੀਡੀਓ ਮਿਲਿਆ, ਜਿਹੜਾ ਕਿ ਵਾਇਰਲ ਵੀਡੀਓ ਵਰਗਾ ਹੀ ਸੀ। Fast Kashmir ਨਾਂ ਦੇ Youtube ਚੈਨਲ ‘ਤੇ ਇਸ ਵੀਡੀਓ ਨੂੰ Police foil NHM employees protest march in Srinagar ਦੇ ਡਿਸਕ੍ਰਿਪਸ਼ਨ ਨਾਲ 12 ਫਰਵਰੀ 2019 ਨੂੰ ਅਪਲੋਡ ਕੀਤਾ ਗਿਆ ਸੀ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਕੁਝ ਕੀ-ਵਰਡ ਨੂੰ ਗੂਗਲ ਵਿਚ ਟਾਈਪ ਕਰਕੇ ਸਰਚ ਕੀਤਾ। NHM Employees protest in srinagar ਕੀ-ਵਰਡ ਪਾ ਕੇ ਸਰਚ ਕਰਨ ਨਾਲ ਸਾਨੂੰ ਕਈ ਅਜਿਹੀਆਂ ਖਬਰਾਂ ਮਿਲੀਆਂ, ਜਿਸ ਵਿਚ ਮੌਜੂਦ ਤਸਵੀਰਾਂ ਵਾਇਰਲ ਵੀਡੀਓ ਵਿਚ ਦਿੱਸ ਰਹੇ ਲੋਕੇਸ਼ਨ ਵਰਗੀਆਂ ਹੀ ਸੀ। greaterkashmir.com ਨਾਂ ਦੀ ਇੱਕ ਵੈੱਬਸਾਈਟ ‘ਤੇ ਮੌਜੂਦ ਇੱਕ ਖਬਰ ਵਿਚ ਦੱਸਿਆ ਗਿਆ ਸੀ ਕਿ ਸ਼੍ਰੀਨਗਰ ਵਿਚ ਪ੍ਰਦਰਸ਼ਨ ਕਰ ਰਹੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ‘ਤੇ ਪੁਲਿਸ ਨੇ ਡਾਂਗਾ ਬਰਸਾਈਆਂ। ਇਸ ਖਬਰ ਨੂੰ 13 ਫਰਵਰੀ 2019 ਨੂੰ ਪਬਲਿਸ਼ ਕੀਤਾ ਗਿਆ ਸੀ।

ਪੜਤਾਲ ਦੌਰਾਨ ਸਾਨੂੰ ਦੈਨਿਕ ਜਾਗਰਣ ਦੀ ਵੀ ਇੱਕ ਖਬਰ ਮਿਲੀ। ਇਸ ਵਿਚ ਵੀ NHM ਦੇ ਕਰਮਚਾਰੀਆਂ ਦੇ ਪ੍ਰਦਰਸ਼ਨ ਦੀ ਗੱਲ ਕਹੀ ਗਈ ਸੀ। ਪੂਰੀ ਖਬਰ ਤੁਸੀਂ ਇਥੇ ਪੜ੍ਹ ਸਕਦੇ ਹੋ।

ਇਸਦੇ ਬਾਅਦ ਵਿਸ਼ਵਾਸ ਨਿਊਜ਼ ਨੇ ਜੰਮੂ ਵਿਚ ਮੌਜੂਦ ਦੈਨਿਕ ਜਾਗਰਣ ਦੇ ਸੰਵਾਦਾਤਾ ਰਾਹੁਲ ਸ਼ਰਮਾ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੇ ਸਾਲ ਦੀ ਸ਼ੁਰੂਆਤ ਵਿਚ ਇੱਕ ਲੰਮੀ ਹੜਤਾਲ ਕੀਤੀ ਸੀ। ਓਸੇ ਹੜਤਾਲ ਦੌਰਾਨ 12 ਫਰਵਰੀ ਨੂੰ ਉਨ੍ਹਾਂ ਤੇ ਲਾਠੀਚਾਰਜ ਹੋਇਆ ਸੀ। ਵਾਇਰਲ ਵੀਡੀਓ ਓਸੇ ਘਟਨਾ ਦਾ ਹੈ। ਇਸਦਾ ਈਦ ਦੀ ਨਮਾਜ਼ ਨਾਲ ਕੋਈ ਸਬੰਧ ਨਹੀਂ ਹੈ।

ਵਿਸ਼ਵਾਸ ਨਿਊਜ਼ ਨੇ ਜੰਮੂ ਐਂਡ ਕਸ਼ਮੀਰ ਨੈਸ਼ਨਲ ਹੈਲਥ ਮਿਸ਼ਨ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਰੋਹਿਤ ਸੇਠ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ 2018 ਵਿਚ ਸਰਕਾਰ ਦੇ ਨਾਲ ਇੱਕ ਲਿਖਤ ਐਗਰੀਮੈਂਟ ਹੋਇਆ ਸੀ। ਪਰ ਉਨ੍ਹਾਂ ਦੀ ਮੰਗਾਂ ਪੂਰੀਆਂ ਨਹੀਂ ਕੀਤੀ ਜਾ ਰਹੀਆਂ ਸਨ। ਇਸਲਈ ਸੰਗਠਨ ਨੇ 35 ਦਿਨ ਲੰਮੀ ਹੜਤਾਲ ਕੀਤੀ ਸੀ। ਜਿਹੜੀ ਵੀਡੀਓ ਹੁਣੇ ਵਾਇਰਲ ਕੀਤੀ ਜਾ ਰਹੀ ਹੈ, ਉਹ ਅਸਲ ਵਿਚ ਓਸੇ ਹੜਤਾਲ ਦੀ ਹੈ।

ਹੁਣ ਵਾਰੀ ਸੀ ਪੁਰਾਣੇ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕਰਨ ਵਾਲੇ ਫੇਸਬੁੱਕ ਯੂਜ਼ਰ ਦੇ ਪ੍ਰੋਫ਼ਾਈਲ ਦੀ ਸੋਸ਼ਲ ਸਕੈਨਿੰਗ ਕਰਨ ਦੀ। ਸਾਨੂੰ ਪਤਾ ਲੱਗਿਆ ਕਿ ਸ਼ਾਜ਼ੀਆ ਰਾਣੀ ਦੇ ਨਾਂ ਤੋਂ ਬਣਾਏ ਗਏ ਇਸ ਪੇਜ ਨੂੰ ਦੋ ਲੱਖ ਤੋਂ ਵੀ ਵੱਧ ਲੋਕ ਫਾਲੋ ਕਰਦੇ ਹਨ। ਇਸ ਪੇਜ ਨੂੰ 23 ਅਗਸਤ 2018 ਨੂੰ ਬਣਾਇਆ ਗਿਆ ਸੀ। ਇਸ ਪੇਜ ‘ਤੇ ਇੱਕ ਖਾਸ ਸਮੁਦਾਏ ਨਾਲ ਜੁੜੀਆਂ ਖਬਰਾਂ, ਤਸਵੀਰਾਂ ਅਤੇ ਵੀਡੀਓ ਨੂੰ ਸ਼ੇਅਰ ਕੀਤਾ ਜਾਂਦਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਪਤਾ ਚਲਿਆ ਕਿ ਜਿਹੜੇ ਵੀਡੀਓ ਨੂੰ ਆਰਟੀਕਲ 370 ਦੇ ਬਾਅਦ ਕਸ਼ਮੀਰ ਵਿਚ ਪ੍ਰਦਰਸ਼ਨ ਦੇ ਨਾਂ ਤੋਂ ਫੈਲਾਇਆ ਜਾ ਰਿਹਾ ਹੈ, ਉਹ 12 ਫਰਵਰੀ 2019 ਦਾ ਹੈ। ਓਸੇ ਸਮੇਂ ਉਨ੍ਹਾਂ ‘ਤੇ ਲਾਠੀਚਾਰਜ ਹੋਇਆ ਸੀ। ਵਾਇਰਲ ਵੀਡੀਓ ਫਰਵਰੀ ਵਿਚ ਸ਼੍ਰੀਨਗਰ ਅੰਦਰ ਹੋਈ ਲਾਠੀਚਾਰਜ ਦਾ ਹੈ। ਇਸਦਾ ਆਰਟੀਕਲ 370 ਨਾਲ ਕੋਈ ਸਬੰਧ ਨਹੀਂ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

  • Claim Review : ਈਦ ਦੀ ਨਮਾਜ ਦੇ ਬਾਅਦ ਕਸ਼ਮੀਰ ਦੀ ਸੜਕਾਂ 'ਤੇ ਕਸ਼ਮੀਰੀ ਉਤਰ ਕੇ ਆਰਟੀਕਲ 370 ਦਾ ਵਿਰੋਧ ਕਰ ਰਹੇ ਹਨ
  • Claimed By : FB Page- Shaziya Rani
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later