X

Fact Check: ਪ੍ਰਭਮੀਤ ਸਿੰਘ ਸਰਕਾਰੀਆ ਦੇਸ਼ ਦੇ ਵਿੱਤ ਮੰਤਰੀ ਨਹੀਂ, ਬਲਕਿ ਕੈਨੇਡਾ ਦੇ ਟ੍ਰੇਜ਼ਰੀ ਬੋਰਡ ਦੇ ਅਧਿਅਕਸ਼ ਹਨ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿਚ ਪਾਇਆ ਕਿ ਇਹ ਦਾਅਵਾ ਭ੍ਰਮਕ ਹੈ। ਪ੍ਰਭਮੀਤ ਸਿੰਘ ਸਰਕਾਰੀਆ ਵਿੱਤ ਮੰਤਰੀ ਨਹੀਂ ਬਲਕਿ ਕੈਨੇਡਾ ਦੇ ਟ੍ਰੇਜ਼ਰੀ ਬੋਰਡ ਦੇ ਅਧਿਅਕਸ਼ ਹਨ।

  • By Vishvas News
  • Updated: June 25, 2021

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਇਨ੍ਹਾਂ ਦਿਨਾਂ ਵਿੱਚ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੈਨੇਡੀਅਨ ਰਾਜਨੇਤਾ ਪ੍ਰਭਮੀਤ ਸਿੰਘ ਸਰਕਾਰੀਆ ਦੀ ਤਸਵੀਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਦੇਸ਼ ਦੇ ਵਿੱਤ ਮੰਤਰੀ ਚੁਣੇ ਗਏ ਹਨ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਫਰਜ਼ੀ ਨਿਕਲਿਆ। ਪ੍ਰਭਮੀਤ ਸਿੰਘ ਸਰਕਾਰੀਆ ਕੈਨੇਡਾ ਦੇ ਟ੍ਰੇਜ਼ਰੀ ਬੋਰਡ ਦੇ ਅਧਿਅਕਸ਼ ਹਨ।

ਕੀ ਹੈ ਵਾਇਰਲ ਪੋਸਟ ਵਿਚ

Nishkam Welfare ਨਾਮਕ ਇੱਕ ਪੇਜ ਨੇ 22 ਜੂਨ ਨੂੰ ਕੈਨੇਡੀਅਨ ਰਾਜਨੇਤਾ ਪ੍ਰਭਮੀਤ ਸਿੰਘ ਸਰਕਾਰੀਆ ਦੀ ਇੱਕ ਤਸਵੀਰ ਸਾਂਝੀ ਕੀਤੀ ਅਤੇ ਡਿਸਕ੍ਰਿਪਸ਼ਨ ਵਿੱਚ ਲਿਖਿਆ “Prabmeet Singh Sarkaria Ontario,Canada , appointed as Finance minister”ਜਿਸਦਾ ਪੰਜਾਬੀ ਅਨੁਵਾਦ ਹੈ ” ਪ੍ਰਭਮੀਤ ਸਿੰਘ ਸਰਕਾਰੀਆ ਉਨਟਾਰੀਓ, ਕੈਨੇਡਾ, ਵਿੱਤ ਮੰਤਰੀ ਦੇ ਰੂਪ ਵਿੱਚ ਨਿਯੁਕਤ”

ਇਸ ਪੋਸਟ ਦੇ ਆਰਕਾਇਵਡ ਵਰਜਨ ਨੂੰ ਇੱਥੇ ਵੇਖੋ।

ਪੜਤਾਲ

ਵਾਇਰਲ ਦਾਅਵੇ ਦੀ ਜਾਂਚ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਕੀਵਰਡਸ ਨਾਲ ਇੰਟਰਨੈੱਟ ਤੇ ਸਰਚ ਕੀਤਾ। ਸਾਡੇ ਹੱਥ ਬਹੁਤ ਸਾਰੀਆਂ ਖ਼ਬਰਾਂ ਲੱਗੀਆਂ, ਜਿਸ ਦੇ ਅਨੁਸਾਰ 18 ਜੂਨ 2021 ਨੂੰ ਪ੍ਰਭਮੀਤ ਸਿੰਘ ਸਰਕਾਰੀਆ ਕੈਨੇਡਾ ਦੇ ਟ੍ਰੇਜ਼ਰੀ ਬੋਰਡ ਦੇ ਅਧਿਅਕਸ਼ ਚੁਣੇ ਗਏ ਸੀ।

ਐਨ.ਡੀ.ਟੀ.ਵੀ ਵਿੱਚ 19 ਜੂਨ ਨੂੰ ਪ੍ਰਕਾਸ਼ਿਤ ਖ਼ਬਰ ਅਨੁਸਾਰ, “30 ਸਾਲਾ ਪ੍ਰਭਮੀਤ ਸਰਕਾਰੀਆ ਨੂੰ ਹੁਣ ਟ੍ਰੇਜ਼ਰੀ ਬੋਰਡ ਦੇ ਅਧਿਅਕਸ਼ ਦਾ ਅਹੁਦਾ ਸੰਭਾਲਣ ਲਈ ਉਤਸ਼ਾਹਿਤ ਕੀਤਾ ਗਿਆ ਹੈ। ਉਹ ਓਂਟਾਰੀਓ ਵਿੱਚ ਦਸਤਾਰ ਬੰਨਣ ਵਾਲੇ ਪਹਿਲੇ ਸਿੱਖ ਕੈਬਿਨੇਟ ਮੰਤਰੀ ਹਨ।

ਪ੍ਰਭਮੀਤ ਸਿੰਘ ਸਰਕਾਰੀਆ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਜਾਣਕਾਰੀ ਅਨੁਸਾਰ ਵੀ ਉਹ ਸੂਬੇ ਦੇ ਸੰਸਦ ਮੈਂਬਰ ਅਤੇ ਟ੍ਰੇਜ਼ਰੀ ਬੋਰਡ ਦੇ ਅਧਿਅਕਸ਼ ਹਨ।

ਕੀਵਰਡ ਸਰਚ ਕਰਨ ਤੇ ਸਾਨੂੰ ਪਤਾ ਲੱਗਿਆ ਕਿ ਕੈਨੇਡਾ ਦੀ ਮੌਜੂਦਾ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਹੈ, ਜੋ ਵਿੱਤ ਮੰਤਰੀ ਹੋਣ ਦੇ ਨਾਲ ਹੀ ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਵੀ ਹਨ।

ਇਸ ਵਿਸ਼ੇ ਵਿਚ ਵੱਧ ਪੁਸ਼ਟੀ ਲਈ ਅਸੀਂ ਦੈਨਿਕ ਜਾਗਰਣ ਪੰਜਾਬੀ ਦੇ ਕੈਨੇਡਾ ਸਥਿਤ ਸੰਵਾਦਦਾਤਾ ਕਮਲਜੀਤ ਬਟਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ, “ਪ੍ਰਭਮੀਤ ਸਿੰਘ ਓਂਟਾਰੀਓ ਤੋਂ ਕੈਬਨਿਟ ਮੰਤਰੀ ਬਣਨ ਵਾਲੇ ਪਹਿਲੇ ਪਗੜੀਧਾਰੀ ਸਿੱਖ ਹਨ। ਉਨ੍ਹਾਂ ਨੂੰ ਟ੍ਰੇਜ਼ਰੀ ਬੋਰਡ ਦੇ ਅਧਿਅਕਸ਼ ਵਜੋਂ ਪੂਰਾ ਕੈਬਿਨੇਟ ਰੈਂਕ ਦਿੱਤਾ ਗਿਆ ਹੈ। ਪਰ ਉਹ ਵਿੱਤ ਮੰਤਰੀ ਨਹੀਂ ਹੈ।

ਵਾਇਰਲ ਦਾਅਵਾ ਨੂੰ Nishkam Welfare ਨਾਮ ਦੇ ਇੱਕ ਯੂਜ਼ਰ ਦੁਆਰਾ 22 ਜੂਨ ਨੂੰ ਪੋਸਟ ਕੀਤਾ ਗਿਆ ਸੀ। ਇਸ ਯੂਜ਼ਰ ਦੇ ਫੇਸਬੁੱਕ ਤੇ 5,000 ਮਿੱਤਰ ਹਨ ਅਤੇ ਉਹ ਹੈਦਰਾਬਾਦ ਦਾ ਰਹਿਣ ਵਾਲਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿਚ ਪਾਇਆ ਕਿ ਇਹ ਦਾਅਵਾ ਭ੍ਰਮਕ ਹੈ। ਪ੍ਰਭਮੀਤ ਸਿੰਘ ਸਰਕਾਰੀਆ ਵਿੱਤ ਮੰਤਰੀ ਨਹੀਂ ਬਲਕਿ ਕੈਨੇਡਾ ਦੇ ਟ੍ਰੇਜ਼ਰੀ ਬੋਰਡ ਦੇ ਅਧਿਅਕਸ਼ ਹਨ।

  • Claim Review : Prabmeet Singh Sarkaria Ontario,Canada , appointed as Finance minister
  • Claimed By : Nishkam Welfare
  • Fact Check : ਭ੍ਰਮਕ
ਭ੍ਰਮਕ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ
ਹੋਰ ਪੜ੍ਹੋ

No more pages to load

RELATED ARTICLES

Next pageNext pageNext page

Post saved! You can read it later