X

Fact Check: ਪਾਕਿਸਤਾਨ ਤੋਂ ਫੈਲਾਈ ਜਾ ਰਹੀ ਅਫਵਾਹ, ਦਿੱਲੀ ਦੇ ਕੋਟਲਾ ਮਸਜਿਦ ਦੀ ਤਸਵੀਰ ਨੂੰ ਅਯੋਧਿਆ ਦਾ ਦੱਸਿਆ ਗਿਆ

  • By Vishvas News
  • Updated: November 14, 2019

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਖੰਡਹਰ ਪਈ ਪੁਰਾਣੀ ਇਮਾਰਤ ਦੇ ਸਾਹਮਣੇ ਲੋਕਾਂ ਨੂੰ ਨਮਾਜ਼ ਪੜ੍ਹਦੇ ਹੋਏ ਵੇਖਿਆ ਜਾ ਸਕਦਾ ਹੈ। ਫੋਟੋ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਫੋਟੋ ਅਯੋਧਿਆ ਦੀ ਬਾਬਰੀ ਮਸਜਿਦ ਦੀ ਹੈ ਅਤੇ ਸੁਪ੍ਰੀਮ ਕੋਰਟ ਦੇ ਫੈਸਲੇ ਬਾਅਦ ਇਥੇ ਆਖ਼ਿਰੀ ਬਾਰ ਨਮਾਜ਼ ਪੜ੍ਹੀ ਜਾ ਰਹੀ ਹੈ। ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਗਲਤ ਹੈ। ਵਾਇਰਲ ਤਸਵੀਰ ਅਯੋਧਿਆ ਦੀ ਨਹੀਂ, ਬਲਕਿ ਦਿੱਲੀ ਦੇ ਫ਼ਿਰੋਜ਼ ਸ਼ਾਹ ਕੋਟਲਾ ਦੀ ਜਾਮੀ ਮਸਜਿਦ ਦੀ ਹੈ ਅਤੇ 2008 ਦੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਤਸਵੀਰ ਵਿਚ ਇੱਕ ਖੰਡਹਰ ਇਮਾਰਤ ਵਿਚ ਲੋਕਾਂ ਨੂੰ ਨਮਾਜ਼ ਪੜ੍ਹਦੇ ਹੋਏ ਵੇਖਿਆ ਜਾ ਸਕਦਾ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੁਪ੍ਰੀਮ ਕੋਰਟ ਦੇ ਫੈਸਲੇ ਬਾਅਦ ਇਥੇ ਆਖ਼ਿਰੀ ਬਾਰ ਨਮਾਜ਼ ਪੜ੍ਹੀ ਜਾ ਰਹੀ ਹੈ।

ਪੜਤਾਲ

ਤੁਹਾਨੂੰ ਦੱਸ ਦਈਏ ਕਿ ਕਾਫੀ ਸਮੇਂ ਤੋਂ ਚਲ ਰਹੇ ਰਾਮ ਜਨਮਭੂਮੀ-ਬਾਬਰੀ ਮਸਜਿਦ ਮਾਮਲੇ ਵਿਚ ਆਏ ਫੈਸਲੇ ਅੰਦਰ, ਸੁਪ੍ਰੀਮ ਕੋਰਟ ਨੇ 9 ਨਵੰਬਰ ਨੂੰ ਨਿਰਦੇਸ਼ ਦਿੱਤਾ ਸੀ ਕਿ ਅਯੋਧਿਆ ਵਿਚ ਜ਼ਮੀਨ ਹਿੰਦੂਆਂ ਨੂੰ ਰਾਮ ਮੰਦਰ ਲਈ ਦਿੱਤੀ ਜਾਵੇਗੀ ਅਤੇ ਸੁੰਨੀ ਵਕਫ ਬੋਰਡ ਨੂੰ ਮਸਜਿਦ ਬਣਾਉਣ ਲਈ ਕੋਈ ਹੋਰ ਥਾਂ ਦਿੱਤੀ ਜਾਵੇਗੀ।

ਅਸੀਂ ਇਸ ਪੋਸਟ ਦੀ ਪੜਤਾਲ ਕਰਨ ਲਈ ਸਬਤੋਂ ਪਹਿਲਾਂ ਇਸ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਫੇਰ ਉਸਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਸਰਚ ਕਰਨ ‘ਤੇ ਸਾਨੂੰ ਅੰਤਰਰਾਸ਼ਟਰੀ ਨਿਊਜ਼ ਏਜੇਂਸੀ AP ਮਤਲਬ ਐਸੋਸੀਏਟ ਪ੍ਰੈਸ ਦੀ ਵੈੱਬਸਾਈਟ ‘ਤੇ ਇਹ ਤਸਵੀਰ ਅਪਲੋਡ ਮਿਲੀ। ਇਸ ਤਸਵੀਰ ਨੂੰ 9 ਦਸੰਬਰ 2008 ਨੂੰ ਅਪਲੋਡ ਕੀਤਾ ਗਿਆ ਸੀ। ਸਬਤੋਂ ਪਹਿਲਾਂ ਇਹ ਤਸਵੀਰ ਇਥੇ ਹੀ ਇਸਤੇਮਾਲ ਕੀਤੀ ਗਈ ਸੀ। ਤਸਵੀਰ ਨਾਲ ਲਿਖੇ ਡਿਸਕ੍ਰਿਪਸ਼ਨ ਅਨੁਸਾਰ, ਇਹ ਤਸਵੀਰ 9 ਦਸੰਬਰ 2008 ਕੋਟਲਾ ਮਸਜਿਦ ਦੀ ਹੈ ਜਦੋਂ ਬਕਰੀਦ ਦੇ ਦਿਨ ਲੋਕਾਂ ਨੇ ਓਥੇ ਨਮਾਜ਼ ਅਦਾ ਕੀਤੀ ਸੀ। ਇਸ ਤਸਵੀਰ ਨੂੰ ਗੁਰਿੰਦਰ ਓਹਸਾਨ ਨਾਂ ਦੇ ਫੋਟੋਗ੍ਰਾਫਰ ਨੇ ਕਲਿੱਕ ਕੀਤਾ ਸੀ।

ਅਸੀਂ ਪੁਸ਼ਟੀ ਲਈ ਗੁਰਿੰਦਰ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ “ਇਹ ਤਸਵੀਰ ਅਯੋਧਿਆ ਦੀ ਨਹੀਂ, ਬਲਕਿ ਕੋਟਲਾ ਦੀ ਹੈ। ਉਸ ਸਮੇਂ ਮੈਂ ਇਸ ਤਸਵੀਰ ਨੂੰ ਐਸੋਸੀਏਟ ਪ੍ਰੈਸ ਲਈ ਬਕਰੀਦ ਦੇ ਦਿਨ ਖਿਚਿਆ ਸੀ।”

ਹਾਲਾਂਕਿ, ਇੰਟਰਨੈੱਟ ‘ਤੇ ਲੱਭਣ ‘ਤੇ ਸਾਡੇ ਹੱਥ ESPN ਦਾ ਇੱਕ ਆਰਟੀਕਲ ਲੱਗਿਆ ਜਿਸਦੇ ਵਿਚ ਕੋਟਲਾ ਮਸਜਿਦ ਦਾ ਫੋਟੋ ਸੀ। ਤਸਵੀਰ ਵੇਖਣ ‘ਤੇ ਪਤਾ ਲਗਦਾ ਹੈ ਕਿ ਕੋਟਲਾ ਦੀ ਜਾਮੀ ਮਸਜਿਦ ਦਾ ਨਵੀਨੀਕਰਣ ਕੀਤਾ ਗਿਆ ਹੈ।

ਇਸ ਮਸਜਿਦ ਦੇ ਨਵੀਨੀਕਰਣ ਦੀ ਖਬਰ ਸਾਨੂੰ Hindustan Times ‘ਤੇ ਵੀ ਮਿਲੀ।

ਇਸ ਪੋਸਟ ਨੂੰ ਕਈ ਲੋਕ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮ ‘ਤੇ ਸ਼ੇਅਰ ਕਰ ਰਹੇ ਹਨ। ਇਨ੍ਹਾਂ ਵਿਚੋਂ ਦੀ ਹੀ ਇੱਕ ਹੈ “کےڈی کے ساتھ” ਨਾਂ ਦੀ ਇੱਕ ਫੇਸਬੁੱਕ ਪ੍ਰੋਫ਼ਾਈਲ।

ਨਤੀਜਾ: ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਬਾਬਰੀ ਮਸਜਿਦ ਵਿਚ ਨਮਾਜ਼ ਦੇ ਨਾਂ ਤੋਂ ਵਾਇਰਲ ਹੋ ਰਿਹਾ ਦਾਅਵਾ ਗਲਤ ਹੈ। ਵਾਇਰਲ ਫੋਟੋ ਅਯੋਧਿਆ ਦੀ ਨਹੀਂ, ਬਲਕਿ ਦਿੱਲੀ ਦੇ ਫ਼ਿਰੋਜ਼ ਸ਼ਾਹ ਕੋਟਲਾ ਦੀ ਜਾਮੀ ਮਸਜਿਦ ਦੀ ਹੈ ਅਤੇ 2008 ਦੀ ਹੈ।

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later