X

Fact Check: ਕੋਰੋਨਾ ਵਾਇਰਸ ਨਾਲ ਜੁੜਿਆ ਪੋਸਟ ਫ਼ਰਜ਼ੀ ਦਾਅਵੇ ਨਾਲ ਹੋ ਰਿਹਾ ਹੈ ਵਾਇਰਲ।

  • By Vishvas News
  • Updated: April 29, 2021

ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ )। ਸ਼ੋਸ਼ਲ ਮੀਡੀਆ ਤੇ ਕੋਰੋਨਾ ਵਾਇਰਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੁੰਮਰਾਹਕੁੰਨ ਪੋਸਟਾਂ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਸੋਸ਼ਲ ਮੀਡੀਆ ਤੇ ਇੱਕ ਦਾਅਵਾ ਵਾਇਰਲ ਹੋ ਰਿਹਾ ਹੈ। ਜਿਸ ਮੁਤਾਬਿਕ ਜੇਕਰ ਕੋਈ ਵਿਅਕਤੀ ਇੱਕ ਸਮੇਂ ਤਕ ਆਪਣੀ ਸਾਹ ਰੋਕ ਸਕਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਆਦਮੀ ਕੋਰੋਨਾ ਵਾਇਰਸ ਤੋਂ ਮੁਕਤ ਹੈ। ਯੂਜ਼ਰਸ ਇਸਨੂੰ ਕੋਰੋਨਾ ਦਾ ਟੈਸਟ ਦੱਸਦੇ ਹੋਏ ਸ਼ੇਅਰ ਕਰ ਰਹੇ ਹਨ।

ਵਾਇਰਲ ਹੋ ਰਹੀ ਪੋਸਟ ਦੇ ਅਨੁਸਾਰ ਜੇ ਤੁਸੀ ਬਿੰਦੂ A ਤੋ B ਤੱਕ ਆਪਣਾ ਸਾਹ ਰੋਕ ਲੈਂਦੇ ਹੋ, ਤਾਂ ਇਹ ਤੁਹਾਡੇ ਕੋਰੋਨਾ ਮੁਕਤ ਹੋਣ ਦੇ ਸੰਕੇਤ ਹਨ।

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਇਹ ਦਾਅਵਾ ਗ਼ਲਤ ਸਾਬਿਤ ਹੋਇਆ ਹੈ। ਕੋਰੋਨਾ ਟੈਸਟ ਕਰਨ ਦਾ ਇਹ ਤਰੀਕਾ ਪੂਰੀ ਤਰ੍ਹਾਂ ਗ਼ਲਤ ਹੈ। ਇਸ ਤੋਂ ਪਹਿਲਾ ਵੀ ਅਜਿਹੀਆਂ ਕਈ ਪੋਸਟਾਂ ਵਾਇਰਲ ਹੋ ਚੁੱਕੀਆਂ ਹਨ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ Amritpal Singh Kang ਨੇ ਇਸ ਪੋਸਟ ਨੂੰ 29 ਅਪ੍ਰੈਲ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕੀ : ਖੁਦ ਵੀ ਕਰੋ #ਕਰੋਨਾ ਦਾ ਟੈਸਟ
ਅਗਰ ਤੁਸੀ ਬਿੰਦੂ ਦੇ ਅਨੁਸਾਰ A ਤੋ B ਤੱਕ ਆਪਣਾ ਸਾਹ ਰੋਕ ਲੈਂਦੇ ਹੋ ਤਾਂ ਤੁਹਾਡੇ ਕਰੋਨਾ ਤੋ ਮੁਕਤ ਹੋਣ ਦੇ ਸੰਕੇਤ ਹਨ।

ਪੋਸਟ ਦਾ ਅਰਕਾਈਵਡ ਲਿੰਕ ਇੱਥੇ ਦੇਖੋ।

ਪੜਤਾਲ

ਅਸੀਂ ਵਾਇਰਲ ਦਾਅਵੇ ਨੂੰ ਲੈ ਕੇ ਇੰਟਰਨੈੱਟ ਤੇ ਸਰਚ ਕਰਨਾ ਸ਼ੁਰੂ ਕੀਤਾ ਤਾਂ ਸਾਨੂੰ WHO ਦੀ ਅਧਿਕਾਰਿਕ ਵੈੱਬਸਾਈਟ ਤੇ ‘ਮਿੱਥ ਬਸਟਰ ਸੈਕਸ਼ਨ‘ ਮਿਲਿਆ । ਇਸ ਸੈਕਸ਼ਨ ਵਿੱਚ ਲਿਖਿਆ ਹੋਇਆ ਸੀ ਕਿ 10 ਸੈਕੰਡ ਜਾ ਇਸ ਤੋਂ ਵੱਧ ਸਮੇਂ ਤਕ ਆਪਣੇ ਸਾਹ ਨੂੰ ਰੋਕ ਲੈਣਾ ਇਸ ਗੱਲ ਦਾ ਸਬੂਤ ਨਹੀਂ ਕਿ ਤੁਸੀਂ ਕੋਰੋਨਾ ਮੁਕਤ ਹੋ। ਇਸ ਤਰ੍ਹਾਂ ਕੋਰੋਨਾ ਸੰਕ੍ਰਮਣ ਦਾ ਪਤਾ ਨਹੀਂ ਲੱਗਦਾ, WHO ਦੇ ਮੁਤਾਬਿਕ ਐਦਾਂ ਕਰਨਾ ਖ਼ਤਰਨਾਕ ਹੋ ਸਕਦਾ ਹੈ। ਕੋਰੋਨਾ ਸੰਕ੍ਰਮਣ ਦੀ ਜਾਂਚ ਕਰਨ ਦਾ ਸਭ ਤੋਂ ਚੰਗਾ ਤਰੀਕਾ ਲੈਬ ਟੈਸਟ ਹੈ।

WHO ਨੇ ਆਪਣੇ ਟਵਿੱਟਰ ਹੰਡਲ ਤੋਂ ਇਸ ਨਾਲ ਜੁੜਿਆ ਇਹ ਗ੍ਰਾਫਿਕ ਸ਼ੇਅਰ ਕੀਤਾ ਸੀ।

ਸਾਨੂੰ ਇਸ ਨਾਲ ਜੁੜਿਆ Science The Wire ਨਾਮ ਦੀ ਇੱਕ ਵੈੱਬਸਾਈਟ ਵਿੱਚ 11 ਜਨਵਰੀ 2021 ਨੂੰ ਪਬਲਿਸ਼ ਇੱਕ ਆਰਟੀਕਲ ਮਿਲਿਆ, ਜਿਸ ਵਿੱਚ IIT ਮਦਰਾਸ ਦੀ ਇੱਕ ਸਟੱਡੀ ਬਾਰੇ ਦੱਸਿਆ ਗਿਆ ਸੀ। ਆਰਟੀਕਲ ਦਾ ਟਾਈਟਲ ‘ਸਾਹ ਰੋਕਣ ਨਾਲ ਵੱਧ ਸਕਦਾ ਹੈ ਕੋਵਿਡ-19 ਦਾ ਖ਼ਤਰਾ: ਆਈ.ਆਈ.ਟੀ ਮਦਰਾਸ। ਪੂਰਾ ਆਰਟੀਕਲ ਇਥੇ ਪੜੋ।


ਅਸੀਂ ਵਾਇਰਲ ਹੋ ਰਹੇ ਦਾਅਵੇ ਨੂੰ ਲੈ ਕੇ ਆਪਣੀ ਜਾਂਚ ਅੱਗੇ ਵਧਾਈ । ਸਾਨੂੰ University of maryland medical system ਦੇ ਐਮ.ਡੀ ਫਹੀਮ ਯੂਨੁਸ ਦਾ ਵਾਇਰਲ ਦਾਅਵੇ ਨੂੰ ਲੈ ਕੇ ਕੀਤਾ ਗਿਆ ਟਵੀਟ ਮਿਲਿਆ। ਫਹੀਮ ਯੂਨੁਸ ਨੇ ਇਹ ਟਵੀਟ 25 ਅਪ੍ਰੈਲ 2021 ਨੂੰ ਕੀਤਾ ਸੀ। ਅਤੇ ਲਿਖਿਆ ਸੀ ” DON’T try it. It’s a misleading, flawed bad idea.” ਟਵੀਟ ਦਾ ਲਿੰਕ ਇਥੇ ਹੈ।

ਵੱਧ ਜਾਣਕਾਰੀ ਲੈਣ ਲਈ ਅਸੀਂ ਮੋਹਾਲੀ ਫੋਰਟਿਸ ਹਸਪਤਾਲ ਦੇ Pulmonologists ਡਾਕਟਰ ਵਿਨੋਦ ਕੁਮਾਰ ਮੈਨੀ ਨਾਲ ਸੰਪਰਕ ਕੀਤਾ। “ਉਨ੍ਹਾਂ ਨੇ ਸਾਨੂੰ ਦੱਸਿਆ ਕੀ ਇਹ ਪੋਸਟ ਬਿਲਕੁਲ ਗ਼ਲਤ ਹੈ ਅਤੇ ਐਵੇਂ ਕਰਨ ਤੇ ਕੋਈ ਟੈਸਟ ਨਹੀਂ ਹੁੰਦਾ । ਉਨ੍ਹਾਂ ਨੇ ਇਹ ਵੀ ਕਿਹਾ ਕਿ ਵੈਕਸੀਨ ਦੇ ਬਾਅਦ ਵੀ ਸਾਨੂੰ ਆਪਣਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਕੋਰੋਨਾ ਤੋਂ ਬਚਣ ਲਈ ਜਿਨ੍ਹਾਂ ਹੋ ਸਕੇ ਘਰ ਵਿੱਚ ਹੀ ਰਹਿਣਾ ਚਾਹੀਦਾ ਹੈ ਅਤੇ ਸ਼ੋਸ਼ਲ ਡਿਸਟੈਨਸਿੰਗ ਦਾ ਪਾਲਣ ਕਰਨਾ ਚਾਹੀਦਾ ਹੈ।

ਹੁਣ ਵਾਰੀ ਸੀ ਫੇਸਬੁੱਕ ਤੇ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ Amritpal Singh Kang ਦੀ ਪ੍ਰੋਫਾਈਲ ਨੂੰ ਸਕੈਨ ਕਰਨ ਦੀ। ਪ੍ਰੋਫਾਈਲ ਨੂੰ ਸਕੈਨ ਕਰਨ ਤੇ ਅਸੀਂ ਪਾਇਆ ਕਿ ਯੂਜ਼ਰ ਬੇਲਜਿਯਮ ਦਾ ਰਹਿਣ ਵਾਲਾ ਹੈ ਅਤੇ ਯੂਜ਼ਰ ਨੂੰ 601 ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਪੋਸਟ ਨਾਲ ਕੀਤਾ ਗਿਆ ਦਾਅਵਾ ਗ਼ਲਤ ਸਾਬਿਤ ਹੋਇਆ ਹੈ। ਕੋਰੋਨਾ ਟੈਸਟ ਦੇ ਨਾਮ ਤੇ ਵਾਇਰਲ ਪੋਸਟ ਫ਼ਰਜ਼ੀ ਹੈ। ਵੀਡੀਓ ਨੂੰ ਗ਼ਲਤ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

  • Claim Review : ਅਗਰ ਤੁਸੀ ਬਿੰਦੂ ਦੇ ਅਨੁਸਾਰ A ਤੋ B ਤੱਕ ਆਪਣਾ ਸਾਹ ਰੋਕ ਲੈਂਦੇ ਹੋ ਤਾਂ ਤੁਹਾਡੇ ਕਰੋਨਾ ਤੋ ਮੁਕਤ ਦੇ ਸੰਕੇਤ ਹਨ।
  • Claimed By : Amritpal Singh Kang
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later