Fact Check: ਨੇਪਾਲ ਰੈਲੀ ਵਿੱਚ ਸੀਐਮ ਯੋਗੀ ਆਦਿੱਤਿਆਨਾਥ ਦੇ ਪੋਸਟਰ ਵਾਲੀ ਤਸਵੀਰ ਪੁਰਾਣੀ ਹੈ, ਹਾਲੀਆ ਪ੍ਰਦਰਸ਼ਨ ਨਾਲ ਕੋਈ ਸਬੰਧ ਨਹੀਂ
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁਮਰਾਹਕੁੰਨ ਪਾਇਆ ਹੈ। ਵਾਇਰਲ ਫੋਟੋ ਮਾਰਚ 2025 ਵਿੱਚ ਹੋਈ ਇੱਕ ਰੈਲੀ ਦੀ ਹੈ। ਇਹ ਰੈਲੀ ਨੇਪਾਲ ਵਿੱਚ ਰਾਜਸ਼ਾਹੀ ਨੂੰ ਫਿਰ ਤੋਂ ਸ਼ੁਰੂ ਕਰਨ ਨਾਲ ਜੁੜੀ ਹੋਈ ਸੀ ਅਤੇ ਇਸ ਵਿੱਚ ਸਾਬਕਾ ਰਾਜਾ ਨਰੇਸ਼ ਗਿਆਨੇਂਦਰ ਦੇ ਨਾਲ ਯੋਗੀ ਆਦਿਤਿਆਨਾਥ ਦਾ ਪੋਸਟਰ ਨਜ਼ਰ ਆਇਆ ਸੀ।
- By: Umam Noor
- Published: Sep 17, 2025 at 12:58 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਨੇਪਾਲ ਵਿੱਚ ਜੈਨ ਜ਼ੀ ਦੇ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਉੱਥੇ ਅੰਤਰਿਮ ਸਰਕਾਰ ਗਠਿਤ ਹੋ ਚੁਕੀ ਹੈ। ਇਸੇ ਦੌਰਾਨ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਫੋਟੋ ਵਿੱਚ ਕੁਝ ਬਾਈਕ ਸਵਾਰਾਂ ਨੇ ਹੱਥ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਦਾ ਪੋਸਟਰ ਫੜਿਆ ਹੋਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਨੇਪਾਲ ਵਿੱਚ ਯੋਗੀ ਆਦਿਤਿਆਨਾਥ ਦੇ ਸਮਰਥਨ ਵਿੱਚ ਇਹਨਾਂ ਵਿਰੋਧ-ਪ੍ਰਦਰਸ਼ਨਾਂ ਦੇ ਵਿੱਚਕਾਰ ਰੈਲੀ ਕੱਢੀ ਗਈ ਹੈ ਅਤੇ ਉੱਥੋਂ ਦੀ ਜਨਤਾ ‘ਯੋਗੀ ਮਾਡਲ’ ਦੀ ਮੰਗ ਕਰ ਰਹੀ ਹੈ।
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁਮਰਾਹਕੁੰਨ ਪਾਇਆ। ਇਹ ਤਸਵੀਰ ਮਾਰਚ 2025 ਵਿੱਚ ਹੋਈ ਇੱਕ ਰੈਲੀ ਨਾਲ ਸੰਬੰਧਿਤ ਹੈ। ਇਹ ਰੈਲੀ ਨੇਪਾਲ ਵਿੱਚ ਰਾਜਸ਼ਾਹੀ ਨੂੰ ਫਿਰ ਤੋਂ ਸ਼ੁਰੂ ਕਰਨ ਨਾਲ ਜੁੜੀ ਸੀ ਅਤੇ ਇਸ ਵਿੱਚ ਸਾਬਕਾ ਰਾਜਾ ਨਰੇਸ਼ ਗਿਆਨੇਂਦਰ ਨਾਲ ਯੋਗੀ ਆਦਿਤਿਆਨਾਥ ਦਾ ਪੋਸਟਰ ਨਜ਼ਰ ਆਇਆ ਸੀ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ ਨੇ 10 ਸਤੰਬਰ ਨੂੰ ਵਾਇਰਲ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ,“ਨੇਪਾਲ ਤੋਂ ਆਈ ਖੂਬਸੂਰਤ ਤਸਵੀਰ। ਨੇਪਾਲ ਦੇ ਯੁਵਾ ਵੀ ਚਾਹੁੰਦੇ ਹਨ ਕਿ ਨੇਪਾਲ ਵਿੱਚ ਚਲੇ ਯੋਗੀ ਮਾਡਲ। #nepalgenzprotest #nepal #nepali #nepal #hinduism #yogiadityanath #hindudharma #hinduculture”
ਵਾਇਰਲ ਪੋਸਰ ਦਾ ਆਰਕਾਈਵ ਲਿੰਕ ਇੱਥੇ ਦੇਖੋ।
ਪੜਤਾਲ
ਅਸੀਂ ਜਾਂਚ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਗੂਗਲ ਲੈਂਸ ਦੀ ਮਦਦ ਨਾਲ ਵਾਇਰਲ ਫੋਟੋ ਨੂੰ ਸਰਚ ਕੀਤਾ। ਸਰਚ ਕਰਨ ‘ਤੇ ਸਾਨੂੰ ਇਹ ਤਸਵੀਰ ਕਈ ਨਿਊਜ਼ ਵੈੱਬਸਾਈਟਾਂ ‘ਤੇ ਅਪਲੋਡ ਕੀਤੀ ਹੋਈ ਮਿਲੀ। ਵਾਇਰਲ ਫੋਟੋ ਨੇਪਾਲ ਡੇਲੀ ਡਾਟ ਕਾਮ ਦੀ ਵੈੱਬਸਾਈਟ ‘ਤੇ ਮਾਰਚ 2025 ਵਿੱਚ ਪ੍ਰਕਾਸ਼ਤ ਇੱਕ ਖਬਰ ਵਿੱਚ ਮਿਲੀ। ਖਬਰ ਵਿੱਚ ਦੱਸਿਆ ਕਿ,“ਸਾਬਕਾ ਰਾਜਾ ਨਰੇਸ਼ ਗਿਆਨੇਂਦਰ ਦੇ ਸਮਰਥਨ ਵਿੱਚ ਕਾਠਮਾਂਡੂ ‘ਚ ਇੱਕ ਵਿਰੋਧ ਪ੍ਰਦਰਸ਼ਨ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਭਾਰਤ ਦੇ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਦਾ ਪੋਸਟਰ ਦਿਖਾਉਣ ਵਾਲੇ ਪ੍ਰਦੀਪ ਬਿਕਰਮ ਰਾਣਾ ਭਾਰਤ ਪਹੁੰਚ ਗਏ ਹਨ। ਉਨ੍ਹਾਂ ਨੇ ਭਾਰਤੀ ਮੀਡੀਆ ਨੂੰ ਦੱਸਿਆ ਹੈ ਕਿ ਨੇਪਾਲ ਵਿੱਚ ਪੁਲਿਸ ਉਨ੍ਹਾਂ ਨੂੰ ਲੱਭ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਵਿਰੋਧ ਪ੍ਰਦਰਸ਼ਨ ਵਿੱਚ ਯੋਗੀ ਆਦਿਤਿਆਨਾਥ ਦੇ ਬੈਨਰ ਦਾ ਇਸਤੇਮਾਲ ਕਰਨ ਨੂੰ ਲੈ ਕੇ ਬਹੁਤ ਆਲੋਚਨਾ ਹੋਈ ਅਤੇ ਪੁਲਿਸ ਵਲੋਂ ਉਨ੍ਹਾਂ ਦੀ ਭਾਲ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਭਾਰਤ ਵਿੱਚ ਸ਼ਰਨ ਲਈ ਸੀ।”

ਬੀਬੀਸੀ ਨੇਪਾਲ ਦੀ ਵੈੱਬਸਾਈਟ ‘ਤੇ 13 ਮਾਰਚ ਨੂੰ ਛਪੀ ਇੱਕ ਖਬਰ ਅਨੁਸਾਰ, “ਨੇਪਾਲ ਵਿੱਚ ਸਾਬਕਾ ਰਾਜਾ ਦੇ ਸਵਾਗਤ ਵਿੱਚ ਯੋਗੀ ਆਦਿਤਿਆਨਾਥ ਦੀ ਤਸਵੀਰ ਦਿਖਾਏ ਜਾਣ ‘ਤੇ ਵਿਵਾਦ ਹੋ ਗਿਆ। ਭਾਰਤ ਦੇ ਸਾਬਕਾ ਰਾਜਦੂਤ ਰਣਜੀਤ ਰੇ ਦਾ ਮੰਨਣਾ ਹੈ ਕਿ ਇਹ ਆਰਥਿਕ ਮੰਦੀ ਅਤੇ ਨਿਰਾਸ਼ਾ ਤੋਂ ਪੈਦਾ ਹੋਇਆ ਆਕ੍ਰੋਸ਼ ਹੈ, ਜਿਸਦਾ ਰਾਜਸ਼ਾਹੀ ਸਮਰਥਕ ਫਾਇਦਾ ਉਠਾ ਰਹੇ ਹਨ।”
11 ਮਾਰਚ 2025 ਨੂੰ ਲਾਈਵ ਹਿੰਦੁਸਤਾਨ ਦੀ ਖਬਰ ਵਿੱਚ ਵਾਇਰਲ ਫੋਟੋ ਨਾਲ ਜੁੜੀ ਖਬਰ ਮਿਲੀ। ਰਿਪੋਰਟ ਵਿੱਚ ਦੱਸਿਆ ਗਿਆ,“ਐਤਵਾਰ ਨੂੰ ਗਿਆਨੇਂਦਰ ਸ਼ਾਹ ਦਾ ਸਵਾਗਤ ਕਰਨ ਲਈ ਲੋਕ ਸੜਕ ਦੇ ਦੋਨੋਂ ਪਾਸੇ ਖੜ੍ਹੇ ਸਨ। ਇਸ ਦੌਰਾਨ ਲੋਕਾਂ ਨੇ ਵੱਡੀ ਗਿਣਤੀ ਵਿੱਚ ਬਾਈਕ ਰੈਲੀ ਵੀ ਕੱਢੀ। ਇਸੇ ਵਿੱਚਕਾਰ ਕੁਝ ਲੋਕਾਂ ਨੇ ਗਿਆਨੇਂਦਰ ਸ਼ਾਹ ਦੇ ਪੋਸਟਰ ਨਾਲ ਯੋਗੀ ਆਦਿਤਿਆਨਾਥ ਦਾ ਵੀ ਪੋਸਟਰ ਲਹਿਰਾਇਆ।”
aajtak.in ਦੀ ਵੈੱਬਸਾਈਟ ‘ਤੇ 13 ਸਤੰਬਰ ਨੂੰ ਛਪੀ ਇੱਕ ਖਬਰ ਦੇ ਅਨੁਸਾਰ, ਨੇਪਾਲ ਵਿੱਚ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ 12 ਸਤੰਬਰ ਦੀ ਰਾਤ ਨੂੰ ਉੱਥੋਂ ਦੀ ਸਾਬਕਾ ਜੱਜ ਸੁਸ਼ੀਲਾ ਕਾਰਕੀ ਨੇ ਨੇਪਾਲ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਵਜੋਂ ਸਹੁੰ ਲਈ। ਭਾਰਤ ਨੇ ਨੇਪਾਲ ਵਿੱਚ ਬਣੀ ਨਵੀਂ ਅੰਤਰਿਮ ਸਰਕਾਰ ਦੇ ਗਠਨ ਦਾ ਸਵਾਗਤ ਕੀਤਾ ਹੈ।
ਵਾਇਰਲ ਤਸਵੀਰ ਦੀ ਪੁਸ਼ਟੀ ਲਈ ਅਸੀਂ ਨੇਪਾਲ ਦੇ ਸੁਤੰਤਰ ਪੱਤਰਕਾਰ ਅਨੁਜ ਅਰੋੜਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਫੋਟੋ ਮਾਰਚ 2025 ਵਿੱਚ ਹੋਈ ਇੱਕ ਰੈਲੀ ਦੀ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਫੋਟੋ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ 65 ਹਜ਼ਾਰ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁਮਰਾਹਕੁੰਨ ਪਾਇਆ ਹੈ। ਵਾਇਰਲ ਫੋਟੋ ਮਾਰਚ 2025 ਵਿੱਚ ਹੋਈ ਇੱਕ ਰੈਲੀ ਦੀ ਹੈ। ਇਹ ਰੈਲੀ ਨੇਪਾਲ ਵਿੱਚ ਰਾਜਸ਼ਾਹੀ ਨੂੰ ਫਿਰ ਤੋਂ ਸ਼ੁਰੂ ਕਰਨ ਨਾਲ ਜੁੜੀ ਹੋਈ ਸੀ ਅਤੇ ਇਸ ਵਿੱਚ ਸਾਬਕਾ ਰਾਜਾ ਨਰੇਸ਼ ਗਿਆਨੇਂਦਰ ਦੇ ਨਾਲ ਯੋਗੀ ਆਦਿਤਿਆਨਾਥ ਦਾ ਪੋਸਟਰ ਨਜ਼ਰ ਆਇਆ ਸੀ।
- Claim Review : ਨੇਪਾਲ ਵਿੱਚ ਯੋਗੀ ਆਦਿਤਿਆਨਾਥ ਦੇ ਸਮਰਥਨ ਵਿੱਚ ਇਹਨਾਂ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਰੈਲੀ ਕੱਢੀ ਗਈ ਹੈ
- Claimed By : ਫੇਸਬੁੱਕ ਯੂਜ਼ਰ- ਅਸ਼ੋਕ ਕੁਮਾਰ ਸਨਾਤਨੀ
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











