X

Fact Check: ਹਥਿਆਰਾਂ ਦੀ ਖੇਪ ਵਾਲੀ ਇਹ ਤਸਵੀਰ 2016 ਰਾਜਕੋਟ ਦੀ ਹੈ, ਦਿੱਲੀ ਦੇ ਨਿਲੰਬਿਤ ਪਾਰਸ਼ਦ ਤਾਹਿਰ ਹੁਸੈਨ ਨਾਲ ਨਹੀਂ ਹੈ ਕੋਈ ਸਬੰਧ

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਇਹ ਵਾਇਰਲ ਦਾਅਵਾ ਫਰਜ਼ੀ ਪਾਇਆ। । ਗੁਜਰਾਤ ਦੀ ਪੁਰਾਣੀ ਤਸਵੀਰ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਹਥਿਆਰਾਂ ਦਾ ਇਹ ਜਖੀਰਾ ਰਾਜਕੋਟ ਦੇ ਇੱਕ ਹੋਟਲ ਅੰਦਰ 2016 ਵਿਚ ਮਿਲਿਆ ਸੀ, ਨਿਲੰਬਿਤ AAP ਪਾਰਸ਼ਦ ਤਾਹਿਰ ਹੁਸੈਨ ਦੇ ਘਰੋਂ ਨਹੀਂ।

  • By Vishvas News
  • Updated: March 12, 2020

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਹਥਿਆਰਾਂ ਦੇ ਖੇਪ ਵੇਖੀ ਜਾ ਸਕਦੀ ਹੈ। ਤਸਵੀਰ ਵਿਚ ਕੁੱਝ ਪੁਲਿਸਵਾਲੇ ਖੜੇ ਹੋਏ ਹਨ ਅਤੇ ਸਾਹਮਣੇ ਟੇਬਲ ‘ਤੇ ਅਤੇ ਨੇੜੇ ਬਹੁਤ ਸਾਰੀਆਂ ਤਲਵਾਰਾਂ ਅਤੇ ਛੁਰੇ ਰੱਖੇ ਹੋਏ ਹਨ। ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਿਲੰਬਿਤ AAP ਪਾਰਸ਼ਦ ਤਾਹਿਰ ਹੁਸੈਨ ਦੇ ਘਰੋਂ ਇਹ ਹਥਿਆਰਾਂ ਦਾ ਜਖੀਰਾ ਮਿਲਿਆ ਹੈ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਗੁਜਰਾਤ ਦੀ ਪੁਰਾਣੀ ਤਸਵੀਰ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ ਹਥਿਆਰਾਂ ਦੇ ਖੇਪ ਵੇਖੀ ਜਾ ਸਕਦੀ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ, ”दिल्ली के तथाकथित शांतिदूत कहे जाने वाले ताहिर हुसैन के घर से हथियारों जखीरा मिला। यह तो एक घर की तस्वीरें है। सोचो ऐसे कितने घर होंगे ? 🙄🙄🤔🤔🤔”

ਵਾਇਰਲ ਪੋਸਟ ਦਾ ਆਰਕਾਇਵਡ ਵਰਜ਼ਨ।

ਪੜਤਾਲ

ਇਸ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਫੇਰ ਉਸਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਸਾਨੂੰ ਇਸ ਨਾਲ ਮਿਲਦੀ ਜੁਲਦੀ ਤਸਵੀਰ gujaratheadline.com ਦੀ ਵੈੱਬਸਾਈਟ ‘ਤੇ ਮਿਲੀ। ਖਬਰ ਮੁਤਾਬਕ, ਹਥਿਆਰਾਂ ਦੀ ਇਹ ਖੇਪ ਰਾਜਕੋਟ ਦੇ ਇੱਕ ਹੋਟਲ ਵਿਚ ਹੋਏ ਛਾਪੇਮਾਰੀ ਅੰਦਰ 2016 ‘ਚ ਮਿਲੀ ਸੀ।

ਸਾਨੂੰ ਇਸ ਛਾਪੇਮਾਰੀ ਤੋਂ ਸਬੰਧਤ ਖਬਰ Times Of India ਦੀ ਵੈੱਬਸਾਈਟ ‘ਤੇ ਵੀ ਮਿਲੀ। ਖਬਰ ਵਿਚ ਦੱਸਿਆ ਗਿਆ ਸੀ ਕਿ ਕ੍ਰਾਈਮ ਬ੍ਰਾਂਚ ਅਤੇ ਕੁਵਾਡਵਾ ਰੋਡ ਪੁਲਿਸ ਨੇ ਇੱਕ ਹੋਟਲ ਤੋਂ ਚਲਦੇ ਰੈਕੇਟ ਦਾ ਖੁਲਾਸਾ ਕੀਤਾ ਸੀ। ਰਾਜਕੋਟ-ਅਹਿਮਦਾਬਾਦ ਹਾਈਵੇ ‘ਤੇ ਪੈਂਦੇ ਇਸ ਹੋਟਲ ਦੇ ਨੋਵੇਲਟੀ ਸਟੋਰ ਤੋਂ 257 ਹਥਿਆਰ ਮਿਲੇ ਸਨ। ਇਸਦੇ ਵਿਚ ਤਲਵਾਰ ਅਤੇ ਛੁਰੇ ਵੀ ਸ਼ਾਮਲ ਸਨ। ਖਬਰ 6 ਮਾਰਚ 2016 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ।

ਵੱਧ ਜਾਣਕਾਰੀ ਲਈ ਵਿਸ਼ਵਾਸ ਨਿਊਜ਼ ਨੇ ਗੁਜਰਾਤ ਦੇ ਰਾਜਕੋਟ ਸ਼ਹਿਰ ਵਿਚ ਕੁਵਾਡਵਾ ਰੋਡ ਪੁਲਿਸ ਸਟੇਸ਼ਨ ਦੇ SHO ਦੀਨੇਸ਼ਭਾਈ ਪਟੇਲ ਨਾਲ ਗੱਲ ਕੀਤੀ। ਉਨ੍ਹਾਂ ਨੇ ਕੰਫਰਮ ਕੀਤਾ, “ਇਹ ਤਸਵੀਰ 2016 ਰਾਜਕੋਟ ਦੀ ਹੈ, ਦਿੱਲੀ ਦੀ ਨਹੀਂ। ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਰਾਜਕੋਟ-ਅਹਿਮਦਾਬਾਦ ਰਾਜਮਾਰਗ ‘ਤੇ ਇੰਡੀਆ ਪੈਲੇਸ ਹੋਟਲ ਵਿਚ ਕੁੱਝ ਵਿਅਕਤੀ ਗਲਤ ਰੂਪ ਤੋਂ ਤਲਵਾਰ ਅਤੇ ਛੁਰੇ ਵਰਗੇ ਖਤਰਨਾਕ ਹਥਿਆਰ ਵੇਚ ਰਹੇ ਹਨ। ਇਸਲਈ ਅਸੀਂ ਉਸ ਥਾਂ ‘ਤੇ ਛਾਪਾ ਮਾਰਿਆ ਅਤੇ ਹਥਿਆਰਾਂ ਨੂੰ ਜਬਤ ਕੀਤਾ। ਅਸੀਂ ਤਲਵਾਰ, ਛੁਰੇ ਸਣੇ 257 ਹਥਿਆਰ ਜਬਤ ਕੀਤੇ ਸਨ ਅਤੇ ਹੋਟਲ ਮਾਲਕ ਸਣੇ 5 ਲੋਕਾਂ ਨੂੰ ਗਿਰਫ਼ਤਾਰ ਕੀਤਾ ਸੀ।”

ਅੰਤ ਵਿਚ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨੇ ਵਾਲੇ ਯੂਜ਼ਰ “L Sai Prasad Rao” ਦੇ ਫੇਸਬੁੱਕ ਅਕਾਊਂਟ ਦੀ ਸੋਸ਼ਲ ਸਕੈਨਿੰਗ ਕੀਤੀ। ਅਸੀਂ ਪਾਇਆ ਕਿ ਯੂਜ਼ਰ ਨੂੰ 63 ਲੋਕ ਫਾਲੋ ਕਰਦੇ ਹਨ ਅਤੇ ਯੂਜ਼ਰ ਦੇ 1,065 ਫੇਸਬੁੱਕ ਮਿੱਤਰ ਹਨ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਇਹ ਵਾਇਰਲ ਦਾਅਵਾ ਫਰਜ਼ੀ ਪਾਇਆ। । ਗੁਜਰਾਤ ਦੀ ਪੁਰਾਣੀ ਤਸਵੀਰ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਹਥਿਆਰਾਂ ਦਾ ਇਹ ਜਖੀਰਾ ਰਾਜਕੋਟ ਦੇ ਇੱਕ ਹੋਟਲ ਅੰਦਰ 2016 ਵਿਚ ਮਿਲਿਆ ਸੀ, ਨਿਲੰਬਿਤ AAP ਪਾਰਸ਼ਦ ਤਾਹਿਰ ਹੁਸੈਨ ਦੇ ਘਰੋਂ ਨਹੀਂ।

  • Claim Review : ताहिर हुसैन के घर से हथियारों जखीरा मिला
  • Claimed By : FB User- L Sai Prasad Rao
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later