X

Fact Check: ਰਿਸ਼ਵਤ ਲੈਂਦਾ ਇਹ ਸਰਕਾਰੀ ਅਫਸਰ ਲੁਧਿਆਣਾ ਦਾ DC ਨਹੀਂ ਹੈ, ਗਲਤ ਦਾਅਵੇ ਨਾਲ ਵੀਡੀਓ ਹੋ ਰਹੀ ਵਾਇਰਲ

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਇਹ ਵੀਡੀਓ ਪੁਰਾਣੀ ਹੈ ਅਤੇ ਵੀਡੀਓ ਵਿਚ ਦਿੱਸ ਰਿਹਾ ਵਿਅਕਤੀ ਲੁਧਿਆਣਾ ਦਾ DC ਨਹੀਂ ਬਲਕਿ ਅਡੀਸ਼ਨਲ ਡਾਇਰੈਕਟਰ ਲੇਬਰ ਐਮਪੀ ਬੇਰੀ ਸੀ।

  • By Vishvas News
  • Updated: January 8, 2020

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਅਫਸਰ ਨੂੰ ਰਿਸ਼ਵਤ ਲੈਂਦੇ ਫੜ੍ਹਿਆ ਦਿਖਾਇਆ ਜਾ ਰਿਹਾ ਹੈ। ਇਸ ਵੀਡੀਓ ਵਿਚ ਪੰਜਾਬ ਦੇ ਨੇਤਾ ਸਿਮਰਨਜੀਤ ਬੈਂਸ ਨੇ ਇਸ ਅਫਸਰ ਨੂੰ ਰੰਗੇ ਹੱਥ ਫੜ੍ਹਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿਚ ਦਿੱਸ ਰਿਹਾ ਅਫਸਰ ਲੁਧਿਆਣੇ ਦਾ DC ਹੈ ਅਤੇ ਇਹ ਸਿਮਰਨਜੀਤ ਸਿੰਘ ਬੇੰਸ ਸਾਹਮਣੇ ਮਿਨਤਾਂ ਕਰ ਰਿਹਾ ਹੈ।

ਵਿਸ਼ਵਾਸ ਟੀਮ ਨੇ ਜਦੋਂ ਇਸ ਦਾਅਵੇ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਵੀਡੀਓ ਪੁਰਾਣੀ ਹੈ ਅਤੇ ਗਲਤ ਦਾਅਵੇ ਨਾਲ ਵਾਇਰਲ ਕੀਤੀ ਜਾ ਰਹੀ। ਇਹ ਵੀਡੀਓ ਅਪ੍ਰੈਲ 2019 ਦੀ ਹੈ ਜਦੋਂ ਨੇਤਾ ਸਿਮਰਨਜੀਤ ਸਿੰਘ ਬੈਂਸ ਨੇ ਵਧੀਕ ਡਾਇਰੈਕਟਰ ਫੈਕਟਰੀਜ਼, ਐਮ.ਪੀ. ਬੇਰੀ ਨੂੰ 25,000 ਦੀ ਰਿਸ਼ਵਤ ਲੈਂਦੇ ਫੜ੍ਹਿਆ ਸੀ। ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਬਾਅਦ ਇਸ ਅਫਸਰ ਨੂੰ ਮੁਅੱਤਲ ਵੀ ਕਰ ਦਿੱਤਾ ਗਿਆ ਸੀ। ਵੀਡੀਓ ਵਿਚ ਦਿੱਸ ਰਿਹਾ ਵਿਅਕਤੀ ਲੁਧਿਆਣਾ ਦਾ DC ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

ਸੋਸ਼ਲ ਮੀਡੀਆ ਦੇ ਫੇਸਬੁੱਕ ਪਲੇਟਫਾਰਮ ‘ਤੇ ਸ਼ੇਅਰ ਕੀਤੇ ਗਏ ਇੱਕ ਵੀਡੀਓ ਨਾਲ ਦਾਅਵਾ ਕੀਤਾ ਗਿਆ ਕਿ ਲੁਧਿਆਣੇ ਦਾ DC ਰਿਸ਼ਵਤ ਲੈਂਦੇ ਹੋਏ ਫੜ੍ਹਿਆ ਗਿਆ ਹੈ। ਪੋਸਟ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ: ਡੀ ਸੀ ਚੁਕਿਅਾ ਗਿਅਾ ਜਿੳੁਦੇ ਰਹੋ ਬੈਂਸ ਸਾਬ | ਦੇਖੋ ਕਿਵੇਂ ਲੁਧਿਆਣੇ ਦਾ ਡੀ ਸੀ ਕਿਵੇਂ ਲੇਲੜੀਆਂ ਕੱਢਦਾ ਬੈਂਸ ਅੱਗੇ । #ਬੈਂਸ #bains #ludhiana

ਪੜਤਾਲ

ਇਸ ਵਾਇਰਲ ਵੀਡੀਓ ਦੀ ਪੜਤਾਲ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਇਸ ਪੋਸਟ ‘ਤੇ ਆਏ ਕਮੈਂਟਾਂ ਨੂੰ ਪੜ੍ਹਿਆ। ਕਈ ਯੂਜ਼ਰ ਨੇ ਇਸ ਵੀਡੀਓ ਨੂੰ ਪੁਰਾਣਾ ਅਤੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਗਿਆ ਦੱਸਿਆ।

ਹੁਣ ਅਸੀਂ ਇਸ ਵੀਡੀਓ ਦੇ ਸਕ੍ਰੀਨਸ਼ੋਟ ਲੈ ਕੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਸਰਚ ਕੀਤਾ। ਸਰਚ ਦੇ ਨਤੀਜਿਆਂ ਵਜੋਂ ਸਾਨੂੰ Rozana Spokesman ਦੇ ਯੂਟਿਊਬ ਵੀਡੀਓ ਦਾ ਲਿੰਕ ਮਿਲਿਆ। ਇਹ ਵੀਡੀਓ 24 ਅਪ੍ਰੈਲ 2019 ਨੂੰ ਸ਼ੇਅਰ ਕੀਤਾ ਗਿਆ ਸੀ। ਇਸਦੇ ਵਿਚ ਇਸੇ ਘਟਨਾ ਨੂੰ ਦੱਸਿਆ ਗਿਆ ਸੀ। ਇਸ ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਸੀ: Simarjeet Bains ਨੇ Additional Director Labor ਨੂੰ ਰਿਸ਼ਵਤ ਲੈਂਦੇ ਦਬੋਚਿਆ

ਇਹ ਵੀਡੀਓ ਇਸੇ ਘਟਨਾ ਦਾ ਹੈ ਪਰ ਇੱਕ ਦੂਜੇ ਐਂਗਲ ਤੋਂ ਬਣਾਇਆ ਗਿਆ ਹੈ। ਇਸ ਵੀਡੀਓ ਵਿਚ ਦੱਸਿਆ ਗਿਆ ਸੀ ਕਿ ਐਡੀਸ਼ਨਲ ਡਾਇਰੈਕਟਰ ਲੇਬਰ ਐਮਪੀ ਬੇਰੀ 25,000 ਦੀ ਰਿਸ਼ਵਤ ਲੈਂਦੇ ਹੋਏ ਫੜੇ ਗਏ।

ਹੁਣ ਅਸੀਂ ਕੀਵਰਡ ਸਰਚ ਦੀ ਮਦਦ ਲੈ ਕੇ ਇਸ ਘਟਨਾ ਬਾਰੇ ਖਬਰਾਂ ਲੱਭਣ ਦੀ ਕੋਸ਼ਿਸ਼ ਕੀਤੀ। ਸਾਨੂੰ 25 ਅਪ੍ਰੈਲ 2019 ਨੂੰ ਇਸ ਮਾਮਲੇ ਨੂੰ ਲੈ ਕੇ Times of India ਦੀ ਖਬਰ ਮਿਲੀ ਜਿਸਦੀ ਹੇਡਲਾਈਨ ਸੀ: Bains ‘livestreams’ official accepting bribe in hotel to sanction factory

ਇਸ ਖਬਰ ਅਨੁਸਾਰ “Punjab Democratic Alliance” ਦੇ ਉਮੀਦਵਾਰ ਸਿਮਰਨਜੀਤ ਸਿੰਘ ਬੈਂਸ ਨੇ ਐਡੀਸ਼ਨਲ ਡਾਇਰੈਕਟਰ ਫੈਕਟਰੀ ਐਮਪੀ ਬੇਰੀ ਨੂੰ 25,000 ਦੀ ਰਿਸ਼ਵਤ ਲੈਂਦੇ ਹੋਏ ਲਾਈਵ ਸਟ੍ਰੀਮ ਕਰਦੇ ਹੋਏ ਫੜ੍ਹਿਆ। ਐਮਪੀ ਬੇਰੀ ਇੱਕ ਫੈਕਟਰੀ ਕਾ ਕੰਮ ਕਰਨ ਲਈ 25,000 ਦੀ ਰਿਸ਼ਵਤ ਲੈ ਰਹੇ ਸਨ ਅਤੇ ਇਸੇ ਮਾਮਲੇ ਨੂੰ ਲੈ ਕੇ ਵਿਧਾਇਕ ਸਿਮਰਨਜੀਤ ਸਿੰਘ ਬੇੰਸ ਨੇ ਉਨ੍ਹਾਂ ਨੂੰ ਰੰਗੇ ਹੱਥ ਫੜ੍ਹਿਆ ਸੀ।

ਇਸੇ ਮਾਮਲੇ ਨੂੰ ਲੈ ਕੇ ਸਾਨੂੰ ਅਜੀਤ ਜਲੰਧਰ ਦੀ 25 ਅਪ੍ਰੈਲ 2019 ਨੂੰ ਛਪੀ ਖਬਰ ਮਿਲੀ ਜਿਸਦੀ ਹੇਡਲਾਈਨ ਸੀ: ਬਲਬੀਰ ਸਿੰਘ ਸਿੱਧੂ ਵਲੋਂ ਵਧੀਕ ਡਾਇਰੈਕਟਰ ਫੈਕਟਰੀਜ਼ ਐਮ.ਪੀ. ਬੇਰੀ ਮੁਅੱਤਲ

ਇਸ ਖਬਰ ਅਨੁਸਾਰ: ਮੀਡੀਆ ਰਿਪੋਰਟਾਂ ਦਾ ਸਖ਼ਤ ਨੋਟਿਸ ਲੈਂਦਿਆਂ, ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਵਧੀਕ ਡਾਇਰੈਕਟਰ ਫੈਕਟਰੀਜ਼, ਐਮ.ਪੀ. ਬੇਰੀ ਨੂੰ ਮੁਅੱਤਲ ਕਰਨ ਦੇ ਨਾਲ-ਨਾਲ ਉਨ੍ਹਾਂ ਖਿਲਾਫ ਸਖ਼ਤ ਪ੍ਰਸ਼ਾਸਕੀ ਕਾਰਵਾਈ ਕਰਨ ਲਈ ਵੀ ਕਿਹਾ ਹੈ।

ਹੁਣ ਅਸੀਂ ਇਸ ਮਾਮਲੇ ਨੂੰ ਲੈ ਕੇ ਸਾਡੇ ਪੰਜਾਬੀ ਜਾਗਰਣ ਦੇ ਲੁਧਿਆਣਾ ਇੰਚਾਰਜ ਰਿਪੋਰਟਰ ਹਰਜੋਤ ਸਿੰਘ ਨਾਲ ਗੱਲ ਕੀਤੀ। ਹਰਜੋਤ ਨੇ ਵਿਸ਼ਵਾਸ ਟੀਮ ਨਾਲ ਗੱਲ ਕਰਦੇ ਹੋਏ ਦੱਸਿਆ: “ਲੋਕ ਸਭਾ ਚੋਣਾ ਦੌਰਾਨ ਗੁਰਨੀਤਪਾਲ ਸਿੰਘ ਪਾਹਵਾ ਦੀ ਫੈਕਟਰੀ ਦਾ ਕੰਮ ਕਰਨ ਬਦਲੇ ਐਮਪੀ ਬੇਰੀ ਨੂੰ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਰਿਸ਼ਵਤ ਦੇ ਪੈਸਿਆਂ ਸਮੇਤ ਕਾਬੂ ਕੀਤਾ ਸੀ ਜਿਸ ਤੋਂ ਬਾਅਦ ਵਿਧਾਇਕ ਬੈਂਸ ਵੱਲੋਂ ਕੀਤੀ ਸ਼ਿਕਾਇਤ ਤੋਂ ਵਿਭਾਗ ਨੇ ਜਾਂਚ ਕਰਨ ਤੋਂ ਬਾਅਦ ਬੇਰੀ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਸੀ।”

ਹੁਣ ਅਸੀਂ ਇਸ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ “Milan Mandeep” ਦੇ ਅਕਾਊਂਟ ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਅਸੀਂ ਪਾਇਆ ਕਿ ਯੂਜ਼ਰ ਇੱਕ ਪੰਜਾਬੀ ਗਾਇਕ ਹੈ ਅਤੇ ਗਾਇਕ ਨੂੰ 23,573 ਲੋਕ ਫਾਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਇਹ ਵੀਡੀਓ ਪੁਰਾਣੀ ਹੈ ਅਤੇ ਵੀਡੀਓ ਵਿਚ ਦਿੱਸ ਰਿਹਾ ਵਿਅਕਤੀ ਲੁਧਿਆਣਾ ਦਾ DC ਨਹੀਂ ਬਲਕਿ ਅਡੀਸ਼ਨਲ ਡਾਇਰੈਕਟਰ ਲੇਬਰ ਐਮਪੀ ਬੇਰੀ ਸੀ।

  • Claim Review : ਡੀ ਸੀ ਚੁਕਿਅਾ ਗਿਅਾ ਜਿੳੁਦੇ ਰਹੋ ਬੈਂਸ ਸਾਬ | ਦੇਖੋ ਕਿਵੇਂ ਲੁਧਿਆਣੇ ਦਾ ਡੀ ਸੀ ਕਿਵੇਂ ਲੇਲੜੀਆਂ ਕੱਢਦਾ ਬੈਂਸ ਅੱਗੇ ।
  • Claimed By : FB User-Milan Mandeep
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later