X

Fact Check : ਮੋਹਾਲੀ ਦੇ ਹਸਪਤਾਲ ਦਾ ਪੁਰਾਣਾ ਵੀਡੀਓ ਵਾਇਰਲ ਕਰ ਲੋਕਾਂ ਨੂੰ ਕੀਤਾ ਜਾ ਰਿਹਾ ਗੁੰਮਰਾਹ।

  • By Vishvas News
  • Updated: April 24, 2021

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ਦੇ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਮੋਹਾਲੀ ਦੇ ਫੇਸ 6 ਹਸਪਤਾਲ ਦਾ ਹੈ। ਜਿੱਥੇ ਕੋਰੋਨਾ ਕਰਕੇ ਸਿਸਟਮ ਨਾਕਾਮ ਸਾਬਿਤ ਹੋ ਰਿਹਾ ਹੈ। ਵੀਡੀਓ ਵਿੱਚ ਇੱਕ ਵਿਅਕਤੀ ਹਸਪਤਾਲ ਦੇ ਵਿੱਚ ਕੋਰੋਨਾ ਸਮੇਂ ਬੁਰੇ ਹਲਾਤਾਂ ਨੂੰ ਦਿਖਾ ਰਿਹਾ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਦਾ ਹੈ। ਜਿਸ ਨੂੰ ਹੁਣ ਦਿਖਾ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

Agg Bani ਨੇ 22 ਅਪ੍ਰੈਲ 2021 ਨੂੰ ਆਪਣੇ ਫੇਸਬੁੱਕ ਪੇਜ ਤੇ ਇਸ ਵੀਡੀਓ ਨੂੰ ਅੱਪਲੋਡ ਕਰਦਿਆਂ ਲਿਖਿਆ, “ਆਹ ਦੇਖ ਲਓ ਮੁਹਾਲੀ ਸਿਵਲ ਹਸਪਤਾਲ ਦਾ ਹਾਲ, ਗੁਲੂਕੋਜ ਦੀ ਬੋਤਲ ਹੱਥ ਚ ਲੈ ਮਰੀਜ਼ ਤੁਰ ਪਿਆ👇🏻👇🏻 ਕਰੋ ਸ਼ੇਅਰ”

ਵਾਇਰਲ ਪੋਸਟ ਦਾ ਅਰਕਾਈਵਡ ਲਿੰਕ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਜਾਂਚ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਫਿਰ ਕੀਵਰਡ ਸਰਚ ਦੇ ਰਾਹੀਂ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਹ ਵੀਡੀਓ ਸਤੰਬਰ 2020 ਨੂੰ Voice of Kharar ਨਾਮ ਦੇ ਫੇਸਬੁੱਕ ਪੇਜ ਤੇ ਅੱਪਲੋਡ ਮਿਲਿਆ। ਵੀਡੀਓ ਨੂੰ Manvinder Singh ਨੇ ਸ਼ੇਅਰ ਕਰਦਿਆਂ ਲਿਖਿਆ, “Civil Hospital Phase 6 Mohali…. Haal Dekh Lo…..” ਵੀਡੀਓ ਤੋਂ ਸਾਫ ਹੋ ਗਿਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਸਤੰਬਰ ਦਾ ਹੈ। ਵੀਡੀਓ ਇੱਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਇਸ ਜਾਣਕਾਰੀ ਦੇ ਅਧਾਰ ਤੇ ਅਸੀਂ ਇੱਕ ਯੂ-ਟਿਊਬ ਚੈਨਲ ਤੇ ਪਹੁੰਚ ਗਏ ਜਿਸਦਾ ਨਾਮ ਹੈ PTN24 TV Channel, ਜਿੱਥੇ ਇਹ ਵਾਇਰਲ ਵੀਡੀਓ 2 ਅਕਤੂਬਰ 2020 ਨੂੰ ਅਪਲੋਡ ਕਰਦੇ ਹੋਏ ਲਿਖਿਆ ਗਿਆ ਸੀ। ਮੋਹਾਲੀ ਦੇ ਸਿਵਲ ਹਸਪਤਾਲ ਚ ਵੇਖੋ ਕੋਰੋਨਾ ਮਰੀਜ਼ ਦਾ ਹੰਗਾਮਾ,ਪ੍ਰਬੰਧਕਾਂ ‘ਤੇ ਅਣਗਹਿਲੀ ਵਰਤਣ ਦੇ ਲਾਏ ਦੋਸ਼।
ਵੀਡੀਓ ਨੂੰ ਇੱਥੇ ਕਲਿਕ ਕਰਕੇ ਦੇਖਿਆ ਜਾ ਸਕਦਾ।

ਵਾਇਰਲ ਵੀਡੀਓ ਸੰਬੰਧਿਤ ਇੱਕ ਖ਼ਬਰ ਸਾਨੂੰ ਰੋਜ਼ਾਨਾ ਸਪੋਕਸਮੈਨ ਦੇ ਫੇਸਬੁੱਕ ਪੇਜ ਤੇ ਵੀ ਅੱਪਲੋਡ ਮਿਲੀ। ਜਿਸ ਵਿੱਚ ਇਸ ਵੀਡੀਓ ਨੂੰ ਅੱਪਲੋਡ ਕਰਦੇ ਹੋਏ ਲਿਖਿਆ ਗਿਆ “ਪੁਰਾਣੀ ਵੀਡੀਓ ਵਾਇਰਲ ਕਰਕੇ ਲੋਕਾਂ ‘ਚ ਫੈਲਾਈ ਜਾ ਰਹੀ ਦਹਿਸ਼ਤ, ਹੋਵੋ ਸਤਰਕ ਤੇ ਕਰੋ ਆਪਣਾ ਬਚਾਅ…” ਵੀਡੀਓ ਨੂੰ ਇੱਥੇ ਦੇਖ ਸਕਦੇ ਹੋ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਵੀਡੀਓ ਨਾਲ ਕੀਤਾ ਗਿਆ ਦਾਅਵਾ ਗਲਤ ਸਾਬਿਤ ਹੋਇਆ ਹੈ। ਇਹ ਵੀਡੀਓ ਹਾਲੀਆ ਨਹੀਂ ਸਗੋਂ ਪੁਰਾਣੇ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

  • Claim Review : ਆਹ ਦੇਖ ਲਓ ਮੁਹਾਲੀ ਸਿਵਲ ਹਸਪਤਾਲ ਦਾ ਹਾਲ,
  • Claimed By : AggBani
  • Fact Check : ਭ੍ਰਮਕ
ਭ੍ਰਮਕ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later