X

Fact Check: 45000 ਦਾ ਚਲਾਨ ਕੱਟਣ ਤੋਂ ਬਾਅਦ ਨਹੀਂ, ਬਲਕਿ ਸਟਾਰਟ ਨਾ ਹੋਣ ਦੇ ਗੁੱਸੇ ਵਿਚ ਅੱਗ ਲਾਈ ਸੀ ਵਿਅਕਤੀ ਨੇ ਆਪਣੀ ਜੀਪ ਨੂੰ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਨਵੇਂ ਟ੍ਰੈਫਿਕ ਨਿਯਮਾਂ ਦੇ ਲਾਗੂ ਹੋਣ ਦੇ ਬਾਅਦ ਤੋਂ ਹੀ ਕਈ ਫਰਜ਼ੀ ਖਬਰਾਂ ਸੋਸ਼ਲ ਮੀਡੀਆ ‘ਤੇ ਵੇਖਣ ਨੂੰ ਮਿਲ ਰਹੀਆਂ ਹਨ। ਇਸੇ ਤਰ੍ਹਾਂ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਪੋਸਟ ਵਿਚ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਵੀਡੀਓ ਵਿਚ ਇੱਕ ਵਿਅਕਤੀ ਆਪਣੀ ਜੀਪ ਨੂੰ ਅੱਗ ਲਾ ਕੇ ਸਾੜ ਦਿੰਦਾ ਹੈ। ਇਸ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਵਿਅਕਤੀ ਦਾ 45000 ਦਾ ਚਲਾਨ ਕੱਟ ਗਿਆ ਜਿਸਦੇ ਬਾਅਦ ਉਸਨੇ ਆਪਣੀ ਜੀਪ ਨੂੰ ਅੱਗ ਲਾ ਦਿੱਤੀ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਵਿਚ ਦਿਸ ਰਹੇ ਵਿਅਕਤੀ ਨੇ ਆਪਣੀ ਜੀਪ ਨੂੰ ਇਸ ਕਰਕੇ ਅੱਗ ਲਾਈ ਸੀ ਕਿਉਂਕਿ ਉਸਦੀ ਜੀਪ ਰਸਤੇ ਵਿਚ ਬੰਦ ਹੋ ਗਈ ਸੀ। ਕਾਫੀ ਕੋਸ਼ਿਸ਼ ਤੋਂ ਬਾਅਦ ਜਦੋਂ ਉਸਦੀ ਜੀਪ ਸਟਾਰਟ ਨਹੀਂ ਹੋਈ ਤਾਂ ਉਸਨੇ ਆਪਣੀ ਜੀਪ ਨੂੰ ਅੱਗ ਲਾ ਕੇ ਸਾੜ ਦਿੱਤਾ। ਇਹ ਮਾਮਲਾ 2 ਸਤੰਬਰ 2019 ਨੂੰ ਗੁਜਰਾਤ ਦੇ ਰਾਜਕੋਟ ਜਿਲ੍ਹੇ ਦੇ ਕੋਠਾਰਿਆ ਰੋਡ ‘ਤੇ ਹੋਇਆ ਸੀ। ਇਸ ਮਾਮਲੇ ਦੀ FIR ਕੋਠਾਰਿਆ ਰੋਡ ਪੈਂਦੇ ਭਗਤੀ ਨਗਰ ਥਾਣੇ ਵਿਚ ਦਰਜ ਹੋਈ ਸੀ।

ਕੀ ਹੋ ਰਿਹਾ ਹੈ ਵਾਇਰਲ?

ਸੋਸ਼ਲ ਮੀਡੀਆ ਦੇ ਫੇਸਬੁੱਕ ਪਲੇਟਫਾਰਮ ‘ਤੇ “Punjabi Ghaint Status” ਨਾਂ ਦਾ ਪੇਜ ਇੱਕ ਪੋਸਟ ਸ਼ੇਅਰ ਕਰਦਾ ਹੈ। ਇਸ ਪੋਸਟ ਵਿਚ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਵੀਡੀਓ ਵਿਚ ਇੱਕ ਵਿਅਕਤੀ ਆਪਣੀ ਜੀਪ ਨੂੰ ਅੱਗ ਲਾ ਕੇ ਸਾੜ ਦਿੰਦਾ ਹੈ। ਇਸ ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ: 45000 ਹਜ਼ਾਰ ਦਾ ਚਲਾਨ ਹੋਣ ਤੇ ਜੀਪ ਨੂੰ ਅੱਗ ਲਾ ਦਿੱਤੀ,, ਘਰ ਘਰ ਮੋਦੀ

ਪੜਤਾਲ

ਪੜਤਾਲ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਵਿਚ ਇੱਕ ਵਿਅਕਤੀ ਆਪਣੀ ਜੀਪ ਨੂੰ ਅੱਗ ਲਾ ਰਿਹਾ ਹੈ ਅਤੇ ਵੀਡੀਓ ਦੇ ਬੈਕਗਰਾਉਂਡ ਵਿਚ ਇੱਕ ਪੰਜਾਬੀ ਗਾਣਾ ਵੀ ਚਲ ਰਿਹਾ ਹੈ। ਇਹ ਵਿਅਕਤੀ ਜਿਥੇ ਆਪਣੀ ਗੱਡੀ ਨੂੰ ਅੱਗ ਲਾਉਂਦਾ ਹੈ ਓਥੇ ਪਿੱਛੇ ਹੀ ਅੱਗ ਬੁਜਾਉ ਸਟੇਸ਼ਨ ਦਿੱਸ ਰਿਹਾ ਹੈ।

ਹੁਣ ਅਸੀਂ ਇਸ ਵੀਡੀਓ ਨੂੰ InVID ਟੂਲ ਵਿਚ ਅਪਲੋਡ ਕੀਤਾ ਅਤੇ ਇਸਦੇ ਕੀ-ਫ਼੍ਰੇਮਸ ਕੱਢੇ। ਕੀ-ਫ਼੍ਰੇਮਸ ਨੂੰ ਜਦੋਂ ਅਸੀਂ ਗੂਗਲ ਰਿਵਰਸ ਇਮੇਜ ਸਰਚ ਕੀਤਾ ਤਾਂ ਸਾਡੇ ਸਾਹਮਣੇ ਕਈ ਲਿੰਕ ਆ ਗਏ। ਸਾਨੂੰ ਦੈਨਿਕ ਜਾਗਰਣ ਦੀ ਖਬਰ ਦਾ ਇੱਕ ਲਿੰਕ ਮਿਲਿਆ। ਖਬਰ ਦੀ ਹੇਡਲਾਈਨ ਸੀ: गुस्से में इस शख्स ने अपनी Jeep में लगा दी आग, TikTok वीडियो हुआ वायरल तो पुलिस ने पकड़ा

ਇਸ ਖਬਰ ਦੇ ਅਨੁਸਾਰ: ਰਾਜਕੋਟ ਵਿਚ ਇੰਦਰਜੀਤ ਸਿੰਘ ਜਡੇਜਾ ਨਾਂ ਦੇ ਵਿਅਕਤੀ ਨੇ ਆਪਣੀ ਹੀ ਜੀਪ ਨੂੰ ਸੜਕ ਦੇ ਵਿਚਕਾਰ ਅੱਗ ਲਾ ਕੇ ਸਾੜ ਦਿੱਤਾ। ਉਸਨੇ ਇਹ ਸਭ ਸਿਰਫ ਗੁੱਸੇ ਵਿਚ ਆ ਕੇ ਕੀਤਾ। ਉਸਦੀ ਗੱਡੀ ਸੜਕ ਦੇ ਵਿਚਕਾਰ ਬੰਦ ਹੋ ਗਈ ਸੀ। ਜਦੋਂ ਵਿਅਕਤੀ ਨੇ ਆਪਣੀ ਗੱਡੀ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਸਟਾਰਟ ਨਹੀਂ ਹੋਈ। ਕਾਫੀ ਕੋਸ਼ਿਸ਼ ਤੋਂ ਬਾਅਦ ਜਦੋਂ ਉਸਦੀ ਗੱਡੀ ਸਟਾਰਟ ਨਹੀਂ ਹੋਈ ਤਾਂ ਉਸਨੇ ਆਪਣੀ ਗੱਡੀ ਨੂੰ ਵਿਚਕਾਰ ਸੜਕ ‘ਤੇ ਹੀ ਅੱਗ ਲਾ ਕੇ ਸਾੜ ਦਿੱਤਾ। ਨੇੜੇ ਖੜੇ ਉਸਦੇ ਮਿੱਤਰ ਨੇ ਇਸ ਕਾਰੇ ਦੀ ਵੀਡੀਓ ਬਣਾ ਲਈ ਅਤੇ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਕਰ ਦਿੱਤੀ। ਵੀਡੀਓ ਦੇ ਵਾਇਰਲ ਹੁੰਦਿਆਂ ਹੀ ਪੁਲਿਸ ਨੇ ਜੀਪ ਦੇ ਮਾਲਕ ਇੰਦਰਜੀਤ ਸਿੰਘ ਜਡੇਜਾ ਨੂੰ ਅਤੇ ਉਸਦੇ ਮਿੱਤਰ ਨੂੰ ਗ੍ਰਿਫਤਾਰ ਕਰ ਲਿਆ।

ਇਹ ਖਬਰ 3 ਸਤੰਬਰ 2019 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਖਬਰ ਨੂੰ ਤੁਸੀਂ ਇਥੇ ਕਲਿੱਕ ਕਰ ਪੜ੍ਹ ਸਕਦੇ ਹੋ।

ਦੈਨਿਕ ਜਾਗਰਣ ਦੀ ਖਬਰ ਤੋਂ ਇਲਾਵਾ ਸਾਨੂੰ 3 ਸਤੰਬਰ 2019 ਨੂੰ ਹੀ ਪ੍ਰਕਾਸ਼ਿਤ ਕੀਤੀ ਗਈ “Times Of India” ਦੀ ਵੀ ਇਸ ਮਾਮਲੇ ਨੂੰ ਲੈ ਕੇ ਖਬਰ ਮਿਲੀ, ਜਿਸਦੀ ਹੇਡਲਾਈਨ ਸੀ: Rajkot: Man sets jeep on fire in rage, video goes viral

ਇਸ ਖਬਰ ਦੇ ਅਨੁਸਾਰ: ਇੰਦਰਜੀਤ ਸਿੰਘ ਜਡੇਜਾ ਨਾਂ ਦੇ ਵਿਅਕਤੀ ਨੇ ਕੋਠਾਰਿਆ ਅੱਗ ਬੁਝਾਊ ਸਟੇਸ਼ਨ ਦੇ ਨੇੜੇ ਆਪਣੀ ਜੀਪ ਨੂੰ ਅੱਗ ਲਾ ਕੇ ਸਾੜ ਦਿੱਤਾ। ਉਸਨੇ ਇਹ ਸਭ ਗੁੱਸੇ ਵਿਚ ਆ ਕੇ ਕੀਤਾ। ਭਗਤੀ ਨਗਰ ਥਾਣੇ ਦੇ ਇੰਸਪੈਕਟਰ ਵੀ.ਕੇ ਗੜਵੀ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਇੰਦਰਜੀਤ ਅਤੇ ਉਸਦੇ ਮਿੱਤਰ ਗਣਪਤੀ ਦੀ ਮੂਰਤੀ ਲੈਣ ਲਈ ਜਾ ਰਹੇ ਸੀ ਪਰ ਵਿਚਕਾਰ ਹੀ ਉਸਦੀ ਗੱਡੀ ਖਰਾਬ ਹੋ ਗਈ। ਜਦੋਂ ਉਸਦੀ ਗੱਡੀ ਸਟਾਰਟ ਨਹੀਂ ਹੋਈ ਤਾਂ ਉਸਨੇ ਆਪਣੀ ਗੱਡੀ ਨੂੰ ਅੱਗ ਲਾ ਕੇ ਸਾੜ ਦਿੱਤਾ। ਦੂਰ ਖੜੇ ਉਸਦੇ ਦੋਸਤਾਂ ਨੇ ਇਸ ਕਾਰੇ ਦਾ ਵੀਡੀਓ ਬਣਾ ਲਿਆ ਜਿਹੜਾ ਕਿ ਬਾਅਦ ਵਿਚ ਵਾਇਰਲ ਹੋ ਗਿਆ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇੰਦਰਜੀਤ ਅਤੇ ਉਸਦੇ ਦੋਸਤ ਨਿਮਿਸ਼ ਗੋਹੇਲ ਨੂੰ ਹਿਰਾਸਤ ਵਿਚ ਲੈ ਲਿਆ ਸੀ।

ਇਸ ਖਬਰ ਦੀ ਵੱਧ ਜਾਣਕਾਰੀ ਲੈਣ ਲਈ ਅਸੀਂ ਰਾਜਕੋਟ ਦੇ ਭਕਤੀ ਨਗਰ ਥਾਣੇ ਵਿਚ ਸੰਪਰਕ ਕੀਤਾ। ਥਾਣੇ ਦੇ PSO ਨਰੇਂਦਰ ਭਾਈ ਨੇ ਵਿਸ਼ਵਾਸ ਟੀਮ ਨਾਲ ਗੱਲ ਕਰਦੇ ਹੋਏ ਦੱਸਿਆ, “ਇੰਦਰਜੀਤ ਸਿੰਘ ਜਡੇਜਾ ਗਣੇਸ਼ ਭਗਵਾਨ ਦੀ ਮੂਰਤੀ ਲੈਣ ਲਈ ਜਾ ਰਿਹਾ ਸੀ ਪਰ ਉਸਦੀ ਗੱਡੀ ਅਚਾਨਕ ਕੋਠਾਰਿਆ ਰੋਡ ਵਿਚ ਬੰਦ ਹੋ ਗਈ। ਗੱਡੀ ਨੂੰ ਸਟਾਰਟ ਕਰਨ ਲਈ ਇੰਦਰਜੀਤ ਨੇ ਕਾਫੀ ਕੋਸ਼ਿਸ਼ ਕੀਤੀ ਪਰ ਗੱਡੀ ਸਟਾਰਟ ਨਹੀਂ ਹੋਈ। ਇੰਦਰਜੀਤ ਦੇ ਨਾਲ ਖੜੇ ਦੋਸਤ ਨੇ ਇੰਦਰਜੀਤ ਨੂੰ ਕਿਹਾ ਕਿ ਉਹ ਆਪਣੀ ਗੱਡੀ ਨੂੰ ਓਥੇ ਹੀ ਅੱਗ ਲਾ ਕੇ ਸਾੜ ਦਵੇ ਕਿਉਂਕਿ ਉਸਦੀ ਗੱਡੀ ਹੁਣ ਕਬਾੜ ਹੋ ਗਈ ਹੈ। ਇੰਦਰਜੀਤ ਨੇ ਫੇਰ ਗੁੱਸੇ ਵਿਚ ਆ ਕੇ ਆਪਣੀ ਗੱਡੀ ਨੂੰ ਓਥੇ ਹੀ ਅੱਗ ਲਾ ਕੇ ਸਾੜ ਦਿੱਤਾ। ਇਸ ਮਾਮਲੇ ਵਿਚ FIR ਵੀ ਹੋਈ ਸੀ ਅਤੇ ਇੰਦਰਜੀਤ ਨੂੰ ਗ੍ਰਿਫਤਾਰ ਵੀ ਕੀਤਾ ਸੀ। ਫਿਲਹਾਲ ਇੰਦਰਜੀਤ ਜਮਾਨਤ ‘ਤੇ ਬਾਹਰ ਹੈ।”

ਹੁਣ ਅੰਤ ਵਿਚ ਅਸੀਂ ਇਸ ਪੋਸਟ ਨੂੰ ਵਾਇਰਲ ਕਰਨ ਵਾਲੇ ਪੇਜ “Punjabi Ghaint Status” ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਅਸੀਂ ਪਾਇਆ ਕਿ ਇਸ ਪੇਜ ਨੂੰ 331,385 ਲੋਕ ਫਾਲੋ ਕਰਦੇ ਹਨ ਅਤੇ ਇਹ ਪੇਜ ਪੰਜਾਬੀ ਸਭਿਅਤਾ ਅਤੇ ਪੰਜਾਬ ਨਾਲ ਜੁੜੀ ਖਬਰਾਂ ਨੂੰ ਹੀ ਪੋਸਟ ਕਰਦਾ ਹੈ। ਇਹ ਪੇਜ ਸਿਤੰਬਰ 2012 ਨੂੰ ਬਣਾਇਆ ਗਿਆ ਸੀ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ 45000 ਦੇ ਚਲਾਨ ਤੋਂ ਬਾਅਦ ਵਿਅਕਤੀ ਨੇ ਆਪਣੀ ਗੱਡੀ ਨੂੰ ਅੱਗ ਲਾ ਦਿੱਤੀ ਦਾ ਵਾਇਰਲ ਹੋ ਰਹੇ ਦਾਅਵਾ ਫਰਜ਼ੀ ਸਾਬਤ ਕੀਤਾ। ਵੀਡੀਓ ਵਿਚ ਦਿਸ ਰਹੇ ਵਿਅਕਤੀ ਨੇ ਆਪਣੀ ਜੀਪ ਨੂੰ ਇਸ ਕਰਕੇ ਅੱਗ ਲਾਈ ਸੀ ਕਿਉਂਕਿ ਉਸਦੀ ਜੀਪ ਰਸਤੇ ਵਿਚ ਬੰਦ ਹੋ ਗਈ ਸੀ। ਕਾਫੀ ਕੋਸ਼ਿਸ਼ ਤੋਂ ਬਾਅਦ ਜਦੋਂ ਉਸਦੀ ਜੀਪ ਸਟਾਰਟ ਨਹੀਂ ਹੋਈ ਤਾਂ ਉਸਨੇ ਆਪਣੀ ਜੀਪ ਨੂੰ ਅੱਗ ਲਾ ਕੇ ਸਾੜ ਦਿੱਤਾ। ਇਹ ਮਾਮਲਾ 2 ਸਤੰਬਰ 2019 ਨੂੰ ਗੁਜਰਾਤ ਦੇ ਰਾਜਕੋਟ ਜਿਲ੍ਹੇ ਦੇ ਕੋਠਾਰਿਆ ਰੋਡ ‘ਤੇ ਹੋਇਆ ਸੀ।

  • Claim Review : 45000 ਹਜ਼ਾਰ ਦਾ ਚਲਾਨ ਹੋਣ ਤੇ ਜੀਪ ਨੂੰ ਅੱਗ ਲਾ ਦਿੱਤੀ,, ਘਰ ਘਰ ਮੋਦੀ
  • Claimed By : FB User-Punjabi Ghaint Status
  • Fact Check : False
False
    Symbols that define nature of fake news
  • True
  • Misleading
  • False
ਜਾਣੋ ਸੱਚੀਆਂ ਅਤੇ ਫਰਜ਼ੀ ਖਬਰਾਂ ਦਾ ਸੱਚ ਕਵਿਜ਼ ਖੇਡੋ ਅਤੇ ਖ਼ਬਰਾਂ ਦਾ ਤੱਥ ਚੈਕ ਕਿਵੇਂ ਕਰਨਾ ਹੈ ਬਾਰੇ ਸਿੱਖੋ ਕੁਇਜ਼ ਖੇਡੋ

ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Tags

RELATED ARTICLES

Post saved! You can read it later