X

Fact Check: 5 ਸਾਲ ਪੁਰਾਣਾ ਹੈ ਨਰੇਂਦ੍ਰ ਮੋਦੀ-ਮਨਮੋਹਨ ਸਿੰਘ ਦੀ ਮੁਲਾਕਾਤ ਦਾ ਵਾਇਰਲ ਵੀਡੀਓ

  • By Vishvas News
  • Updated: July 4, 2019

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਪ੍ਰਧਾਨਮੰਤਰੀ ਨਰੇਂਦ੍ਰ ਮੋਦੀ ਅਤੇ ਸਾਬਕਾ ਪੀਐਮ ਮਨਮੋਹਨ ਸਿੰਘ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਦੇ ਬਾਰੇ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਜਟ ਤੋਂ ਪਹਿਲਾਂ ਪੀਐਮ ਮੋਦੀ ਨੇ ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਸਾਬਤ ਹੁੰਦਾ ਹੈ। ਵਾਇਰਲ ਹੋ ਰਿਹਾ ਵੀਡੀਓ 5 ਸਾਲ ਪਹਿਲਾਂ ਹੋਈ ਮੁਲਾਕਾਤ ਦਾ ਹੈ। 26 ਮਈ 2014 ਨੂੰ ਪ੍ਰਧਾਨਮੰਤਰੀ ਪਦ ਦੀ ਸ਼ਪਥ ਲੈਣ ਬਾਅਦ 27 ਮਈ 2014 ਨੂੰ ਨਰੇਂਦ੍ਰ ਮੋਦੀ ਸਾਬਕਾ ਪੀਐਮ ਮਨਮੋਹਨ ਸਿੰਘ ਨੂੰ ਮਿਲਣ ਉਨ੍ਹਾਂ ਦੇ 3, ਮੋਤੀ ਲਾਲ ਨਹਿਰੂ ਰੋਡ ਪੈਂਦੇ ਘਰ ਗਏ ਸਨ। ਇਸ ਵੀਡੀਓ ਦਾ ਬਜਟ ਤੋਂ ਪਹਿਲਾਂ ਮੁਲਾਕਾਤ ਵਰਗੇ ਦਾਅਵੇ ਨਾਲ ਕੋਈ ਸਬੰਧ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

ਸੋਸ਼ਲ ਮੀਡੀਆ ਤੋਂ ਲੈ ਕੇ Youtube ਤੱਕ ‘ਤੇ ਨਰੇਂਦ੍ਰ ਮੋਦੀ ਅਤੇ ਮਨਮੋਹਨ ਸਿੰਘ ਦੀ ਪੁਰਾਣੀ ਮੁਲਾਕਾਤ ਦਾ ਇੱਕ ਵੀਡੀਓ ਅਪਲੋਡ ਕੀਤਾ ਜਾ ਰਿਹਾ ਹੈ। ਫੇਸਬੁੱਕ ਯੂਜ਼ਰ ਵਿਸ਼ਾਲ ਸਿੰਘ ਰਾਜਪੂਤ ਨੇ 2 ਜੁਲਾਈ 2019 ਨੂੰ ਸਵੇਰੇ 10:37 ਵਜੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਦਾਅਵਾ ਕੀਤਾ: ‘‘ਬਜਟ ਤੋਂ ਪਹਿਲਾਂ ਭਾਰਤ ਦੀ ਜੀਡੀਪੀ ਵਾਧੂ ਨੂੰ ਬਿਹਤਰ ਬਣਾਉਣ ਲਈ ਡਾ. ਮਨਮੋਹਨ ਸਿੰਘ ਜੀ ਸਾਬਕਾ ਪ੍ਰਧਾਨਮੰਤਰੀ ਦੇ ਨਿਵਾਸ ‘ਤੇ ਮੋਦੀ ਜੀ ਦੀ ਬੈਠਕ …. ਸਾਨੂੰ ਡਾ. ਮਨਮੋਹਨ ਸਿੰਘ ਜੀ ‘ਤੇ ਗਰਵ ਹੈ।”

ਇਸ ਫੇਸਬੁੱਕ ਯੂਜ਼ਰ ਦੇ ਅਲਾਵਾ ਵੀ ਕਈ ਯੂਜ਼ਰ ਇਸ ਵੀਡੀਓ ਨੂੰ ਫੇਸਬੁੱਕ ਅਤੇ ਟਵਿੱਟਰ ‘ਤੇ ਹੀ ਨਹੀਂ, ਸਗੋਂ Youtube ‘ਤੇ ਵੀ ਅਪਲੋਡ ਕਰ ਚੁੱਕੇ ਹਨ। ਮੱਧ ਪ੍ਰਦੇਸ਼ ਦੇ ਦਬੰਗ ਨਿਊਜ਼ ਨੇ ਵੀ ਇਸ ਵੀਡੀਓ ਨੂੰ 2019 ਦਾ ਦੱਸ ਕੇ ਸ਼ੇਅਰ ਕੀਤਾ ਹੈ।

ਪੜਤਾਲ

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਹੋ ਰਹੇ ਵੀਡੀਓ ਨੂੰ ਧਿਆਨ ਨਾਲ ਵੇਖਿਆ। 52 ਸੈਕੰਡ ਦੇ ਇਸ ਵੀਡੀਓ ਵਿਚ ਪ੍ਰਧਾਨਮੰਤਰੀ ਨਰੇਂਦ੍ਰ ਮੋਦੀ ਦਾ ਕਾਫ਼ਿਲਾ ਆਉਂਦਾ ਹੋਇਆ ਦਿਸਦਾ ਹੈ। ਇਸਦੇ ਬਾਅਦ ਮੋਦੀ ਇੱਕ ਕਾਲੇ ਰੰਗ ਦੀ ਕਾਰ ਤੋਂ ਉੱਤਰਦੇ ਹਨ ਅਤੇ ਮਨਮੋਹਨ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਦੇਣ ਬਾਅਦ ਘਰ ਦੇ ਅੰਦਰ ਚਲੇ ਜਾਂਦੇ ਹਨ। ਵੀਡੀਓ ਵਿਚ ਮਨਮੋਹਨ ਸਿੰਘ ਦੇ ਅਲਾਵਾ ਉਨ੍ਹਾਂ ਦੀ ਪਤਨੀ ਗੁਰਸ਼ਰਣ ਕੌਰ ਵੀ ਦਿੱਸ ਰਹੀ ਹਨ।

ਸਬਤੋਂ ਪਹਿਲਾਂ ਅਸੀਂ ਗੂਗਲ ਸਰਚ ਟੂਲ ਦਾ ਇਸਤੇਮਾਲ ਕੀਤਾ। ਗੂਗਲ ਵਿਚ Narendra Modi Meets Manmohan Singh ਕੀ-ਵਰਡ ਟਾਈਪ ਕਰਕੇ ਅਸੀਂ ਸਰਚ ਕੀਤਾ ਤਾਂ ਸਾਨੂੰ ਗੂਗਲ ‘ਤੇ ਕਈ ਅਜਿਹੀ ਪੁਰਾਣੀ ਖਬਰਾਂ ਮਿਲੀਆਂ, ਜਿਸ ਨਾਲ ਸਾਨੂੰ ਪਤਾ ਚਲਿਆ ਕਿ 2014 ਵਿਚ ਨਰੇਂਦ੍ਰ ਮੋਦੀ ਮਨਮੋਹਨ ਸਿੰਘ ਨੂੰ ਮਿਲਣ ਉਨ੍ਹਾਂ ਦੇ ਘਰ ਵਿਚ ਗਏ ਸਨ। ਸਰਚ ਦੌਰਾਨ ਹੀ ਸਾਨੂੰ ਇੰਡੀਅਨ ਐਕਸਪ੍ਰੈਸ ਦੀ ਇੱਕ ਖਬਰ ਦਾ ਲਿੰਕ ਮਿਲਿਆ। ਇਸ ਖਬਰ ਦੀ ਹੈਡਿੰਗ ਸੀ: Special gesture: Narendra Modi visits Manmohan Singh

27 ਮਈ 2014 ਨੂੰ ਸ਼ਾਮ 6 ਵਜੇ ਅਪਲੋਡ ਕੀਤੀ ਗਈ ਇਸ ਖਬਰ ਵਿਚ ਇੱਕ ਤਸਵੀਰ ਵੀ ਸੀ। ਇਸਵਿਚ ਮਨਮੋਹਨ ਸਿੰਘ ਅਤੇ ਨਰੇਂਦ੍ਰ ਮੋਦੀ ਨੂੰ ਵੇਖਿਆ ਜਾ ਸਕਦਾ ਹੈ। ਇਸ ਤਸਵੀਰ PTI ਦੀ ਤਰਫ਼ੋਂ ਜਾਰੀ ਕੀਤੀ ਗਈ ਸੀ। ਖਬਰ ਤੋਂ ਸਾਨੂੰ ਪਤਾ ਚਲਿਆ ਕਿ 2014 ਵਿਚ ਸ਼ਪਥ ਲੈਣ ਦੇ ਬਾਅਦ ਪ੍ਰਧਾਨਮੰਤਰੀ ਨਰੇਂਦ੍ਰ ਮੋਦੀ ਸਾਬਕਾ ਪੀਐਮ ਮਨਮੋਹਨ ਸਿੰਘ ਨੂੰ ਮਿਲਣ ਉਨ੍ਹਾਂ ਦੇ 3, ਮੋਤੀਲਾਲ ਨਹਿਰੂ ਮਾਰਗ ਪੈਂਦੇ ਘਰ ਵਿਚ ਗਏ ਸਨ। 10 ਸਾਲ ਪ੍ਰਧਾਨਮੰਤਰੀ ਦੇ ਰੂਪ ਵਿਚ ਮਨਮੋਹਨ ਸਿੰਘ 7, ਰੇਸ ਕੋਰਸ ਰੋਡ ਵਿਚ ਸਨ, ਪਰ ਨਰੇਂਦ੍ਰ ਮੋਦੀ ਦੇ ਪ੍ਰਧਾਨਮੰਤਰੀ ਬਣਨ ਬਾਅਦ ਉਨ੍ਹਾਂ ਨੇ ਪ੍ਰਧਾਨਮੰਤਰੀ ਆਵਾਸ ਖਾਲੀ ਕਰ ਦਿੱਤਾ ਸੀ ਅਤੇ 3, ਮੋਤੀਲਾਲ ਨਹਿਰੂ ਮਾਰਗ ਚਲੇ ਗਏ ਸਨ।

ਇਸਦੇ ਬਾਅਦ ਵਿਸ਼ਵਾਸ ਟੀਮ ਨੇ ਵਾਇਰਲ ਹੋ ਰਹੇ ਵੀਡੀਓ ਨੂੰ ਸਰਚ ਕਰਨਾ ਸ਼ੁਰੂ ਕੀਤਾ। ਨਰੇਂਦ੍ਰ ਮੋਦੀ ਦੇ Youtube ਚੈਨਲ ‘ਤੇ ਇੱਕ ਵੀਡੀਓ ਮਿਲਿਆ। ਇਹ ਓਹੀ ਵੀਡੀਓ ਸੀ, ਜਿਹੜੀ ਹੁਣ ਵਾਇਰਲ ਹੋ ਰਹੀ ਹੈ। ਇਸਤੋਂ ਪਹਿਲਾਂ ਵੀ ਕਈ ਵਾਰ ਇਹ ਵੀਡੀਓ ਵਾਇਰਲ ਹੋ ਚੁਕਿਆ ਹੈ। 27 ਮਈ 2014 ਨੂੰ ਅਪਲੋਡ 54 ਸੈਕੰਡ ਦੇ ਇਸ ਵੀਡੀਓ ਵਿਚ ਨਰੇਂਦ੍ਰ ਮੋਦੀ ਨੂੰ ਮਨਮੋਹਨ ਸਿੰਘ ਨਾਲ ਮਿਲਦੇ ਹੋਏ ਵੇਖਿਆ ਜਾ ਸਕਦਾ ਹੈ।

ਅੰਤ ਵਿਚ ਅਸੀਂ ਪੁਰਾਣੇ ਵੀਡੀਓ ਨੂੰ ਵਾਇਰਲ ਕਰਨ ਵਾਲੇ ਵਿਸ਼ਾਲ ਸਿੰਘ ਰਾਜਪੂਤ ਦੇ ਫੇਸਬੁੱਕ ਅਕਾਊਂਟ ਦੀ ਸੋਸ਼ਲ ਸਕੈਨਿੰਗ ਕੀਤੀ। ਇਸ ਅਕਾਊਂਟ ਤੋਂ ਇੱਕ ਖਾਸ ਵਿਚਾਰਧਾਰਾ ਨਾਲ ਜੁੜਿਆ ਕੰਟੇਂਟ ਹੀ ਅਪਲੋਡ ਕੀਤਾ ਜਾਂਦਾ ਹੈ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ‘ਬਜਟ ਤੋਂ ਪਹਿਲਾਂ ਭਾਰਤ ਦੀ ਜੀਡੀਪੀ ਵਾਧੂ ਨੂੰ ਬਿਹਤਰ ਬਣਾਉਣ ਲਈ ਡਾ. ਮਨਮੋਹਨ ਸਿੰਘ ਜੀ ਸਾਬਕਾ ਪ੍ਰਧਾਨਮੰਤਰੀ ਦੇ ਨਿਵਾਸ ‘ਤੇ ਮੋਦੀ ਜੀ ਦੀ ਬੈਠਕ ਦਾ ਵੀਡੀਓ ਪੰਜ ਸਾਲ ਪੁਰਾਣਾ ਹੈ। 26 ਮਈ 2014 ਨੂੰ ਪ੍ਰਧਾਨਮੰਤਰੀ ਪਦ ਦੀ ਸ਼ਪਥ ਲੈਣ ਬਾਅਦ 27 ਮਈ 2014 ਨੂੰ ਨਰੇਂਦ੍ਰ ਮੋਦੀ ਸਾਬਕਾ ਪੀਐਮ ਮਨਮੋਹਨ ਸਿੰਘ ਨੂੰ ਮਿਲਣ ਉਨ੍ਹਾਂ ਦੇ 3, ਮੋਤੀ ਲਾਲ ਨਹਿਰੂ ਰੋਡ ਪੈਂਦੇ ਘਰ ਗਏ ਸਨ। ਇਸ ਵੀਡੀਓ ਦਾ ਬਜਟ ਤੋਂ ਪਹਿਲਾਂ ਮੁਲਾਕਾਤ ਵਰਗੇ ਦਾਅਵੇ ਨਾਲ ਕੋਈ ਸਬੰਧ ਨਹੀਂ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

  • Claim Review : ਬਜਟ ਤੋਂ ਪਹਿਲਾਂ ਪੀਐਮ ਮੋਦੀ ਨੇ ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ
  • Claimed By : FB User-Vishal Singh Rajput
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later