X

Fact Check: ਸਬਵੇ ਸਰਫਰਸ ਦੇ ਨਾਂ ‘ਤੇ ਵਾਇਰਲ ਦੁਖਦ ਕਹਾਣੀ ਇੱਕਦਮ ਝੂਠੀ ਹੈ

  • By Vishvas News
  • Updated: November 9, 2020

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸਦੇ ਜਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਹਨੇ ਸਬਵੇ ਸਰਫਰਸ ਗੇਮ ਬਣਾਇਆ ਹੈ ਉਸ ਵਿਅਕਤੀ ਦਾ ਮੁੰਡਾ ਪਟੜੀਆਂ ‘ਤੇ ਸਕੇਟਿੰਗ ਕਰਦੇ ਹੋਏ ਮਾਰਿਆ ਗਿਆ ਸੀ, ਉਸਦੀ ਯਾਦ ਵਿਚ ਇਹ ਗੇਮ ਬਣਾਇਆ ਗਿਆ ਹੈ। ਵਿਸ਼ਵਾਸ ਟੀਮ ਨੇ ਪੜਤਾਲ ਵਿਚ ਪਾਇਆ ਕਿ ਵਾਇਰਲ ਦਾਅਵਾ ਫਰਜੀ ਹੈ। ਗੇਮ ਕ੍ਰੀਏਟਰਸ ਅਨੁਸਾਰ, ਵਾਇਰਲ ਪੋਸਟ ਵਿਚ ਦੱਸੀ ਜਾ ਰਹੀ ਦੁਖਦ ਕਹਾਣੀ ਸੱਚੀ ਨਹੀਂ ਹੈ। ਇਹ ਗੇਮ ਵਿਵਿਧਤਾ, ਸਟ੍ਰੀਟ ਕਲਚਰ ਅਤੇ ਕ੍ਰੀਏਟਰਸ ਨੇ ਆਪਣੇ ਵਿਸ਼ਵ ਟੂਰ ਵਿਚ ਜਿਨ੍ਹਾਂ ਸੰਸਕ੍ਰਿਤੀਆਂ ਦਾ ਭ੍ਰਮਣ ਕੀਤਾ ਸੀ ਉਨ੍ਹਾਂ ਨੂੰ ਨਮਨ ਕਰਨ ਲਈ ਬਣਾਇਆ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ Nhorix Ace ਨੇ ਇੱਕ ਪੋਸਟ ਅਪਲੋਡ ਕਰਦੇ ਹੋਇਆ ਲਿਖਿਆ: “You know this game called “Subway Surfer” right? there is a story behind this, the creator made the game to honor his son who died while skating down the rails.”

ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਹਨੇ ਸਬਵੇ ਸਰਫਰਸ ਗੇਮ ਬਣਾਇਆ ਹੈ ਉਸ ਵਿਅਕਤੀ ਦਾ ਮੁੰਡਾ ਪਟੜੀਆਂ ‘ਤੇ ਸਕੇਟਿੰਗ ਕਰਦੇ ਹੋਏ ਮਾਰਿਆ ਗਿਆ ਸੀ, ਉਸਦੀ ਯਾਦ ਵਿਚ ਇਹ ਗੇਮ ਬਣਾਇਆ ਗਿਆ ਹੈ।

ਪੜਤਾਲ

ਆਪਣੀ ਪੜਤਾਲ ਵਿਚ ਸਾਨੂੰ ਇੱਕ ਡਿਲੀਟ ਕੀਤਾ ਗਿਆ ਟਵੀਟ ਮਿਲਿਆ, ਜਿਸਦੇ ਵਿਚ ਇਹ ਦਾਅਵਾ ਕੀਤਾ ਗਿਆ ਸੀ ਕਿ ਸਬਵੇ ਸਰਫਰਸ ਗੇਮ ਬਣਾਉਣ ਵਾਲੇ ਵਿਅਕਤੀ ਨੇ ਇਸਨੂੰ ਆਪਣੇ ਮੁੰਡੇ ਨੂੰ ਸ਼ਰਧਾਂਜਲੀ ਦੇਣ ਲਈ ਬਣਾਇਆ ਸੀ, ਜਿਸਦੀ ਮੌਤ ਪਟੜੀਆਂ ‘ਤੇ ਸਕੇਟਿੰਗ ਕਰਦੇ ਸਮੇਂ ਹੋ ਗਈ ਸੀ। ਟਵੀਟ ਦਾ ਆਰਕਾਇਵਡ ਵਰਜ਼ਨ ਇਥੇ ਵੇਖਿਆ ਜਾ ਸਕਦਾ ਹੈ।

ਬਾਅਦ ਵਿਚ ਇਸੇ ਯੂਜ਼ਰ ਨੇ ਇੱਕ ਹੋਰ ਟਵੀਟ ਕਰਦੇ ਹੋਏ ਮੁਆਫੀ ਮੰਗੀ ਸੀ। ਉਸਨੇ ਆਪਣੇ ਟਵੀਟ ਵਿਚ ਲਿਖਿਆ ਸੀ — ਮੈਂ ਆਪਣੇ ਇਸ ਟਵੀਟ ਲਈ ਮੁਆਫੀ ਚਾਹੁੰਦਾ ਹਾਂ, ਮੈਂ ਮੰਨਦਾ ਹਾਂ ਕਿ ਮੈਂ ਇਸ ਕਹਾਣੀ ਦਾ ਸੱਚ ਜਾਣੇ ਬਗੈਰ ਹੀ ਇਸਨੂੰ ਸ਼ੇਅਰ ਕਰ ਦਿੱਤਾ ਸੀ। ਮੈਂ ਫੇਰ ਦੁਬਾਰਾ ਮੁਆਫੀ ਚਾਹੁੰਦਾਂ ਹਾਂ ਅਤੇ ਉਨ੍ਹਾਂ ਲੋਕਾਂ ਦਾ ਸ਼ੁਕਰੀਆ ਕਰਦਾ ਹਾਂ, ਜਿਨ੍ਹਾਂ ਨੇ ਮੈਂਨੂੰ ਇਹ ਜਾਣਕਾਰੀ ਦਿੱਤੀ ਕਿ ਇਹ ਕਹਾਣੀ ਫਰਜੀ ਹੈ। ਮੇਰੇ ਲਈ ਇਹ ਸਬਕ ਹੈ ਕਿ ਮੈਂ ਅਗਲੀ ਬਾਰ ਅਜੇਹੀ ਗਲਤੀ ਨਹੀਂ ਕਰਾਂਗਾ।

ਸਾਨੂੰ ਸਬਵੇ ਸਰਫਰਸ ਦੇ ਅਧਿਕਾਰਿਕ ਟਵਿੱਟਰ ਹੈਂਡਲ ‘ਤੇ ਇੱਕ ਟਵੀਟ ਮਿਲਿਆ, ਜਿਸਦੇ ਵਿਚ ਲਿਖਿਆ ਗਿਆ ਸੀ— ਅਸੀਂ ਸਬਵੇ ਸਰਫਰਸ ਸਟ੍ਰੀਟ ਸੰਸਕ੍ਰਿਤੀ ਅਤੇ ਵਿਵਿਧਤਾ ਨੂੰ ਨਮਨ ਕਰਨ ਲਈ ਬਣਾਇਆ ਹੈ। ਸਾਡਾ ਮੰਨਣਾ ਹੈ ਕਿ ਇਹ ਗੇਮ ਸੁਰੱਖਿਅਤ ਵਾਤਾਵਰਣ ਵਿਚ ਕ੍ਰੀਏਟਿਵਿਟੀ ਮਜ਼ਾ ਦਿੰਦਾ ਹੈ। ਸਾਡੇ ਨਾਲ ਭੱਜਦੇ ਰਹਿਣ ਲਈ ਧੰਨਵਾਦ!

ਵਿਸ਼ਵਾਸ ਟੀਮ ਨੇ ਸਬਵੇ ਸਰਫਰਸ ਦੀ ਟੀਮ ਨਾਲ ਈਮੇਲ ਦੇ ਜਰੀਏ ਸੰਪਰਕ ਕੀਤਾ। ਇਸ ਈਮੇਲ ‘ਤੇ SYBO ਪਲੇਯਰ ਸਪੋਰਟ ਟੀਮ ਦੇ ਓਲੀਵਿਯਰ ਨੇ ਜਵਾਬ ਦਿੱਤਾ— ਵਾਇਰਲ ਪੋਸਟ ਵਿਚ ਦੱਸੀ ਜਾ ਰਹੀ ਕਹਾਣੀ ਸਹੀ ਨਹੀਂ ਹੈ। ਅਸੀਂ ਇਹ ਗੇਮ ਵਿਵਿਧਤਾ, ਸਟ੍ਰੀਟ ਕਲਚਰ ਅਤੇ ਕ੍ਰੀਏਟਰਸ ਨੇ ਆਪਣੇ ਵਿਸ਼ਵ ਟੂਰ ਵਿਚ ਜਿਨ੍ਹਾਂ ਸੰਸਕ੍ਰਿਤੀਆਂ ਦਾ ਭ੍ਰਮਣ ਕੀਤਾ ਸੀ ਉਨ੍ਹਾਂ ਨੂੰ ਨਮਨ ਕਰਨ ਲਈ ਬਣਾਇਆ ਹੈ।

ਇਸ ਕਹਾਣੀ ਨੂੰ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Nhorix Ace ਨਾਂ ਦਾ ਫੇਸਬੁੱਕ ਯੂਜ਼ਰ।

ਨਤੀਜਾ: ਵਿਸ਼ਵਾਸ ਟੀਮ ਨੇ ਪੜਤਾਲ ਵਿਚ ਪਾਇਆ ਕਿ ਵਾਇਰਲ ਦਾਅਵਾ ਫਰਜੀ ਹੈ। ਗੇਮ ਕ੍ਰੀਏਟਰਸ ਅਨੁਸਾਰ, ਵਾਇਰਲ ਪੋਸਟ ਵਿਚ ਦੱਸੀ ਜਾ ਰਹੀ ਦੁਖਦ ਕਹਾਣੀ ਸੱਚੀ ਨਹੀਂ ਹੈ। ਇਹ ਗੇਮ ਵਿਵਿਧਤਾ, ਸਟ੍ਰੀਟ ਕਲਚਰ ਅਤੇ ਕ੍ਰੀਏਟਰਸ ਨੇ ਆਪਣੇ ਵਿਸ਼ਵ ਟੂਰ ਵਿਚ ਜਿਨ੍ਹਾਂ ਸੰਸਕ੍ਰਿਤੀਆਂ ਦਾ ਭ੍ਰਮਣ ਕੀਤਾ ਸੀ ਉਨ੍ਹਾਂ ਨੂੰ ਨਮਨ ਕਰਨ ਲਈ ਬਣਾਇਆ ਹੈ।

  • Claim Review : ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਹਨੇ ਸਬਵੇ ਸਰਫਰਸ ਗੇਮ ਬਣਾਇਆ ਹੈ ਉਸ ਵਿਅਕਤੀ ਦਾ ਮੁੰਡਾ ਪਟੜੀਆਂ 'ਤੇ ਸਕੇਟਿੰਗ ਕਰਦੇ ਹੋਏ ਮਾਰਿਆ ਗਿਆ ਸੀ, ਉਸਦੀ ਯਾਦ ਵਿਚ ਇਹ ਗੇਮ ਬਣਾਇਆ ਗਿਆ ਹੈ।
  • Claimed By : FB Uer- Nhorix Ace
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later