Fact Check: ਯੋਗੀ ਦੀ ਤਸਵੀਰ ਨਾਲ ਛੇੜਛਾੜ ਕਰ ਲਾਇਆ ਗਿਆ ਹੈ ਪੁਤਿਨ ਦਾ ਚਿਹਰਾ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਰੋਜ਼ਾਨਾ ਦੀ ਜ਼ਿੰਦਗੀ ਵਿਚ ਰੁਝੇ ਹੋਣ ਕਰਕੇ ਅਕਸਰ ਅਸੀਂ ਕੁਝ ਪੋਸਟ ਬਿਨਾ ਜਾਂਚੇ ਸ਼ੇਅਰ ਕਰਨਾ ਸ਼ੁਰੂ ਕਰ ਦਿੰਦੇ ਹਨ। ਅਜੇਹੀ ਹੀ ਇੱਕ ਤਸਵੀਰ ਅੱਜਕਲ੍ਹ ਲੋਕ ਕਾਫੀ ਸ਼ੇਅਰ ਕਰ ਰਹੇ ਹਨ ਜਿਸਵਿਚ ਰੂਸ ਦੇ ਪ੍ਰੈਸੀਡੈਂਟ ਵਲਾਦਿਮਰ ਪੁਤਿਨ ਨੂੰ ਭਗਵਾ ਰੰਗੇ ਕਪੜੇ ਅਤੇ ਗੱਲ ਵਿਚ ਰੁਦ੍ਰਾਕਸ਼ ਮਾਲਾ ਪਾਏ ਵੇਖਿਆ ਜਾ ਸਕਦਾ ਹੈ। ਫੋਟੋ ਨਾਲ ਕਲੇਮ ਕੀਤਾ ਗਿਆ ਹੈ ਕਿ ਰੂਸ ਦੇ ਪ੍ਰੈਸੀਡੈਂਟ ਨੇ ਰਸ਼ੀਅਨ ਸੰਸਦ ਨੂੰ ਭਗਵਾ ਕਪੜਿਆਂ ਵਿਚ ਸੰਬੋਧਿਤ ਕੀਤਾ ਹੈ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਦਾਅਵਾ ਗਲਤ ਹੈ। ਅਸਲ ਵਿਚ ਯੋਗੀ ਅਦਿਤੇਯਨਾਥ ਦੀ ਤਸਵੀਰ ਨਾਲ ਛੇੜਛਾੜ ਕਰ ਉਸ ਉੱਤੇ ਵਲਾਦਿਮਰ ਪੁਤਿਨ ਦਾ ਚਿਹਰਾ ਲਾਇਆ ਗਿਆ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ ਰੂਸ ਦੇ ਪ੍ਰੈਸੀਡੈਂਟ ਵਲਾਦਿਮਰ ਪੁਤਿਨ ਨੂੰ ਭਗਵਾ ਰੰਗੇ ਕਪੜੇ ਅਤੇ ਗੱਲ ਵਿਚ ਰੁਦ੍ਰਾਕਸ਼ ਮਾਲਾ ਪਾਏ ਵੇਖਿਆ ਜਾ ਸਕਦਾ ਹੈ। ਫੋਟੋ ਨਾਲ ਕਲੇਮ ਕੀਤਾ ਗਿਆ ਹੈ: “ਰਸ਼ੀਆ ਦੇ ਪ੍ਰੈਸੀਡੈਂਟ ਪੁਤਿਨ ਨੇ ਯੋਗੀ ਜੀ ਦੇ ਦਿੱਤੇ ਭਗਵਾ ਕਪੜੇ ਅਤੇ ਮਾਲਾ ਪਾ ਅੱਜ ਮਾਸਕੋ ਦੀ ਸੰਸਦ ਅੰਦਰ ਸੰਬੋਧਿਤ ਕਰ ਸਾਰੇ ਹਿੰਦੂ ਭਰਾਵਾਂ ਦਾ ਦਿਲ ਜਿੱਤ ਲਿਆ 🙏🇮🇳।”

ਪੜਤਾਲ

ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਦਾ ਚੰਗੀ ਤਰ੍ਹਾਂ ਵਿਸ਼ਲੇਸ਼ਣ ਕੀਤਾ। ਤਸਵੀਰ ਨੂੰ ਵੇਖਣ ‘ਤੇ ਹੀ ਫੋਟੋ ਦੇ ਚਿਹਰੇ ਵਿਚ ਅਤੇ ਹੱਥਾਂ ਵਿਚ ਰੰਗਾਂ ਦਾ ਅੰਤਰ ਵੇਖਿਆ ਜਾ ਸਕਦਾ ਹੈ।

ਅਸੀਂ ਇਸ ਤਸਵੀਰ ਦੀ ਪੜਤਾਲ ਕਰਨ ਲਈ ਇਸਦਾ ਸਕ੍ਰੀਨਸ਼ੋਟ ਲਿਆ ਅਤੇ ਉਸਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਪਹਿਲੇ ਹੀ ਪੇਜ ‘ਤੇ ਸਾਨੂੰ ਯੋਗੀ ਦੀ ਤਸਵੀਰ ਦਿੱਸੀ ਜਿਹੜੀ ਹੂਬਹੂ ਵਾਇਰਲ ਤਸਵੀਰ ਨਾਲ ਮਿਲਦੀ ਸੀ, ਬਸ ਫਰਕ ਚਿਹਰੇ ਦਾ ਸੀ।

ਇਸਦੇ ਬਾਅਦ ਅਸੀਂ ਵੱਧ ਪੁਸ਼ਟੀ ਲਈ ਦਿੱਲੀ ਸਥਿਤ ਰੂਸੀ ਐਮਬੈਸੀ ਦੇ ਪ੍ਰੈਸ ਸਕੱਤਰ SemiEktov Vladimir Igorevich ਨਾਲ ਗੱਲ ਕੀਤੀ ਜਿਨ੍ਹਾਂ ਨੇ ਇਸ ਤਸਵੀਰ ਨੂੰ ਫਰਜ਼ੀ ਦੱਸਿਆ।

ਪੋਸਟ ਵਿਚ ਦੱਸਿਆ ਗਿਆ ਹੈ ਕਿ ਪੁਤਿਨ ਨੇ ਭਗਵਾ ਕਪੜਿਆਂ ਅੰਦਰ ਮਾਸਕੋ ਦੀ ਸੰਸਦ ਵਿਚ ਸੰਬੋਧਿਤ ਕੀਤਾ। ਅਸੀਂ ਜਾਂਚ ਕੀਤੀ ਤਾਂ ਪਾਇਆ ਕਿ ਰੂਸ ਦੀ ਸੰਸਦ ਨੂੰ Federal Assembly ਕਿਹਾ ਜਾਂਦਾ ਹੈ ਨਾ ਕਿ ਸੰਸਦ।

ਅਸੀਂ ਇਸ ਸਿਲਸਿਲੇ ਵਿਚ ਪੁਤਿਨ ਦੇ ਪਿਛਲੇ ਕਈ Federal Assembly ਸੰਬੋਧਨ ਨੂੰ ਲਭਿਆ ਪਰ ਸਾਨੂੰ ਕੀਤੇ ਵੀ ਉਹ ਸੰਬੋਧਨ ਕਰਦੇ ਭਗਵਾ ਕਪੜਿਆਂ ਵਿਚ ਨਜ਼ਰ ਨਹੀਂ ਆਏ।

ਹੋਰ ਪੜਤਾਲ ਕਰਨ ‘ਤੇ ਅਸੀਂ ਪਾਇਆ ਕਿ ਫੈਡਰਲ ਕਾਉਂਸਿਲ ਦਾ ਸਤ੍ਰ 25 ਜਨਵਰੀ ਤੋਂ 15 ਜੁਲਾਈ ਤੱਕ ਅਤੇ 16 ਸਤੰਬਰ ਤੋਂ 31 ਦਸੰਬਰ ਤੱਕ ਆਯੋਜਿਤ ਕੀਤੇ ਜਾਂਦੇ ਹਨ। ਸਾਫ ਹੈ ਕਿ ਹੁਣੇ ਫੈਡਰਲ ਐਮਬੈਸੀ ਦਾ ਕੋਈ ਵੀ ਸਤ੍ਰ ਨਹੀਂ ਚਲ ਰਿਹਾ ਹੈ ਜਿਥੇ ਪੁਤਿਨ ਨੇ ਸੰਬੋਧਿਤ ਕੀਤਾ ਹੋਵੇ।

ਇਸ ਪੋਸਟ ਨੂੰ Jay Thakor‎ ਨਾਂ ਦੇ ਫੇਸਬੁੱਕ ਯੂਜ਼ਰ ਨੇ WE SUPPORT NARENDRA MODI ਨਾਂ ਦੇ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤਾ ਸੀ। ਇਸ ਪੇਜ ਦੇ ਕੁੱਲ 2,930,660 ਸਦੱਸ ਹਨ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਦਾਅਵਾ ਗਲਤ ਹੈ। ਅਸਲ ਵਿਚ ਯੋਗੀ ਦੀ ਤਸਵੀਰ ਨਾਲ ਛੇੜਛਾੜ ਕਰ ਉਸ ਉੱਤੇ ਪੁਤਿਨ ਦਾ ਚੇਹਰਾ ਲਾਇਆ ਗਿਆ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

  • Claim Review : ਪ੍ਰੈਸੀਡੈਂਟ ਵਲਾਦਿਮਰ ਪੁਤਿਨ ਨੂੰ ਭਗਵਾ ਰੰਗੇ ਕਪੜੇ ਅਤੇ ਗੱਲ ਵਿਚ ਰੁਦ੍ਰਾਕਸ਼ ਮਾਲਾ ਪਾਏ ਵੇਖਿਆ ਜਾ ਸਕਦਾ ਹੈ।
  • Claimed By : FB Page-WE SUPPORT NARENDRA MODI
  • Fact Check : False
False
    Symbols that define nature of fake news
  • True
  • Misleading
  • False

Tags

RELATED ARTICLES

Post saved! You can read it later