X

Fact Check : ਰੁ2000 ਦੇ ਨੋਟ ਬੰਦ ਹੋਣ ਦਾ ਦਾਅਵਾ ਕਰਨ ਵਾਲੀ ਵਾਇਰਲ ਪੋਸਟ ਫਰਜ਼ੀ ਹੈ

  • By Vishvas News
  • Updated: December 11, 2019

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਮੈਸਜ ਕਾਫੀ ਤੇਜ਼ੀ ਨਾਲ ਵਾਇਰਲ ਹੋ ਚੁਕਿਆ ਹੈ। ਇਸਦੇ ਵਿਚ ਕੁਝ ਲੋਕ ਅਫਵਾਹ ਫੈਲਾ ਰਹੇ ਹਨ ਕਿ 31 ਦਸੰਬਰ 2019 ਤੋਂ 2000 ਰੁਪਏ ਦਾ ਨੋਟ ਬੰਦ ਹੋ ਜਾਵੇਗਾ। ਫੇਸਬੁੱਕ ਤੋਂ ਲੈ ਕੇ ਵਹਟਸਐੱਪ ਤੱਕ ‘ਤੇ ਇਹ ਮੈਸਜ ਫੈਲਿਆ ਹੋਇਆ ਹੈ। ਵਿਸ਼ਵਾਸ ਟੀਮ ਨੇ ਜਦੋਂ ਇਸ ਦਾਅਵੇ ਦੀ ਪੜਤਾਲ ਕੀਤੀ ਤਾਂ ਇਹ ਦਾਅਵਾ ਝੂਠਾ ਨਿਕਲਿਆ। ਰਿਜ਼ਰਵ ਬੈਂਕ ਆਫ ਇੰਡੀਆ ਦੀ ਤਰਫ਼ੋਂ ਅਜਿਹਾ ਕੋਈ ਕਦਮ ਨਹੀਂ ਚੁਕਿਆ ਗਿਆ ਹੈ। ਕੇਂਦਰ ਸਰਕਾਰ 3 ਦਸੰਬਰ ਨੂੰ ਇਸ ਗੱਲ ਨੂੰ ਰਾਜਸਭਾ ਵਿਚ ਵੀ ਸਾਫ ਕਰ ਚੁੱਕੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਿਸ਼ਵਾਸ ਨਿਊਜ਼ ਦੇ ਵਹਟਸਐੱਪ ਨੰਬਰ ‘ਤੇ ਕਈ ਲੋਕ ਸਾਨੂੰ ਇੱਕ ਅਖਬਾਰ ਦੀ ਕਲਿੱਪ ਭੇਜ ਚੁੱਕੇ ਹਨ ਅਤੇ ਉਨ੍ਹਾਂ ਨੇ ਇਸ ਕਲਿਪ ਦੀ ਸਚਾਈ ਪਤਾ ਲਗਾਉਣ ਦੀ ਬੇਨਤੀ ਕੀਤੀ ਹੈ। ਪੋਸਟ ਵਿਚ ਇੱਕ ਮੈਸਜ ਦਾ ਜਿਕਰ ਸੀ।

ਇਸੇ ਤਰ੍ਹਾਂ ਫੇਸਬੁੱਕ ‘ਤੇ ਸੰਤੋਸ਼ ਝਾ ਨਾਂ ਦੇ ਇੱਕ ਯੂਜ਼ਰ ਨੇ 6 ਦਸੰਬਰ ਨੂੰ ਇੱਕ ਮੈਸਜ ਅਪਲੋਡ ਕਰਦੇ ਹੋਏ ਦਾਅਵਾ ਕੀਤਾ ਕਿ 31 ਦਸੰਬਰ 2019 ਦੇ ਬਾਅਦ ਤੁਸੀਂ ਆਪਣੇ 2000 ਦੇ ਨੋਟ ਨਹੀਂ ਬਦਲ ਸਕੋਗੇ। ਪੂਰਾ ਮੈਸਜ ਤੁਸੀਂ ਇਥੇ ਵੇਖ ਸਕਦੇ ਹੋ…Reserve Bank taking back all the Rs.2000/- notes. You can only exchange Rs.50,000/- So kindly start changing your 2000/- notes immediately. After 31st december 2019 you cannot change your Rs.2000 notes.”, viral this message.

ਪੜਤਾਲ

ਵਿਸ਼ਵਾਸ ਨਿਊਜ਼ ਨੇ ਸਬਤੋਂ ਪਹਿਲਾਂ ਵਾਇਰਲ ਪੋਸਟ ਨੂੰ ਧਿਆਨ ਨਾਲ ਵੇਖਿਆ। ਇਹ ਕਿਸੇ ਅਖਬਾਰ ਦੀ ਕਲਿਪ ਸੀ। ਧਿਆਨ ਨਾਲ ਦੇਖਣ ‘ਤੇ ਸਾਨੂੰ ਅਖਬਾਰ ਦੇ ਮਾਸਟਹੈਡ ‘ਤੇ dainikpurvoday.com ਲਿਖਿਆ ਹੋਇਆ ਨਜ਼ਰ ਆਇਆ। ਕਿਲਪ ਵਿਚ 1 ਦਸੰਬਰ ਲਿਖਿਆ ਹੋਇਆ ਹੈ।

ਇਸਦੇ ਬਾਅਦ ਅਸੀਂ dainikpurvoday.com ‘ਤੇ ਗਏ। 1 ਦਸੰਬਰ 2019 ਦੇ ਐਡੀਸ਼ਨ ਵਿਚ ਸਾਨੂੰ ਇੱਕ ਖਬਰ ਮਿਲੀ। ਇਸਦੇ ਵਿਚ ਪੜਤਾਲ ਕਰਕੇ ਦੱਸਿਆ ਗਿਆ ਸੀ ਕਿ 2000 ਦੇ ਨੋਟਾਂ ਦੇ ਬੰਦ ਹੋਣ ਦੀ ਸਚਾਈ ਕੀ ਹੈ। ਖਬਰ ਵਿਚ ਦੱਸਿਆ ਗਿਆ ਸੀ ਕਿ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਵਿਚ ਇਹ ਅਫਵਾਹ ਹੈ ਕਿ 31 ਦਸੰਬਰ ਦੇ ਬਾਅਦ 2000 ਦਾ ਨੋਟ ਨਹੀਂ ਚੱਲੇਗਾ। ਖਬਰ ਵਿਚ ਇਹ ਵੀ ਦਸਿਆ ਗਿਆ ਹੈ ਕਿ ਇਹ ਸਿਰਫ ਇੱਕ ਅਫਵਾਹ ਹੈ।

ਪੜਤਾਲ ਦੌਰਾਨ ਸਾਨੂੰ ਪਤਾ ਚਲਿਆ ਕਿ ਵਾਇਰਲ ਕਲਿਪ ਅਸਲ ਆਰਟੀਕਲ ਦਾ ਇੱਕ ਛੋਟਾ ਜਿਹਾ ਹਿੱਸਾ ਹੈ। ਕਿਸੇ ਨੇ ਅਸਲ ਖਬਰ ਵਿਚੋਂ ਇਸਨੂੰ ਵੱਖ ਕ੍ਰੋਪ ਕਰਕੇ ਗਲਤ ਦਾਅਵੇ ਨਾਲ ਵਾਇਰਲ ਕਰ ਦਿੱਤਾ।

ਪੜਤਾਲ ਦੇ ਅਗਲੇ ਚਰਣ ਵਿਚ ਅਸੀਂ ਰਿਜ਼ਰਵ ਬੈਂਕ ਆਫ ਇੰਡੀਆ ਦੀ ਵੈੱਬਸਾਈਟ rbi.org.in ‘ਤੇ ਗਏ। ਆਰਬੀਆਈ ਪ੍ਰੈਸ ਰਿਲੀਜ਼ ਸੈਕਸ਼ਨ ਵਿਚ ਹਰ ਨਵੀਂ ਸੂਚਨਾ ਦੀ ਜਾਣਕਾਰੀ ਦਿੰਦਾ ਰਹਿੰਦਾ ਹੈ। ਸਾਨੂੰ ਇਥੇ ਕੋਈ ਵੀ ਅਜਿਹੀ ਪ੍ਰੈਸ ਰਿਲੀਜ਼ ਨਹੀਂ ਮਿਲੀ, ਜਿਸਦੇ ਵਿਚ ਦੋ ਹਜ਼ਾਰ ਦੇ ਨੋਟਾਂ ਨੂੰ 31 ਦਸੰਬਰ 2019 ਦੇ ਬਾਅਦ ਬਦਲੇ ਜਾਣ ਨੂੰ ਲੈ ਕੇ ਕੋਈ ਗੱਲ ਕਹੀ ਗਈ ਹੋਵੇ। ਆਰਬੀਆਈ ਦੀ ਪ੍ਰੈਸ ਰਿਲੀਜ਼ ਨੂੰ ਤੁਸੀਂ ਇਥੇ ਵੇਖ ਸਕਦੇ ਹੋ।

ਪੜਤਾਲ ਦੌਰਾਨ ਅਸੀਂ ਰਾਜਸਭਾ ਦੀ ਵੈੱਬਸਾਈਟ ‘ਤੇ ਗਏ। ਓਥੇ ਸਾਨੂੰ 3 ਦਸੰਬਰ ਨੂੰ 2000 ਰੁਪਏ ਦੇ ਨੋਟ ਨੂੰ ਲੈ ਕੇ ਪੁੱਛੇ ਗਏ ਸਵਾਲ ਅਤੇ ਉਸਦਾ ਜਵਾਬ ਮਿਲਿਆ। ਵਿੱਤ ਅਤੇ ਕੋਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ 3 ਦਸੰਬਰ ਨੂੰ ਰਾਜਸਭਾ ਵਿਚ ਇੱਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਸਰਕਾਰ ਦੀ ਤਰਫੋਂ ਫਿਲਹਾਲ 2000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦੀ ਕੋਈ ਯੋਜਨਾ ਨਹੀਂ ਹੈ। ਪੂਰਾ ਜਵਾਬ ਤੁਸੀਂ ਹੇਠਾਂ ਵੇਖ ਸਕਦੇ ਹੋ।

ਆਰਬੀਆਈ ਦੇ ਡਿਪਾਰਟਮੈਂਟ ਆਫ ਕੰਮੁਨੀਕੇਸ਼ਨ ਦੇ ਮੁੱਖ ਜਨਰਲ ਮੈਨੇਜਰ ਯੋਗੇਸ਼ ਦਿਆਲ ਨੇ ਦੋ ਹਜਾਰ ਦੇ ਨੋਟਾਂ ਨੂੰ ਲੈ ਕੇ ਚਲ ਰਹੀ ਅਫਵਾਹਾਂ ‘ਤੇ ਕਿਹਾ ਕਿ ਵਾਇਰਲ ਦਾਅਵੇ ਵਿਚ ਕੋਈ ਸਚਾਈ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਫੈਲ ਰਹੇ ਝੂਠ ‘ਤੇ ਧਿਆਨ ਨਾ ਦਵੋ।

ਇਸ ਪੋਸਟ ਨੂੰ ਕਈ ਸਾਰੇ ਯੂਜ਼ਰ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Rahul Datta ਨਾਂ ਦੀ ਫੇਸਬੁੱਕ ਪ੍ਰੋਫ਼ਾਈਲ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ 2000 ਰੁਪਏ ਦੇ ਨੋਟ ਬੰਦ ਹੋਣ ਦੀ ਖਬਰ ਅਫਵਾਹ ਸਾਬਤ ਹੋਈ। ਕੇਂਦਰ ਸਰਕਾਰ ਅਤੇ ਰਿਜ਼ਰਵ ਬੈਂਕ ਆਫ ਇੰਡੀਆ ਦੀ ਤਰਫੋਂ ਸਾਫ ਕੀਤਾ ਗਿਆ ਹੈ ਕਿ ਅਜਿਹੀ ਕੋਈ ਯੋਜਨਾ ਨਹੀਂ ਹੈ।

  • Claim Review : ਰੁ2000 ਦੇ ਨੋਟ ਬੰਦ ਹੋਣ ਦਾ ਦਾਅਵਾ
  • Claimed By : FB User-Rahul Datta
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later