Fact Check: ਹੋਂਡਾ ਫ੍ਰੀ ਵਿਚ ਨਹੀਂ ਦੇ ਰਿਹਾ ਹੈ 372 ਐਕਟਿਵਾ 5ਜੀ ਸਕੂਟਰ, ਫਰਜ਼ੀ ਪੋਸਟ ਹੋ ਰਹੀ ਹੈ ਵਾਇਰਲ
ਹੋਂਡਾ ਦੀ 72ਵੀਂ ਵਰ੍ਹੇਗੰਢ ‘ਤੇ 372 ਫ੍ਰੀ ਹੋਂਡਾ ਐਕਟਿਵਾ 5ਜੀ ਸਕੂਟਰ ਦੇਣ ਦਾ ਦਾਅਵਾ ਕਰਨ ਵਾਲੀ ਇਹ ਵਾਇਰਲ ਪੋਸਟ ਫਰਜ਼ੀ ਹੈ।
- By Vishvas News
- Updated: January 16, 2020

ਵਿਸ਼ਵਾਸ ਟੀਮ (ਨਵੀਂ ਦਿੱਲੀ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸਦੇ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੋਂਡਾ ਆਪਣੀ 72ਵੀਂ ਵਰ੍ਹੇਗੰਢ ‘ਤੇ 372 ਹੋਂਡਾ ਐਕਟਿਵਾ 5ਜੀ ਸਕੂਟਰ ਫ੍ਰੀ ਦੇ ਰਿਹਾ ਹੈ। ਇਸ ਪੋਸਟ ਵਿਚ ਇੱਕ ਲਿੰਕ ਵੀ ਦਿੱਤਾ ਗਿਆ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਸ ਪੋਸਟ ਦਾ ਦਾਅਵਾ ਫਰਜ਼ੀ ਨਿਕਲਿਆ ਹੈ।
ਕੀ ਹੋ ਰਿਹਾ ਹੈ ਵਾਇਰਲ?
ਇਸ ਪੋਸਟ ਨੂੰ ਫੇਸਬੁੱਕ ‘ਤੇ Dharmendra Nyalchandbhai Sanghvi ਨਾਂ ਦੇ ਯੂਜ਼ਰ ਨੇ ਸ਼ੇਅਰ ਕੀਤਾ ਹੈ। ਇਸਦੇ ਵਿਚ ਲਿਖਿਆ ਹੋਇਆ ਹੈ, ‘ਹੋਂਡਾ ਆਪਣੀ 72ਵੀਂ ਵਰ੍ਹੇਗੰਢ ‘ਤੇ ਸਾਰਿਆਂ ਨੂੰ 372 ਹੋਂਡਾ ਐਕਟਿਵਾ 5ਜੀ ਸਕੂਟਰ ਫ੍ਰੀ ਵਿਚ ਦੇ ਰਿਹਾ ਹੈ। ਛੇਤੀ ਕਰੋ! ਆਪਣਾ ਫ੍ਰੀ ਸਕੂਟਰ ਹਾਸਲ ਕਰੋ।’ ਇਸ ਪੋਸਟ ਵਿਚ ਇੱਕ ਲਿੰਕ ਵੀ ਦਿੱਤਾ ਗਿਆ ਹੈ। ਇਸ ਪੋਸਟ ਦੇ ਆਰਕਾਇਵਡ ਵਰਜ਼ਨ ਨੂੰ ਇਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਟੀਮ ਨੇ ਇਸ ਪੋਸਟ ਦੇ ਦਾਅਵਿਆਂ ਨੂੰ ਵੱਖ-ਵੱਖ ਹਿੱਸਿਆਂ ਵਿਚ ਵੰਡ ਕੇ ਆਪਣੀ ਪੜਤਾਲ ਸ਼ੁਰੂ ਕੀਤੀ।
ਸਬਤੋਂ ਪਹਿਲਾਂ ਅਸੀਂ ਇਸ ਪੋਸਟ ਵਿਚ ਦਿੱਤੇ ਗਏ ਲਿੰਕ ਨੂੰ ਚੈੱਕ ਕੀਤਾ।
5G.SPECIALOFFERS.TOP ਲਿੰਕ ਵਾਇਰਲ ਪੋਸਟ ਵਿਚ ਦਿੱਤਾ ਗਿਆ ਹੈ। ਅਸੀਂ ਜਦੋਂ ਸਰਚ ਕੀਤਾ ਤਾਂ ਪਾਇਆ ਕਿ ਹੋਂਡਾ ਦੀ ਅਧਿਕਾਰਿਕ ਵੈੱਬਸਾਈਟ honda.com ਹੈ। ਇਸਦੇ ਅਲਾਵਾ ਭਾਰਤ ਵਿਚ ਖਾਸਕਰ ਦੋ ਟਾਇਰਾਂ ਗੱਡੀਆਂ ਲਈ ਵੈੱਬਸਾਈਟ honda2wheelersindia.com ਹੈ।

ਹੋਂਡਾ ਦੀ ਅਧਿਕਾਰਿਕ ਵੈੱਬਸਾਈਟ honda.com

honda2wheelersindia.com ਅਧਿਕਾਰਿਕ ਵੈੱਬਸਾਈਟ
ਵਾਇਰਲ ਪੋਸਟ ਵਿਚ ਜਿਹੜਾ URL ਲਿੰਕ ਦਿੱਤਾ ਗਿਆ ਹੈ ਉਹ ਹੋਂਡਾ ਦੀ ਅਧਿਕਾਰਿਕ ਵੈੱਬਸਾਈਟ ਨਹੀਂ ਹੈ।
ਅਸੀਂ ਵਾਇਰਲ ਪੋਸਟ ਦੇ ਲਿੰਕ ‘ਤੇ ਕਲਿਕ ਕੀਤਾ। ਇਸਦੇ ਬਾਅਦ ਸਾਨੂੰ ਇੱਕ ਪੇਜ ‘ਤੇ ਰਿਡਾਇਰੈਕਟ ਕੀਤਾ ਜਿਥੇ ਸਾਡੇ ਤੋਂ ਸਾਡੀ ਉਮਰ ਪੁੱਛੀ ਗਈ। ਉਸ ਪੇਜ ਦਾ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ:

ਜਦੋਂ ਅਸੀਂ ‘I confirm’ ‘ਤੇ ਕਲਿੱਕ ਕੀਤਾ ਤਾਂ ਸਾਨੂੰ ਦੂਜੀ ਵੈੱਬਸਾਈਟ ‘ਤੇ ਰਿਡਾਇਰੈਕਟ ਕੀਤਾ ਗਿਆ। ਇਥੇ ਸਾਨੂੰ ਇੱਕ ਵੀਡੀਓ ਸਟ੍ਰਿਮਿੰਗ ਸਰਵਿਸ ਨੂੰ ਇੰਸਟਾਲ ਕਰਨ ਲਈ ਕਿਹਾ ਗਿਆ।

‘Continue’ ‘ਤੇ ਕਲਿਕ ਕਰਨ ਬਾਅਦ ਵੈਬ ਬ੍ਰਾਉਜ਼ਰ ‘ਤੇ ਇਸ ਐਪ ਨੂੰ ਇੰਸਟਾਲ ਕਰਨ ਲਈ ਕਿਹਾ ਗਿਆ।

ਇੱਕ ਵਾਰ ਇੰਸਟਾਲ ਕਰਨ ਬਾਅਦ ਇਹ ਐਕਸਟੇਂਸ਼ਨ ਤੁਹਾਡੇ ਬ੍ਰਾਉਜ਼ਰ ‘ਤੇ ਕਬਜ਼ਾ ਕਰ ਤੁਹਾਡੇ ਡਿਫਾਲਟ ਸਰਚ ਇੰਜਨ ਨੂੰ ਹਟਾ ਆਪਣਾ ਸਰਚ ਇੰਜਨ ਲਗਾ ਦੇਵੇਗਾ।
ਇਸ ਨਾਲ ਕੋਈ ਮਤਲਬ ਨਹੀਂ ਹੈ ਕਿ ਤੁਹਾਨੂੰ ਕਿਹੜੀ ਸਾਈਟ ‘ਤੇ ਰਿਡਾਇਰੈਕਟ ਕੀਤਾ ਗਿਆ।
ਤੁਹਾਨੂੰ ਦਾਅਵੇ ਮੁਤਾਬਕ ਹੋਂਡਾ ਸਕੂਟਰ ਨਹੀਂ ਮਿਲੇਗਾ। ਹੋਂਡਾ ਦੀ ਤਰਫ਼ੋਂ ਤੁਹਾਨੂੰ ਕੋਈ ਵੀ ਸਕੂਟਰ ਨਹੀਂ ਦਿੱਤਾ ਜਾ ਰਿਹਾ ਹੈ।
ਸਕੈਮਰ ਨੇ ਠਗਣ ਲਈ ਹੋਂਡਾ ਦੇ ਲੋਗੋ ਵਰਗਾ ਮਿਲਦਾ-ਜੁਲਦਾ ਲੋਗੋ ਇਸਤੇਮਾਲ ਕੀਤਾ ਹੈ। ਇਸਦੀ ਮਦਦ ਤੋਂ ਵਾਇਰਲ ਪੋਸਟ ‘ਤੇ ਵਾਇਰਲ ਪੋਸਟ ‘ਤੇ ਦਿੱਤੇ ਗਏ ਲਿੰਕ ‘ਤੇ ਕਲਿਕ ਕਰਨ ਲਈ ਉਕਸਾਇਆ ਜਾ ਰਿਹਾ ਹੈ।
ਵਿਸ਼ਵਾਸ ਟੀਮ ਨੇ ਇਸ ਸਬੰਧ ਵਿਚ ਹੋਂਡਾ ਨਾਲ ਵੀ ਸੰਪਰਕ ਕੀਤਾ। ਉਨ੍ਹਾਂ ਦੇ ਕਸਟਮਰ ਕੇਯਰ ਡਿਪਾਰਟਮੈਂਟ ਦੇ ਸਮੀਰ ਨਾਂ ਦੇ ਅਧਿਕਾਰੀ ਨੇ ਦੱਸਿਆ, ‘ਸੋਸ਼ਲ ਮੀਡੀਆ ‘ਤੇ ਇਹ ਫਰਜ਼ੀ ਮੈਸਜ ਵਾਇਰਲ ਹੋ ਰਿਹਾ ਹੈ। ਹੋਂਡਾ ਨੇ ਅਜਿਹਾ ਕੋਈ ਆਫਰ ਨਹੀਂ ਦਿੱਤਾ ਹੈ। ਅਜਿਹੀ ਕੋਈ ਜਾਣਕਾਰੀ ਹੋਂਡਾ ਦੀ ਵੈੱਬਸਾਈਟ ‘ਤੇ ਮੌਜੂਦ ਨਹੀਂ ਹੈ।’
ਅਸੀਂ ਹੋਂਡਾ ਦੀ ਅਧਿਕਾਰਿਕ ਵੈੱਬਸਾਈਟ ‘ਤੇ ਜਾ ਕੇ ਹੋਂਡਾ ਦੀ ਵਰ੍ਹੇਗੰਢ ਦੇ ਬਾਰੇ ਵਿਚ ਲਭਿਆ। ਈਵੈਂਟ ਦੀ ਟਾਈਮਲਾਈਨ ਨੂੰ ਦੇਖਦੇ ਹੋਏ ਅਸੀਂ ਉਸ ਪੇਜ ‘ਤੇ ਪੁੱਜੇ। ਵੈੱਬਸਾਈਟ ‘ਤੇ ਲਿਖਿਆ ਹੋਇਆ ਸੀ ਕਿ ਹੋਂਡਾ ਮੋਟਰ ਕੰਪਨੀ ਲਿਮਿਟਿਡ ਦੀ ਸਥਾਪਨਾ 1948 ਵਿਚ ਹੋਈ ਸੀ। ਤਾਕਿਓ ਫੁਜਿਸਵਾ (Takeo Fujisawa) ਅਤੇ ਸੋਸ਼ੇਰੋ ਹੋਂਡਾ (Soichiro Honda) ਨੇ ਇਸਦੀ ਸਥਾਪਨਾ ਕੀਤੀ ਸੀ। 1949 ਵਿਚ ਇਸਨੇ ਸਬਤੋਂ ਪਹਿਲਾਂ ‘ਡਰੀਮ’ ਡੀ ਟਾਈਪ ਮੋਟਰਸਾਈਕਲ ਬਣਾਈ ਸੀ।

ਇਸਦੇ ਮੁਤਾਬਕ, ਹੋਂਡਾ ਨੇ 2019 ਵਿਚ ਆਪਣੀ 72ਵੀਂ ਵਰ੍ਹੇਗੰਢ ਮਨਾਈ ਸੀ, ਪਰ ਇਹ ਫ੍ਰੀ ਸਕੂਟਰ ਨਹੀਂ ਦੇ ਰਿਹਾ ਹੈ।
ਨਤੀਜਾ: ਹੋਂਡਾ ਦੀ 72ਵੀਂ ਵਰ੍ਹੇਗੰਢ ‘ਤੇ 372 ਫ੍ਰੀ ਹੋਂਡਾ ਐਕਟਿਵਾ 5ਜੀ ਸਕੂਟਰ ਦੇਣ ਦਾ ਦਾਅਵਾ ਕਰਨ ਵਾਲੀ ਇਹ ਵਾਇਰਲ ਪੋਸਟ ਫਰਜ਼ੀ ਹੈ।
- Claim Review : ਹੋਂਡਾ ਆਪਣੀ 72ਵੀਂ ਵਰ੍ਹੇਗੰਢ 'ਤੇ ਸਾਰਿਆਂ ਨੂੰ 372 ਹੋਂਡਾ ਐਕਟਿਵਾ 5ਜੀ ਸਕੂਟਰ ਫ੍ਰੀ ਵਿਚ ਦੇ ਰਿਹਾ ਹੈ
- Claimed By : FB User-Dharmendra Nyalchandbhai Sanghvi
- Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
-
ਵੈਟਸੈਪ ਨੰਬਰ 9205270923
-