X

Fact Check: ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੀ ਫੋਟੋਸ਼ੋਪਡ ਤਸਵੀਰ ਸੋਸ਼ਲ ਮੀਡੀਆ ‘ਤੇ ਹੋ ਰਹੀ ਹੈ ਵਾਇਰਲ

  • By Vishvas News
  • Updated: October 18, 2019

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਸ ਇੱਕ ਤਸਵੀਰ ਸ਼ੇਅਰ ਕਰ ਰਹੇ ਹਨ ਜਿਸਦੇ ਵਿਚ ਅੰਮ੍ਰਿਤਸਰ ਦੇ ਹਰਿਮੰਦਿਰ ਸਾਹਿਬ ਨੂੰ ਰੋਸ਼ਨੀ ਨਾਲ ਸਜਿਆ ਵੇਖਿਆ ਜਾ ਸਕਦਾ ਹੈ। ਤਸਵੀਰ ਅੰਦਰ ਵੱਡੀ ਗਿਣਤੀ ਵਿਚ ਲੋਕ ਹਰਿਮੰਦਰ ਸਾਹਿਬ ਵਿਚ ਦੀਵੇ ਅਤੇ ਮੋਮਬੱਤੀਆਂ ਜਗਾ ਰਹੇ ਹਨ। ਨਾਲ ਹੀ ਅਸਮਾਨ ਵਿਚ ਕਾਗਜ ਦੀਆਂ ਲਾਲਟੈਨਾਂ ਨੂੰ ਉਡਦਾ ਵੇਖਿਆ ਜਾ ਸਕਦਾ ਹੈ। ਇਸ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਚ ਦੀਵਾਲੀ ਮੌਕੇ ਦੀ ਹੈ। ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਸਹੀ ਨਹੀਂ ਹੈ, ਇਸ ਤਸਵੀਰ ਨਾਲ ਛੇੜਛਾੜ ਕਰਕੇ ਕਾਗਜ ਦੀ ਲਾਲਟੈਨਾਂ ਲਗਾਈਆਂ ਗਈਆਂ ਹਨ। ਇਸ ਤਸਵੀਰ ਨੂੰ ਲੋਕ ਗਲਤ ਦਾਅਵੇ ਨਾਲ ਵਾਇਰਲ ਕਰ ਰਹੇ ਹਨ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ “Architecture & Design” ਨੇ ਹਰਿਮੰਦਰ ਸਾਹਿਬ ਦੀ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ “Diwali celebrations in India ✨ Golden Temple, Harmandir Sahib, India.” ਜਿਸਦਾ ਪੰਜਾਬੀ ਅਨੁਵਾਦ ਹੁੰਦਾ ਹੈ “ਭਾਰਤ ਦੇ ਸਵਰਣ ਮੰਦਿਰ, ਹਰਿਮੰਦਰ ਸਾਹਿਬ ਵਿਚ ਦੀਵਾਲੀ ਸਮਾਰੋਹ।”

ਪੜਤਾਲ

ਇਸ ਤਸਵੀਰ ਦੀ ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਉਸਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਅਸੀਂ ਪਾਇਆ ਕਿ ਇਸ ਤਸਵੀਰ ਨੂੰ 2017 ਤੋਂ ਹੀ ਸ਼ੇਅਰ ਕੀਤਾ ਜਾ ਰਿਹਾ ਸੀ। 2017 ਵਿਚ ਇਸ ਤਸਵੀਰ ਨੂੰ ਬਾਲੀਵੁੱਡ ਦੇ ਅਦਾਕਾਰ ਅਮਿਤਾਭ ਬੱਚਨ ਨੇ ਵੀ ਸ਼ੇਅਰ ਕੀਤਾ ਸੀ।

ਥੋੜੀ ਹੋਰ ਪੜਤਾਲ ਕਰਨ ਦੇ ਬਾਅਦ ਸਾਨੂੰ ਵਰਲਡ ਨੌਮੇਡਸ ਨਾਂ ਦੀ ਇੱਕ ਵੈੱਬਸਾਈਟ ‘ਤੇ ਐਮਿਲੀ ਪੋਲਰ ਨਾਂ ਦੀ ਫੋਟੋਗ੍ਰਾਫਰ ਦਾ ਇੱਕ ਟ੍ਰੈਵਲ ਬਲਾਗ ਮਿਲਿਆ। ਐਮਿਲੀ ਪੋਲਰ ਨੇ ਇਸ ਫੋਟੋ ਬਲਾਗ ਵਿਚ ਬਹੁਤ ਫੋਟੋਆਂ ਅਪਲੋਡ ਸੀ ਅਤੇ ਉਨ੍ਹਾਂ ਬਾਰੇ ਲਿਖਿਆ ਹੋਇਆ ਸੀ। ਪੂਰੀ ਕਹਾਣੀ ਹਰਿਮੰਦਰ ਸਾਹਿਬ ਬਾਰੇ ਵਿਚ ਸੀ। ਇਸ ਪੇਜ ‘ਤੇ ਦਸਵੀਂ ਤਸਵੀਰ ਵਾਇਰਲ ਇਮੇਜ ਨਾਲ ਮਿਲਦੀ ਹੈ ਜਿਥੇ ਲੋਕਾਂ ਨੂੰ ਦੀਵੇ ਅਤੇ ਮੋਮਬੱਤੀਆਂ ਜਗਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਤਸਵੀਰ ਅੰਦਰ ਹਰਿਮੰਦਰ ਸਾਹਿਬ ਓਸੇ ਤਰ੍ਹਾਂ ਸਜਿਆ ਨਜ਼ਰ ਆ ਰਿਹਾ ਹੈ ਜਿਵੇਂ ਵਾਇਰਲ ਤਸਵੀਰ ਵਿਚ ਹੈ। ਇਸ ਤਸਵੀਰ ਵਿਚ ਪਰ ਕੀਤੇ ਵੀ ਲਾਲਟੈਨਾਂ ਨਜ਼ਰ ਨਹੀਂ ਆ ਰਹੀਆਂ ਹਨ। ਇਹ ਟ੍ਰੈਵਲ ਬਲਾਗ 20 ਜੁਲਾਈ 2018 ਨੂੰ ਅਪਲੋਡ ਕੀਤਾ ਗਿਆ ਸੀ। ਇਸ ਵਿਸ਼ੇਸ਼ ਤਸਵੀਰ ਦੇ ਹੇਠਾਂ ਡਿਸਕ੍ਰਿਪਸ਼ਨ ਲਿਖਿਆ ਗਿਆ ਸੀ ‘ਦੀਵਾਲੀ ਮੌਕੇ ਅੰਮ੍ਰਿਤਸਰ ਦੇ ਕੈਮਪਸ ਵਿਚ ਦੀਵੇ, ਲਾਈਟ ਅਤੇ ਮੋਮਬੱਤੀਆਂ ਜਗਾਉਂਦੇ ਲੋਕ।’ ਕਿਉਂਕਿ ਇਹ ਬਲਾਗ 20 ਜੁਲਾਈ 2018 ਨੂੰ ਅਪਲੋਡ ਕੀਤਾ ਗਿਆ ਸੀ, ਤਾਂ ਮੰਨਿਆ ਜਾ ਸਕਦਾ ਹੈ ਕਿ ਇਹ 2017 ਦੀਵਾਲੀ ਮੌਕੇ ਦੀ ਤਸਵੀਰ ਹੀ ਹੋਵੇਗੀ ਕਿਉਂਕਿ ਜੁਲਾਈ ਦੇ ਬਾਅਦ ਦੀਵਾਲੀ ਅਕਤੂਬਰ ਜਾਂ ਨਵੰਬਰ ਵਿਚ ਹੀ ਆਉਂਦੀ ਹੈ, 2018 ਵਿਚ ਦੀਵਾਲੀ 7 ਨਵੰਬਰ ਨੂੰ ਸੀ।

ਸਾਨੂੰ ਇਹ ਤਸਵੀਰ ਐਮਿਲੀ ਪੋਲਰ ਦੇ ਬਲਾਗ ‘ਤੇ ਵੀ ਮਿਲੀ ਜਿਸਦੇ ਉੱਤੇ ©ELILYPOLAR2015 ਲਿਖਿਆ ਸੀ। ਇਸਤੋਂ ਪਤਾ ਚਲਦਾ ਹੈ ਕਿ ਇਹ ਤਸਵੀਰ 2015 ਦੀ ਵੀ ਹੋ ਸਕਦੀ ਹੈ। ਅਸੀਂ ਵੱਧ ਪੁਸ਼ਟੀ ਲਈ ਐਮਿਲੀ ਨੂੰ ਮੇਲ ਕੀਤਾ ਹੈ, ਜਵਾਬ ਆਉਂਦੇ ਹੀ ਸਟੋਰੀ ਨੂੰ ਅਪਡੇਟ ਕੀਤਾ ਜਾਵੇਗਾ।

ਵਾਇਰਲ ਪੋਸਟ ਵਿਚ ਕ੍ਰੇਡਿਟ ਨਵਕਰਣ ਬਰਾੜ ਨੂੰ ਦਿੱਤਾ ਗਿਆ ਹੈ। ਥੋੜਾ ਲੱਭਣ ‘ਤੇ ਅਸੀਂ ਪਾਇਆ ਕਿ ਇਸ ਵਾਇਰਲ ਤਸਵੀਰ ਨੂੰ ਸਬਤੋਂ ਪਹਿਲਾਂ 20 ਅਕਤੂਬਰ 2017 ਨੂੰ ਨਵਕਰਣ ਬਰਾੜ ਨਾਂ ਦੇ ਇੱਕ ਟਵਿੱਟਰ ਹੈਂਡਲ ਦੁਆਰਾ ਅਪਲੋਡ ਕੀਤਾ ਗਿਆ ਸੀ। ਇਸ ਤਸਵੀਰ ਨਾਲ ਕੈਪਸ਼ਨ ਲਿਖਿਆ ਸੀ ‘#HappyDiwali2017 #goldentemple picart by me If you are going to post this then please give proper credit🙏🏼 #amritsar (Copyright).” ਇਸ ਟਵੀਟ ਦੇ ਹੇਠਾਂ ਇੱਕ ਵਿਅਕਤੀ ਨੇ ਕਮੈਂਟ ਕੀਤਾ ਸੀ ਕਿ ਇਹ ਤਸਵੀਰ ਫੋਟੋਸ਼ੋਪਡ ਹੈ ਜਿਸ ‘ਤੇ ਨਵਕਰਣ ਨੇ ਜਵਾਬ ਦਿੰਦੇ ਹੋਏ ਦੱਸਿਆ ਕਿ ਹਾਂ ਇਹ ਤਸਵੀਰ ਫੋਟੋਸ਼ੋਪਡ ਹੈ। ਇਸਨੂੰ ਮੈਂ ਹੀ ਇੱਕ ਆਰਟ ਦੇ ਰੂਪ ਵਿਚ ਕੁੱਝ ਤਸਵੀਰਾਂ ਨਾਲ ਜੋੜ ਕੇ ਬਣਾਇਆ ਹੈ। ਇਸਦਾ ਮਕਸਦ ਕਿਸੇ ਨੂੰ ਪਾਗਲ ਬਣਾਉਣਾ ਨਹੀਂ ਹੈ। ਬਲਕਿ ਆਰਟ ਕ੍ਰੀਏਟ ਕਰਨਾ ਹੈ, ਧੰਨਵਾਦ।” ਨਵਕਰਣ ਦੁਆਰਾ ਕ੍ਰੀਏਟਿਵਿਟੀ ਦੇ ਮਕਸਦ ਤੋਂ ਬਣਾਈ ਗਈ ਤਸਵੀਰ ਨੂੰ ਬਾਅਦ ਵਿਚ ਲੋਕਾਂ ਨੇ ਅਸਲੀ ਤਸਵੀਰ ਸਮਝ ਕੇ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ ਸੀ।

ਇਸ ਤਸਵੀਰ ਦੀ ਅਧਿਕਾਰਕ ਪੁਸ਼ਟੀ ਲਈ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਦੇ ਪ੍ਰਵਕਤਾ ਕੁਲਵਿੰਦਰ ਸਿੰਘ ਨਾਲ ਗੱਲ ਕੀਤੀ। ਕੁਲਵਿੰਦਰ ਸਿੰਘ ਨੇ ਸਾਡੇ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਇਹ ਤਸਵੀਰ ਫੋਟੋਸ਼ੋਪਡ ਹੈ ਅਤੇ ਪਹਿਲਾਂ ਵੀ ਕਈ ਵਾਰ ਵਾਇਰਲ ਹੋ ਚੁੱਕੀ ਹੈ। ਕਈ ਸ਼ੈਤਾਨੀ ਦਿਮਾਗ ਦੇ ਲੋਕ ਇਸ ਤਰ੍ਹਾਂ ਦੀ ਹਰਕਤਾਂ ਕਰਦੇ ਹਨ। ਕਿਸੇ ਵੀ ਸਿੱਖ ਤਿਓਹਾਰ ਅਤੇ ਗੁਰੂਪੁਰਬ ਮੌਕੇ ਲੋਕੀ ਇਥੇ ਘਿਓ ਦੇ ਦੀਵੇ ਜਗਾਉਂਦੇ ਹਨ ਅਤੇ ਕਿਸੇ ਵੀ ਸਪੈਸ਼ਲ ਮੌਕੇ ਨੂੰ ਤੁਸੀਂ ਲਾਈਵ ਟੀਵੀ ‘ਤੇ ਦੇਖ ਹੀ ਸਕਦੇ ਹੋ। ਦੀਵਾਲੀ ਹਾਲੇ ਇੱਕ ਹਫਤਾ ਦੂਰ ਹੈ ਤਾਂ ਇਹ ਗੱਲ ਸਾਫ ਹੈ ਕਿ ਇਹ ਤਸਵੀਰ ਇਸ ਦੀਵਾਲੀ ਮੌਕੇ ਦੀ ਨਹੀਂ ਹੈ।

ਇਸ ਪੋਸਟ ਨੂੰ ਕਈ ਸਾਰੇ ਯੂਜ਼ਰ ਸ਼ੇਅਰ ਕਰ ਰਹੇ ਹਨ। ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Architecture & Design ਨਾਂ ਦਾ ਫੇਸਬੁੱਕ ਪੇਜ। ਇਸ ਪੇਜ ਨੂੰ “30,961,571” ਲੋਕ ਫਾਲੋ ਕਰਦੇ ਹਨ।

ਨਤੀਜਾ: ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵਾਇਰਲ ਹੋ ਰਹੀ ਤਸਵੀਰ ਫੋਟੋਸ਼ੋਪਡ ਹੈ, ਇਸ ਤਸਵੀਰ ਵਿਚ ਐਡੀਟਿੰਗ ਕਰਕੇ ਲਾਲਟੈਨਾਂ ਲਾਈਆਂ ਗਈਆਂ ਹਨ। ਇਸ ਤਸਵੀਰ ਨੂੰ ਹੁਣ ਲੋਕ ਗਲਤ ਦਾਅਵੇ ਨਾਲ ਵਾਇਰਲ ਕਰ ਰਹੇ ਹਨ।

  • Claim Review : Diwali celebrations in India ✨ Golden Temple, Harmandir Sahib, India.
  • Claimed By : FB Page-Architecture & Design
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later