X

Fact Check: ਨਾਗਰਿਕਤਾ ਸੰਸ਼ੋਧਨ ਬਿਲ ‘ਤੇ ਰਾਹੁਲ ਗਾਂਧੀ ਦੇ ਨਾਂ ਤੋਂ ਵਾਇਰਲ ਹੋਇਆ ਫਰਜ਼ੀ ਟਵੀਟ

  • By Vishvas News
  • Updated: December 12, 2019

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਕਾਂਗਰੇਸ ਨੇਤਾ ਰਾਹੁਲ ਗਾਂਧੀ ਦੇ ਨਾਂ ਤੋਂ ਫਰਜ਼ੀ ਟਵੀਟ ਵਾਇਰਲ ਹੋ ਰਿਹਾ ਹੈ। ਫਰਜ਼ੀ ਟਵੀਟ ਨੂੰ ਵਾਇਰਲ ਕਰਨ ਵਾਲੇ ਯੂਜ਼ਰ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਨੇ ਵਾਯਨਾਡ ਤੋਂ ਨਾਗਰਿਕਤਾ ਬਿਲ ਨੂੰ ਲੈ ਕੇ ਟਵੀਟ ਕੀਤਾ ਹੈ। ਵਿਸ਼ਵਾਸ ਟੀਮ ਨੇ ਜਦੋਂ ਇਸਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਟਵੀਟ ਫਰਜ਼ੀ ਹੈ। ਰਾਹੁਲ ਗਾਂਧੀ ਦੀ ਤਰਫ਼ੋਂ ਅਜਿਹਾ ਕੋਈ ਟਵੀਟ ਨਹੀਂ ਕੀਤਾ ਗਿਆ ਹੈ। ਐਡੀਟਿੰਗ ਟੂਲ ਦੀ ਮਦਦ ਨਾਲ ਇਹ ਟਵੀਟ ਬਣਾ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ‘ਤੇ ਪੇਜ “Murlidhar Patidar BJP मुरलीधर पाटीदार भाजपा” ਨੇ 10 ਦਸੰਬਰ ਨੂੰ ਇੱਕ ਟਵੀਟ ਅਪਲੋਡ ਕਰਦੇ ਹੋਏ ਦਾਅਵਾ ਕੀਤਾ: “ਹੁਣੇ-ਹੁਣੇ ਰਾਹੁਲ ਗਾਂਧੀ ਨੇ ਵਾਯਨਾਡ ਤੋਂ ਟਵੀਟ ਕੀਤਾ ਹੈ। ਤੁਸੀਂ ਸਾਰੇ ਗਰੁੱਪ ਦੇ ਸਦੱਸ ਇਹ ਟਵੀਟ ਜ਼ਰੂਰ ਪੜ੍ਹਨਾ !! ਅਤੇ ਅੱਗੇ ਵੀ ਸ਼ੇਅਰ ਜ਼ਰੂਰ ਕਰਨਾ”

ਟਵੀਟ ਵਿਚ ਲਿਖਿਆ ਹੋਇਆ ਹੈ : “ਨਾਗਰਿਕਤਾ ਬਿਲ ਪਾਸ ਕਰਵਾ ਕੇ ਬੀਜੇਪੀ ਹਿੰਦੂ ਰਾਸ਼ਟਰ ਦੇ ਏਜੰਡੇ ‘ਤੇ ਚਲ ਰਹੀ ਹੈ। ਸਾਡੇ ਪੂਰਵਜਾਂ ਦਾ ਏਜੰਡਾ ਹਮੇਸ਼ਾ ਤੋਂ ਹੀ ਇਸਲਾਮਿਕ ਦੇਸ਼ ‘ਤੇ ਰਿਹਾ ਹੈ ਇਸਲਈ ਅਸੀਂ ਦੋ ਇਸਲਾਮਕ ਦੇਸ਼ ਬਣਾਏ ਪਾਕਿਸਤਾਨ ਅਤੇ ਬੰਗਲਾਦੇਸ਼। ਹੁਣ ਅਸੀਂ ਭਾਰਤ ਨੂੰ ਹਿੰਦੂ ਰਾਸ਼ਟਰ ਬਣਦੇ ਹੋਏ ਨਹੀਂ ਵੇਖ ਸਕਦੇ।”

ਪੜਤਾਲ

ਵਿਸ਼ਵਾਸ ਟੀਮ ਨੇ ਰਾਹੁਲ ਗਾਂਧੀ ਦੇ ਨਾਂ ਤੋਂ ਫੈਲਾਏ ਜਾ ਰਹੇ ਟਵੀਟ ਨੂੰ ਧਿਆਨ ਨਾਲ ਵੇਖਿਆ। ਟਵੀਟ ਦੀ ਭਾਸ਼ਾ ਹਿੰਦੀ ਵਿਚ ਕਈ ਗਲਤੀਆਂ ਸਾਨੂੰ ਨਜ਼ਰ ਆਈਆਂ। ਇਸਦੇ ਅਲਾਵਾ ਇਸ ਇਮੇਜ ਨੂੰ ਅਜਿਹਾ ਬਣਾਇਆ ਗਿਆ ਹੈ ਕਿ ਦੇਖਣ ਵਾਲਿਆਂ ਨੂੰ ਲੱਗੇ ਕਿ ਇਹ ਕਿਸੇ ਨਿਊਜ਼ ਚੈੱਨਲ ਦੀ ਪਲੇਟ ਹੈ। ਇਸਦੇ ਵਿਚ ਰਾਹੁਲ ਗਾਂਧੀ ਦੀ ਜੋ ਤਸਵੀਰ ਲਾਈ ਗਈ ਹੈ, ਉਹ ਕਿਸੇ ਦੂਜੀ ਜਗਾਹ ਤੋਂ ਕਟ ਕਰ ਪੇਸਟ ਕੀਤੀ ਗਈ ਹੈ।

ਹੁਣ ਅਸੀਂ ਗੂਗਲ ‘ਤੇ ਗਏ। ਓਥੇ ਅਸੀਂ Rahul Gandhi on CAB ਟਾਈਪ ਕਰਕੇ ਸਰਚ ਕੀਤਾ। ਸਾਨੂੰ ਕਈ ਖਬਰਾਂ ਮਿਲੀਆਂ, ਜਿਸਦੇ ਵਿਚ ਰਾਹੁਲ ਗਾਂਧੀ ਦੇ ਇੱਕ ਟਵੀਟ ਦੇ ਹਵਾਲਿਓਂ ਖਬਰਾਂ ਬਣਾਈ ਗਈਆਂ ਸਨ। ਹਾਲਾਂਕਿ, ਇਨ੍ਹਾਂ ਖਬਰਾਂ ਵਿਚ ਕੀਤੇ ਵੀ ਉਸ ਫਰਜ਼ੀ ਟਵੀਟ ਦਾ ਕੰਟੇਂਟ ਨਹੀਂ ਸੀ, ਜਿਹੜਾ ਰਾਹੁਲ ਗਾਂਧੀ ਦੇ ਨਾਂ ਤੋਂ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਜਾ ਰਿਹਾ ਹੈ।

ਇਸਦੇ ਬਾਅਦ ਅਸੀਂ ਰਾਹੁਲ ਗਾਂਧੀ ਦੇ ਟਵਿੱਟਰ ਹੈਂਡਲ @RahulGandhi ‘ਤੇ ਗਏ। ਓਥੇ ਸਾਨੂੰ ਅਜਿਹਾ ਕੋਈ ਟਵੀਟ ਨਹੀਂ ਮਿਲਿਆ। ਲੋਕਸਭਾ ਵਿਚ 9 ਦਸੰਬਰ ਨੂੰ ਨਾਗਰਿਕਤਾ ਸੰਸ਼ੋਧਨ ਬਿਲ ਪਾਸ ਹੋਇਆ ਹੈ।

ਰਾਹੁਲ ਗਾਂਧੀ ਨੇ 9 ਦਸੰਬਰ ਨੂੰ ਜੋ ਟਵੀਟ ਕੀਤਾ ਹੈ, ਉਹ ਅੰਗਰੇਜ਼ੀ ਵਿਚ ਹੈ। ਟਵੀਟ ਵਿਚ ਲਿਖਿਆ ਗਿਆ ਹੈ, “The #CAB is an attack on the Indian constitution. Anyone who supports it is attacking and attempting to destroy the foundation of our nation.”

ਪੜਤਾਲ ਦੇ ਅਗਲੇ ਚਰਣ ਵਿਚ ਵਿਸ਼ਵਾਸ ਨਿਊਜ਼ ਨੇ ਕਾਂਗਰੇਸ ਦੇ ਪ੍ਰਵਕਤਾ ਅਖਿਲੇਸ਼ ਪ੍ਰਤਾਪ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਬੌਖਲਾ ਗਏ ਹਨ। ਕਾਂਗਰੇਸ ਅਤੇ ਉਸਦੇ ਨੇਤਾਵਾਂ ਨੂੰ ਬਦਨਾਮ ਕਰਨ ਲਈ ਅਜਿਹਾ ਝੂਠ ਫੈਲਾਇਆ ਜਾਂਦਾ ਹੈ।

ਅੰਤ ਵਿਚ ਵਿਸ਼ਵਾਸ ਟੀਮ ਨੇ ਰਾਹੁਲ ਗਾਂਧੀ ਦੇ ਫਰਜ਼ੀ ਟਵੀਟ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਵਾਲੇ ਪੇਜ “Murlidhar Patidar BJP मुरलीधर पाटीदार भाजपा” ਦੀ ਸੋਸ਼ਲ ਸਕੈਨਿੰਗ ਕੀਤੀ। ਅਸੀਂ ਪਾਇਆ ਕਿ ਇਸ ਪੇਜ ਨੂੰ 102,428 ਲੋਕ ਫਾਲੋ ਕਰਦੇ ਹਨ ਅਤੇ ਇਹ ਪੇਜ ਰਾਜਨੀਤਕ ਧਿਰ ਨਾਲ ਜੁੜਿਆ ਹੋਇਆ ਹੈ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਨਾਗਰਿਕਤਾ ਸੰਸ਼ੋਧਨ ਬਿਲ ‘ਤੇ ਰਾਹੁਲ ਗਾਂਧੀ ਦੇ ਨਾਂ ਤੋਂ ਵਾਇਰਲ ਟਵੀਟ ਫਰਜ਼ੀ ਹੈ।

  • Claim Review : ਨਾਗਰਿਕਤਾ ਸੰਸ਼ੋਧਨ ਬਿਲ 'ਤੇ ਰਾਹੁਲ ਗਾਂਧੀ ਦੇ ਨਾਂ ਤੋਂ ਵਾਇਰਲ ਹੋਇਆ ਟਵੀਟ
  • Claimed By : FB Page- Murlidhar Patidar BJP मुरलीधर पाटीदार भाजपा
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later