X

Quick Fact Check: ਗੋ ਮੂਤਰ ਨਹੀਂ ਬਲਕਿ ਪਾਣੀ ਪੀ ਰਹੇ ਸਨ ਯੋਗੀ ਆਦਿੱਤਯਨਾਥ, ਐਡੀਟੇਡ ਤਸਵੀਰ ਮੁੜ ਵਾਇਰਲ

  • By Vishvas News
  • Updated: May 8, 2020

ਨਵੀਂ ਦਿੱਲੀ (ਵਿਸ਼ਵਾਸ ਟੀਮ)। ਪੰਜਾਬੀ ਗਾਇਕ ਰਣਜੀਤ ਬਾਵਾ ਦਾ ਵਿਵਾਦਿਤ ਗਾਣਾ “ਮੇਰਾ ਕੀ ਕਸੂਰ” ਬੈਨ ਹੋਣ ਤੋਂ ਬਾਅਦ ਤੋਂ ਹੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਯੂਪੀ ਦੇ ਮੁੱਖਮੰਤਰੀ ਯੋਗੀ ਆਦਿੱਤਯਨਾਥ ਨੂੰ ਗੋ ਮੂਤਰ ਪੀਂਦੇ ਹੋਏ ਵੇਖਿਆ ਜਾ ਸਕਦਾ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਤਸਵੀਰ ਫਰਜੀ ਸਾਬਤ ਹੋਈ। ਅਸਲੀ ਤਸਵੀਰ ਵਿਚ ਯੋਗੀ ਆਦਿੱਤਯਨਾਥ ਗੋ ਮੂਤਰ ਨਹੀਂ, ਬਲਕਿ ਹੈਂਡਪੰਪ ਤੋਂ ਪਾਣੀ ਪੀ ਰਹੇ ਸਨ। ਇਸ ਵਾਇਰਲ ਤਸਵੀਰ ਵਿਚ ਹੈਂਡਪੰਪ ਦੀ ਥਾਂ ‘ਤੇ ਗਾਂ ਦੀ ਤਸਵੀਰ ਨੂੰ ਚਿਪਕਾਇਆ ਗਿਆ ਹੈ।

ਵਿਸ਼ਵਾਸ ਟੀਮ ਨੇ ਪਹਿਲਾਂ ਵੀ ਇਸ ਤਸਵੀਰ ਦੀ ਪੜਤਾਲ ਕੀਤੀ ਸੀ। ਪੂਰੀ ਪੜਤਾਲ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ “ਛੰਦੜਾਂ ਵਾਲਾ” ਨੇ ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: ਇਹਦੇ ਵਿੱਚ ਦੱਸੋ ਮੇਰਾ ਕੀ ਕਸੂਰ ……..

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਸਾਨੂੰ ਆਪਣੀ ਪੜਤਾਲ ਵਿਚ ਜੂਨ 2017 ਵਿਚ ਪ੍ਰਕਾਸ਼ਿਤ ਕੀਤੀ ਗਈ Jagran Junction ਦੀ ਖਬਰ ਦਾ ਲਿੰਕ ਮਿਲਿਆ। ਇਸ ਖਬਰ ਦੀ ਹੇਡਲਾਈਨ ਸੀ: ਗੋ ਮੂਤਰ ਪੀਂਦੇ ਹੋਏ ਸੀਐਮ ਯੋਗੀ ਦੀ ਵਾਇਰਲ ਤਸਵੀਰ ਦਾ ਸੱਚ ਚੋਕਾਉਂਣ ਵਾਲਾ ਹੈ

ਇਸ ਖਬਰ ਅਨੁਸਾਰ ਲੋਕਾਂ ਨੇ ਸੀਐਮ ਯੋਗੀ ਦੀ ਤਸਵੀਰ ਨਾਲ ਛੇੜਛਾੜ ਕਰ ਉਸਨੂੰ ਵਾਇਰਲ ਕਰ ਦਿੱਤਾ। ਅਸਲ ਤਸਵੀਰ ਵਿਚ ਸੀਐਮ ਯੋਗੀ ਗੋ ਮੂਤਰ ਨਹੀਂ ਬਲਕਿ, ਸਰਕਾਰੀ ਹੈਂਡਪੰਪ ਤੋਂ ਪਾਣੀ ਪੀ ਰਹੇ ਸਨ।

ਇਸ ਤਸਵੀਰ ਬਾਰੇ ਅਧਿਕਾਰਕ ਪੁਸ਼ਟੀ ਲੈਣ ਲਈ ਵਿਸ਼ਵਾਸ ਟੀਮ ਨੇ ਯੋਗੀ ਦੇ ਪਰਸਨਲ ਫੋਟੋਗ੍ਰਾਫਰ ਵਿਨਯ ਕੁਮਾਰ ਗੌਤਮ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੇ ਸਾਨੂੰ ਦੱਸਿਆ ਸੀ, “ਇਹ ਵਾਇਰਲ ਹੋ ਰਹੀ ਤਸਵੀਰ ਫਰਜ਼ੀ ਹੈ। ਅਸਲੀ ਤਸਵੀਰ 2015-2016 ਦੇ ਵਿਚਕਾਰ ਦੀ ਹੈ ਜਦੋਂ ਯੋਗੀ ਅਦਿੱਤਯਨਾਥ ਮੁੱਖਮੰਤਰੀ ਨਹੀਂ ਬਲਕਿ ਇੱਕ ਸਾਂਸਦ ਸਨ। ਇਹ ਅਸਲੀ ਤਸਵੀਰ ਇੱਕ ਗੋਸ਼ਾਲਾ ਦੇ ਨਿਰਖਣ ਦੌਰਾਨ ਦੀ ਹੈ।”

ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ ਛੰਦੜਾਂ ਵਾਲਾ ਨਾਂ ਦਾ ਫੇਸਬੁੱਕ ਯੂਜ਼ਰ। ਇਹ ਯੂਜ਼ਰ ਪੰਜਾਬ ਦੇ ਲੁਧਿਆਣਾ ਵਿਚ ਰਹਿੰਦਾ ਹੈ ਅਤੇ ਯੂਜ਼ਰ ਨੂੰ 1000 ਤੋਂ ਵੱਧ ਲੋਕ ਫਾਲੋ ਕਰਦੇ ਹਨ।

ਪੂਰੀ ਪੜਤਾਲ ਹੇਠਾਂ ਪੜ੍ਹੀ ਜਾ ਸਕਦੀ ਹੈ।

ਨਤੀਜਾ: ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲੀ ਤਸਵੀਰ ਵਿਚ ਯੋਗੀ ਆਦਿੱਤਯਨਾਥ ਗੋ ਮੂਤਰ ਨਹੀਂ, ਬਲਕਿ ਹੈਂਡਪੰਪ ਤੋਂ ਪਾਣੀ ਪੀ ਰਹੇ ਸਨ। ਇਸ ਵਾਇਰਲ ਤਸਵੀਰ ਵਿਚ ਹੈਂਡਪੰਪ ਦੀ ਥਾਂ ‘ਤੇ ਗਾਂ ਦੀ ਤਸਵੀਰ ਨੂੰ ਚਿਪਕਾਇਆ ਗਿਆ ਹੈ।

  • Claim Review : ਇਸ ਤਸਵੀਰ ਵਿਚ ਯੂਪੀ ਦੇ ਮੁੱਖਮੰਤਰੀ ਯੋਗੀ ਆਦਿੱਤਯਨਾਥ ਨੂੰ ਗੋ ਮੂਤਰ ਪੀਂਦੇ ਹੋਏ ਵੇਖਿਆ ਜਾ ਸਕਦਾ ਹੈ।
  • Claimed By : FB User- ਛੰਦੜਾਂ ਵਾਲਾ
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later