X

Fact Check: ਕੋਰੋਨਾ ਦੇ ਦੌਰਾਨ ਕੁੰਭ ਤੇ ਸਵਾਲ ਉਠਾਉਣ ਵਾਲੀ ਪੱਤਰਕਾਰ ਪ੍ਰਗਿਆ ਮਿਸ਼ਰਾ ਦੀ ਹੱਤਿਆ ਦੀ ਖ਼ਬਰ ਅਫਵਾਹ, ਦੂਜੀ ਘਟਨਾ ਦਾ ਵੀਡੀਓ ਗ਼ਲਤ ਦਾਅਵੇ ਨਾਲ ਵਾਇਰਲ

  • By Vishvas News
  • Updated: April 21, 2021

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਇੱਕ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਇੱਕ ਆਦਮੀ ਕਿਸੇ ਔਰਤ ਤੇ ਹਮਲਾ ਕਰਦਾ ਦਿਖਾਈ ਦੇ ਰਿਹਾ ਹੈ। ਸ਼ੋਸ਼ਲ ਮੀਡਿਆ ਯੂਜ਼ਰ ਦਾਅਵਾ ਕਰ ਰਹੇ ਹਨ । ਕਿ ਵੀਡੀਓ ਵਿੱਚ ਦਿਸ ਰਹੀ ਔਰਤ ਪੱਤਰਕਾਰ ਪ੍ਰਗਿਆ ਮਿਸ਼ਰਾ ਹੈ, ਜਿਨ੍ਹਾਂ ਨੂੰ ਕੋਰੋਨਾ ਵਾਇਰਸ ਦੌਰਾਨ ਕੁੰਭ ਮੇਲੇ ਵਾਰੇ ਸਵਾਲ ਉਠਾਉਣ ਕਾਰਨ ਮਾਰ ਦਿੱਤਾ ਗਿਆ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗਲਤ ਸਾਬਿਤ ਹੋਇਆ ਹੈ। ਇਹ ਵੀਡੀਓ ਸੰਪ੍ਰਦਾਇਕ ਦਾਅਵੇ ਨਾਲ ਪਹਿਲਾਂ ਵੀ ਵਾਇਰਲ ਹੋ ਚੁੱਕਿਆ ਹੈ। ਪਿਛਲੇ ਦਿਨਾਂ ਦਿੱਲੀ ਵਿੱਚ ਹੋਈ ਇੱਕ ਆਪਰਾਧਿਕ ਘਟਨਾ ਦੀ ਵੀਡੀਓ ਨੂੰ ਇੱਕ ਵਾਰ ਫਿਰ ਤੋਂ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਦਿੱਲੀ ਦੇ ਰੋਹਿਣੀ ਖੇਤਰ ਵਿੱਚ ਇੱਕ ਆਦਮੀ ਨੇ ਆਪਣੀ ਪਤਨੀ ਨੂੰ ਚਾਕੂ ਮਾਰ ਦਿੱਤਾ ਸੀ। ਉਸ ਘਟਨਾ ਦਾ ਸੀ.ਸੀ.ਟੀਵੀ ਫੁਟੇਜ ਝੂਠੇ ਦਾਅਵਿਆਂ ਨਾਲ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ
ਟਵਿੱਟਰ ਯੂਜ਼ਰ Sharif Afridi ਨੇ 18 ਅਪ੍ਰੈਲ 2021 ਨੂੰ ਵਾਇਰਲ ਸੀਸੀਟੀਵੀ ਫੁਟੇਜ ਨੂੰ ਟਵਿੱਟ ਕਰਦੇ ਹੋਏ ਲਿਖਿਆ, ‘ਭਾਰਤ ਵਿੱਚ ਦਿਨ ਦੇ ਉਜਾਲੇ ਵਿੱਚ ਪ੍ਰਗਿਆ ਮਿਸ਼ਰਾ ਦੀ ਹੱਤਿਆ ਕਰ ਦਿੱਤੀ ਗਈ ਕਿਉਂਕਿ ਉਹ ਖ਼ਬਰਾਂ ਵਿੱਚ ਕੋਰੋਨਾ ਵਾਇਰਸ ਦੇ ਦੌਰ ਵਿੱਚ ਕੁੰਭ ਮੇਲੇ ਬਾਰੇ ਗੱਲ ਕਰ ਰਹੀ ਸੀ।’

ਇਸ ਟਵਿੱਟ ਦੇ ਅਰਕਾਈਵਡ ਵਰਜਨ ਨੂੰ ਇੱਥੇ ਕਲਿੱਕ ਕਰਕੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾ ਵੀਡੀਓ ਤੇ InVID ਟੂਲ ਦੀ ਵਰਤੋਂ ਕੀਤੀ। ਅਸੀਂ InVID ਟੂਲ ਵਿੱਚ ਪਾਏ ਗਏ ਵਾਇਰਲ ਵੀਡੀਓ ਦੇ ਕੀਫ੍ਰੇਮਸ ਕੱਢੇ ਅਤੇ ਉਨ੍ਹਾਂ ਉੱਤੇ ਗੂਗਲ ਰਿਵਰਸ ਇਮੇਜ ਸਰਚ ਟੂਲ ਦੀ ਵਰਤੋਂ ਕੀਤੀ। ਇੰਟਰਨੈੱਟ ਤੇ ਬਹੁਤ ਸਾਰੇ ਇਸ ਨਾਲ ਮਿਲਦੇ ਜੁਲਦੇ ਨਤੀਜੇ ਮਿਲੇ ਤੇ ਅਸੀਂ ਇੱਕ ਯੂ-ਟਿਊਬ ਚੈਨਲ ਤੇ ਪਹੁੰਚ ਗਏ ਜਿਸਦਾ ਨਾਮ ਹੈ Life is Beautiful Yours Sharmila, ਜਿੱਥੇ ਇਹ ਵਾਇਰਲ ਵੀਡੀਓ 12 ਅਪ੍ਰੈਲ 2021 ਨੂੰ ਅਪਲੋਡ ਕੀਤਾ ਗਿਆ ਸੀ। ਇਸ ਦੇ ਵੇਰਵੇ ਅਨੁਸਾਰ ਇਹ ਮਾਮਲਾ ਦਿੱਲੀ ਦੇ ਰੋਹਿਣੀ ਖੇਤਰ ਦਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਹਰੀਸ਼ ਮੇਹਤਾ ਨਾਮ ਦੇ ਇੱਕ ਆਰੋਪੀ ਨੇ ਆਪਣੀ ਪਤਨੀ ਨੀਲੂ ਨੂੰ ਖੁੱਲ੍ਹੇਆਮ ਚਾਕੂ ਮਾਰ ਕੇ ਕਤਲ ਕਰ ਦਿੱਤਾ।

ਇਸ ਜਾਣਕਾਰੀ ਦੇ ਅਧਾਰ ਤੇ ਅਸੀਂ ਹੋਰ ਸਰਚ ਕੀਤਾ ਤਾਂ ਸਾਨੂੰ ਇੰਡੀਆ ਟੂਡੇ ਦੀ ਵੈੱਬਸਾਈਟ ਤੇ 10 ਅਪ੍ਰੈਲ 2021 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਇਸ ਵਿੱਚ ਵਾਇਰਲ ਵੀਡੀਓ ਦੇ ਸਕ੍ਰੀਨਗ੍ਰੇਬ ਦੀ ਵਰਤੋਂ ਕੀਤੀ ਗਈ ਹੈ। ਇਸ ਰਿਪੋਰਟ ਵਿੱਚ ਵੀ ਦੋਸ਼ੀ ਦਾ ਨਾਮ ਹਰੀਸ਼ ਮਹਿਤਾ ਦੱਸਿਆ ਗਿਆ ਹੈ,ਜਿਸ ਨੇ ਆਪਣੀ ਪਤਨੀ ਨੀਲੂ ਮਹਿਤਾ ਦਾ ਚਾਕੂ ਨਾਲ ਕਤਲ ਕਰ ਦਿੱਤਾ ਸੀ। ਇਸੇ ਤਰ੍ਹਾਂ ਸਾਨੂੰ 10 ਅਪ੍ਰੈਲ ਨੂੰ ਸਾਡੇ ਸਹਿਯੋਗੀ ਦੈਨਿਕ ਜਾਗਰਣ ਦੀ ਵੈੱਬਸਾਈਟ ਤੇ ਪ੍ਰਕਾਸ਼ਿਤ ਰਿਪੋਰਟ ਵਿੱਚ ਇਸ ਘਟਨਾ ਦਾ ਜ਼ਿਕਰ ਮਿਲਿਆ। 11 ਅਪ੍ਰੈਲ 2021 ਨੂੰ ਹਿੰਦੁਸਤਾਨ ਟਾਈਮਜ਼ ਦੀ ਵੈੱਬਸਾਈਟ ਤੇ ਪ੍ਰਕਾਸ਼ਿਤ ਇਕ ਰਿਪੋਰਟ ਵਿੱਚ ਦੱਸਿਆ ਗਿਆ ਸੀ । ਕਿ ਪਤੀ ਨੇ ਕਿਸੇ ਪ੍ਰੇਮ ਸੰਬੰਧ ਦੇ ਸ਼ੱਕ ਵਿਚ ਪਤਨੀ ਦੀ ਹੱਤਿਆ ਕੀਤੀ, ਜਿਸ ਤੋਂ ਬਾਅਦ ਵਿਜੇ ਵਿਹਾਰ ਪੁਲਿਸ (ਥਾਣਾ ਜਿਸ ਵਿੱਚ ਇਹ ਘਟਨਾ ਵਾਪਰਦੀ ਹੈ) ਦੇ ਦੋ ਬੀਟ ਕਾਂਸਟੇਬਲ ਨੇ ਆਰੋਪੀ ਨੂੰ ਫੜ ਲਿਆ।

ਵਿਸ਼ਵਾਸ ਨਿਊਜ਼ ਪਹਿਲਾਂ ਵੀ ਇਸ ਵਾਇਰਲ ਵੀਡੀਓ ਨਾਲ ਜੁੜੇ ਇੱਕ ਵੱਖਰੇ ਦਾਅਵੇ ਦੀ ਜਾਂਚ ਕਰ ਚੁੱਕਿਆ ਹੈ। ਤਦ ਦਾਅਵਾ ਕੀਤਾ ਗਿਆ ਸੀ ਕਿ ਔਰਤ ਨੂੰ ਕਥਿਤ ਤੌਰ ਤੇ ਲਵ ਜੇਹਾਦ ਦਾ ਵਿਰੋਧ ਕਰਨ ਲਈ ਮਾਰਿਆ ਗਿਆ ਸੀ। ਅਸੀਂ ਇਸ ਵੀਡੀਓ ਨੂੰ ਦਿੱਲੀ ਦੇ ਵਿਜੇ ਵਿਹਾਰ ਪੁਲਿਸ ਨਾਲ ਵੀ ਤੱਥ ਜਾਂਚ ਲਈ ਸਾਂਝਾ ਕੀਤਾ ਸੀ। ਉਨ੍ਹਾਂ ਨੇ ਵੀ ਕਿਹਾ ਸੀ ਕਿ ਇਸ ਮਾਮਲੇ ਵਿੱਚ ਕੋਈ ਸੰਪ੍ਰਦਾਇਕ ਏਂਗਲ ਨਹੀਂ ਹੈ। ਉਦੋਂ ਕੀਤੀ ਗਈ ਤੱਥ ਜਾਂਚ ਦੀ ਕਹਾਣੀ ਨੂੰ ਹੇਠਾਂ ਪੜ੍ਹਿਆ ਜਾ ਸਕਦਾ ਹੈ।

https://www.vishvasnews.com/viral/fact-check-video-of-man-stabs-wife-repeatedly-in-delhi-getting-viral-with-fake-communal-spin/ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਜਾਰੀ ਰੱਖਦਿਆਂ ਪੱਤਰਕਾਰ ਪ੍ਰਗਿਆ ਮਿਸ਼ਰਾ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ। ਸਾਨੂੰ 18 ਅਪ੍ਰੈਲ 2021 ਨੂੰ ਉਨ੍ਹਾਂ ਦੀ ਫੇਸਬੁੱਕ ਪ੍ਰੋਫਾਈਲ ਤੇ ਸਾਂਝਾ ਕੀਤੀ ਗਈ ਲਾਈਵ ਵੀਡੀਓ ਮਿਲਿਆ। ਪ੍ਰਗਿਆ ਮਿਸ਼ਰਾ ਲਾਈਵ ਸਾਹਮਣੇ ਆਈ ਅਤੇ ਆਪਣੇ ਖਿਲਾਫ ਚੱਲ ਰਹੀ ਵਾਇਰਲ ਅਫਵਾਹ ਦਾ ਖੰਡਨ ਕੀਤਾ ਹੈ। ਉਨ੍ਹਾਂ ਦੇ ਇਸ ਲਾਈਵ ਵੀਡੀਓ ਨੂੰ ਇੱਥੇ ਕਲਿੱਕ ਕਰਕੇ ਵੇਖਿਆ ਜਾ ਸਕਦਾ ਹੈ।

ਵਿਸ਼ਵਾਸ਼ ਨਿਊਜ਼ ਨੇ ਵਾਇਰਲ ਹੋਈ ਵੀਡੀਓ ਦੇ ਸੰਬੰਧ ਵਿੱਚ ਸਿੱਧੇ ਤੌਰ ਤੇ ਪ੍ਰਗਿਆ ਮਿਸ਼ਰਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ ਕਿ ਵਾਇਰਲ ਹੋਈ ਵੀਡੀਓ ਕਾਰਨ ਹਜ਼ਾਰਾਂ ਲੋਕਾਂ ਨੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਲਾਈਵ ਆਕਰ ਆਪਣੇ ਠੀਕ ਹੋਣੇ ਦੀ ਗੱਲ ਦੱਸੀ। ਪ੍ਰਗਿਆ ਮਿਸ਼ਰਾ ਨੇ ਵਿਸ਼ਵਾਸ ਨਿਊਜ਼ ਨੂੰ ਦੱਸਿਆ ਕਿ ਅਜਿਹੀਆਂ ਘਟਨਾਵਾਂ ਲੋਕਾਂ ਦੇ ਸਾਹਮਣੇ ਵਾਪਰ ਰਹੀਆਂ ਹਨ ਅਤੇ ਲੋਕ ਸੜਕਾਂ ਤੇ ਮੂਕ ਦਰਸ਼ਕ ਹਨ, ਇਹ ਬਹੁਤ ਗੰਭੀਰ ਮਾਮਲਾ ਹੈ। ਉਨ੍ਹਾਂ ਨੇ ਇੱਕ ਵਾਰ ਫਿਰ ਵਿਸ਼ਵਾਸ਼ ਨਿਊਜ਼ ਨੂੰ ਪੁਸ਼ਟੀ ਕੀਤੀ ਕਿ ਉਹ ਠੀਕ ਹੈ।

ਵਿਸ਼ਵਾਸ ਨਿਊਜ਼ ਨੇ ਇਸ ਵੀਡੀਓ ਨੂੰ ਝੂਠੇ ਦਾਅਵਿਆਂ ਨਾਲ ਟਵਿੱਟ ਕਰਨ ਵਾਲੇ ਟਵਿੱਟਰ ਯੂਜ਼ਰ Sharif Afridi ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਯੂਜ਼ਰ ਪੇਸ਼ਾਵਰ, ਪਾਕਿਸਤਾਨ ਦਾ ਰਹਿਣ ਵਾਲਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਵੀਡੀਓ ਅਤੇ ਪੱਤਰਕਾਰ ਪ੍ਰਗਿਆ ਮਿਸ਼ਰਾ ਬਾਰੇ ਕੀਤਾ ਗਿਆ ਦਾਅਵਾ ਗਲਤ ਸਾਬਿਤ ਹੋਇਆ ਹੈ। ਇਹ ਵੀਡੀਓ ਪਹਿਲਾ ਵੀ ਦੂਜੇ ਸੰਪ੍ਰਦਾਇਕ ਦਾਅਵੇ ਨਾਲ ਵਾਇਰਲ ਹੋ ਚੁੱਕਿਆ ਹੈ। ਪਿਛਲੇ ਦਿਨਾਂ ਦਿੱਲੀ ਵਿੱਚ ਹੋਈ ਇੱਕ ਆਪਰਾਧਿਕ ਘਟਨਾ ਦੀ ਵੀਡੀਓ ਨੂੰ ਮੁੜ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

  • Claim Review : ਵੀਡੀਓ ਵਿੱਚ ਦਿਖ ਰਹੀ ਔਰਤ ਪੱਤਰਕਾਰ ਪ੍ਰਗਿਆ ਮਿਸ਼ਰਾ ਹੈ, ਜਿਨ੍ਹਾਂ ਨੂੰ ਕੋਰੋਨਾ ਵਾਇਰਸ ਦੌਰਾਨ ਕੁੰਭ ਮੇਲੇ ਬਾਰੇ ਸਵਾਲ ਉਠਾਉਣ ਕਾਰਨ ਮਾਰ ਦਿੱਤਾ ਗਿਆ ਹੈ।
  • Claimed By : ਟਵਿੱਟਰ ਯੂਜ਼ਰ Sharif Afridi
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later