X

Fact Check: ਨਾਮਧਾਰੀ ਸਿੱਖਾਂ ਦੇ ਨਗਰ ਕੀਰਤਨ ਦਾ ਵੀਡੀਓ ਪੰਜਾਬ ਦਾ ਹੈ, ਇਸਦਾ ਸ਼ਾਹੀਨ ਬਾਗ ਨਾਲ ਕੋਈ ਵਾਸਤਾ ਨਹੀਂ

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਗਲਤ ਹੈ।ਵਾਇਰਲ ਵੀਡੀਓ ਨਵੰਬਰ 2019 ਦਾ ਹੈ ਜਦੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਨਾਮਧਾਰੀ ਸਿੱਖਾਂ ਨੇ ਸੁਲਤਾਨਪੁਰ ਲੋਧੀ ਵਿਚ ਨਗਰ ਕੀਰਤਨ ਕੱਢਿਆ ਸੀ। ਇਸ ਵੀਡੀਓ ਦਾ ਸ਼ਾਹੀਨ ਬਾਗ ਜਾਂ CAA/NRC ਨਾਲ ਕੋਈ ਸਬੰਧ ਨਹੀਂ ਹੈ।

  • By Vishvas News
  • Updated: February 18, 2020

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਚਿੱਟੇ ਕਪੜੇ ਪਾਏ ਸਿੱਖਾਂ ਨੂੰ ਇੱਕ ਰੈਲੀ ਕਢਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦਿੱਲੀ ਦੇ ਸ਼ਾਹੀਨ ਬਾਗ ਦਾ ਵੀਡੀਓ ਹੈ, ਜਿਥੇ ਸਿੱਖ ਧਰਮ ਦੇ ਲੋਕਾਂ ਨੇ CAA/NRC ਦੇ ਵਿਰੋਧ ਵਿਚ ਰੈਲੀ ਕੱਢੀ ਸੀ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਵਾਇਰਲ ਵੀਡੀਓ ਨਵੰਬਰ 2019 ਦਾ ਹੈ ਜਦੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਨਾਮਧਾਰੀ ਸਿੱਖਾਂ ਨੇ ਸੁਲਤਾਨਪੁਰ ਲੋਧੀ ਵਿਚ ਨਗਰ ਕੀਰਤਨ ਕੱਢਿਆ ਸੀ। ਇਸ ਵੀਡੀਓ ਦਾ ਸ਼ਾਹੀਨ ਬਾਗ ਜਾਂ CAA/NRC ਨਾਲ ਕੋਈ ਸਬੰਧ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਵੀਡੀਓ ਵਿਚ ਚਿੱਟੇ ਕਪੜੇ ਪਾਏ ਸਿੱਖਾਂ ਨੂੰ ਇੱਕ ਰੈਲੀ ਕਢਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ “दिल्ली शाहीनबाग पहुचे सिख भाई कहा हम भी मुसलमानों के साथ है No NRC No CAA, p🙏🙏👇👇”

ਪੋਸਟ ਦਾ ਆਰਕਾਈਵਡ ਵਰਜ਼ਨ

ਪੜਤਾਲ

ਇਸ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਥੋੜਾ ਧੁੰਧਲਾ ਸੀ। ਵੀਡੀਓ 14 ਸੈਕੰਡ ਦਾ ਹੈ ਅਤੇ ਉਸਦੇ ਹੇਠਾਂ Tik Tok Aaryan_786 ਲਿਖਿਆ ਹੈ।

ਇਸਦੇ ਬਾਅਦ ਅਸੀਂ ਟਿਕ ਟੋਕ ਐਪ ‘ਤੇ Aaryan_786 ਨੂੰ ਲਭਿਆ ਅਤੇ ਪਾਇਆ ਕਿ ਇਸ ਵੀਡੀਓ ਨੂੰ ਸਬਤੋਂ ਪਹਿਲਾਂ 19 ਦਸੰਬਰ 2019 ਨੂੰ Aaryan_786 ਨਾਂ ਦੇ ਟਿਕ ਟੋਕ ਐਪ ‘ਤੇ ਅਪਲੋਡ ਕੀਤਾ ਗਿਆ ਸੀ। ਇਸ ਵੀਡੀਓ ਦਾ ਕੀਤੇ ਵੀ ਸ਼ਾਹੀਨ ਬਾਗ ਦਾ ਜਿਕਰ ਨਹੀਂ ਸੀ। ਇਸ ਪਲੇਟਫਾਰਮ ‘ਤੇ ਇਹ ਵੀਡੀਓ ਜ਼ਿਆਦਾ ਸਾਫ ਹੈ। ਇਸ ਵੀਡੀਓ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ ਨਗਰ ਕੀਰਤਨ ਨਾਲ ਗੁਜ਼ਰਦੀ ਇੱਕ ਮੋਟਰਸਾਈਕਲ ‘ਤੇ ਨੰਬਰ ਪਲੇਟ (PB08BA 8747) ਪੰਜਾਬ ਦੀ ਹੈ। ਨਾਲ ਹੀ ਇਸ ਨਗਰ ਕੀਰਤਨ ਨਾਲ ਚਲ ਰਹੀ ਇੱਕ ਗੱਡੀ ‘ਤੇ ਪੰਜਾਬ ਪੁਲਿਆ ਲਿਖਿਆ ਵੇਖਿਆ ਜਾ ਸਕਦਾ ਹੈ।

ਇਸਦੇ ਬਾਅਦ ਅਸੀਂ ‘Namdhari Sikh+Procession+Punjab’ ਕੀਵਰਡ ਨਾਲ ਸਰਚ ਕੀਤਾ ਤਾਂ ਸਾਨੂੰ https://www.youtube.com/watch?v=rzujcBpB0eU ਇੱਕ Youtube ਵੀਡੀਓ ਮਿਲਿਆ ਜਿਸਦੇ ਵਿਚ ਵਾਇਰਲ ਵੀਡੀਓ ਵਰਗਾ ਨਗਰ ਕੀਰਤਨ ਅਤੇ ਪੰਜਾਬ ਪੁਲਿਸ ਦੀ ਗੱਡੀ ਨੂੰ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਸੀ, “ਸਤਿਗੁਰੂ ਉਦੇ ਸਿੰਘ ਜੀ ਦੀ ਮੌਜੂਦਗੀ ਵਿਚ ਸੁਲਤਾਨਪੁਰ ਵਿਚ ਸ਼੍ਰੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਉਨ੍ਹਾਂ ਨੂੰ ਸਰਮਪਤ ਨਗਰ ਕੀਰਤਨ: 01/11/2019 ਨਾਮਧਾਰੀ ਸਿੱਖ ਸੰਗਤ …” ਵੀਡੀਓ ਵਿਚ 43 ਸੈਕੰਡ ‘ਤੇ ਪੁਲਿਸ ਦੀ ਇਹ ਗੱਡੀ ਵੇਖੀ ਜਾ ਸਕਦੀ ਹੈ।

ਪੜਤਾਲ ਵਿਚ ਅਸੀਂ ਪਾਇਆ ਕਿ ਸ਼੍ਰੀ ਭੈਣੀ ਸਾਹਿਬ, ਲੁਧਿਆਣਾ ਪੈਂਦੇ ਨਾਮਧਾਰੀ ਸਿੱਖਾਂ ਦਾ ਮੁੱਖ ਦਫਤਰ ਹੈ। ਸਾਨੂੰ ਸ਼੍ਰੀ ਭੈਣੀ ਸਾਹਿਬ ਦੇ ਫੇਸਬੁੱਕ ਪੇਜ ‘ਤੇ ਇੱਕ ਵੀਡੀਓ ਮਿਲਿਆ, ਜਿਸਦੇ ਵਿਚ ਇੱਕ ਵਿਅਕਤੀ ਨੂੰ ਇਸ ਵਾਇਰਲ ਵੀਡੀਓ ‘ਤੇ ਸਫਾਈ ਦਿੰਦੇ ਸੁਣਿਆ ਜਾ ਸਕਦਾ ਹੈ। ਵੀਡੀਓ ਵਿਚ ਮੌਜੂਦ ਵਿਅਕਤੀ ਦੱਸ ਰਿਹਾ ਹੈ ਕਿ ਵਾਇਰਲ ਵੀਡੀਓ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਪੰਜਾਬ ਵਿਚ ਕੱਢੇ ਨਗਰ ਕੀਰਤਨ ਦਾ ਹੈ ਅਤੇ ਇਸ ਵੀਡੀਓ ਦਾ ਸ਼ਾਹੀਨ ਬਾਗ ਜਾਂ CAA/NRC ਨਾਲ ਕੋਈ ਸਬੰਧ ਨਹੀਂ ਹੈ।

ਇਸ ਵੀਡੀਓ ਬਾਰੇ ਵੱਧ ਜਾਣਕਾਰੀ ਲਈ ਅਸੀਂ ਸ਼੍ਰੀ ਭੈਣੀ ਸਾਹਿਬ ਦੇ ਕਮਿਊਨੀਕੇਸ਼ਨ ਮੈਨੇਜਰ ਹਰਕੀਰਤ ਸਿੰਘ ਨਾਲ ਗੱਲ ਕੀਤੀ। ਸਿੰਘ ਨੇ ਸਾਨੂੰ ਦੱਸਿਆ, “ਇਹ ਵੀਡੀਓ 02 /11/2019 ਨੂੰ ਨਾਮਧਾਰੀ ਸਿੱਖ ਸੰਗਤ ਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 50ਵੇਂ ਪ੍ਰਕਾਸ਼ ਪੁਰਬ ‘ਤੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿਚ ਕੱਢੇ ਗਏ ਨਗਰ ਕੀਰਤਨ ਦਾ ਹੈ। ਇਸ ਵੀਡੀਓ ਦਾ ਸ਼ਾਹੀਨ ਬਾਗ ਤੋਂ ਜਾਂ CAA/NRC ਨਾਲ ਕੋਈ ਸਬੰਧ ਨਹੀਂ ਹੈ। ਅਸੀਂ ਆਪਣੇ ਫੇਸਬੁੱਕ ਪੇਜ ‘ਤੇ ਵੀ ਇਸ ਵੀਡੀਓ ਨੂੰ ਲੈ ਕੇ ਕਲੇਰਿਫਿਕੇਸ਼ਨ ਪਾਇਆ ਸੀ। ਸਾਡੇ ਮੀਡੀਆ ਪ੍ਰਵਕਤਾ ਕਰਨਪਾਲ ਸਿੰਘ ਨੇ ਇਸ ਉੱਤੇ ਕਲੇਰਿਫਿਕੇਸ਼ਨ ਦਾ ਵੀਡੀਓ ਬਣਾ ਕੇ ਪੇਜ ਉੱਤੇ ਪਾਇਆ ਸੀ।”

ਇਸ ਪੋਸਟ ਨੂੰ Ponnur YSR Congress Party ਨਾਂ ਦੇ ਫੇਸਬੁੱਕ ਪੇਜ ਦੁਆਰਾ ਸ਼ੇਅਰ ਕੀਤਾ ਹੈ। ਅਸੀਂ ਇਸ ਪੇਜ ਦੀ ਸੋਸ਼ਲ ਸਕੈਨਿੰਗ ਵਿਚ ਪਾਇਆ ਕਿ ਇਹ ਪੇਜ ਇੱਕ ਵਿਸ਼ੇਸ਼ ਵਿਚਾਰਧਾਰਾ ਦਾ ਸਮਰਥਕ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਗਲਤ ਹੈ।ਵਾਇਰਲ ਵੀਡੀਓ ਨਵੰਬਰ 2019 ਦਾ ਹੈ ਜਦੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਨਾਮਧਾਰੀ ਸਿੱਖਾਂ ਨੇ ਸੁਲਤਾਨਪੁਰ ਲੋਧੀ ਵਿਚ ਨਗਰ ਕੀਰਤਨ ਕੱਢਿਆ ਸੀ। ਇਸ ਵੀਡੀਓ ਦਾ ਸ਼ਾਹੀਨ ਬਾਗ ਜਾਂ CAA/NRC ਨਾਲ ਕੋਈ ਸਬੰਧ ਨਹੀਂ ਹੈ।

  • Claim Review : ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦਿੱਲੀ ਦੇ ਸ਼ਾਹੀਨ ਬਾਗ ਦਾ ਵੀਡੀਓ ਹੈ, ਜਿਥੇ ਸਿੱਖ ਧਰਮ ਦੇ ਲੋਕਾਂ ਨੇ CAA/NRC ਦੇ ਵਿਰੋਧ ਵਿਚ ਰੈਲੀ ਕੱਢੀ ਸੀ।
  • Claimed By : FB Page- Ponnur YSR Congress Party
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later