X

Fact Check: ਰਾਮ ਰਹੀਮ ਦੇ ਸਮਰਥਕਾਂ ‘ਤੇ ਹੋਈ ਲਾਠੀਚਾਰਜ ਦਾ ਵੀਡੀਓ ਕਸ਼ਮੀਰ ਵਿਚ ਜ਼ੁਲਮ ਦੇ ਨਾਂ ‘ਤੇ ਵਾਇਰਲ

  • By Vishvas News
  • Updated: February 19, 2020

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਪੁਲਿਸ ਦੇ ਲਾਠੀਚਾਰਜ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਯੂਜ਼ਰ ਦਾਅਵਾ ਕਰ ਰਹੇ ਹਨ ਕਿ ਵੀਡੀਓ ਕਸ਼ਮੀਰ ਵਿਚ ਹੋ ਰਹੇ ਅਤਿਆਚਾਰ ਦਾ ਹੈ। ਵੀਡੀਓ ਵਿਚ ਪੁਲਿਸ ਨੂੰ ਲਾਠੀਚਾਰਜ ਕਰਦੇ ਹੋਏ ਵੇਖਿਆ ਜਾ ਸਕਦਾ ਹੈ।

ਵਿਸ਼ਵਾਸ ਟੀਮ ਨੇ ਜਦੋਂ ਵਾਇਰਲ ਵੀਡੀਓ ਦੀ ਪੜਤਾਲ ਕੀਤੀ ਤਾਂ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ। ਜਿਹੜੇ ਵੀਡੀਓ ਨੂੰ ਕਸ਼ਮੀਰ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ, ਉਹ ਹਰਿਆਣਾ ਦੇ ਪੰਚਕੁਲਾ ਦਾ ਹੈ। 25 ਅਗਸਤ 2017 ਨੂੰ ਸਾਧਵੀ ਜਬਰ ਜਨਾਹ ਮਾਮਲੇ ਵਿਚ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਈ ਗਈ ਸੀ, ਤਾਂ ਉਸਦੇ ਸਮਰਥਕ ਭੜਕ ਗਏ ਸਨ। ਹਾਲਤ ਨੂੰ ਕਾਬੂ ਕਰਨ ਲਈ ਪੁਲਿਸ ਦੁਆਰਾ ਲਾਠੀਚਾਰਜ ਕੀਤਾ ਗਿਆ ਸੀ। ਓਸੇ ਘਟਨਾ ਦੇ ਵੀਡੀਓ ਨੂੰ ਹੁਣ ਕੁਝ ਲੋਕ ਕਸ਼ਮੀਰ ਦੇ ਨਾਂ ਤੋਂ ਵਾਇਰਲ ਕਰ ਰਹੇ ਹਨ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ Kaptan News ਨੇ 11 ਫਰਵਰੀ 2020 ਨੂੰ ਇੱਕ ਵੀਡੀਓ ਅਪਲੋਡ ਕਰਦੇ ਹੋਏ ਦਾਅਵਾ ਕੀਤਾ, ”Kashmir mein musalmano Par Zulm Hora Hai Koi Awaaz uthao. Please videos share karo like karo comment karo.”

ਪੜਤਾਲ

ਵਿਸ਼ਵਾਸ ਟੀਮ ਨੇ ਕਸ਼ਮੀਰ ਦੇ ਨਾਂ ਤੋਂ ਵਾਇਰਲ ਹੋ ਰਹੇ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸਦੇ ਵਿਚ ਪੁਲਿਸ ਨੂੰ ਭੀੜ ‘ਤੇ ਲਾਠੀਚਾਰਜ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਰਹੀ ਔਰਤਾਂ ਅਤੇ ਆਦਮੀਆਂ ਦੇ ਪਹਿਰਾਵੇ ਤੋਂ ਪਤਾ ਚਲ ਰਿਹਾ ਹੈ ਕਿ ਵੀਡੀਓ ਕਸ਼ਮੀਰ ਦਾ ਨਹੀਂ ਹੋ ਸਕਦਾ ਹੈ।

ਇਸਦੇ ਬਾਅਦ ਅਸੀਂ ਵਾਇਰਲ ਵੀਡੀਓ ਨੂੰ InVID ਵਿਚ ਅਪਲੋਡ ਕਰ ਕਈ ਸਕ੍ਰੀਨਸ਼ੋਟ ਕੱਢੇ। ਇਸਦੇ ਬਾਅਦ ਇਨ੍ਹਾਂ ਵੀਡੀਓ ਸਕ੍ਰੀਨਸ਼ੋਟ ਨੂੰ Yandex ਵਿਚ ਅਪਲੋਡ ਕਰਕੇ ਸਰਚ ਕੀਤਾ ਗਿਆ। ਸਰਚ ਦੇ ਨਤੀਜਿਆਂ ਵਿਚ ਸਾਨੂੰ ਇਹ ਵੀਡੀਓ ਕਈ ਥਾਂ ‘ਤੇ ਮਿਲਿਆ। ਇਸਨੂੰ ਕਸ਼ਮੀਰ ਦਾ ਦੱਸਕੇ ਕਈ ਸਾਲਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ। ਪਾਕਿਸਤਾਨ ਦੇ Youtube ਚੈੱਨਲ Lenz Tv Pk ਨੇ ਇਸ ਵੀਡੀਓ ਨੂੰ 11 ਸਿਤੰਬਰ 2018 ਨੂੰ ਅਪਲੋਡ ਕਰਦੇ ਹੋਏ ਕਸ਼ਮੀਰ ਦਾ ਦੱਸਿਆ ਸੀ।

ਸਰਚ ਦੌਰਾਨ ਅਸੀਂ ਟਾਈਮ ਲਾਈਨ ਫਿਲਟਰ ਦਾ ਇਸਤੇਮਾਲ ਕਰਦੇ ਹੋਏ ਸਬਤੋਂ ਪੁਰਾਣਾ ਵੀਡੀਓ ਲੱਭਣਾ ਸ਼ੁਰੂ ਕੀਤਾ। ਸਬਤੋਂ ਪੁਰਾਣਾ ਵੀਡੀਓ ਸਾਨੂੰ 29 ਅਗਸਤ 2017 ਦਾ ਮਿਲਿਆ। ਇਸਨੂੰ ਪ੍ਰਵੇਸ਼ ਵਰਮਾ ਨਾਂ ਦੇ ਇੱਕ Youtube ਚੈੱਨਲ ਦੁਆਰਾ ਅਪਲੋਡ ਕੀਤਾ ਗਿਆ ਸੀ। ਇਸਦੇ ਵਿਚ ਦੱਸਿਆ ਗਿਆ ਸੀ ਕਿ ਡੇਰਾ ਦੇ ਪੰਚਕੁਲਾ ਆਸ਼ਰਮ ਵਿਚ ਲਾਠੀਚਾਰਜ। ਅਸਲੀ ਵੀਡੀਓ ਤੁਸੀਂ ਹੇਠਾਂ ਵੇਖ ਸਕਦੇ ਹੋ।

ਸਰਚ ਦੌਰਾਨ ਸਾਨੂੰ P24News ਨਾਂ ਦੇ Youtube ਚੈੱਨਲ ‘ਤੇ ਇੱਕ ਖਬਰ ਦਾ ਵੀਡੀਓ ਮਿਲਿਆ। ਇਸਦੇ 51ਵੇਂ ਸੈਕੰਡ ਤੋਂ ਲੈ ਕੇ 58ਵੇਂ ਸੈਕੰਡ ਤੱਕ ਸਾਨੂੰ ਓਹੀ ਫੁਟੇਜ ਮਿਲਿਆ, ਜਿਹੜਾ ਹੁਣ ਫਰਜ਼ੀ ਦਾਅਵੇ ਨਾਲ ਵਾਇਰਲ ਹੋ ਰਿਹਾ ਹੈ।

ਵੀਡੀਓ ਵਿਚ ਦੱਸਿਆ ਗਿਆ, ”ਰਾਮ ਰਹੀਮ ਨੂੰ 25 ਅਗਸਤ ਨੂੰ ਸਜ਼ਾ ਦੇ ਹੁਕਮ ਬਾਅਦ ਹੁਣ ਰਾਮ ਰਹੀਮ ਦੇ ਗੁੰਡਿਆਂ ਦੁਆਰਾ ਉਤਪਾਦ ਅਤੇ ਕੁੱਝ ਹੋਰ ਵੀਡੀਓ ਵਾਇਰਲ ਹੋਣ ਲੱਗੇ ਹਨ। ਇਹ ਵਾਇਰਲ ਵੀਡੀਓ ਵੱਧ ਪੰਚਕੁਲਾ ਤੋਂ ਆਏ ਹਨ.. ਜਿਸਦੇ ਵਿਚ ਡੇਰਾ ਸਮਰਥਕਾਂ ਦੁਆਰਾ ਕੀਤੀ ਗਈ ਹਿੰਸਾ ਦੌਰਾਨ ਪੁਲਿਸ ਡੇਰਾ ਸਮਰਥਕਾਂ ਨੂੰ ਕੁੱਟਦੇ ਹੋਏ ਨਜ਼ਰ ਆ ਰਹੀ ਹੈ…” ਪੂਰਾ ਵੀਡੀਓ ਤੁਸੀਂ ਇਥੇ ਵੇਖ ਸਕਦੇ ਹੋ।

ਇਸਦੇ ਬਾਅਦ ਵਿਸ਼ਵਾਸ ਟੀਮ ਨੇ ਦੈਨਿਕ ਜਾਗਰਣ ਦੇ ਪੰਚਕੁਲਾ ਜ਼ਿਲ੍ਹਾ ਇੰਚਾਰਜ ਰਾਜੇਸ਼ ਮਲਕਾਨੀਆ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ, ”ਸੋਸ਼ਲ ਮੀਡੀਆ ‘ਤੇ ਜਿਹੜੇ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਹੈ, ਉਹ ਪੰਚਕੁਲਾ ਦੇ ਸੈਕਟਰ 4 ਦਾ ਹੈ। 25 ਅਗਸਤ 2017 ਨੂੰ ਸਾਧਵੀ ਜਬਰ ਜਨਾਹ ਮਾਮਲੇ ਵਿਚ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਈ ਗਈ ਸੀ, ਤਾਂ ਉਸਦੇ ਸਮਰਥਕਾਂ ਦੁਆਰਾ ਪੰਚਕੁਲਾ ਵਿਚ ਦੰਗਾ ਭੜਕਾਇਆ ਗਿਆ ਸੀ। ਇਸ ਦੌਰਾਨ ਪੁਲਿਸ ਦੁਆਰਾ ਲੋਕਾਂ ਨੂੰ ਆਸੇ-ਪਾਸੇ ਕਰਨ ਲਈ ਲਾਠੀਚਾਰਜ ਕੀਤਾ ਗਿਆ ਸੀ। ਵੀਡੀਓ ਓਸੇ ਦੌਰਾਨ ਦਾ ਹੈ। ਕਸ਼ਮੀਰ ਦੇ ਨਾਂ ਤੋਂ ਜਿਹੜੇ ਲੋਕ ਇਸ ਵੀਡੀਓ ਨੂੰ ਵਾਇਰਲ ਕਰ ਰਹੇ ਹਨ, ਉਹ ਗਲਤ ਪ੍ਰਚਾਰ ਕਰ ਰਹੇ ਹਨ।”

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Kaptan News ਨਾਂ ਦਾ ਫੇਸਬੁੱਕ ਪੇਜ। ਇਸ ਪੇਜ ਨੂੰ 64 ਲੋਕ ਫਾਲੋ ਕਰ ਰਹੇ ਹਨ ਅਤੇ ਇਹ ਪੇਜ ਪਾਕਿਸਤਾਨ ਦੇ ਕਰਾਚੀ ਤੋਂ ਚਲਾਇਆ ਜਾਂਦਾ ਹੈ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵਾਇਰਲ ਵੀਡੀਓ ਕਸ਼ਮੀਰ ਦਾ ਨਹੀਂ ਬਲਕਿ ਹਰਿਆਣਾ ਦੇ ਪੰਚਕੁਲਾ ਦਾ ਹੈ। ਇਹ ਵੀਡੀਓ ਅਗਸਤ 2017 ਦਾ ਹੈ ਜਦੋਂ ਰਾਮ ਰਹੀਮ ਦੇ ਸਮਰਥਕਾਂ ਦੁਆਰਾ ਪੰਚਕੁਲਾ ਵਿਚ ਦੰਗਾ ਭੜਕਾਇਆ ਗਿਆ ਸੀ।

  • Claim Review : Kashmir mein musalmano Par Zulm Hora Hai Koi Awaaz uthao
  • Claimed By : FB Page- Kaptan News
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later