X

Fact Check: ਸਿਡਨੀ ਵਿਚ ਹੋਈ ਭਾਰਤੀ ਮੰਦਿਰ ਅੰਦਰ ਭੰਨਤੋੜ ਦੀ ਪੁਰਾਣੀ ਤਸਵੀਰ ਪੰਜਾਬ ਦੇ ਨਾਂ ‘ਤੇ ਹੋ ਰਹੀ ਹੈ ਵਾਇਰਲ

  • By Vishvas News
  • Updated: October 28, 2020

ਨਵੀਂ ਦਿੱਲੀ (Vishvas Team). ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਇੱਕ ਕਮਰੇ ਅੰਦਰ ਹਿੰਦੂ ਦੇਵੀ-ਦੇਵਤਿਆਂ ਦੀ ਤਸਵੀਰਾਂ ਨੂੰ ਬਿਖਰਾ ਪਿਆ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਪਠਾਨਕੋਟ ਵਿਚ ਇੱਕ ਰਾਮਲੀਲਾ ਦੇ ਪੰਡਾਲ ਵਿਚ ਭੰਨਤੋੜ ਕੀਤੀ ਗਈ।

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹ ਕਰਨ ਵਾਲਾ ਪਾਇਆ। ਪੋਸਟ ਵਿਚ ਇਸਤੇਮਾਲ ਕੀਤੀ ਜਾ ਰਹੀ ਤਸਵੀਰ ਪੁਰਾਣੀ ਹੈ ਅਤੇ ਭਾਰਤ ਦੀ ਵੀ ਨਹੀਂ ਹੈ। ਇਹ ਤਸਵੀਰ 2018 ਵਿਚ ਭਾਰਤੀ ਮੰਦਿਰ ਸਿਡਨੀ ਵਿਚ ਹੋਏ ਹਮਲੇ ਦੀ ਹੈ, ਜਿਸਨੂੰ ਪਠਾਨਕੋਟ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ Agg Bani ਨੇ 23 ਅਕਤੂਬਰ ਨੂੰ ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਪੰਜਾਬ ਦੇ ਪਠਾਨਕੋਟ ਵਿਚ ਚਲਦੀ ਰਾਮ ਲੀਲਾ ਬੰਦ ਕਰਵਾਕੇ ਪੰਡਾਲ ਨੂੰ ਤਹਿਸ ਨਹਿਸ ਕਰ ਦਿੱਤਾ, ਅਤੇ ਮੁੜ ਸ਼ੁਰੂ ਕਰਨ ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ, ਲੋਕਾਂ ਕਾਂਗਰਸ ਮੁਰਦਾਬਾਦ ਦੇ ਲਗਾਏ ਨਾਅਰੇ।“

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਤਸਵੀਰ ਦੀ ਪੜਤਾਲ ਅਸੀਂ ਗੂਗਲ ਰਿਵਰਸ ਇਮੇਜ ਤੋਂ ਕੀਤੀ। ਰਿਵਰਸ ਇਮੇਜ ਦੇ ਨਤੀਜਿਆਂ ਤੋਂ ਅਸੀਂ ਇੱਕ ਫੇਸਬੁੱਕ ਪੋਸਟ ‘ਤੇ ਜਾ ਪੁੱਜੇ, ਜਿਸਨੂੰ Bhartiye Mandir Sydney ਦੁਆਰਾ 18 ਅਕਤੂਬਰ 2018 ਨੂੰ ਅਪਲੋਡ ਕੀਤਾ ਗਿਆ ਸੀ। ਇਸ ਪੋਸਟ ਵਿਚ ਵਾਇਰਲ ਤਸਵੀਰ ਦੇ ਨਾਲ-ਨਾਲ ਘਟਨਾ ਦੀ ਵੱਖਰੇ ਐਂਗਲ ਤੋਂ ਤਸਵੀਰਾਂ ਸ਼ੇਅਰ ਕੀਤੀ ਗਈਆਂ ਸਨ। ਪੋਸਟ ਮੁਤਾਬਕ, ਇਹ ਤਸਵੀਰ ਸਿਡਨੀ ਦੇ ਇੱਕ ਭਾਰਤੀ ਮੰਦਿਰ ਦੀ ਹੈ, ਜਿਥੇ 2018 ਵਿਚ ਕੁਝ ਸ਼ਰਾਰਤੀ ਤੱਤਵਾਂ ਦੁਆਰਾ ਭੰਨਤੋੜ ਕੀਤੀ ਗਈ ਸੀ। ਇਸ ਪੋਸਟ ਨੂੰ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਇਸ ਮਾਮਲੇ ਨੂੰ ਲੈ ਕੇ SBS Hindi ਦੀ ਖਬਰ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਇਹ ਸਾਫ ਹੋ ਗਿਆ ਸੀ ਕਿ ਤਸਵੀਰ ਪੁਰਾਣੀ ਹੈ ਅਤੇ ਆਸਟ੍ਰੇਲੀਆ ਦੇ ਸਿਡਨੀ ਦੀ ਹੈ। ਹੁਣ ਅਸੀਂ ਜਾਣਨਾ ਸੀ ਕਿ ਕੀ ਅਜਿਹਾ ਮਾਮਲਾ ਪੰਜਾਬ ਦੇ ਪਠਾਨਕੋਟ ਵਿਚ ਹੋਇਆ ਹੈ। ਸਾਨੂੰ ਦੈਨਿਕ ਜਾਗਰਣ ਦੀ 23 ਅਕਤੂਬਰ ਨੂੰ ਪ੍ਰਕਾਸ਼ਿਤ ਇੱਕ ਖਬਰ ਮਿਲੀ, ਜਿਸਦੀ ਹੇਡਲਾਇਨ ਸੀ: ਕੋਠੇ ਮਨਵਾਲ ਵਿਚ ਸ਼ਰਾਰਤੀ ਤੱਤਵਾਂ ਨੇ ਰਾਮਲੀਲਾ ਵਿਚ ਪਾਏ ਅੜੰਗੇ, ਮੰਚ ‘ਤੇ ਮਚਾਇਆ ਹੁੜਦੰਗ; ਕਲਾਕਾਰਾਂ ਨੂੰ ਕੁੱਟਿਆ

ਖਬਰ ਅਨੁਸਾਰ: “ਪਠਾਨਕੋਟ ਦੇ ਨਜ਼ਦੀਕ ਪੈਂਦੇ ਪਿੰਡ ਕੋਠੇ ਮਨਵਾਲ ਵਿਚ ਸ਼ਰਾਰਤੀ ਤੱਤਵਾਂ ਨੇ ਰਾਮਲੀਲਾ ਮੰਚਨ ਵਿਚ ਹੁੜਦੰਗ ਮਚਾਇਆ। ਬੁਧਵਾਰ ਰਾਤ ਨੂੰ ਰਾਮਲੀਲਾ ਮੰਚਨ ਵਿਚ ਆ ਵੜੇ ਅਤੇ ਕਲਾਕਾਰਾਂ ਨਾਲ ਗਲਤ ਸਲੂਕ ਕਰਨ ਨਾਲ ਕੁੱਟਮਾਰ ਵੀ ਕੀਤੀ। ਰਾਮਲੀਲਾ ਦੀ ਬਿਜਲੀ ਕੱਟਣ ਨਾਲ ਪੋਸਟਰ ਅਤੇ ਬੈਨਰ ਵੀ ਪਾੜੇ ਗਏ। ਇਸ ਵਾਰਦਾਤ ਨੂੰ ਲੈ ਕੇ ਲੋਕਾਂ ਨੇ ਵਿਰੋਧ ਕੀਤਾ ਅਤੇ ਆਸਥਾ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ।” ਪੂਰੀ ਖਬਰ ਇਥੇ ਪੜ੍ਹੋ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਸਾਡੇ ਸਹਿਯੋਗੀ ਪੰਜਾਬੀ ਜਾਗਰਣ ਦੇ ਪਠਾਨਕੋਟ ਇੰਚਾਰਜ ਸੁਰਿੰਦਰ ਮਹਾਜਨ ਨਾਲ ਸੰਪਰਕ ਕੀਤਾ। ਸੁਰਿੰਦਰ ਨੇ ਸਾਡੇ ਨਾਲ ਪੂਰੇ ਮਾਮਲੇ ਨੂੰ ਸਾਂਝਾ ਕਰਦੇ ਹੋਏ ਦੱਸਿਆ, “ਪਠਾਨਕੋਟ ਦੇ ਨਜ਼ਦੀਕ ਪੈਂਦੇ ਪਿੰਡ ਕੋਠੇ ਮਨਵਾਲ ਵਿਚ ਕੁਝ ਦਿਨਾਂ ਪਹਿਲਾਂ ਕੁਝ ਸ਼ਰਾਬੀਆਂ ਦੇ ਇੱਕ ਰਾਮਲੀਲਾ ਵਿਚ ਹੁੜਦੰਗ ਮਚਾਇਆ ਸੀ। ਉਨ੍ਹਾਂ ਨੇ ਰਾਮਲੀਲਾ ਪੰਡਾਲ ਦੀ ਪਹਿਲਾਂ ਲਾਈਟ ਕੱਟੀ ਅਤੇ ਭੰਨਤੋੜ ਕੀਤੀ। ਬਾਕੀ ਜਿਹੜੀ ਤਸਵੀਰ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਪਠਾਨਕੋਟ ਦੇ ਕਿਸੀ ਰਾਮਲੀਲਾ ਪੰਡਾਲ ਦੀ ਨਹੀਂ ਹੈ।“

ਸੁਰਿੰਦਰ ਨੇ ਸਾਡੇ ਨਾਲ ਇੱਕ ਫੇਸਬੁੱਕ ਵੀਡੀਓ ਦਾ ਲਿੰਕ ਵੀ ਸ਼ੇਅਰ ਕੀਤਾ, ਜਿਸਦੇ ਵਿਚ ਕੋਠੇ ਮਨਵਾਲ ਰਾਮਲੀਲਾ ਦੇ ਮੁਖੀ ਦਾ ਇਸ ਮਾਮਲੇ ਨੂੰ ਲੈ ਕੇ ਬਿਆਨ ਸੁਣਿਆ ਜਾ ਸਕਦਾ ਹੈ। ਵੀਡੀਓ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਭ੍ਰਮਕ ਦਾਅਵੇ ਨਾਲ ਕਈ ਯੂਜ਼ਰਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Agg Bani ਨਾਂ ਦਾ ਫੇਸਬੁੱਕ ਪੇਜ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹ ਕਰਨ ਵਾਲਾ ਸਾਬਿਤ ਹੋਇਆ। ਪੋਸਟ ਵਿਚ ਇਸਤੇਮਾਲ ਕੀਤੀ ਜਾ ਰਹੀ ਤਸਵੀਰ ਪੁਰਾਣੀ ਹੈ ਅਤੇ ਭਾਰਤ ਦੀ ਵੀ ਨਹੀਂ ਹੈ। ਇਹ ਤਸਵੀਰ 2018 ਵਿਚ ਭਾਰਤੀ ਮੰਦਿਰ ਸਿਡਨੀ ਵਿਚ ਹੋਏ ਹਮਲੇ ਦੀ ਹੈ, ਜਿਸਨੂੰ ਪਠਾਨਕੋਟ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

  • Claim Review : ਪਠਾਨਕੋਟ ਵਿਚ ਚਲਦੀ ਰਾਮ ਲੀਲਾ ਬੰਦ ਕਰਵਾਕੇ ਪੰਡਾਲ ਨੂੰ ਤਹਿਸ ਨਹਿਸ ਕਰ ਦਿੱਤਾ
  • Claimed By : FB Page- Agg Bani
  • Fact Check : ਭ੍ਰਮਕ
ਭ੍ਰਮਕ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later