X

Fact Check: ਟੋਲ ਪਰਚੀਆਂ ਦਾ ਹਾਈਵੇਅ ਤੇ ਮਿਲਣ ਵਾਲੀ ਆਪਾਤਕਾਲੀਨ ਸੁਵਿਧਾਵਾਂ ਨਾਲ ਕੋਈ ਸੰਬੰਧ ਨਹੀਂ,ਵਾਇਰਲ ਦਾਅਵਾ ਭ੍ਰਮਕ ਹੈ

ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਟੋਲ ਸਲਿੱਪ ਬਾਰੇ ਫੇਸਬੁੱਕ ਤੇ ਕੀਤਾ ਜਾ ਰਿਹਾ ਵਾਇਰਲ ਦਾਅਵਾ ਗੁੰਮਰਾਹਕੁੰਨ ਨਿਕਲਿਆ। ਇਹ ਸੱਚ ਹੈ ਕਿ ਟੋਲ ਮੇਨਟੇਨੈਂਸ ਏਜੰਸੀ, ਰਾਸ਼ਟਰੀ ਰਾਜਮਾਰਗ ਪ੍ਰਾਧਿਕਰਣ ਆਫ ਇੰਡੀਆ (NHAI) ਆਦਿ ਵੱਲੋਂ ਆਪਾਤਕਾਲੀਨ ਸਤਿਥੀ ਵਿੱਚ ਸਹਾਇਤਾ ਦੇ ਪ੍ਰਾਵਧਾਨ ਹਨ, ਪਰ ਉਨ੍ਹਾਂ ਦਾ ਟੋਲ ਪਰਚਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਰਾਸ਼ਟਰੀ ਰਾਜਮਾਰਗਾਂ ਤੇ ਯਾਤਰਾ ਕਰਨ ਵਾਲੇ ਸਾਰੇ ਯਾਤਰੀਆਂ ਲਈ NHAI ਦੁਆਰਾ ਐਮਰਜੈਂਸੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਜਿੱਥੋਂ ਤੱਕ ਟੋਲ ਦਾ ਸਵਾਲ ਹੈ, ਤਾਂ ਇਸ ਨੂੰ ਸੜਕ ਨਿਰਮਾਣ ਦੀ ਲਾਗਤ ਅਤੇ ਲਾਗਤ ਨਿਕਾਲਣ ਦੇ ਬਾਅਦ ਰਖਰਖਾਵ ਦੇ ਖਰਚ ਲਈ ਲਿਆ ਜਾਂਦਾ ਹੈ। ਹਾਈਵੇਅ ਤੇ ਉਪਲੱਬਧ ਸਾਰੀਆਂ ਸਹੂਲਤਾਂ ਅਤਿਰਿਕਤ ਸੇਵਾਵਾਂ ਵਜੋਂ ਮਿਲਦੀਆਂ ਹਨ। ਇਹਨਾਂ ਦਾ ਟੋਲ ਰਾਸ਼ੀ , ਟੋਲ ਪਰਚੀ ਆਦਿ ਨਾਲ ਕੋਈ ਸੰਬੰਧ ਨਹੀਂ ਹੈ।

  • By Vishvas News
  • Updated: July 22, 2021

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਲੰਬੇ ਸਮੇਂ ਤੋਂ ਹਾਈਵੇਅ ਤੇ ਦਿੱਤੇ ਜਾਣ ਵਾਲੇ ਟੋਲ ਅਤੇ ਉਸ ਦੀਆਂ ਪਰਚੀਆਂ ਨੂੰ ਲੈ ਕੇ ਇੱਕ ਸੁਨੇਹਾ ਸੋਸ਼ਲ ਮੀਡੀਆ’ ਤੇ ਵਾਇਰਲ ਹੋ ਰਿਹਾ ਹੈ। ਵਾਇਰਲ ਸੰਦੇਸ਼ ਵਿੱਚ ਕੁਝ ਐਮਰਜੈਂਸੀ ਸੇਵਾਵਾਂ ਜਿਵੇਂ ਕਿ ਮੈਡੀਕਲ ਐਮਰਜੈਂਸੀ ਆਦਿ ਦਾ ਜ਼ਿਕਰ ਕਰਦਿਆਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਟੋਲ ਰਸੀਦ ਸਿਰਫ ਟੋਲ ਗੇਟਾਂ ਨੂੰ ਪਾਰ ਕਰਨ ਲਈ ਨਹੀਂ, ਬਲਕਿ ਇਨ੍ਹਾਂ ਸੇਵਾਵਾਂ ਲਈ ਵੀ ਹੁੰਦੀਆਂ ਹਨ। ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਵਾਇਰਲ ਸੰਦੇਸ਼ ਵਿੱਚ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਨਿਕਲਿਆ। ਇਹ ਗੱਲ ਸਹੀ ਹੈ ਕਿ ਟੋਲ ਮੇਨਟੇਨੈਂਸ ਕਰਨ ਵਾਲੀ ਏਜੰਸੀ, ਰਾਸ਼ਟਰੀ ਰਾਜਮਾਰਗ ਪ੍ਰਾਧਿਕਰਣ ਜਿਵੇਂ ਕੇ ਉਹਨਾਂ ਤੋਂ ਆਪਾਤਕਾਲੀਨ ਸਥਿਤੀ ਵਿੱਚ ਮਦਦ ਦਾ ਪ੍ਰਾਵਧਾਨ ਹੈ, ਪਰ ਇਹਨਾਂ ਦਾ ਟੋਲ ਪਰਚੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। NHAI ਦੀ ਤਰਫ ਤੋਂ ਰਾਸ਼ਟਰੀ ਰਾਜਮਾਰਗਾਂ ਤੇ ਯਾਤਰਾ ਕਰਨ ਵਾਲੇ ਸਾਰੇ ਯਾਤਰੀਆਂ ਨੂੰ ਐਮਰਜੈਂਸੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਜਿੱਥੋਂ ਤੱਕ ਟੋਲ ਦਾ ਸਵਾਲ ਹੈ, ਤਾਂ ਇਸ ਨੂੰ ਸੜਕ ਨਿਰਮਾਣ ਦੀ ਲਾਗਤ ਅਤੇ ਲਾਗਤ ਨਿਕਲਣ ਤੋਂ ਬਾਅਦ ਰੱਖ ਰਖਾਵ ਦੇ ਖਰਚ ਲਈ ਲਿਆ ਜਾਂਦਾ ਹੈ। ਹਾਈਵੇਅ ਤੇ ਮਿਲਣ ਵਾਲੀ ਸਾਰੀਆਂ ਸਹੂਲਤਾਂ ਅਤਿਰਿਕਤ ਸੇਵਾਵਾਂ ਵਜੋਂ ਮਿਲਦੀਆਂ ਹਨ। ਇਹਨਾਂ ਦਾ ਟੋਲ ਰਾਸ਼ੀ, ਟੋਲ ਪਰਚੀ ਆਦਿ ਨਾਲ ਕੋਈ ਸੰਬੰਧ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ

ਵਿਸ਼ਵਾਸ਼ ਨਿਊਜ਼ ਨੂੰ ਆਪਣੇ ਫ਼ੈਕਟ ਚੈਕਿੰਗ ਵਹਟਸੱਪ ਚੈਟਬੋਟ (91 95992 99372) ਤੇ ਇਹ ਦਾਅਵਾ ਫੈਕਟ ਚੈੱਕ ਲਈ ਮਿਲਿਆ। ਕੀਵਰਡਸ ਨਾਲ ਖੋਜ ਕਰਨ ਤੋਂ ਬਾਅਦ ਸਾਨੂੰ ਇਹ ਦਾਅਵਾ ਫੇਸਬੁੱਕ ਤੇ ਵੀ ਵਾਇਰਲ ਮਿਲਿਆ। ਫੇਸਬੁੱਕ ਯੂਜ਼ਰ Tapan Tomar ਨੇ 19 ਜੁਲਾਈ 2021 ਨੂੰ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ‘ਜਦੋਂ ਤੁਸੀਂ ਬਾਈ ਰੋਡ ਆਪਣੇ ਸ਼ਹਿਰ , ਆਪਣੇ ਪ੍ਰਦੇਸ਼ ਤੋਂ ਬਾਹਰ ਨਿਕਲਦੇ ਹੋ, ਤਾਂ ਟੋਲ ਗੇਟਾਂ’ ਤੇ ਪ੍ਰਾਪਤ ਹੋਈਆਂ ਰਸੀਦਾਂ ਦਾ ਤੁਸੀਂ ਕੀ ਕਰਦੇ ਹੋ? ਇੱਥੇ ਹੈ ਜਿਸ ਦੀ ਜਾਣਕਾਰੀ ਤੁਹਾਨੂੰ ਹੋਣੀ ਚਾਹੀਦੀ ਹੈ *। ਰਾਸ਼ਟਰੀ ਰਾਜ ਮਾਰਗ ਦੀਆਂ ਸੜਕਾਂ ‘ਤੇ ਯਾਤਰਾ ਦੌਰਾਨ ਜੋ ਰਸੀਦਾਂ ਮਿਲਦੀਆਂ ਹਨ, ਉਹ ਸਿਰਫ ਟੌਲ ਗੇਟਾਂ ਨੂੰ ਪਾਰ ਕਰਨ ਲਈ ਨਹੀਂ ਹੁੰਦੀਆਂ ਹਨ। ਫੇਰ ਹੋਰ ਕਿਸ ਲਈ ਹਨ? 1. ਮੈਡੀਕਲ ਐਮਰਜੈਂਸੀ ਦੀ ਸਥਿਤੀ ਵਿੱਚ ਤੁਸੀਂ ਰਸੀਦ ਦੇ ਦੂਜੇ ਪਾਸੇ ਦਿੱਤੇ ਗਏ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ। ਐਂਬੂਲੈਂਸ ਤੁਹਾਡੀ ਕਾਲ ਦੇ 10 ਮਿੰਟਾਂ ਦੇ ਅੰਦਰ ਅੰਦਰ ਆ ਜਾਵੇਗੀ। 2. ਜੇ ਤੁਹਾਡੇ ਵਾਹਨ ਨਾਲ ਕੋਈ ਸਮੱਸਿਆ ਹੈ ਤਾਂ ਤੁਹਾਡਾ ਪਹੀਆ ਪੰਚਰ ਹੋ ਗਿਆ ਹੈ ਤੁਸੀਂ ਉੱਥੇ ਦੱਸੇ ਗਏ ਦੂਜੇ ਨੰਬਰ ‘ਤੇ ਕਾਲ ਕਰ ਸਕਦੇ ਹੋ ਅਤੇ ਤੁਹਾਨੂੰ 10 ਮਿੰਟਾਂ ਵਿੱਚ ਸਹਾਇਤਾ ਮਿਲ ਜਾਵੇਗੀ। 3. ਜੇਕਰ ਤੁਹਾਡੇ ਕੋਲੋਂ ਇੰਧਨ ਖਤਮ ਹੋ ਰਿਹਾ ਹੈ ਤਾਂ ਬਹੁਤ ਜਲਦੀ ਹੀ ਤੁਹਾਨੂੰ 5 ਜਾਂ 10 ਲੀਟਰ ਪੈਟਰੋਲ ਜਾਂ ਡੀਜ਼ਲ ਦੀ ਸਪਲਾਈ ਦਿੱਤੀ ਜਾਏਗੀ।ਤੁਸੀਂ ਉਨ੍ਹਾਂ ਨੂੰ ਦਿੱਤੇ ਗਏ ਇੰਧਨ ਲਈ ਭੁਗਤਾਨ ਕਰ ਸਕਦੇ ਹੋ ਅਤੇ ਇਸਨੂੰ ਪ੍ਰਾਪਤ ਕਰ ਸਕਦੇ ਹੋ। ਇਹ ਸਾਰੀਆਂ ਸੇਵਾਵਾਂ ਤੁਹਾਡੇ ਦੁਆਰਾ ਟੋਲ ਗੇਟਾਂ ਤੇ ਕੀਤੇ ਜਾਣ ਵਾਲੇ ਭੁਗਤਾਨ ਦੇ ਪੈਸਿਆਂ ਵਿੱਚ ਸ਼ਾਮਿਲ ਹੈ। ਬਹੁਤ ਸਾਰੇ ਲੋਕ ਇਸ ਬਾਰੇ ਜਾਣੂ ਨਹੀਂ ਹੁੰਦੇ ਅਤੇ ਅਸੀਂ ਅਜਿਹੀਆਂ ਸਥਿਤੀਆਂ ਦੇ ਦੌਰਾਨ ਬੇਲੋੜਾ ਦਰਦ ਦੁਆਰਾ ਗੁਜ਼ਰਦੇ ਹਾਂ। ਕਿਰਪਾ ਇਸ ਸੰਦੇਸ਼ ਨੂੰ ਆਪਣੇ ਸਾਰੇ ਦੋਸਤਾਂ ਅਤੇ ਪਰਿਵਾਰ ਨਾਲ ਸਾਂਝਾ ਕਰੋ। ਹਾਈਵੇ ਨਿਯਮਾਂ ਦੀ ਪਾਲਣਾ ਕਰੋ ਜਾਗਰੂਕ ਰਹੋ । – ਤੱਥ ਜਾਂਚ ਦੇ ਉਦੇਸ਼ ਲਈ, ਪੋਸਟ ਵਿੱਚ ਲਿਖੀਆਂ ਚੀਜ਼ਾਂ ਇੱਥੇ ਐਦਾਂ ਹੀ ਪੇਸ਼ ਕੀਤੀਆਂ ਗਈਆਂ ਹਨ । ਇਸ ਪੋਸਟ ਦਾ ਆਰਕਾਇਵਡ ਵਰਜਨ ਇੱਥੇ ਕਲਿੱਕ ਕਰਕੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਿਸ਼ਵਾਸ਼ ਨਿਊਜ਼ ਨੇ ਸਭ ਤੋਂ ਪਹਿਲਾਂ ਇੰਟਰਨੈਟ ਤੇ ਖੁੱਲੀ ਸਰਚ ਦੇ ਜ਼ਰੀਏ ਇਹ ਜਾਣਨਾ ਚਾਹਿਆ ਕਿ ਟੋਲ ਪਰਚਿਆਂ ਬਾਰੇ ਕੋਈ ਅਜਿਹਾ ਨਿਯਮ ਹੈ ਜਾਂ ਨਹੀਂ। ਜ਼ਰੂਰੀ ਕੀਵਰਡਸ ਨਾਲ ਖੋਜ ਕਰਦਿਆਂ, ਸਾਨੂੰ 16 ਅਕਤੂਬਰ 2019 ਨੂੰ The Print ਦੀ ਸਾਈਟ ਤੇ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਇਸ ਰਿਪੋਰਟ ਵਿੱਚ ਉਸੇ ਵਾਇਰਲ ਮੈਸੇਜ ਦਾ ਜ਼ਿਕਰ ਹੈ। ਫਰਕ ਸਿਰਫ ਇੰਨ੍ਹਾ ਹੈ ਕਿ ਉਦੋਂ ਇਹ ਅੰਗਰੇਜ਼ੀ ਭਾਸ਼ਾ ਵਿੱਚ ਵਾਇਰਲ ਹੋ ਰਿਹਾ ਸੀ। ਇਸ ਰਿਪੋਰਟ ਵਿੱਚ ਨੈਸ਼ਨਲ ਹਾਈਵੇਜ ਔਥੋਰਿਟੀ ਆਫ ਇੰਡੀਆ (NHAI) ਦੇ ਇੱਕ ਅਧਿਕਾਰੀ ਦੇ ਹਵਾਲੇ ਤੋਂ ਵਾਇਰਲ ਮੈਸੇਜ ਨੂੰ ਗ਼ਲਤ ਦੱਸਿਆ ਗਿਆ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਮੈਡੀਕਲ ਸਹਾਇਤਾ ਦੀ ਸਥਿਤੀ ਵਿੱਚ ਵੀ ਸਾਰੇ ਭਾਰਤ ਦੇ ਲਈ 112 ਨੰਬਰ ਅਤੇ ਟਾਇਰ ਪੰਚਰ ਅਤੇ ਕਾਰ ਮੈਂਟੇਨੇਸ ਆਦਿ ਲਈ RESCUE 24 * 7 ਰੋਡ ਅਸਿਸਟੈਂਟ ਨਾਲ ਸੰਪਰਕ ਕਰ ਸਕਦੇ ਹਨ। ਇਸ ਰਿਪੋਰਟ ਨੂੰ ਇੱਥੇ ਕਲਿੱਕ ਕਰ ਵੇਖੀਆ ਜਾ ਸਕਦਾ ਹੈ।

ਇਸੇ ਤਰ੍ਹਾਂ Times Now ਦੀ ਵੈੱਬਸਾਈਟ ‘ਤੇ 10 ਅਗਸਤ 2020 ਦੀ ਰਿਪੋਰਟ ਵਿੱਚ ਵਾਇਰਲ ਮੈਸੇਜ ਦਾ ਜ਼ਿਕਰ ਹੈ। ਇੱਥੇ ਵੀ, NHAI ਦੇ ਹਵਾਲੇ ਤੋਂ ਵਾਇਰਲ ਮੈਸੇਜ ਨੂੰ ਫਰਜ਼ੀ ਦੱਸਿਆ ਗਿਆ ਹੈ। ਇਸ ਨੂੰ ਇੱਥੇ ਕਲਿੱਕ ਕਰ ਵੇਖਿਆ ਜਾ ਸਕਦਾ ਹੈ।

ਇੰਟਰਨੈਟ ਤੇ ਖੁੱਲੀ ਸਰਚ ਦੀ ਮਦਦ ਨਾਲ ਅਸੀਂ ਇਹ ਜਾਨਣਾ ਚਾਹੁੰਦੇ ਸੀ ਕਿ ਅਖੀਰ ਹਾਈਵੇਅ ਤੇ ਯਾਤਰੀਆਂ ਤੋਂ ਟੋਲ ਕਿਉਂ ਲਿਆ ਜਾਂਦਾ ਹੈ। ਸਾਨੂੰ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੀ ਟੋਲ ਇਨਫਰਮੇਸ਼ਨ ਸਿਸਟਮ ਦੀ ਵੈੱਬਸਾਈਟ ‘ਤੇ ਇਸ ਨਾਲ ਜੁੜੀ ਜਾਣਕਾਰੀ ਮਿਲੀ । ਵੈਬਸਾਈਟ ਦੇ FAQS ਸੈਕਸ਼ਨ ਵਿੱਚ ਦੱਸਿਆ ਗਿਆ ਹੈ ਕੋਈ ਨਵਾਂ ਹਾਈਵੇ ਬਣਾਉਣ ਵਿੱਚ ਲੱਗਣ ਵਾਲੀ ਲਾਗਤ ਨੂੰ ਕੱਢਣੇ ਅਤੇ ਮੈਂਟੇਨੇਸ ਲਈ ਟੋਲ ਵਸੂਲਿਆ ਜਾਂਦਾ ਹੈ।

ਸਾਨੂੰ ਟੋਲ ਕਲੈਕਸ਼ਨ ਅਤੇ ਟੋਲ ਰਸੀਦ ਤੋਂ ਜੁੜਿਆ ਇੱਕ ਪੁਰਾਣ ਪੋਲਿਸੀ ਸਰਕੂਲਰ ( 2 ਫਰਵਰੀ, 2016) ਮਿਲਿਆ। ਇਸ ਸਰਕੂਲਰ ਵਿੱਚ ਦੱਸਿਆ ਗਿਆ ਹੈ ਕਿ ਰਸੀਦ ਦੇ ਅਗਲੇ ਅਤੇ ਪਿਛਲੇ ਪਾਸੇ ਕਿਸ ਤਰ੍ਹਾਂ ਦੀ ਜਾਣਕਾਰੀ ਹੋਵੇਗੀ। ਇਸ ਵਿੱਚ ਦੱਸਿਆ ਗਿਆ ਹੈ ਕਿ ਪਿਛਲੇ ਪਾਸੇ ਹੈਲਪਲਾਈਨ ਨੰਬਰ, ਐਂਬੂਲੈਂਸ ਕੋਨਟੈਕਟ ਨੰਬਰ, ਕ੍ਰੇਨ ਕੋਨਟੈਕਟ ਨੰਬਰ ਅਤੇ ਰੋਡ ਪੈਟਰੋਲ ਵਾਹਨ ਕੋਨਟੈਕਟ ਨੰਬਰ ਦੀ ਜਾਣਕਾਰੀ ਦੇਣੀ ਪਵੇਗੀ। ਇਸ ਨੂੰ ਇੱਥੇ ਕਲਿੱਕ ਕਰ ਵੇਖਿਆ ਜਾ ਸਕਦਾ ਹੈ।

ਇਨ੍ਹਾਂ ਚੀਜ਼ਾਂ ਤੋਂ ਇਹ ਜਾਣਕਾਰੀ ਮਿਲੀ ਕਿ ਹਾਈਵੇ ਤੇ ਯਾਤਰੀਆਂ ਨੂੰ ਬਹੁਤ ਸਾਰੀਆਂ ਆਪਾਤ ਸੇਵਾਵਾਂ ਮਿਲਦੀਆਂ ਹਨ। ਵਿਸ਼ਵਾਸ਼ ਨਿਊਜ਼ ਨੇ ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਇਹ ਜਾਨਣਾ ਚਾਹਿਆ ਕਿ ਕੀ ਇਨ੍ਹਾਂ ਸੇਵਾਵਾਂ ਲਈ ਟੋਲ ਪਰਚੀਆਂ ਲਾਜ਼ਮੀ ਹਨ। ਇਸ ਸਬੰਧ ਵਿੱਚ ਅਸੀਂ NHAI ਦੀ ਰਾਸ਼ਟਰੀ ਹੈਲਪਲਾਈਨ 1033 ਨਾਲ ਸੰਪਰਕ ਕੀਤਾ। ਸਾਨੂੰ ਦੱਸਿਆ ਗਿਆ ਸੀ ਕਿ ਜੇ ਤੁਸੀਂ ਰਾਸ਼ਟਰੀ ਰਾਜਮਾਰਗਾਂ ‘ਤੇ ਯਾਤਰਾ ਕਰ ਰਹੇ ਹੋ, ਤਾਂ ਕਿਸੇ ਵੀ ਆਪਾਤ ਸਥਿਤੀ ਵਿੱਚ ਤੁਸੀਂ ਇਸ NHAI ਦੀ ਹੈਲਪਲਾਈਨ ਤੇ ਸੰਪਰਕ ਕਰ ਸਕਦੇ ਹੋ। ਇਸ ਆਪਾਤ ਸਹੂਲਤ ਦਾ ਟੋਲ ਪਰਚੀ ਨਾਲ ਕੋਈ ਸੰਬੰਧ ਨਹੀਂ ਹੈ। ਇਕ ਗੱਲ ਧਿਆਨ ਦੇਣ ਵਾਲੀ ਹੈ ਕਿ ਹੁਣ FASTag ਦੁਆਰਾ ਤੋਂ ਦਿੱਤਾ ਜਾਂਦਾ ਹੈ। ਇਸ ਵਿੱਚ ਯੂਜ਼ਰ ਨੂੰ ਡਿਜਿਟਲ ਰਿਸਿਪਟ ਮਿਲਦੀ ਹੈ।

ਇਸ ਜਾਣਕਾਰੀ ਨੂੰ ਹੋਰ ਪੁਖਤਾ ​​ਕਰਨ ਲਈ ਅਸੀਂ ਦਿੱਲੀ ਸਥਿਤ ਸੇੰਟ੍ਰਲ ਰੋਡ ਰਿਸਰਚ ਇੰਸਟੀਟਿਊਟ ਦੇ ਚੀਫ ਸਾਇੰਟਿਸਟ Dr. S. Velmurugan ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਹਾਈਵੇਅ ਤੇ ਲਿਆ ਜਾਣ ਵਾਲਾ ਟੋਲ ਤੁਹਾਨੂੰ ਬਿਹਤਰ ਸੜਕਾਂ ਪ੍ਰਦਾਨ ਕਰਨ ਲਈ ਲਿਆ ਜਾਂਦਾ ਹੈ। ਇਸ ਤੋਂ ਇਲਾਵਾ ਸੜਕਾਂ ਦੀ ਮੈਂਟੇਨੇਸ ਦਾ ਖਰਚਾ ਵੀ ਟੋਲ ਤੋਂ ਮਿਲਣ ਵਾਲੇ ਪੈਸਿਆਂ ਤੋਂ ਕੱਢਿਆ ਜਾਂਦਾ ਹੈ। ਉੱਥੇ ਹੀ ਹਾਈਵੇਅ ਤੇ ਯਾਤਰਾ ਕਰਦੇ ਸਮੇਂ ਕਿਸੇ ਵੀ ਆਦਮੀ ਨੇ ਟੋਲ ਪਰਚੀ ਲਈ ਹੈ ਜਾਂ ਨਹੀਂ, ਐਮਰਜੈਂਸੀ ਨੰਬਰ ਤੇ ਫੋਨ ਕਰਨ ਤੇ ਉਸ ਨੂੰ ਸਭਿ ਆਪਾਤ ਸੇਵਾਵਾਂ ਜਿਵੇਂ ਕਿ ਐਕਸੀਡੈਂਟ ਹੋਣ ਤੇ ਐਂਬੂਲੈਂਸ, ਗੱਡੀ ਖ਼ਰਾਬ ਹੋਣ ਤੇ ਉਸ ਨੂੰ ਖਿੱਚ ਕੇ ਲੈ ਜਾਉਂਣ ਲਈ ਕ੍ਰੇਨ ਦੀ ਸਹੂਲਤ ਮਿਲਦੀ ਹੈ।

ਇਸ ਤੋਂ ਬਾਅਦ ਅਸੀਂ ਵਾਇਰਲ ਪੋਸਟ ਨੂੰ ਸ਼ੇਅਰ ਕਰਨ ਵਾਲੀ ਔਰਤ Tapan Tomar ਦੇ ਸੋਸ਼ਲ ਮੀਡਿਆ ਅਕਾਊਂਟ ਨੂੰ ਖੰਗਾਲੀਆਂ। ਪਤਾ ਚੱਲਿਆ ਕਿ ਇਹ ਇੱਕ ਰਾਜਨੀਤਿਕ ਪਾਰਟੀ ਨਾਲ ਜੁੜੀ ਹੋਈ ਹੈ।

(With inputs from Vivek Tiwari)

ਨਤੀਜਾ: ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਟੋਲ ਸਲਿੱਪ ਬਾਰੇ ਫੇਸਬੁੱਕ ਤੇ ਕੀਤਾ ਜਾ ਰਿਹਾ ਵਾਇਰਲ ਦਾਅਵਾ ਗੁੰਮਰਾਹਕੁੰਨ ਨਿਕਲਿਆ। ਇਹ ਸੱਚ ਹੈ ਕਿ ਟੋਲ ਮੇਨਟੇਨੈਂਸ ਏਜੰਸੀ, ਰਾਸ਼ਟਰੀ ਰਾਜਮਾਰਗ ਪ੍ਰਾਧਿਕਰਣ ਆਫ ਇੰਡੀਆ (NHAI) ਆਦਿ ਵੱਲੋਂ ਆਪਾਤਕਾਲੀਨ ਸਤਿਥੀ ਵਿੱਚ ਸਹਾਇਤਾ ਦੇ ਪ੍ਰਾਵਧਾਨ ਹਨ, ਪਰ ਉਨ੍ਹਾਂ ਦਾ ਟੋਲ ਪਰਚਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਰਾਸ਼ਟਰੀ ਰਾਜਮਾਰਗਾਂ ਤੇ ਯਾਤਰਾ ਕਰਨ ਵਾਲੇ ਸਾਰੇ ਯਾਤਰੀਆਂ ਲਈ NHAI ਦੁਆਰਾ ਐਮਰਜੈਂਸੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਜਿੱਥੋਂ ਤੱਕ ਟੋਲ ਦਾ ਸਵਾਲ ਹੈ, ਤਾਂ ਇਸ ਨੂੰ ਸੜਕ ਨਿਰਮਾਣ ਦੀ ਲਾਗਤ ਅਤੇ ਲਾਗਤ ਨਿਕਾਲਣ ਦੇ ਬਾਅਦ ਰਖਰਖਾਵ ਦੇ ਖਰਚ ਲਈ ਲਿਆ ਜਾਂਦਾ ਹੈ। ਹਾਈਵੇਅ ਤੇ ਉਪਲੱਬਧ ਸਾਰੀਆਂ ਸਹੂਲਤਾਂ ਅਤਿਰਿਕਤ ਸੇਵਾਵਾਂ ਵਜੋਂ ਮਿਲਦੀਆਂ ਹਨ। ਇਹਨਾਂ ਦਾ ਟੋਲ ਰਾਸ਼ੀ , ਟੋਲ ਪਰਚੀ ਆਦਿ ਨਾਲ ਕੋਈ ਸੰਬੰਧ ਨਹੀਂ ਹੈ।

  • Claim Review : ਕੁਝ ਐਮਰਜੈਂਸੀ ਸੇਵਾਵਾਂ ਜਿਵੇਂ ਕਿ ਮੈਡੀਕਲ ਐਮਰਜੈਂਸੀ ਆਦਿ ਦਾ ਜ਼ਿਕਰ ਕਰਦਿਆਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਟੋਲ ਰਸੀਦਾਂ ਸਿਰਫ ਟੋਲ ਗੇਟਾਂ ਨੂੰ ਪਾਰ ਕਰਨ ਲਈ ਨਹੀਂ, ਬਲਕਿ ਇਨ੍ਹਾਂ ਸੇਵਾਵਾਂ ਦੇ ਲਈ ਵੀ ਹੁੰਦੀਆਂ ਹਨ।
  • Claimed By : ਫੇਸਬੁੱਕ ਯੂਜ਼ਰ Tapan Tomar
  • Fact Check : ਭ੍ਰਮਕ
ਭ੍ਰਮਕ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ
ਹੋਰ ਪੜ੍ਹੋ

No more pages to load

RELATED ARTICLES

Next pageNext pageNext page

Post saved! You can read it later